ਨੇਤ੍ਰਹੀਨਾਂ ਦੀ ਜਿੰਦਗੀ ਵਿੱਚ ਰੋਸ਼ਨੀ ਲੈ ਆਉਣ ਦੀ ਕੋਸ਼ਿਸ਼ ਹੈ ‘ਮੇਡ ਇਨ ਡਾਰਕ’..

ਭਾਰਤ ਵਿੱਚ ਅੱਜ ਲਗਭਗ ਡੇੜ੍ਹ ਕਰੋੜ ਲੋਕ ਨੇਤਰਹੀਨ ਹਨ ਅਤੇ ਸਾਢੇ ਪੰਜ ਕਰੋੜ ਕਿਸੇ ਨਾ ਕਿਸੇ ਪ੍ਰਕਾਰ ਦੇ ਨੇਤਰ ਰੋਗ ਨਾਲ ਪੀੜਿਤ ਹਨ. ‘ਮੇਡ ਇਨ ਡਾਰਕ’ ਦੇ ਰਿਹਾ ਹੈ ਨੇਤਰਹੀਨਾਂ ਨੂੰ ਜਵੇਲਰੀ ਬਣਾਉਣ ਦੀ ਟ੍ਰੇਨਿੰਗ. ਇਸ ਜਵੇਲਰੀ ਦੀ ਡਿਮਾੰਡ ਲਗਾਤਾਰ ਵਧ ਰਹੀ ਹੈ...

ਨੇਤ੍ਰਹੀਨਾਂ ਦੀ ਜਿੰਦਗੀ ਵਿੱਚ ਰੋਸ਼ਨੀ ਲੈ ਆਉਣ ਦੀ ਕੋਸ਼ਿਸ਼ ਹੈ ‘ਮੇਡ ਇਨ ਡਾਰਕ’..

Tuesday December 13, 2016,

3 min Read

ਕੀ ਤੁਸੀਂ ਜਾਣਦੇ ਹੋ ਕੇ ਦੁਨਿਆ ਦਾ ਹਰ ਤੀਜਾ ਨੇਤਰਹੀਨ ਵਿਅਕਤੀ ਭਾਰਤ ਵਿੱਚ ਹੈ? ਇਹ ਆਂਕੜੇ ਹੈਰਾਨ ਕਰ ਦੇਣ ਵਾਲੇ ਹਨ ਅਤੇ ਫਿਕਰਮੰਦ ਕਰ ਦੇਣ ਵਾਲੇ ਵੀ. ਆਂਕੜੇ ਦੱਸਦੇ ਹਨ ਕੇ ਭਾਰਤ ਵਿੱਚ 15 ਮਿਲੀਅਨ ਲੋਕ ਨੇਤਰਹੀਨ ਹਨ. ਇਨ੍ਹਾਂ ਵਿੱਚੋਂ 80 ਫੀਸਦ ਉਹ ਹਨ ਜਿਨ੍ਹਾਂ ਨੇ ਸਮੇਂ ਸਰ ਇਲਾਜ਼ ਨਹੀਂ ਕਰਾਇਆ ਅਤੇ ਅੱਖਾਂ ਦੀ ਰੋਸ਼ਨੀ ਗਵਾ ਬੈਠੇ.

ਗਰੀਬੀ ਵੀ ਇੱਕ ਵੱਡਾ ਕਾਰਣ ਹੈ ਜਿਸ ਕਰਕੇ ਲੋਕ ਅੱਖਾਂ ਦੀ ਬੀਮਾਰੀ ਦਾ ਇਲਾਜ਼ ਸਮੇਂ ਸਰ ਨਹੀਂ ਕਰਾ ਪਾਉਂਦੇ ਅਤੇ ਨੇਤਰਹੀਣਤਾ ਦਾ ਸ਼ਿਕਾਰ ਹੋ ਜਾਂਦੇ ਹਨ. ਨੇਤਰਹੀਨ ਹੋਣ ਦਾ ਅਸਰ ਵਿਅਕਤੀ ਦੇ ਪਰਿਵਾਰ ‘ਤੇ ਵੀ ਪੈਂਦਾ ਹੈ. ਉਸਨੂੰ ਨੌਕਰੀ ਮਿਲਣਾ ਔਖਾ ਹੋ ਜਾਂਦਾ ਹੈ ਤੇ ਉਹ ਹੋਰ ਵੀ ਕੋਈ ਕੰਮ ਕਾਰ ਨਹੀਂ ਕਰ ਪਾਉਂਦਾ. ਇਸ ਕਰਕੇ ਉਨ੍ਹਾਂ ਦੀ ਮਾਲੀ ਹਾਲਤ ਬਹੁਤ ਖਰਾਬ ਹੁੰਦੀ ਜਾਂਦੀ ਹੈ.

image


ਨੇਸ਼ਨਲ ਇੰਸਟੀਟਿਉਟ ਆਫ਼ ਡਿਜਾਈਨਿੰਗ ਅਤੇ ਰੋਯਲ ਕਾਲਿਜ ਆਫ਼ ਆਰਟਸ ਦੇ ਵਿਦਿਆਰਥੀਆਂ ਨੇ ਰਲ੍ਹ ਕੇ ਨੇਤਰ ਰੋਗੀਆਂ ਦੀ ਮਦਦ ਕਰਨ ਦੀ ਇੱਕ ਨਿੱਕੀ ਜਿਹੀ ਕੋਸ਼ਿਸ ਕੀਤੀ ਹੈ. ਇਨ੍ਹਾਂ ਨੇ ‘ਮੇਡ ਇਨ ਡਾਰਕ’ ਨਾਂਅ ਨਾਲ ਇੱਕ ਪ੍ਰੋਜੇਕਟ ਸ਼ੁਰੂ ਕੀਤਾ ਹੈ ਇਸ ਪ੍ਰੋਜੇਕਟ ਰਾਹੀਂ ਉਹ ਗਰੀਬ ਲੋਕਾਂ ਨੂੰ ਜਵੇਲਰੀ ਬਣਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਦੀ ਬਣਾਈ ਜਵੇਲਰੀ ਨੂੰ ਬਾਜ਼ਾਰ ਵਿੱਚ ਵੇਚ ਕੇ ਉਨ੍ਹਾਂ ਦੀ ਮਾਲੀ ਹਾਲਤ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ.

ਇਸ ਦੀ ਦਿਲਚਸਪ ਗੱਲ ਇਹ ਹੈ ਕੇ ਇਸ ਤਰ੍ਹਾਂ ਦੀ ਜਵੇਲਰੀ ਉੱਪਰ ਹੋਣ ਵਾਲੀ ਨੱਕਾਸ਼ੀ ਨੂੰ ਨਨੇਤਰਹੀਨ ਵਿਅਕਤੀ ਸੁੰਘ ਕੇ ਤਿਆਰ ਕਰਦੇ ਹਨ. ਇਸ ਲਈ ਨੇਤਰਹੀਣ ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ. ਅਹਮਦਾਬਾਦ ਦੇ ਕੁਛ ਦੋਸਤਾਂ ਨੇ ਰਲ੍ਹ ਕੇ ਇਹ ਪ੍ਰੋਜੇਕਟ ਤਿਆਰ ਕੀਤਾ ਹੈ. ਸਾਰੇ ਦੋਸਤ ਨੇਤਰਹੀਨ ਵਿਅਕਤੀਆਂ ਲਈ ਕੁਛ ਕਰਨ ਦਾ ਜ਼ਜਬਾ ਰਖਦੇ ਸਨ. ਡਿਜਾਇਨਿੰਗ ਟੀਮ ਨੇ ਇਸ ਲਈ ਖਾਸ ਮਿਹਨਤ ਕੀਤੀ. ਉਨ੍ਹਾਂ ਨੇ ਪਤਾ ਲਾਇਆ ਕੇ ਹਰ ਰਤਨ ਦੀ ਮਹਿਕ ਵੱਖਰੀ ਹੁੰਦੀ ਹੈ. ਉਨ੍ਹਾਂ ਨੇ ਨੇਤਰਹੀਣਾਂ ਨੂੰ ਰਤਨਾਂ ਦੇ ਰੰਗ ਨੂੰ ਉਸ ਦੀ ਮਹਿਕ ਨਾਲ ਜੋੜ ਕੇ ਪਛਾਣ ਕਰਨਾ ਸਿਖਾਇਆ. ਉਸ ਦੀ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ. ਤਿਆਰ ਹੋਈ ਜਵੇਲਰੀ ‘ਤੇ ਖਾਸ ਤਰ੍ਹਾਂ ਦੀ ਮਹਿਕ ਪਾਈ ਗਈ ਤਾਂ ਜੋ ਉਨ੍ਹਾਂ ਦੀ ਪਛਾਣ ਹੋਰ ਵੀ ਸੌਖੀ ਹੋ ਸਕੇ.

image


ਬਹੁਤ ਛੇਤੀ ਹੀ ਕਈ ਲੋਕ ਇਸ ਕੰਮ ਵਿੱਚ ਮਾਹਿਰ ਹੋ ਗਏ. ਉਹ ਹੁਣ ਕਿਸੇ ਵੀ ਰਤਨ ਨੂੰ ਹੱਥ ਲਾ ਕੇ ਹੀ ਪਛਾਣ ਜਾਂਦੇ ਹਨ. ਹੌਲੇ ਹੌਲੇ ਕੰਮ ਸ਼ੁਰੂ ਹੋਇਆ ਅਤੇ ਉਨ੍ਹਾਂ ਦੀ ਜਵੇਲਰੀ ਦੀ ਡਿਮਾੰਡ ਵੀ ਵੱਧ ਗਈ. ਇਸ ਨਾਲ ਨੇਤਰਹੀਨ ਲੋਕਾਂ ਦੀ ਆਮਦਨ ਵੀ ਵੱਧ ਗਈ ਹੈ.

ਇਸ ਨਾਲੋਂ ਵੀ ਵੱਡੀ ਗੱਲ ਇਹ ਹੈ ਕੇ ਇਸ ਪ੍ਰੋਜੇਕਟ ਨੇ ਸਮਾਜ ਵਿੱਚ ਇਸ ਸੰਦੇਸ਼ ਪਹੁੰਚਾਇਆ ਹੈ ਕੇ ਅੱਖਾਂ ਦੀ ਰੋਸ਼ਨੀ ਨਾਂਹ ਹੋਣ ਕਰਕੇ ਨੇਤਰਹੀਨ ਵਿਅਕਤੀਆਂ ਦਾ ਹੁਨਰ ਲੁਕਿਆ ਨਹੀਂ ਰਹਿ ਸਕਦਾ. ‘ਮੇਡ ਇਨ ਡਾਰਕ’ ਹੁਣ ਕਈ ਨੇਤਰਹੀਨਾਂ ਦੀ ਸੰਸਥਾਵਾਂ ਨਾਲ ਜੁੜ ਚੁੱਕਿਆ ਹੈ. ਇਸ ਵੇਲੇ ‘ਮੇਡ ਇਨ ਡਾਰਕ’ ਆਪਣੀ ਸਪਲਾਈ ਚੇਨ ਨੂੰ ਠੀਕ ਕਰ ਰਿਹਾ ਹੈ ਤਾਂ ਜੋ ਇੱਕ ਨਵਾਂ ਇੰਟਰਪ੍ਰਾਇਜ਼ ਤਿਆਰ ਕੀਤਾ ਜਾ ਸਕੇ.

image


ਦੇਸ਼ ਵਿੱਚ ਜਵੇਲਰੀ ਦੇ ਦੇਸੀ ਡਿਜਾਇਨਾਂ ਦੀ ਡਿਮਾੰਡ ਵੱਧ ਰਹੀ ਹੈ. ਇਸ ਲਈ ‘ਮੇਡ ਇਨ ਡਾਰਕ’ ਦੀ ਜਵੇਲਰੀ ਦੀ ਡਿਮਾੰਡ ਵੀ ਬਹੁਤ ਵਧ ਰਹੀ ਹੈ. ਇਸ ਕਰਕੇ ‘ਮੇਡ ਇਨ ਡਾਰਕ’ ਇੱਕ ਬ੍ਰਾਂਡ ਬਣ ਚੁੱਕਾ ਹੈ.

ਲੇਖਕ: ਆਸ਼ੁਤੋਸ਼ ਖੰਤਵਾਲ 

ਅਨੁਵਾਦ: ਰਵੀ ਸ਼ਰਮਾ