ਮਾਇਆ ਨੇਗੀ ਦੀ ਕੋਸ਼ਿਸ਼ਾਂ ਸਦਕੇ ਔਰਤਾਂ ਦੀ ਹਨ੍ਹੇਰੀ ਜਿੰਦਗੀ ਵਿੱਚ ਆਈ ਰੋਸ਼ਨੀ  

ਆਓ ਮਿਲਿਏ ਇੱਕ ਅਜਿਹੀ ਔਰਤ ਨੂੰ ਜਿਸ ਨੇ ਆਪਣੀ ਕੋਸ਼ਿਸ਼ਾਂ ਨਾਲ ਕਈ ਹੋਰ ਔਰਤਾਂ ਨੂੰ ਡੇਰੀ ਅਤੇ ਖੇਤੀ ਰਾਹੀਂ ਸਵੈ-ਨਿਰਭਰ ਬਣਾ ਦਿੱਤਾ. 

0

ਮਾਇਆ ਨੇਗੀ ਉਹ ਨਾਂਅ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਦੇ ਇਲਾਕੇ ਦੀਆਂ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ ਉਨ੍ਹਾਂ ਨੂੰ ਆਤਮ ਵਿਸ਼ਵਾਸ ਨਾਲ ਵੀ ਭਰਿਆ ਹੈ.

ਮਾਇਆ ਨੇਗੀ ਹੁਣ ਤਕ ਔਰਤਾਂ ਦੇ ਇੱਕ ਸੌ ਗਰੁਪ ਬਣਾ ਚੁੱਕੀ ਹੈ. ਹਰੇਕ ਗਰੁਪ ਵਿੱਚ ਮੈਂਬਰਾਂ ਦੀ ਗਿਣਤੀ 1200 ਹੈ. ਉਨ੍ਹਾਂ ਨੇ ਆਪਣੀ 12ਵੀ ਕਲਾਸ ਪਾਸ ਕਰਦਿਆਂ ਹੀ ਆਪਣੇ ਨਾਲ ਨਾਲ ਹੋਰ ਔਰਤਾਂ ਨੂੰ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ.

ਉੱਤਰਾਖੰਡ ਦੇ ਹਲਦਵਾਨੀ, ਕੋਟਬਾਗ ਦੇ ਨੇੜਲੇ ਗੰਤੀ ਪਿੰਡ ਵਿੱਚ ਜੰਮੀ ਮਾਇਆ ਨੇਗੀ ਨੇ ਬਚਪਨ ਤੋਂ ਹੀ ਔਰਤਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਸੀ. ਸਮਾਜ ਵਿੱਚ ਔਰਤਾਂ ਦੀ ਹਾਲਤ ਨੂੰ ਵੇਖ ਕੇ ਉਨ੍ਹਾਂ ਨੂੰ ਦੁੱਖ ਹੁੰਦਾ ਸੀ. ਇਸ ਹਾਲਤ ਨੂੰ ਬਦਲਣ ਲਈ ਉਨ੍ਹਾਂ ਨੇ ਔਰਤਾਂ ਲਈ ਕੁਛ ਕਰਨ ਦਾ ਫੈਸਲਾ ਕੀਤਾ.

ਉਨ੍ਹਾਂ ਨੇ 12ਵੀੰ ਜਮਾਤ ਪਾਸ ਕੀਤੀ ਅਤੇ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ. ਉਨ੍ਹਾਂ ਨੇ ਹੋਰ ਔਰਤਾਂ ਨੂੰ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ. ਇਸ ਨਾਲ ਔਰਤਾਂ ਦਾ ਉਨ੍ਹਾਂ ਪ੍ਰਤੀ ਵਿਸ਼ਵਾਸ ਕਾਇਮ ਹੋ ਗਿਆ.

ਇਸ ਪਾਸੇ ਅੱਗੇ ਵਧਦੇ ਹੋਏ ਉਨ੍ਹਾਂ ਨੇ ਉਨ੍ਹਾਂ ਔਰਤਾਂ ਨੂੰ ਡੇਰੀ ਫਾਰਮ ਨਾਲ ਜੋੜਿਆ. ਔਰਤਾਂ ਨੂੰ ਰੁਜਗਾਰ ਮਿਲਿਆ ਤਾਂ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਵਧ ਗਿਆ. ਉਨ੍ਹਾਂ ਨੇ 150 ਔਰਤਾਂ ਨੂੰ ਇੱਕਠਾ ਕਰਕੇ ਇੱਕ ਗਰੁਪ ਬਣਾਇਆ. ਉਸ ਤੋਂ ਬਾਅਦ ਹੋਰ ਔਰਤਾਂ ਅੱਗੇ ਆਉਣ ਲੱਗੀਆਂ ਅਤੇ ਗਰੁਪ ਵਿੱਚ ਸ਼ਾਮਿਲ ਹੋਣ ਲੱਗੀਆਂ. ਮਾਇਆ ਨੇਗੀ ਨੇ ਇੱਕ ਸੌ ਤੋਂ ਵਧ ਗਰੁਪ ਬਣਾਏ. ਹਰੇਕ ਗਰੁਪ ਵਿੱਚ 1200 ਔਰਤਾਂ ਮੈਂਬਰ ਹਨ.

ਅੱਜ ਮਾਇਆ ਨੇਗੀ ਇਸ ਇਲਾਕੇ ਦੀ ਔਰਤਾਂ ਲਈ ਇੱਕ ਮਿਸਾਲ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਦੁੱਖ-ਸੁਖ ਦੀ ਸਾਥੀ ਵੀ ਹੈ. ਭਾਵੇਂ ਉਨ੍ਹਾਂ ਨੇ ਆਪਣੀ ਮੁਹਿੰਮ ਦੀ ਸ਼ੁਰੁਆਤ ਬਹੁਤ ਛੋਟੇ ਪਧਰ ਤੋਂ ਕੀਤੀ ਸੀ ਪਰ ਉਨ੍ਹਾਂ ਦੀ ਇਹ ਮੁਹਿੰਮ ਅੱਜ ਇੱਕ ਵੱਡਾ ਰੂਪ ਲੈ ਚੁੱਕੀ ਹੈ.

ਮਾਇਆ ਨੇਗੀ ਨੇ ਆਪਣੀ ਸਮਝ ਦੀ ਵਰਤੋਂ ਕਰਦਿਆਂ ਔਰਤਾਂ ਨੂੰ ਅਜਿਹੇ ਖਾਸ ਅਭਿਆਨ ਨਾਲ ਜੋੜਿਆ ਜਿਸ ਨੂੰ ਆਮ ਤੌਰ ‘ਤੇ ਸਮਾਜ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ. ਉਨ੍ਹਾਂ ਨੇ ਔਰਤਾਂ ਨੂੰ ਖੇਤੀ ਨਾਲ ਜੋੜਿਆ. ਇਸ ਕੰਮ ਲਈ ਉਨ੍ਹਾਂ ਨੇ ਗੋਵਿੰਦ ਬੱਲਭ ਪੰਤ ਖੇਤੀ ਯੂਨੀਵਰਸਿਟੀ ਨਾਲ ਸਾਝੇਦਾਰੀ ਕੀਤੀ. ਖੇਤੀ ਯੂਨੀਵਰਸਿਟੀ ਨੇ ਔਰਤਾਂ ਨੂੰ ਖੇਤੀ ਦੀ ਨਵੀਂ ਤਕਨੀਕ ਦੱਸੀਆਂ ਜਿਸ ਦੀ ਮਦਦ ਨਾਲ ਔਰਤਾਂ ਨੇ ਫਲ ਅਤੇ ਸਬਜੀਆਂ ਦੀ ਵਧੇਰੇ ਪੈਦਾਵਾਰ ਸ਼ੁਰੂ ਕਰ ਦਿੱਤੀ. ਉਹ ਸਵੈ-ਨਿਰਭਰ ਹੋਈਆਂ.

ਪੜ੍ਹਾਈ ਵਿੱਚ ਅਵੱਲ ਰਹਿਣ ਕਰਕੇ ਮਾਇਆ ਨੇਗੀ ਲਈ ਨੌਕਰੀ ਕਰਨ ਦੇ ਵੀ ਮੌਕੇ ਸਨ ਪਰ ਉਨ੍ਹਾਂ ਨੇ ਔਰਤਾਂ ਲਈ ਕੁਛ ਕਰਨ ਲਈ ਕੰਮ ਨੂੰ ਹੀ ਆਪਣੀ ਜਿੰਦਗੀ ਦਾ ਟੀਚਾ ਧਰਿਆ. ਇਸ ਫੈਸਲੇ ਦੇ ਸਦਕੇ ਉਹ ਹਜ਼ਾਰਾਂ ਔਰਤਾਂ ਦੇ ਜੀਵਨ ਵਿੱਚ ਰੋਸ਼ਨੀ ਲੈ ਕੇ ਆ ਸਕੀ. ਔਰਤਾਂ ਵੱਲੋਂ ਤਿਆਰ ਕੀਤੇ ਸਮਾਨ ਅਤੇ ਪੈਦਾਵਾਰ ਨੂੰ ਚੰਗੇ ਮੁੱਲ ‘ਤੇ ਵੇਚਣ ਲਈ ਉਨ੍ਹਾਂ ਨੇ ‘ਨਾਬਾਰਡ’ ਨਾਲ ਸੰਪਰਕ ਕੀਤਾ.

ਉਨ੍ਹਾਂ ਦਾ ਕਹਿਣਾ ਹੈ ਕੇ ਜੇਕਰ ਕੋਈ ਔਰਤ ਮਦਦ ਲਈ ਮੈਨੂੰ ਫੋਨ ਕਰਦੀ ਹੈ ਤਾਂ ਮੈਂ ਉਸੇ ਵੇਲੇ ਉਸ ਦੀ ਮਦਦ ਲਈ ਤੁਰ ਪੈਂਦੀ ਹਾਂ.

ਉਨ੍ਹਾਂ ਦਾ ਮੰਨਣਾ ਹੈ ਕੇ ਜੇਕਰ ਅਸੀਂ ਕਿਸੇ ਦੀ ਮਦਦ ਕਰਨ ਦੀ ਹਾਲਤ ਵਿੱਚ ਹਾਂ ਤਾਂ ਸਾਨੂੰ ਹੋਰਾਂ ਦੀ ਮਦਦ ਜ਼ਰੁਰ ਕਰਨੀ ਚਾਹਿਦੀ ਹੈ. ਕਿਉਂਕਿ ਸਾਡੀ ਨਿੱਕੀ ਜਿਹੀ ਕੋਸ਼ਿਸ਼ ਕਿਸੇ ਦੀ ਜਿੰਦਗੀ ਬਦਲ ਸਕਦੀ ਹੈ

-ਪ੍ਰਕਾਸ਼ ਭੂਸ਼ਣ ਸਿੰਘ

ਅਨੁਵਾਦ: ਰਵੀ ਸ਼ਰਮਾ