ਅਨਪੜ੍ਹ ਔਰਤ ਨੇ ਕਿਸਾਨਾਂ ਨੂੰ ਦੱਸਿਆ ਕਿਵੇਂ ਕਰੀਏ ਬਾਜਰੇ ਦੀ ਖੇਤੀ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

ਅਨਪੜ੍ਹ ਔਰਤ ਨੇ ਕਿਸਾਨਾਂ ਨੂੰ ਦੱਸਿਆ ਕਿਵੇਂ ਕਰੀਏ ਬਾਜਰੇ ਦੀ ਖੇਤੀ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

Thursday March 24, 2016,

3 min Read

ਔਕੜਾਂ ਤੋਂ ਡਰ ਕੇ ਗੋਡੇ ਟੇਕ ਦੇਣਾ ਸਮਝਦਾਰੀ ਨਹੀਂ ਹੁੰਦੀ। ਹਾਲਤ ਭਾਵੇਂ ਜਿੰਨੇ ਕੁ ਵੀ ਖਰਾਬ ਹੋਣ, ਮੁਕਾਬਲਾ ਕਰਣ ਵਾਲਿਆਂ ਨੂੰ ਮੰਜਿਲ ਮਿਲਦੀ ਜ਼ਰੁਰ ਹੈ. ਡਿੱਗਣ ਮਗਰੋਂ ਮੁੜ ਉੱਠ ਖੜਨਾ ਹੀ ਜਿੱਤ ਦੀ ਸ਼ੁਰੁਆਤ ਹੁੰਦੀ ਹੈ. ਜੇਕਰ ਯਕੀਨ ਨਹੀਂ ਆਉਂਦਾ ਤਾਂ ਆਓ ਮਿਲਦੇ ਹਾਂ ਰੇਖਾ ਤਿਆਗੀ ਨਾਲ. ਮਧਿਆ ਪ੍ਰਦੇਸ਼ ਦੇ ਮੁਰੇਨਾ ਜਿਲ੍ਹੇ ਦੇ ਜਲਾਲਪੁਰ ਪਿੰਡ ਦੀ ਰਹਿਣ ਵਾਲੀ ਰੇਖਾ ਨੇ ਆਪਣੀ ਮਿਹਨਤ ਦੇ ਸਦਕੇ ਖੇਤੀ ਦੇ ਖੇਤਰ ਵਿੱਚ ਅਜਿਹਾ ਮੁਕਾਮ ਹਾਸਿਲ ਕੀਤਾ ਜੋ ਵੱਡੇ ਵੱਡੇ ਜ਼ਮੀਂਦਾਰ ਨਹੀਂ ਕਰ ਪਾਉਂਦੇ. ਰੇਖਾ ਨੇ ਪੂਰੇ ਮਧਿਆ ਪ੍ਰਦੇਸ਼ ਵਿੱਚ ਬਾਜਰੇ ਦੀ ਬੰਪਰ ਪੈਦਾਵਾਰ ਕੀਤੀ ਹੈ. ਇਸ ਕਾਮਯਾਬੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਉਸਨੂੰ ਸਨਮਾਨਿਤ ਕੀਤਾ ਹੈ.

ਰੇਖਾ ਇਕ ਸਧਾਰਨ ਔਰਤ ਦੀ ਤਰ੍ਹਾਂ ਹੀ ਘਰ ਦਾ ਕੰਮ ਕਾਜ ਕਰਦੀ ਸੀ. ਉਸਦੇ ਪਤੀ ਸਨ. ਪਰਿਵਾਰ ਦਾ ਗੁਜਾਰਾ ਹੋ ਰਿਹਾ ਸੀ. ਪਰ ਪਰਿਵਾਰ ਉੱਪਰ ਉਸ ਵੇਲੇ ਮੁਸ਼ੀਬਤ ਆਉਣ ਪਈ ਪਤੀ ਦਾ ਅਚਾਨਕ ਦੇਹਾੰਤ ਹੋ ਗਿਆ. ਰੇਖਾ ਲਈ ਪਰਿਵਾਰ ਚਲਾਉਣਾ ਔਖਾ ਹੋ ਗਿਆ. ਨਾਂਹ ਤਾਂ ਖੇਤੀ ਬਾਰੇ ਕੁਝ ਪਤਾ ਸੀ ਨਾਂਹ ਹੀ ਖੇਤੀ ਵਿੱਚ ਲਾਉਣ ਲਈ ਪੈਸੇ ਕੋਲ ਸਨ. ਉੱਪਰੋਂ ਤਿੰਨ ਬੱਚਿਆਂ ਦੀ ਪਰਵਰਿਸ਼ ਦਾ ਬੋਝ. ਦਿਓਰ ਅਤੇ ਜੇਠ ਦੀ ਮਦਦ ਨਾਲ ਖੇਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਹੁਤ ਨੁਕਸਾਨ ਚੁਕਣਾ ਪਿਆ.

image


ਭਾਵੇਂ ਖੇਤੀ 'ਚ ਨੁਕਸਾਨ ਚੁਕਣ ਵਾਲੀ ਉਹ ਕੱਲੀ ਨਹੀਂ ਸੀ, ਸੋਕੇ ਅਤੇ ਹੋਰ ਕੁਦਰਤੀ ਮਾਰ ਦੇ ਚਲਦਿਆਂ ਕਿਸਾਨਾਂ ਨੂੰ ਨੁਕਸਾਨ ਚੁਕਣਾ ਪੈ ਰਿਹਾ ਸੀ. ਆੜ੍ਹਤੀਆਂ ਕੋਲੋਂ ਪੈਸੇ ਲੈ ਕੇ ਖੇਤੀ ਵਿੱਚ ਲਾਉਣ ਵਾਲੇ ਕਈ ਕਿਸਾਨਾਂ ਨੇ ਨੁਕਸਾਨ ਨਾ ਝਲਦਿਆਂ ਆਤਮ ਹਤਿਆਵਾਂ ਕਰ ਲਈਆਂ ਸਨ. ਰੇਖਾ ਦੇ ਸਾਹਮਣੇ ਇਕ ਇਕ ਚੁਨੌਤੀ ਸੀ.

ਖੇਤੀ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਓ ਲਈ ਰੇਖਾ ਨੇ ਕਈ ਕਿਸਾਨਾਂ ਨਾਲ ਗੱਲ ਬਾਤ ਕੀਤੀ। ਜਿਲ੍ਹੇ ਦੇ ਖੇਤੀ ਬਾੜੀ ਅਧਿਕਾਰੀਆਂ ਨਾਲ ਵੀ ਮਸ਼ਵਿਰਾ ਕੀਤਾ। ਅਤੇ ਫੇਰ ਉਸ ਨੇ ਬਾਜਰੇ ਦੀ ਫ਼ਸਲ ਲਾਉਣ ਦਾ ਫ਼ੈਸਲਾ ਕੀਤਾ। ਉਹ ਵੀ ਨਵੇਂ ਵਿਗਿਆਨਿਕ ਤਰੀਕੇ ਨਾਲ. ਉਸਨੇ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਵੀ ਕਰਾਈ ਅਤੇ ਬਾਜਰੇ ਦੇ ਬੀਜਾਂ ਦੀ ਬੁਆਈ ਨਾ ਕਰਕੇ ਪੌਧ ਤਿਆਰ ਕਰਾਈ। ਪੌਧ ਲਾਉਣ ਨਾਲ ਵਧੇਰੇ ਜ਼ਮੀਨ ਦਾ ਇਸਤੇਮਾਲ ਹੋਇਆ ਅਤੇ ਸੰਘਣੀ ਫ਼ਸਲ ਹੋਈ. ਆਮ ਤੌਰ ਤੇ ਬਾਜਰੇ ਦੀ ਫ਼ੀ ਏਕੜ ਪੈਦਾਵਾਰ 15 ਤੋਂ 20 ਕੁੰਤਲ ਹੁੰਦੀ ਹੈ. ਪਰ ਰੇਖਾ ਨੇ ਜਿਸ ਤਕਨੀਕ ਦਾ ਇਸਤੇਮਾਲ ਕੀਤਾ ਉਸ ਨਾਲ ਬਾਜਰੇ ਦੀ ਫ਼ਸਲ ਦੀ ਰਿਕਾਰਡ ਪੈਦਾਵਾਰ ਕੀਤੀ। ਇਕ ਏਕੜ ਵਿੱਚ 40 ਕੁੰਤਲ। ਇਸ ਨਾਲ ਕਿਸਾਨਾਂ ਦੇ ਨਾਲ ਨਾਲ ਅਧਿਕਾਰੀਆਂ ਦਾ ਧਿਆਨ ਵੀ ਰੇਖਾ ਵੱਲ ਗਿਆ.

ਰੇਖਾ ਦੀ ਕਾਮਯਾਬੀ ਦੀ ਕਹਾਨੀ ਕੇਂਦਰੀ ਖੇਤੀਬਾੜੀ ਮਹਿਕਮੇ ਤਕ ਪਹੁੰਚ ਚੁੱਕੀ ਸੀ. ਪਿੱਛਲੇ ਹਫ਼ਤੇ ਦਿੱਲੀ ਵਿੱਚ ਹੋਏ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਖਾ ਤਿਆਗੀ ਨੂੰ ਸਨਮਾਨਿਤ ਕੀਤਾ। ਉਸਨੂੰ ਸਨਮਾਨ ਪਤਰ ਅਤੇ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ. ਪ੍ਰੋਗਰਾਮ ਵਿੱਚ ਦੇਸ਼ ਦੇ ਅੱਠ ਰਾਜਾਂ ਦੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ.

image


ਮੁਰੇਨਾ ਜਿਲ੍ਹੇ ਦੇ ਖੇਤੀ ਬਾੜੀ ਅਧਿਕਾਰੀ ਵਿਜੇ ਚੌਰਸਿਆ ਦਾ ਕਹਿਣਾ ਹੈ ਕਿ ਰੇਖਾ ਨੂੰ ਹੁਣ ਖੇਤੀ ਲਈ ਰੋਲ ਮਾਡਲ ਦੇ ਤੌਰ 'ਤੇ ਪੇਸ਼ ਕੀਤਾ ਜਾਏਗਾ।

ਰੇਖਾ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਨੂੰ ਕਰਾਉਣ ਦਾ ਕੰਮ ਕਰੇਗੀ।

ਇਨਾਮ ਦੀ ਰਕਮ ਬਾਰੇ ਰੇਖਾ ਦਾ ਕਹਿਣਾ ਹੈ ਕਿ ਉਹ ਇਸ ਰਕਮ ਨਾਲ ਉਸਦੀ ਕੁੜੀ ਦਾ ਵਿਆਹ ਕਰੇਗੀ। ਉਸਦੀ ਕੁੜੀ ਦਾ ਵਿਆਹ ਅਪ੍ਰੈਲ 'ਚ ਮਿਥਿਆ ਹੋਇਆ ਹੈ.

ਲੇਖਕ: ਹੁਸੈਨ ਤਾਬਿਸ਼

ਅਨੁਵਾਦ: ਅਨੁਰਾਧਾ ਸ਼ਰਮਾ