ਸਬ ਤੋਂ ਘੱਟ ਉਮਰ ਵਿੱਚ ਮਾਉੰਟ ਐਵਰੇਸਟ ਫ਼ਤਿਹ ਕਰਨ ਵਾਲੀ ਡਿੱਕੀ ਡੋਲਮਾ ਦਾ ਰਿਕਾਰਡ ਅੱਜ ਵੀ ਕਾਇਮ ਹੈ 

ਮਿਲੋ ਡਿੱਕੀ ਡੋਲਮਾ ਨੂੰ. ਦੁਨਿਆ ਵਿੱਚ ਸਬ ਤੋਂ ਘੱਟ ਉਮਰ ਵਿੱਚ ਦੁਨਿਆ ਦੀ ਸਬ ਤੋਂ ਉੱਚੇ ਸ਼ਿਖਰ ਮਾਉੰਟ ਐਵਰੇਸਟ ਨੂੰ ਫ਼ਤੇਹ ਕਰਨ ਵਾਲੀ ਡਿੱਕੀ ਡੋਲਮਾ ਨੇ ਮਾਤਰ 19 ਵਰ੍ਹੇ ਦੀ ਉਮਰ ਵਿੱਚ ਇਹ ਰਿਕਾਰਡ ਆਪਣੇ ਨਾਂਅ ਕਰ ਲਿਆ ਸੀ. ਉਨ੍ਹਾਂ ਦਾ ਰਿਕਾਰਡ ਅੱਜ ਤਕ ਵੀ ਕੋਈ ਭੰਨ ਨਹੀਂ ਸਕਿਆ ਹੈ. ਉਨ੍ਹਾਂ ਨੇ ਇਹ ਰਿਕਾਰਡ 1993 ਵਿੱਚ ਕਾਇਮ ਕੀਤਾ ਸੀ.

0

ਡਿੱਕੀ ਡੋਲਮਾ ਨੇ ਇਹ ਰਿਕਾਰਡ ਉਦੋਂ ਆਪਣੇ ਨਾਂਅ ਕਰ ਲਿਆ ਸੀ ਜਦੋਂ ਉਹ 11ਵੀੰ ਜਮਾਤ ਵਿੱਚ ਪੜ੍ਹਦੀ ਸੀ. ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕੇ ਡਿੱਕੀ ਡੋਲਮਾ ਨੇ ਇਹ ਰਿਕਾਰਡ ਕਾਇਮ ਕਰਨ ਤੋਂ ਪਹਿਲਾਂ ਮਾਉੰਟ ਐਵਰੇਸਟ ‘ਤੇ ਜਾਣ ਲਈ ਜ਼ਰੂਰੀ ਮੰਨਿਆ ਜਾਣ ਵਾਲਾ ‘ਅਡਵਾਂਸ ਕੋਰਸ’ ਵੀ ਨਹੀਂ ਸੀ ਕੀਤਾ ਹੋਈ.

ਮਨਾਲੀ ਦੇ ਨੇੜੇ ਵਸੇ ਇੱਕ ਪਿੰਡ ਦੀ ਜੰਮ-ਪਲ ਡਿੱਕੀ ਡੋਲਮਾ ਨੂੰ ਨਿੱਕੇ ਹੁੰਦਿਆਂ ਤੋਂ ਹੀ ਬਰਫ਼ ਵਿੱਚ ਹੋਣ ਵਾਲਿਆਂ ਖੇਡਾਂ ਵਿੱਚ ਦਿਲਚਸਪੀ ਸੀ. ਪਰ ਉਨ੍ਹਾਂ ਨੇ ਮਾਉੰਟ ਐਵਰੇਸਟ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ. ਉਹ ਸਕੀਇੰਗ ਦੀ ਸ਼ੌਕੀਨ ਸੀ ਅਤੇ ਉਸਨੂੰ ਹੀ ਆਪਣਾ ਭਵਿੱਖ ਸਮਝਦੀ ਸੀ. ਨਿੱਕੇ ਹੁੰਦਿਆਂ ਉਹ ਲੱਕੜ ਦੇ ਸਕੀ ਬਣਾ ਕੇ ਘਰ ਦੇ ਨੇੜਲੇ ਪਹਾੜ ਉੱਪਰੋਂ ਸਕੀਇੰਗ ਕਰਦੀ ਸੀ. ਬਾਅਦ ਵਿੱਚ ਉਨ੍ਹਾਂ ਨੇ ਸਕੋਲਰਸ਼ਿਪ ਹਾਸਿਲ ਕਰਕੇ ਸਕੀਇੰਗ ਦਾ ਮੁਢਲਾ ਕੋਰਸ ਕੀਤਾ. ਪਰ ਡਿੱਕੀ ਡੋਲਮਾ ਦੇ ਮਾਪੇ ਇਸ ਲਈ ਇੱਕ ਵੀ ਦਿਨ ਸਕੂਲ ਤੋਂ ਛੁੱਟੀ ਲੈਣ ਦੇ ਖਿਲਾਫ਼ ਸਨ. ਬਾਅਦ ਵਿੱਚ ਮਾਉੰਟੇਨੀਅਰਿੰਗ ਸੰਸਥਾਨ ਦੇ ਸੀਨੀਅਰ ਅਧਿਕਾਰੀ ਵੱਲੋਂ ਡਿੱਕੀ ਦੇ ਮਾਪਿਆਂ ਨੂੰ ਇੱਕ ਚਿੱਠੀ ਪਾਈ ਗਈ ਜਿਸ ਮਗਰੋਂ ਉਹ ਡਿੱਕੀ ਨੂੰ ਅੱਗੇ ਟ੍ਰੇਨਿੰਗ ਲੈਣ ਲਈ ਭੇਜਣ ਨੂੰ ਰਾਜ਼ੀ ਹੋਏ.

ਇਸ ਤੋਂ ਬਾਅਦ ਡਿੱਕੀ ਡੋਲਮਾ ਇੱਕ ਚੈੰਪੀਅਨ ਵੱਜੋਂ ਉਭਰ ਕੇ ਸਾਹਮਣੇ ਆਈ. ਸਾਲ 1997 ਵਿੱਚ ਉਨ੍ਹਾਂ ਨੇ ਨਿਊਜ਼ੀਲੈੰਡ ਜਾ ਕੇ ਏਸ਼ੀਅਨ ਵਿੰਟਰ ਗੇਮਸ ਵਿੱਚ ਭਾਰਤ ਵੱਲੋਂ ਹਿੱਸਾ ਲਿਆ. ਫੇਰ 1999 ਵਿੱਚ ਕੋਰੀਆ ਵਿੱਚ ਵੀ ਏਸ਼ੀਅਨ ਖੇਡਾਂ ਵਿੱਚ ਹਿੱਸਾ ਲਿਆ. ਉਹ ਜਾਪਾਨ ‘ਚ ਹੋਈਆਂ ਵਿੰਟਰ ਖੇਡਾਂ ਲਈ ਜੂਨੀਅਰ ਟੀਮ ਦੀ ਕੋਚ ਵੀ ਰਹੀ.

ਸਕੀਇੰਗ ਨੇ ਉਨ੍ਹਾਂ ਨੂੰ ਇੱਕ ਦੋਸਤ ਨਾਲ ਮਿਲਿਆ ਜੋ ਬਾਅਦ ਵਿੱਚ ਡਿੱਕੀ ਡੋਲਮਾ ਦੇ ਜੀਵਨ ਸਾਥੀ ਬਣੇ.

ਡੋਲਮਾ ਨੇ ਇਹ ਰਿਕਾਰਡ 10 ਮਈ 1993 ਨੂੰ ਕਾਇਮ ਕੀਤਾ. ਮਾਉੰਟ ਐਵਰੇਸਟ ‘ਤੇ ਫ਼ਤੇਹ ਕਰਨ ਲਈ 18 ਮੈਂਬਰੀ ਮਹਿਲਾ ਟੀਮ ਤਿਆਰ ਹੋਈ ਸੀ. ਇਸ ਟੀਮ ਦੀ ਅਗੁਆਈ ਮਾਉੰਟ ਐਵਰੇਸਟ ‘ਤੇ ਭਾਰਤ ਦਾ ਝੰਡਾ ਲਹਿਰਾਉਣ ਵਾਲੀ ਪਹਿਲੀ ਔਰਤ ਬਚੇੰਦਰੀ ਪਾਲ ਆਪ ਕੀਤੀ. ਇਸ ਤੋਂ ਪਹਿਲਾਂ ਡਿੱਕੀ ਡੋਲਮਾ ਨੇ ਮਨਾਲੀ ਵਿੱਖੇ ਸਥਿਤ ਮਾਉੰਟੇਨੀਆਰਿੰਗ ਇੰਸਟੀਟਿਉਟ ਵਿੱਚ ਦਾਖਿਲਾ ਲਿਆ ਸੀ. ਉਸ ਗਰੁਪ ‘ਚੋਂ ਮਾਤਰ ਤਿੰਨ ਕੁੜੀਆਂ ਨੇ ਹੀ ਕੋਰਸ ਪਾਰ ਕੀਤਾ. ਡਿੱਕੀ ਡੋਲਮਾ ਇਨ੍ਹਾਂ ‘ਚੋਂ ਇੱਕ ਸੀ. ਉਸ ਮਗਰੋਂ ਉਨ੍ਹਾਂ ਨੂੰ ਹੋਰ ਤਿਆਰੀ ਲਈ ਵੱਡੇ ਗਰੁਪ ਨਾਲ ਭੇਜਿਆ ਗਿਆ. ਉਸ ਗਰੁਪ ਵਿੱਚ 38 ਔਰਤਾਂ ਅਤੇ ਕੁੜੀਆਂ ਸਨ. ਟ੍ਰੇਨਿੰਗ ਮਗਰੋਂ ਸਿਰਫ਼ 16 ਹੀ ਇਸ ਐਕਸਪੀਡਿਸ਼ਨ ਲਈ ਚੁਣੀਆਂ ਗਈਆਂ. ਇਸੇ ਗਰੁਪ ਦੀ ਮੈਂਬਰ ਰਹੀ ਸੰਤੋਸ਼ ਯਾਦਵ ਨੇ ਕਿਸੇ ਮਹਿਲਾ ਵੱਲੋਂ ਲਗਾਤਾਰ ਦੋ ਸਾਲ ਵਿੱਚ ਦੋ ਵਾਰ ਮਾਉੰਟ ਐਵਰੇਸਟ ਫ਼ਤੇਹ ਕਰਨ ਦਾ ਰਿਕਾਰਡ ਵੀ ਬਣਾਇਆ. ਸੰਤੋਸ਼ ਯਾਦਵ ਇਸ ਐਕਸਪੀਡਿਸ਼ਨ ਤੋਂ ਇੱਕ ਸਾਲ ਪਹਿਲਾਂ ਵੀ ਮਾਉੰਟ ਐਵਰੇਸਟ ਦੇ ਸ਼ਿਖਰ ‘ਤੇ ਝੰਡਾ ਲਹਿਰਾ ਚੁੱਕੀ ਸੀ.

ਅੱਜ 14 ਸਾਲ ਬਾਅਦ ਵੀ ਦੁਨਿਆ ਵਿੱਚ ਸਬ ਤੋਂ ਘੱਟ ਉਮਰ ਵਿੱਚ ਮਾਉੰਟ ਐਵਰੇਸਟ ਫ਼ਤੇਹ ਕਰਨ ਡਿੱਕੀ ਡੋਲਮਾ ਦੇ ਰਿਕਾਰਡ ਦੁਨਿਆ ਭਰ ਵਿੱਚ ਕਾਇਮ ਹੈ.

ਰਿਕਾਰਡ ਨਾ ਟੁੱਟ ਪਾਉਣ ਬਾਰੇ ਗੱਲ ਕਰਦਿਆਂ ਡਿੱਕੀ ਡੋਲਮਾ ਨੇ ਦੱਸਿਆ ਕੇ ਮਨਾਲੀ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰਨਾ ਹਿੱਸਿਆਂ ‘ਚ ਵਸਦੀਆਂ ਕੁੜੀਆਂ ਲਈ ਪਹਾੜ ‘ਤੇ ਚੜ੍ਹਨਾ ਰੋਜ਼ਾਨਾ ਦਾ ਕੰਮ ਹੈ. ਪਰ ਉਨ੍ਹਾਂ ਕੋਲ ਇੰਨੇ ਸਾਧਨ ਨਹੀਂ ਹਨ ਕੇ ਉਹ ਇੱਛਾ ਨੂੰ ਪੂਰਾ ਕਰ ਸਕਣ. ਇਹ ਇੱਕ ਮਹਿੰਗਾ ਸ਼ੌਕ਼ ਹੈ. ਆਮ ਘਰਾਂ ਦੀਆਂ ਕੁੜੀਆਂ ਇਸ ਨੂੰ ਸ਼ਾਇਦ ਨਹੀਂ ਪੁਗਾ ਸਕਦੀਆਂ. ਹਰ ਸਾਲ ਵਿਦੇਸ਼ਾਂ ਤੋਂ ਕੁੜੀਆਂ ਇਸ ਐਕਸਪਿਡਿਸ਼ਨ ਲਈ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਆਪਣੇ ਸ਼ੌਕ਼ ਨੂੰ ਪੁਗਾਉਣ ਦੇ ਸਾਧਨ ਹਨ.

ਇਹ ਉਚਾਈ ਵੇਖਣ ਤੋਂ ਬਾਅਦ ਵੇ ਅੱਜ ਡਿੱਕੀ ਡੋਲਮਾ ਚਮਕ ਭਰੇ ਜੀਵਨ ਤੋਂ ਦੂਰ ਮਨਾਲੀ ਵਿੱਚ ਰਾਹ ਰਹੀ ਹੈ. ਉਹ ਅਟਲ ਬਿਹਾਰੀ ਵਾਜਪੇਈ ਮਾਉੰਟਨਿਆਰਿੰਗ ਇੰਸਟੀਟਿਉਟ ਵਿੱਖੇ ਨੌਕਰੀ ਕਰਦੇ ਹਨ ਅਤੇ ਦੋ ਬੱਚਿਆਂ ਅਤੇ ਪਤੀ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ.

ਲੇਖਕ: ਰਵੀ ਸ਼ਰਮਾ