ਭੋਜਨ ਲਈ ਘੁੱਗੂ-ਘਾਂਗੜਿਆਂ ਤੋਂ ਲੈ ਕੇ ਧਨ ਲਈ ਚੀਚ-ਮਚੋਲਿਆਂ ਤੱਕ - ਰਚਨਾ ਪ੍ਰਭੂ ਦੀ ਕਲਾਮਈ ਯਾਤਰਾ

ਭੋਜਨ ਲਈ ਘੁੱਗੂ-ਘਾਂਗੜਿਆਂ ਤੋਂ ਲੈ ਕੇ ਧਨ ਲਈ ਚੀਚ-ਮਚੋਲਿਆਂ ਤੱਕ - ਰਚਨਾ ਪ੍ਰਭੂ ਦੀ ਕਲਾਮਈ ਯਾਤਰਾ

Friday November 27, 2015,

8 min Read

ਦਰਸ਼ਕਾਂ ਸਾਹਵੇਂ ਆਪਣੇ ਰੇਖਾ-ਚਿੱਤਰ ਵਾਹੁਣੇ ਵਧੇਰੇ ਪਸੰਦ ਕਰਦੇ ਹਨ। ਉਹ ਮੁਸਕਰਾਉਂਦੇ ਹੋਏ ਦਸਦੇ ਹਨ,''ਮਜ਼ਾਕੀਆ ਗੱਲ ਹੀ ਹੈ, ਫ਼ਿੱਜ ਉਤੇ ਲੱਗਣ ਵਾਲਾ ਚੁੰਬਕ ਆਖਿਦਾ ਹੈ ਕਿ 'ਇੱਕ ਰਾਜਕੁਮਾਰੀ ਕਦੇ ਖਾਣਾ ਨਹੀਂ ਪਕਾਉਂਦੀ' ਮੇਰਾ ਇੱਕੋ-ਇੱਕ ਸਭ ਤੋਂ ਵੱਧ ਹਰਮਨਪਿਆਰਾ ਉਤਪਾਦ ਹੈ! ਪਰ ਮੇਰੇ ਜੇਬੀ-ਸ਼ੀਸ਼ੇ ਵੀ ਬਹੁਤ ਸਾਰੇ ਗਾਹਕਾਂ ਨੂੰ ਪਸੰਦ ਹਨ।''''ਇਤਨੀ ਸ਼ਿੱਦਤ ਸੇ ਮੈਂਨੇ ਤੁਝੇ ਪਾਨੇ ਕੀ ਕੋਸ਼ਿਸ਼ ਕੀ ਹੈ, ਕਿ ਹਰ ਜ਼ੱਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜ਼ਿਸ਼ ਕੀ ਹੈ'' - ਸ਼ਾਹਰੁਖ਼ ਖ਼ਾਨ ਵੱਲੋਂ ਇੱਕ ਫ਼ਿਲਮ ਵਿੱਚ ਆਖੀਆਂ ਗਈਆਂ ਇਹ ਸਤਰਾਂ ਦੀ ਵਰਤੋਂ ਇਹ ਸਮਝਾਉਣ ਲਈ ਕੀਤੀ ਜਾਂਦੀ ਹੈ ਕਿ ਜੇ ਤੁਹਾਡੇ ਵਿੱਚ ਕੁੱਝ ਵੀ ਕਰਨ ਦਾ ਕੋਈ ਜਨੂੰਨ ਹੈ, ਤਾਂ ਸਮੁੱਚਾ ਵਿਸ਼ਵ ਤੁਹਾਡੇ ਉਸ ਟੀਚੇ ਦੇ ਨੇੜੇ ਲਿਜਾਣ ਦੀ ਸਾਜ਼ਿਸ਼ ਰਚਣ ਲੱਗ ਪੈਂਦਾ ਹੈ।

ਅਸਲ ਜ਼ਿੰਦਗੀ ਵਿੱਚ ਵੀ ਰਚਨਾ ਪ੍ਰਭੂ ਨਾਲ ਇਹੋ ਜਿਹਾ ਹੀ ਕੁੱਝ ਵਾਪਰਿਆ ਹੈ।

ਰਚਨਾ ਪ੍ਰਭੂ, ਜੋ ਹੁਣ ਇੱਕ ਕਾਰੋਬਾਰੀ ਉਦਮੀ ਅਤੇ 'ਡੂਡਲ ਡੂ' ਦੇ ਬਾਨੀ ਹਨ। ਉਹ ਜਦੋਂ ਹਾਲੇ ਬਹੁਤ ਨਿੱਕੇ ਸਨ ਤੇ ਪੈਨਸਿਲ ਫੜਨੀ ਸਿੱਖੀ ਹੀ ਸੀ; ਉਨ੍ਹਾਂ ਤਦ ਤੋਂ ਹੀ ਕਾਗਜ਼ਾਂ ਉਤੇ ਘੁੱਗੂ-ਘਾਂਗੜੇ ਤੇ ਚੀਚ-ਮਚੋਲੇ ਵਾਹੁਣੇ ਸ਼ੁਰੂ ਕਰ ਦਿੱਤੇ ਸਨ।

ਡਰਾਇੰਗ ਭਾਵ ਰੇਖਾ-ਚਿੱਤਰਾਂ ਦੇ ਆਪਣੇ ਸਫ਼ਰ ਬਾਰੇ ਰਚਨਾ ਪ੍ਰਭੂ ਦਸਦੇ ਹਨ,''ਮੈਂ ਕਲਾ ਦੀ ਕਦੇ ਕੋਈ ਰਸਮੀ ਸਿੱਖਿਆ ਹਾਸਲ ਨਹੀਂ ਕੀਤੀ। ਨਿੱਕੇ ਹੁੰਦਿਆਂ ਸਕੂਲ ਵਿੱਚ ਮੈਂ ਕੁੱਝ ਖਾਣ-ਪੀਣ ਦੀਆਂ ਵਸਤਾਂ ਬਦਲੇ ਅਜਿਹੇ ਘੁੱਗੂ-ਘਾਂਗੜੇ ਵਾਹ ਦਿਆ ਕਰਦੀ ਸਾਂ। ਆਪਣੀਆਂ ਕਾਪੀਆਂ ਦੇ ਪੰਨਿਆਂ ਉਤੇ ਵੀ ਮੈਂ ਅਜਿਹਾ ਕੁੱਝ ਵਾਹੁੰਦੀ ਰਹਿੰਦੀ ਸਾਂ। ਮੇਰੇ ਮਾਪੇ ਮੇਰੀ ਬਹੁਤ ਛੋਟੀ ਉਮਰ ਵਿੱਚ ਵੀ ਮੈਨੂੰ ਬਹੁਤ ਹੱਲਾਸ਼ੇਰੀ ਦਿੰਦੇ ਸਨ। ਫਿਰ ਅਗਲੇ ਕੁੱਝ ਸਾਲਾਂ ਵਿੱਚ ਆਪੇ ਹੀ ਕਈ ਤਰ੍ਹਾਂ ਦੇ ਤਜਰਬੇ ਕੀਤੇ। ਪਰ ਜਦੋਂ ਮੈਂ ਆਪਣੀ ਉਮਰ ਦੇ 20ਵਿਆਂ 'ਚ ਪੁੱਜੀ, ਤਦ ਤੱਕ ਅਜਿਹੇ ਰੇਖਾ-ਚਿੱਤਰ ਵਾਹੁਣ ਦਾ ਮੇਰੀ ਆਪਣੀ ਇੱਕ ਵਿਲੱਖਣ ਸ਼ੈਲੀ ਵਿਕਸਤ ਹੋ ਚੁੱਕੀ ਸੀ। ਮੈਂ ਤਦ ਤੋਂ ਉਹੀ ਕੁੱਝ ਕਰਦੀ ਆ ਰਹੀ ਹਾਂ।''

image


ਰਚਨਾ ਦਾ ਇੱਕ ਆੱਨਲਾਈਨ ਸਟੋਰ ਹੈ। ਖੁੱਲ੍ਹੇ ਬਾਜ਼ਾਰ ਵਿੱਚ ਉਨ੍ਹਾਂ ਨੂੰ ਗਾਹਕਾਂ ਨਾਲ ਗੱਲਬਾਤ ਕਰਨਾ ਬਹੁਤ ਵਧੀਆ ਲਗਦਾ ਹੈ ਅਤੇ ਇਸ ਗੱਲ ਨੇ ਉਨ੍ਹਾਂ ਦਾ ਕਾਰੋਬਾਰ ਵਧਾਉਣ ਵਿੱਚ ਵੀ ਬਹੁਤ ਮਦਦ ਕੀਤੀ ਹੈ।

ਉਹ ਜ਼ਿਆਦਾਤਰ ਔਰਤ

ਕੂਰਗ (ਕਰਨਾਟਕ) ਦੇ ਜੰਮਪਲ਼ ਰਚਨਾ ਪ੍ਰਭੂ (29) ਮੈਸੂਰ ਸਥਿਤ ਆਪਣੇ ਘਰ 'ਚ ਬਣੇ ਸਟੂਡੀਓ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਮਾਪੇ ਕੇਰਲ 'ਚ ਰਹਿੰਦੇ ਸਨ ਤੇ ਬਾਗ਼-ਬਗ਼ੀਚਿਆਂ ਦਾ ਕੰਮ ਕਰਦੇ ਸਨ। ਰਚਨਾ ਨੇ ਊਟੀ (ਤਾਮਿਲ ਨਾਡੂ) ਦੇ ਇੱਕ ਬੋਰਡਿੰਗ ਸਕੂਲ ਵਿੱਚ ਆਪਣੀ ਮੁਢਲੀ ਸਿੱਖਿਆ ਹਾਸਲ ਕੀਤੀ ਸੀ। ਦੋ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ ਤੇ ਫਿਰ ਉਹ ਮੈਸੂਰ ਆ ਗਏ ਸਨ।

ਰਚਨਾ ਨੇ ਬਿਜ਼ਨੇਸ ਮੈਨੇਜਮੈਂਟ 'ਚ ਗਰੈਜੂਏਸ਼ਨ ਕੀਤੀ ਸੀ ਤੇ ਬੈਂਗਲੁਰੂ ਦੇ 'ਕਮਿਟਸ' ਤੋਂ ਜਨ ਸੰਚਾਰ (ਮਾਸ ਕਮਿਊਨੀਕੇਸ਼ਨ) ਵਿਸ਼ੇ ਵਿੱਚ ਉਨ੍ਹਾਂ ਆਪਣੀ ਪੋਸਟ-ਗਰੈਜੂਏਸ਼ਨ ਮੁਕੰਮਲ ਕੀਤੀ ਸੀ।

''ਪੱਤਰਕਾਰੀ ਦੇ ਆਪਣੇ ਕੋਰਸ ਦੌਰਾਨ ਮੇਰੇ ਪ੍ਰੋਫ਼ੈਸਰ ਨੇ ਮੈਥੋਂ ਪੁੱਛਿਆ ਸੀ ਕਿ ਕੀ ਮੈਂ ਕਾਲਜ ਦੇ ਮਾਸਿਕ 'ਨਿਊਜ਼-ਲੈਟਰ' ਲਈ ਕਹਾਣੀਆਂ ਦੇ ਨਾਲ ਕੁੱਝ ਰੇਖਾ-ਚਿੱਤਰ ਵਾਹ ਸਕਦੀ ਹਾਂ। ਤਦ ਕੁੱਝ ਬਦਲਣ ਲੱਗਾ ਸੀ - ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਇਸ ਹੁਨਰ ਨਾਲ ਹੋਰ ਵੀ ਬਹੁਤ ਕੁੱਝ ਕਰ ਸਕਦੀ ਹਾਂ।''

ਫਿਰ ਬੈਂਗਲੁਰੂ ਦੀ ਇੱਕ ਫ਼ਰਮ ਵਿੱਚ ਉਹ ਲੋਕ ਸੰਪਰਕ ਅਧਿਕਾਰੀ ਲੱਗ ਗਏ ਤੇ ਉਹ ਉਸੇ ਨੌਕਰੀ ਦੌਰਾਨ ਚੋਰੀ-ਛਿਪੇ ਸਥਾਨਕ ਪ੍ਰਕਾਸ਼ਕਾਂ ਨੂੰ ਈ-ਮੇਲ ਸੁਨੇਹੇ ਭੇਜਦੇ ਰਹਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਆਸ ਹੁੰਦੀ ਸੀ ਕਿ ਸ਼ਾਇਦ ਬੱਚਿਆਂ ਦੀਆਂ ਪੁਸਤਕਾਂ ਲਈ ਉਨ੍ਹਾਂ ਨੂੰ ਰੇਖਾ-ਚਿੱਤਰ ਵਾਹੁਣ ਦਾ ਕੋਈ ਕੰਮ ਮਿਲ ਜਾਵੇ। 'ਮੈਂ ਖ਼ੁਸ਼ਕਿਸਮਤ ਸਾਂ ਕਿ ਇੱਕ ਪ੍ਰਕਾਸ਼ਕ ਨੇ ਮੈਨੂੰ ਜਵਾਬ ਭੇਜਿਆ ਪਰ ਤਦ ਮੇਰਾ ਆਪਣਾ ਕੋਈ ਕਲਾ ਦਾ ਕੋਈ ਪੋਰਟਫ਼ੋਲੀਓ ਨਹੀਂ ਸੀ, ਜਿਸ ਉਤੇ ਮੈਂ ਮਾਣ ਕਰ ਸਕਾਂ। ਮੈਂ ਕੇਵਲ ਕਲਾ ਦੇ ਇਸ ਵਿਸ਼ਾਲ ਸਾਗਰ 'ਚ ਡੁਬਕੀ ਲਾਉਣੀ ਸ਼ੁਰੂ ਕਰਨ ਚੱਲੀ ਸਾਂ।'

ਹੁਣ ਕਿਉਂਕਿ ਤਕਨਾਲੋਜੀ ਦਾ ਬੋਲਬਾਲਾ ਹੈ ਤੇ ਰਚਨਾ ਨੂੰ ਦੱਸਿਆ ਗਿਆ ਕਿ ਉਸ ਨੂੰ ਆਪਣਾ ਕੰਮ ਡਿਜੀਟਲ ਰੂਪ ਵਿੱਚ ਪੇਸ਼ ਕਰਨਾ ਹੋਵੇਗਾ। 'ਮੈਨੂੰ ਤਦ ਕੁੱਝ ਵੀ ਪਤਾ ਨਹੀਂ ਸੀ ਕਿ ਮੈਂ ਕਿਸੇ ਸਾੱਫ਼ਟਵੇਅਰ ਦੀ ਵਰਤੋਂ ਕਿਵੇਂ ਕਰਨੀ ਹੈ, ਇਸੇ ਲਈ ਮੈਂ ਯੂ-ਟਿਊਬ ਨੂੰ ਕੇਵਲ ਉਂਝ ਹੀ ਖੋਲ੍ਹ ਲਿਆ। ਮੈਂ ਸਿੱਖਿਆ ਕਿ 'ਫ਼ੋਟੋ-ਸ਼ਾੱਪ' ਕਿਵੇਂ ਵਰਤੀ ਜਾਂਦੀ ਹੈ। ਮੈਂ ਰਾਤ ਸਮੇਂ ਬੱਚਿਆਂ ਦੀਆਂ ਕਿਤਾਬਾਂ ਲਈ ਰੇਖਾ-ਚਿੱਤਰ ਵਾਹੁਣ ਵਾਲੀ ਚਿੱਤਰਕਾਰ ਬਣ ਗਈ। ਉਸ ਤੋਂ ਬਾਅਦ ਮੈਂ ਪਿਛਾਂਹ ਮੁੜ ਕੇ ਨਹੀਂ ਵੇਖਿਆ। ਇੰਟਰਨੈਟ ਤੋਂ ਮੈਂ ਬਹੁਤ ਕੁੱਝ ਸਿੱਖਿਆ। ਮੈਂ ਕੰਮ ਕਰ-ਕਰ ਕੇ ਵੀ ਬਹੁਤ-ਬਹੁਤ ਕੁੱਝ ਸਿੱਖਿਆ ਹੈ।' ਰਚਨਾ ਹੁਣ ਆਪਣੇ ਖੇਤਰ ਦੇ ਪ੍ਰਸਿੱਧ ਅਤੇ ਸਫ਼ਲ ਚਿੱਤਰਕਾਰ ਹਨ।

ਰਚਨਾ ਨੇ ਭਾਵੇਂ ਕਈ ਨੌਕਰੀਆਂ ਬਦਲੀਆਂ; ਜਿਵੇਂ ਵਿਸ਼ੇ (ਕੰਟੈਂਟ) ਵੇਚਣ ਵਾਲੀ ਇੱਕ ਫ਼ਰਮ ਲਈ ਵੀ ਕੰਮ ਕੀਤਾ ਅਤੇ ਫਿਰ ਕਾਰਪੋਰੇਟ ਕਮਿਊਨੀਕੇਸ਼ਨਜ਼ ਪ੍ਰੋਫ਼ੈਸ਼ਨਲ ਕੰਪਨੀ ਲਈ ਵੀ ਕੰਮ ਕੀਤਾ ਪਰ ਰੇਖਾ-ਚਿੱਤਰਾਂ ਨਾਲ ਉਨ੍ਹਾਂ ਦਾ ਨਾਤਾ ਕਦੇ ਟੁੱਟ ਨਾ ਸਕਿਆ। ਆਪਣੀ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਦੀ ਨੌਕਰੀ ਦੌਰਾਨ ਵੀ ਉਹ ਕਿਸੇ ਨਾ ਕਿਸੇ ਕੰਮ ਲਈ ਡਰਾਇੰਗ ਵਾਹੁੰਦੇ ਰਹਿੰਦੇ। ਦੋ ਸਾਲ ਪਹਿਲਾਂ ਤੱਕ ਵੀ ਉਹ ਦੇਰ ਰਾਤ ਤੱਕ ਅਤੇ ਹਰੇਕ ਸਨਿੱਚਰਵਾਰ-ਐਤਵਾਰ ਨੂੰ ਇੱਕ ਚਿੱਤਰਕਾਰ ਵਜੋਂ ਕੰਮ ਕਰਦੇ ਰਹੇ ਸਨ।

ਵਿਆਹ ਤੋਂ ਬਾਅਦ ਉਨ੍ਹਾਂ ਦੇ ਕੰਮ ਕਰਨ ਦਾ ਇਹ ਨਿੱਤਨੇਮ ਟੁੱਟਿਆ। ਉਹ ਦਸਦੇ ਹਨ,''ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹ ਇਸ ਗੱਲ ਲਈ ਸਹਿਮਤ ਹੋ ਗਏ ਕਿ ਮੈਂ ਫ਼ੁਲ-ਟਾਈਮ ਫ਼ੀਲਾਂਸ 'ਇਲੱਸਟ੍ਰੇਟਰ' ਵਜੋਂ ਕੰਮ ਕਰਾਂ ਤੇ ਉਸ ਤੋਂ ਬਾਅਦ ਮੈਂ 'ਡੂਡਲ-ਡੂ' (ਘੁੱਗੂ-ਘਾਂਗੜੇ) ਵਾਹੁਣੇ ਸ਼ੁਰੂ ਕਰ ਦਿੱਤੇ। ਸੱਚਮੁਚ ਉਹ ਮੇਰਾ ਸਭ ਤੋਂ ਵਧੀਆ ਫ਼ੈਸਲਾ ਸੀ।''

ਦੇਰ ਰਾਤਾਂ ਨੂੰ ਅਨੇਕਾਂ ਚਿੱਤਰ ਵਾਹੁੰਦੇ ਸਮੇਂ ਰਚਨਾ ਦੇ ਮਨ ਵਿੱਚ ਅਜਿਹਾ ਵਿਚਾਰ ਬਹੁਤ ਚਿਰਾਂ ਤੋਂ ਚੱਲਦਾ ਆ ਰਿਹਾ ਸੀ ਕਿ ਉਹ ਵੱਖੋ-ਵੱਖਰੇ ਉਤਪਾਦਾਂ ਉਤੇ ਅਜਿਹੇ ਘੁੱਗੂ-ਘਾਂਗੜੇ (ਡੂਡਲ-ਡੂ) ਵਾਹ ਕੇ ਉਨ੍ਹਾਂ ਨੂੰ ਵੇਚਣ। ''ਜੇਬੀ-ਸ਼ੀਸ਼ਿਆਂ ਉਤੇ ਮੈਂ ਇਹ ਤਜਰਬਾ ਕਰਨਾ ਸ਼ੁਰੂ ਕੀਤਾ ਕਿਉਂਕਿ ਮੈਂ ਜਦੋਂ ਵੀ ਸਟੋਰਜ਼ ਉਤੇ ਅਜਿਹਾ ਕੋਈ ਦਿਲ-ਖਿੱਚਵਾਂ ਸ਼ੀਸ਼ਾ ਲਭਦੀ ਸਾਂ, ਤਾਂ ਕੁੱਝ ਵੀ ਮਨਪਸੰਦ ਮਿਲਦਾ ਨਹੀਂ ਸੀ। ਇਸੇ ਲਈ ਮੈਂ ਸਭ ਤੋਂ ਪਹਿਲਾਂ ਜੇਬੀ-ਸ਼ੀਸ਼ੇ ਨੂੰ ਡਿਜ਼ਾਇਨ ਕਰ ਕੇ ਉਸ ਨੂੰ ਵੇਚਣ ਬਾਰੇ ਸੋਚਿਆ। ਮੈਂ ਬੈਂਗਲੁਰੂ ਦੇ ਖੁੱਲ੍ਹੇ ਬਾਜ਼ਾਰਾਂ ਵਿੱਚ ਆਪਣੇ ਉਤਪਾਦ ਵੇਚਣ ਤੋਂ ਆਪਣੀ ਸ਼ੁਰੂਆਤ ਕਰਨਾ ਚਾਹੁੰਦੀ ਸਾਂ ਕਿਉਂਕਿ ਮੈਂ ਉਥੇ ਲਗਾਤਾਰ ਜਾਂਦੀ ਰਹਿੰਦੀ ਸਾਂ।''

ਇਸੇ ਲਈ ਜਦੋਂ ਰਚਨਾ ਨੇ ਆਪਣੀ ਨੌਕਰੀ ਛੱਡੀ, ਤਾਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਆਪਣੇ ਡੂਡਲ-ਡੂ ਦੇ ਡਿਜ਼ਾਇਨਾਂ ਵਾਲੇ ਉਤਪਾਦ ਵੇਚਣ ਦਾ ਕਾਰੋਬਾਰ ਕਰਨਾ ਹੈ। ਇੰਝ ਉਨ੍ਹਾਂ ਦੀ ਸ਼ੁਰੂਆਤ ਹੋਈ। ਫਿਰ ਉਨ੍ਹਾਂ ਆਪਣੇ ਮਨ ਪਸੰਦ ਜੇਬੀ-ਸ਼ੀਸ਼ੇ, ਫ਼ਿੱਜ ਉਤੇ ਚਿਪਕਣ ਵਾਲੇ ਚੁੰਬਕ, ਰਸੋਈ ਘਰਾਂ 'ਚ ਵਰਤੇ ਜਾਣ ਵਾਲੇ ਡੂਡਲ ਤੌਲੀਏ, ਲੈਪਟਾੱਪ ਦੀਆਂ ਸਲੀਵਜ਼, ਕੁੱਤਿਆਂ ਤੋਂ ਬਚੋ ਦਾ ਬੋਰਡ ਅਤੇ ਰੇਖਾ-ਚਿੱਤਰਾਂ ਨਾਲ ਸਜੀ ਪਕਵਾਨ ਤਿਆਰ ਕਰਨ ਦੇ ਤਰੀਕਿਆਂ ਦੀ ਇੱਕ 'ਰੈਸਿਪੀ' ਪੁਸਤਕ ਜਿਹੇ ਉਤਪਾਦ ਬਾਜ਼ਾਰ ਵਿੱਚ ਲਿਆਂਦੇ। ਪਿੱਛੇ ਜਿਹੇ ਉਨ੍ਹਾਂ 2016 ਦਾ ਡੈਸਕ ਕੈਲੰਡਰ ਵੀ ਤਿਆਰ ਕੀਤਾ ਹੈ।

image


ਇਸ ਵੇਲੇ 'ਡੂਡਲ-ਡੂ' ਲਈ ਕੰਮ ਕਰਨ ਵਾਲੀ ਕੇਵਲ ਇੱਕੋ-ਇੱਕ ਔਰਤ ਰਚਨਾ ਖ਼ੁਦ ਹੀ ਹਨ। ਕਲਾ-ਕ੍ਰਿਤਾਂ ਸਿਰਜਣ ਤੋਂ ਲੈ ਕੇ ਈ-ਮੇਲ ਸੁਨੇਹਿਆਂ ਦਾ ਜਵਾਬ ਦੇਣ, ਆੱਨਲਾਈਨ ਆੱਰਡਰਜ਼ ਦਾ ਖ਼ਿਆਲ ਰੱਖਣ, ਡਾਕ ਰਾਹੀਂ ਉਤਪਾਦ ਗਾਹਕਾਂ ਨੂੰ ਭੇਜਣ ਤੱਕ ਦੇ ਸਾਰੇ ਕੰਮ ਉਹ ਖ਼ੁਦ ਕਰਦੇ ਹਨ। ਇੱਕ ਚਿੱਤਰ ਤਿਆਰ ਕਰਨ ਵਿੱਚ ਇੱਕ ਘੰਟੇ ਤੋਂ ਲੈ ਕੇ ਕੁੱਝ ਦਿਨ ਤੱਕ ਵੀ ਲੱਗ ਸਕਦੇ ਹਨ; ਇਹ ਉਸ ਕੰਮ ਵਿਸ਼ੇਸ਼ ਉਤੇ ਨਿਰਭਰ ਕਰਦਾ ਹੈ। ''ਪਹਿਲਾਂ ਤਾਂ ਮੈਂ ਆਪਣੀ ਸਕੈਚਬੁੱਕ ਉਤੇ ਘੁੱਗੂ-ਘੋੜੇ ਵਾਹ ਲੈਂਦੀ ਹਾਂ ਤੇ ਫਿਰ ਫ਼ੋਟੋਸ਼ਾੱਪ ਵਿੱਚ ਉਸ ਨੂੰ ਸੁਆਰਦੀ-ਸ਼ਿੰਗਾਰਦੀ ਹਾਂ ਅਤੇ ਇੰਝ ਕਰਦਿਆਂ ਮੈਂ ਬਹੁਤ ਉਚੀ ਆਵਾਜ਼ ਵਿੱਚ ਸੰਗੀਤ ਸੁਣਦੀ ਹਾਂ।''

ਰਚਨਾ ਲਈ ਰਾਹ ਹਰ ਵਾਰ ਇੰਨੇ ਸੁਖਾਲ਼ੇ ਵੀ ਨਹੀਂ ਰਹੇ। ਉਨ੍ਹਾਂ ਨੂੰ ਪਹਿਲਾਂ ਤਾਂ ਇਹ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਿਵੇਂ ਕਰਨੀ ਹੈ। ''ਇਹ ਸੱਚ ਸੀ ਕਿ ਮੇਰੇ ਘੁੱਗੂ-ਘਾਂਗੜੇ ਮੇਰੀਆਂ ਕਲਾ-ਕ੍ਰਿਤਾਂ ਸਨ ਪਰ ਕੀ ਉਨ੍ਹਾਂ ਦੀ ਵਿਕਰੀ ਕਦੇ ਹੋ ਸਕੇਗੀ। ਮੈਨੂੰ ਆਪਣੀਆਂ ਅਜਿਹੀਆਂ ਸਿਰਜਣਾਵਾਂ ਬਾਰੇ ਇੱਕ ਸ਼ੱਕ ਜਿਹਾ ਬਣਿਆ ਰਹਿੰਦਾ ਸੀ ਕਿ ਪਤਾ ਨਹੀਂ ਆਮ ਲੋਕਾਂ ਨੂੰ ਇਹ ਚੀਜ਼ਾਂ ਪਸੰਦ ਵੀ ਆਉਣਗੀਆਂ ਕਿ ਨਹੀਂ। ਪਰ ਜਦੋਂ ਮੈਂ ਪਹਿਲੀ ਵਾਰ ਖੁੱਲ੍ਹੇ ਬਾਜ਼ਾਰ ਵਿੱਚ ਆਪਣੇ ਉਤਪਾਦ ਵੇਚੇ ਅਤੇ ਇੰਨਾ ਵਧੀਆ ਹੁੰਗਾਰਾ ਵੇਖ ਕੇ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਗਾਹਕਾਂ ਦੇ ਖ਼ੁਸ਼ ਚਿਹਰੇ ਵੇਖ ਕੇ ਮੈਨੂੰ ਆਪਣੇ ਉਤਪਾਦਾਂ ਬਾਰੇ ਤਸੱਲੀ ਹੋ ਗਈ ਸੀ। ਮੇਰੇ ਲਈ ਇਹ ਫ਼ੀਡ-ਬੈਕ ਬਹੁਤ ਸੀ ਤੇ ਪਤਾ ਲੱਗ ਗਿਆ ਸੀ ਕਿ ਮੇਰਾ ਪਹਿਲਾ ਕਦਮ ਠੀਕ ਸੀ। ਇੰਟਰਨੈਟ ਮੇਰਾ ਬਿਹਤਰੀਨ ਦੋਸਤ ਬਣਿਆ ਰਿਹਾ ਹੈ ਤੇ ਸੋਸ਼ਲ ਮੀਡੀਆ, ਖ਼ਾਸ ਕਰ ਕੇ ਫ਼ੇਸਬੁੱਕ ਦਾ ਬਹੁਤ ਧੰਨਵਾਦ, ਜਿੱਥੇ ਮੇਰੇ ਆੱਨਲਾਈਨ ਸਟੋਰ ਨੂੰ ਹੁਣ 12ਵਾਂ ਮਹੀਨਾ ਲੱਗ ਗਿਆ ਹੈ।''

ਰਚਨਾ ਦਾ ਕਹਿਣਾ ਹੈ,'''ਕਿਸੇ ਵੀ ਉਦਮੀ ਜਾਂ ਫ਼੍ਰੀਲਾਂਸ ਕਲਾਕਾਰ ਲਈ ਮੁਢਲੇ ਕੁੱਝ ਮਹੀਨੇ ਜਾਂ ਕੁੱਝ ਸਾਲ ਸੰਘਰਸ਼ ਵਾਲੇ ਹੁੰਦੇ ਹਨ ਪਰ ਸਮੇਂ ਦੇ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ - ਮੇਰੇ ਨਾਲ ਤਾਂ ਇੰਝ ਹੀ ਵਾਪਰਿਆ ਹੈ, ਸ਼ੁਕਰ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਜੋ ਕੰਮ ਮੈਨੂੰ ਪਸੰਦ ਹੈ, ਉਹੀ ਮੇਰੇ ਲਈ ਰੋਜ਼ਗਾਰ ਦਾ ਸਾਧਨ ਵੀ ਬਣ ਗਿਆ ਹੈ।'

ਰਚਨਾ ਦਾ ਕਾਰੋਬਾਰੀ ਮੰਤਰ ਇਹੋ ਹੈ ਕਿ 'ਆਪਣੇ-ਆਪ ਨੂੰ ਹੋਰਨਾਂ ਨਾਲੋਂ ਵਿਲੱਖਣ ਅਤੇ ਮੌਲਿਕ ਬਣਾ ਕੇ ਰੱਖੋ; ਸਫ਼ਲਤਾ ਤੁਹਾਡੇ ਕਦਮ ਚੁੰਮੇਗੀ।' ਰਚਨਾ ਨੂੰ ਖ਼ੁਸ਼ੀ ਇਸ ਗੱਲ ਦੀ ਵੀ ਹੈ ਕਿ ਉਹ ਆਪਣੀ ਮਾਲਕਣ ਆਪ ਹੈ। ਉਹ ਆਖਦੇ ਹਨ,''ਕੰਮ ਅਤੇ ਆਰਾਮ ਕਰਨ ਦੇ ਸਮੇਂ ਵਿਚਾਲੇ ਸਹੀ ਸੰਤੁਲਨ ਕਾਇਮ ਕਰਨਾ ਬਹੁਤ ਔਖਾ ਹੈ। ਪਰ ਮੈਂ ਹੁਣ ਹੌਲੀ-ਹੌਲੀ ਦੋਵਾਂ ਵਿਚਾਲੇ ਫ਼ਰਕ ਕਰਨਾ ਸਿੱਖ ਰਹੀ ਹਾਂ। ਤੁਸੀਂ ਇੰਝ ਸੋਚਣਾ ਸ਼ੁਰੂ ਕਰਦੇ ਹੋ ਕਿ ਸਾਰਾ ਦਿਨ ਤੇ ਰਾਤ ਨੂੰ ਵੀ ਕੰਮ ਕਰਨਾ ਆਮ ਗੱਲ ਹੈ।''

ਰਚਨਾ ਹੁਣ ਖ਼ੁਸ਼ ਅਤੇ ਸੰਤੁਸ਼ਟ ਹਨ ਤੇ ਆਪਣੇ ਕੰਮ ਦਾ ਆਨੰਦ ਮਾਣ ਰਹੇ ਹਨ। 'ਮੈਂ ਆਪਣੇ ਆੱਨਲਾਈਨ ਸਟੋਰ ਵਿੱਚ ਨਵੇਂ ਉਤਪਾਦ ਜੋੜਨ ਜਾ ਰਹੀ ਹਾਂ। ਮੇਰੇ ਲਈ ਨਵੇਂ ਸਾਲ ਵਿੱਚ ਇੱਕ ਕਲਾਕਾਰ ਵਜੋਂ ਇੱਕ ਅਦਭੁਤ ਨਿਜੀ ਤੇ ਗਾਹਕਾਂ ਦਾ ਕੰਮ ਕਰਦੇ ਰਹਿਣਾ ਇੱਥ ਚੁਣੌਤੀ ਹੈ।'

ਆਮ ਲੋਕਾਂ ਤੋਂ ਮਿਲਣ ਵਾਲੇ ਹਾਂ-ਪੱਖੀ ਹੁੰਗਾਰੇ ਉਨ੍ਹਾਂ ਨੂੰ ਸਦਾ ਪ੍ਰੇਰਿਤ ਕਰ ਕੇ ਰਖਦੇ ਹਨ; ਇੰਝ ਉਨ੍ਹਾਂ ਦਾ ਆਤਮ-ਵਿਸ਼ਵਾਸ ਬਣਿਆ ਰਹਿੰਦਾ ਹੈ। ਉਹ ਆਪਣੇ ਜਿਹੇ ਉਦਮੀਆਂ ਨੂੰ ਇੱਕ ਅਹਿਮ ਸਲਾਹ ਵੀ ਦਿੰਦੇ ਹਨ,''ਮੇਰਾ ਮੰਨਣਾ ਹੈ ਕਿ ਸਾਨੂੰ ਜ਼ਰੂਰ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤੇ ਤੁਹਾਡੇ ਉਤਪਾਦਾਂ ਨੂੰ ਪਸੰਦ ਕਰਨ ਵਾਲੇ ਗਾਹਕ ਬਣਨ ਵਿੱਚ ਕੁੱਝ ਸਮਾਂ ਲਗਦਾ ਹੈ ਤੇ ਇਸ ਲਈ ਕੁੱਝ ਉਡੀਕ ਕਰਨੀ ਪੈਂਦੀ ਹੈ ਤੇ ਸਬਰ ਰੱਖਣਾ ਪੈਂਦਾ ਹੈ।''