ਮਾਨਸਿਕ ਕਮਜ਼ੋਰੀ ਵਾਲੇ ਬੱਚਿਆਂ ਨੂੰ ਸਵੈ-ਨਿਰਭਰ ਬਣਾ ਰਹੀ ਹੈ 60 ਵਰ੍ਹੇ ਦੀ ਇਹ ਬੀਬੀ

ਮਾਨਸਿਕ ਕਮਜ਼ੋਰੀ ਵਾਲੇ ਬੱਚਿਆਂ ਨੂੰ ਸਵੈ-ਨਿਰਭਰ ਬਣਾ ਰਹੀ ਹੈ 60 ਵਰ੍ਹੇ ਦੀ ਇਹ ਬੀਬੀ

Monday December 26, 2016,

4 min Read

ਮਧੂ ਗੁਪਤਾ ਨੂੰ ਜਦੋਂ ਪਤਾ ਲੱਗਾ ਕੇ ਉਨ੍ਹਾਂ ਦੇ ਪੁੱਤਰ ਨੂੰ ਇੱਕ ਲਾ-ਇਲਾਜ਼ ਬੀਮਾਰੀ ‘ਡਾਉਨ ਸਿੰਡ੍ਰੋਮ’ ਹੈ, ਤਾਂ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ, ਸਗੋਂ ਉਨ੍ਹਾਂ ਫ਼ੈਸਲਾ ਕੀਤਾ ਕੇ ਉਹ ਆਪਣੇ ਪੁੱਤਰ ਨੂੰ ਇਸ ਲਾਇਕ ਬਣਾ ਦੇਵੇਗੀ ਕੇ ਉਹ ਆਪਣਾ ਸਾਰਾ ਕੰਮ ਆਪ ਹੀ ਕਰ ਸਕੇ.

image


ਮਧੂ ਗੁਪਤਾ ਦੀ ਇਸੇ ਜਿੱਦ ਨੇ ਰੰਗ ਲਿਆਉਂਦਾ ਅਤੇ ਅੱਜ ਉਹ ਆਪਣੇ ਪੁੱਤਰ ਦੇ ਅਲਾਵਾ 46 ਹੋਰ ਵੀ ਅਜਿਹੇ ਮੁੰਡੇ-ਕੁੜੀਆਂ ਨੂੰ ਸਵੈ-ਨਿਰਭਰ ਬਣਾ ਰਹੀ ਹੈ ਜਿਨ੍ਹਾਂ ਨੂੰ ਇਹੀ ਬੀਮਾਰੀ ਹੈ. ਮਧੂ ਗੁਪਤਾ ਗਾਜ਼ੀਆਬਾਦ ਦੇ ਸੁਭਾਸ਼ ਨਗਰ ਇਲਾਕੇ ਵਿੱਚ ਰਹਿੰਦੀ ਹੈ. ਐਮਏ ਬੀਐਡ ਕੀਤਾ ਹੋਇਆ ਹੈ. ਸਾਲ 1980 ਵਿੱਚ ਜਦੋਂ ਉਨ੍ਹਾਂ ਦੇ ਮੁੰਡਾ ਹੋਇਆ ਤਾਂ ਪਤਾ ਲੱਗਾ ਕੇ ਉਹ ਹੋਰ ਬੱਚਿਆਂ ਦੀ ਤਰ੍ਹਾਂ ਨਹੀਂ ਹੈ. ਉਸ ਵਿੱਚ ਕੁਛ ਘਾਟ ਸੀ. ਉਨ੍ਹਾਂ ਨੂੰ ਆਪਣੇ ਪੁੱਤਰ ਗੌਰਵ ਦਾ ਪਾਲਣ ਕਰਨ ਵਿੱਚ ਬਹੁਤ ਪਰੇਸ਼ਾਨੀ ਹੋਈ. ਉਹ ਦੱਸਦੀ ਹੈ ਕੇ “ਗੌਰਵ ਨੇ ਤਿੰਨ ਸਾਲ ਦੀ ਉਮਰ ਵਿੱਚ ਬੈਠਣਾ ਸਿੱਖਿਆ ਅਤੇ ਪੰਜ ਵਰ੍ਹੇ ਦੀ ਉਮਰ ਵਿੱਚ ਤੁਰਨਾ. ਉਹ ਕੁਛ ਵੀ ਕੰਮ ਆਪਣੇ ਆਪ ਨਹੀਂ ਸੀ ਕਰ ਸਕਦਾ. ਉਸਨੂੰ ਭੁੱਖ ਤ੍ਰਿਹ ਦਾ ਪਤਾ ਨਹੀਂ ਸੀ ਲਗਦਾ.”

ਉਹ ਸਮਾਂ ਸੀ ਜਦੋਂ ਅਜਿਹੇ ਬੱਚਿਆਂ ਲਈ ਬਹੁਤੇ ਸਕੂਲ ਨਹੀਂ ਸੀ ਹੁੰਦੇ. ਬਹੁਤ ਕੋਸ਼ਿਸ਼ ਕਰਨ ਮਗਰੋਂ ਉਨ੍ਹਾਂ ਨੂੰ ਇੱਕ ਸਰਕਾਰੀ ਸਕੂਲ ਮਿਲਿਆ ਜੋ ਕੇ ਅਜਿਹੇ ਮਾਨਸਿਕ ਕਮਜ਼ੋਰੀ ਵਾਲੇ ਬੱਚਿਆਂ ਲਈ ਹੀ ਸੀ. ਪਰ ਉੱਥੇ ਬੱਚਿਆਂ ਨੂੰ ਬਹੁਤ ਹੀ ਬੁਰੇ ਮਾਹੌਲ ਵਿੱਚ ਰੱਖਿਆ ਜਾਂਦਾ ਸੀ. ਇੱਕ ਦਿਨ ਜਦੋਂ ਉਹ ਆਪਣੇ ਬੇਟੇ ਨੂੰ ਵੇਖਣ ਉਸ ਸਕੂਲ ਵਿੱਚ ਗਈ ਤਾਂ ਹੈਰਾਨ ਰਹਿ ਗਈ. ਕਿਸੇ ਪਾਸੇ ਕੋਈ ਬੱਚਾ ਰੋ ਰਿਹਾ ਸੀ ਤੇ ਕੋਈ ਬੱਚਾ ਗੰਦਗੀ ਵਿੱਚ ਬੈਠਾ ਸੀ. ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ. ਉਨ੍ਹਾਂ ਨੇ ਆਪਣੇ ਬੱਚੇ ਨੂੰ ਉਸ ਸਕੂਲ ਵਿੱਚ ਨਾਹ ਭੇਜਣ ਦਾ ਫ਼ੈਸਲਾ ਕੀਤਾ.

image


ਜਦੋਂ ਮਧੂ ਗੁਪਤਾ ਨੂੰ ਕੋਈ ਚੱਜ ਦਾ ਸਕੂਲ ਨਾ ਮਿਲਿਆ ਤੰਨ ਉਨ੍ਹਾਂ ਨੇ ਆਪ ਹੀ ਉਸ ਦੀ ਦੇਖਭਾਲ ਕਰਨ ਦਾ ਫ਼ੈਸਲਾ ਕਰ ਲਿਆ. ਉਨ੍ਹਾਂ ਉਸ ਨੂੰ ਆਪ ਹੀ ਪੜ੍ਹਾਉਣ ਦੀ ਜਿੰਮੇਦਾਰੀ ਲੈ ਲਈ.

ਹੁਣ ਤਕ ਗੌਰਵ 17 ਵਰ੍ਹੇ ਦਾ ਹੋ ਚੁੱਕਾ ਸੀ. ਗੌਰਵ ਨੂੰ ਪੜ੍ਹਾਉਣ ਲਈ ਮਧੂ ਨੇ ਆਪ ਇੱਕ ਕੋਰਸ ਕੀਤਾ ਤਾਂ ਜੋ ਉਹ ਜਾਣ ਸਕੇ ਕੇ ਇਸ ਤਰ੍ਹਾਂ ਦੇ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਨੂੰ ਕਿਵੇਂ ਪੜ੍ਹਾਉਂਦੇ ਹਨ. ਉਨ੍ਹਾਂ ਜਾਣਿਆਂ ਕੇ ਇਸ ਬੀਮਾਰੀ ਨਾਲ ਪੀੜਿਤ ਹਰ ਬੱਚਾ ਵੱਖ ਵੱਖ ਬਰਤਾਵ ਕਰਦਾ ਹੈ. ਉਨ੍ਹਾਂ ਸਮਝਿਆ ਕੇ ਇਨ੍ਹਾਂ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਮੱਸਿਆਵਾਂ ਪੇਸ਼ ਆਉਂਦੀਆਂ ਹਨ.

ਮਧੂ ਨੇ ਅਜਿਹੇ ਬੱਚਿਆਂ ਲਈ ਇੱਕ ਸਕੂਲ ਖੋਲਣ ਦਾ ਵਿਚਾਰ ਬਣਾਇਆ ਪਰ ਇਸ ਵਿੱਚ ਉਨ੍ਹਾਂ ਨੇ ਪਤੀ ਨੇ ਸਾਥ ਦੇਣੋਂ ਨਾਂਹ ਕਰ ਦਿੱਤੀ. ਉਨ੍ਹਾਂ ਦਾ ਕਹਿਣਾ ਸੀ ਕੇ ਜਦੋਂ ਆਪਣੇ ਇੱਕ ਬੱਚੇ ਨੂੰ ਸਾਂਭਣ ਵਿੱਚ ਇੰਨੀ ਦਿੱਕਤ ਆਉਂਦੀ ਹੈ ਤਾਂ ਹੋਰ ਬੱਚਿਆਂ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ.

image


ਪਰ ਮਧੂ ਗੁਪਤਾ ਆਪਣੇ ਇਰਾਦੇ ‘ਤੇ ਕਾਇਮ ਰਹੀ. ਉਨ੍ਹਾਂ ਸਾਲ 2000 ਵਿੱਚ ਆਪਣੇ ਬੇਟੇ ਦੇ ਨਾਲ ਨਾਲ 5-6 ਹੋਰ ਵੀ ਬੱਚਿਆਂ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ. ਅੱਜ ਉਨ੍ਹਾਂ ਕੋਲ 46 ਬੱਚਿਆਂ ਦੀ ਜਿੰਮੇਦਾਰੀ ਹੈ. ਇਨ੍ਹਾਂ ਦੀ ਉਮਰ ਦੋ ਵਰ੍ਹੇ ਤੋਂ ਲੈ ਕੇ 32 ਵਰ੍ਹੇ ਤਕ ਹੈ. ਉਨ੍ਹਾਂ ਨੇ ਆਪਣੇ ਸਕੂਲ ਨੂੰ ‘ਏਜੁਕੇਟਮ ਸਪੇਸ਼ਲ ਸਕੂਲ’ ਦਾ ਨਾਂਅ ਦਿੱਤਾ ਹੈ. ਇਹ ਸਕੂਲ ਸਵੇਰੇ ਨੌ ਵਜੇ ਤੋਂ ਦੋਪਹਿਰ ਦੋ ਵਜੇ ਤਕ ਹੁੰਦਾ ਹੈ.

ਮਧੂ ਗੁਪਤਾ ਦਾ ਕਹਿਣਾ ਹੈ ਕੇ “ਅਸੀਂ ਸਮਝਦੇ ਹਾਂ ਕੇ ਇਹ ਬੱਚੇ ਪਾਗਲ ਹਨ. ਪਰ ਅਸਲ ਵਿੱਚ ਇਹ ਮਾਨਸਿਕ ਤੌਰ ‘ਤੇ ਕਮਜ਼ੋਰ ਹਨ. ਜੇ ਇਨ੍ਹਾਂ ਨੂੰ ਸਿਖਾਇਆ ਜਾਵੇ ਤਾਂ ਇਹਜ ਆਪਣਾ ਕੰਮ ਆਪ ਕਰਨ ਲੱਗ ਜਾਂਦੇ ਹਨ. ਮਾਪੇ ਇਨ੍ਹਾਂ ਨੂੰ ਸਾਰਾ ਦਿਨ ਟੀਵੀ ਦੇ ਸਾਹਮਣੇ ਬਿਠਾਈ ਰੱਖਦੇ ਹਨ ਪਰ ਇਹ ਗਲਤ ਆਦਤ ਹੁੰਦੀ ਹੈ. “

image


ਉਨ੍ਹਾਂ ਦਾ ਕਹਿਣਾ ਹੈ ਕੇ ਇਹ ਬੱਚੇ ਦਸਵੀਂ ਤਕ ਵੀ ਪੜ੍ਹਾਈ ਕਰ ਸਕਦੇ ਹਨ. ਜੇ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ 12ਵੀੰ ਤਕ ਵੀ ਪੜ੍ਹ ਲੈਂਦੇ ਹਨ. ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰਖਦਿਆਂ ਮਧੂ ਗੁਪਤਾ ਇਨ੍ਹਾਂ ਬੱਚਿਆਂ ਨੂੰ ਤਿੰਨ ਤਰੀਕੇ ਨਾਲ ਸਿਖਿਆ ਦਿੰਦੀ ਹੈ. ਪਹਿਲੀ ਕਿਤਾਬੀ ਗਿਆਨ, ਦੁੱਜਾ ਵੋਕੇਸ਼ਨਲ ਯਾਨੀ ਹੱਥ ਦਾ ਹੁਨਰ ਅਤੇ ਤੀੱਜਾ ਘਰੇਲੂ ਬਰਤਾਵ ਅਤੇ ਕੰਮਕਾਰ. ਇਸ ਤੋਂ ਅਲਾਵਾ ਇਨ੍ਹਾਂ ਬੱਚਿਆਂ ਨੂੰ ਬੋਲਣਾ ਵੀ ਸਿਖਾਇਆ ਜਾਂਦਾ ਹੈ ਜਿਸ ਲਈ ਮਧੂ ਗੁਪਤਾ ਨੇ ਸਪੀਚ ਥੇਰੇਪੀ ਦੇ ਮਾਹਿਰ ਵੀ ਨਾਲ ਲਾਏ ਹੋਏ ਹਨ.

image


ਲੇਖਕ: ਗੀਤਾ ਬਿਸ਼ਟ

ਅਨੁਵਾਦ: ਰਵੀ ਸ਼ਰਮਾ