ਸੋਸ਼ਲ ਮੀਡਿਆ ਬਣਿਆ ਨਵਾਂ 'ਹੇਲਪ ਡੇਸਕ', ਸਟੂਡੇੰਟਸ ਨੂੰ ਦੇ ਰਹੇ ਹਨ ਦਾਖਿਲੇ ਦੀ ਜਾਣਕਾਰੀ 

0

ਵਿਦਿਆਰਥੀਆਂ ਲਈ ਇਹ ਸਮਾਂ ਵੱਖ ਵੱਖ ਵਿਸ਼ਾਂ ਬਾਰੇ ਅਤੇ ਵੱਖ ਵੱਖ ਕੋਲੇਜਾਂ ਬਾਰੇ ਜਾਣਕਾਰੀ ਇੱਕਠਾ ਕਰ ਦਾ ਹੁੰਦਾ ਹੈ. ਇਸ ਲਈ ਵਿਦਿਆਰਥੀਆਂ ਨੂੰ ਕਈ ਥਾਵਾਂ ‘ਤੇ ਜਾ ਕੇ ਜਾਣਕਾਰੀ ਲੈਣੀ ਪੈਂਦੀ ਹੈ ਜਿਸ ਵਿੱਚ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ.

ਅਜਿਹੇ ਸਮੇਂ ਵਿੱਚ ਸੋਸ਼ਲ ਮੀਡੀਆ ਵਿਦਿਆਰਥੀਆਂ ਦੀ ਸਹੂਲੀਅਤ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਇਆ ਹੈ. ਖਾਸਕਰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ ਆਪਣੇ ਸਾਰੇ ਵਿਭਾਗਾਂ ਦੀ ਜਾਣਕਾਰੀ, ਓੱਥੇ ਪੜ੍ਹਾਏ ਜਾਂਦੇ ਵਿਸ਼ਾਂ ਅਤੇ ਦਾਖਿਲਾ ਲੈਣ ਦੀ ਤਾਰੀਖ ਅਤੇ ਤਰੀਕਾ ਸੋਸ਼ਲ ਮੀਡਿਆ ਰਾਹੀਂ ਵਿਦਿਆਰਥੀਆਂ ਤਕ ਪਹੁੰਚਾ ਰਹੀ ਹੈ. ਬਦਲੇ ਸਮੇਂ ‘ਚ ਸੋਸ਼ਲ ਮੀਡਿਆ ਨਵੇਂ ‘ਹੇਲਪ ਡੇਸਕ’ ਦੇ ਰੂਪ ਵਿੱਚ ਮਦਦਗਾਰ ਸਾਬਿਤ ਹੋ ਰਿਹਾ ਹੈ. ਕਈ ਤਰ੍ਹਾਂ ਦੇ ਪੇਜ ਵਿਦਿਆਰਥੀਆਂ ਦੀ ਮਦਦ ਲਈ ਉਪਲਬਧ ਹਨ.

ਸੋਸ਼ਲ ਮੀਡਿਆ ਨੇ ਵਿਦਿਆਰਥੀ ਵਰਗ ਦਾ ਕੰਮ ਬਹੁਤ ਹੀ ਸੌਖਾ ਕਰ ਦਿੱਤਾ ਹੈ. ਬੀਟੇਕ ਵਿੱਚ ਦਾਖਿਲੇ ਲਈ ਕਾਹਲ ਰਹੇ ਸੋਸ਼ਲ ਮੀਡਿਆ ਪੇਜਾਂ ‘ਤੇ ਦਾਖਿਲੇ ਬਾਰੇ ਸਾਰੀ ਜਾਣਕਾਰੀ ਹੈ. ਇਸ ਪੇਜ ਨੂੰ 4.6 ਸਟਾਰ ਮਿਲੇ ਹੋਏ ਹਨ ਅਤੇ ਸਾਢੇ ਪੰਜ ਹਜ਼ਾਰ ਤੋਂ ਵੀ ਵੱਧ ਮੈਂਬਰ ਹਨ. ਗਰਮੀਆਂ ਦੇ ਦੌਰਾਨ ਸਮਰ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹੈ. ਜਿਸ ਵਿੱਚ ਦੱਸਿਆ ਗਿਆ ਹੈ ਕੇ ਕਿਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗ੍ਰਾਮ ਹੋਣੇ ਹਨ ਅਤੇ ਉਹ ਕਦੋਂ ‘ਤੋ ਸ਼ੁਰੂ ਹਨ.

ਬੀਤੇ ਦੋ ਸਾਲਾਂ ਤੋਂ ਸੋਸ਼ਲ ਮੀਡਿਆ ਵਿਦਿਆਰਥੀਆਂ ਲਈ ਦਾਖਿਲਾ ਸੰਬਧੀ ਜਾਣਕਾਰੀ ਪ੍ਰਾਪਤ ਕਰਨ ਲਈ ਬਹੁਤ ਹੀ ਸੌਖਾ ਜ਼ਰਿਆ ਬਣ ਗਿਆ ਹੈ. ਪੰਜਾਬ ਯੂਨੀਵਰਸਿਟੀ ਅਤੇ ਹੋਰ ਸੰਸਥਾਨ ਆਪਣੀ ਜਾਣਕਾਰੀ ਫ਼ੇਸਬੂਕ ਦੇ ਪੇਜ ਬਣਾ ਕੇ ਵਿਦਿਆਰਥੀਆਂ ਤਕ ਪਹੁੰਚਾ ਰਹੇ ਹਨ. ਯੂਨੀਵਰਸਿਟੀ ਦਾ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਤਾਂ ਦੋ ਸਾਲ ਤੋਂ ਅਜਿਹੇ ਉਪਰਾਲੇ ਕਰ ਰਿਹਾ ਹੈ. ਇਸ ਵਿਭਾਗ ਦੇ ਪੇਜ ‘ਤੇ ਇੱਥੋਂ ਪਾਸ ਹੋ ਕੇ ਗਏ ਸੀਨੀਅਰ ਨਾਲ ਗੱਲ ਬਾਤ ਕਰਨ ਦੀ ਸੁਵਿਧਾ ਵੀ ਹੈ. ਵਿਦਿਆਰਥੀ ਸੀਨੀਅਰ ਕੋਲੋਂ ਬ੍ਰਾੰਚ ਦੀ ਜਾਣਕਾਰੀ ਲੈ ਸਕਦੇ ਹਨ.

ਇਸ ਬਾਰੇ ਇਕ ਵਿਦਿਆਰਥੀ ਵੈਭਵ ਗੁਪਤਾ ਦਾ ਕਹਿਣਾ ਹੈ ਕਿ-

“ਪਹਿਲਾਂ ਦਾਖਿਲੇ ਸੰਬੰਧੀ ਜਾਣਕਾਰੀ ਲੈਣ ਲਈ ਆਪ ਹੀ ਸਾਰਾ ਦਿਨ ਭੱਜਣਾ ਪੈਂਦਾ ਸੀ. ਵੇਬਸਾਇਟ ਅਪਡੇਟ ਨਹੀਂ ਸੀ ਹੁੰਦੀਆਂ. ਪਰ ਸੋਸ਼ਲ ਮੀਡਿਆ ਨੇ ਸਬ ਕੁਝ ਬਹੁਤ ਹੀ ਸੌਖਾ ਕਰ ਦਿੱਤਾ ਹੈ. ਫ਼ੇਸਬੂਕ ਪੇਜਾਂ ਰਾਹੀਂ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਮਿਲ ਜਾਂਦੀ ਹੈ.”

ਵਿਭਾਗ ਤੋਂ ਅਲਾਵਾ ਵੀ ਕੁਝ ਸਟੂਡੇੰਟ ਪੋਲੀਟੀਕਲ ਪਾਰਟੀਆਂ ਵੀ ਸੋਸ਼ਲ ਮੀਡਿਆ ਰਾਹੀਂ ਵਿਦਿਆਰਥੀਆਂ ਨੂੰ ਕੋਰਸਾਂ ਅਤੇ ਵਿਭਾਗਾਂ ਬਾਰੇ ਜਾਣਕਾਰੀ ਉਪਲਬਧ ਕਰਾ ਰਹੇ ਹਨ. ਅਪਡੇਟ ਮਾਈ ਕੈਰੀਅਰ ਨਾਂਅ ਦਾ ਪੇਜ ਬਹੁਤ ਛੇਤੀ ਵਿਦਿਆਰਥੀਆਂ ਦੀ ਪਸੰਦ ਬਣ ਰਿਹਾ ਹੈ ਜਿਸ ਵਿੱਚ ਸਮਰ ਟ੍ਰੇਨਿੰਗ ਵਰਕਸ਼ਾਪ, ਡਿਗਰੀ ਅਤੇ ਡਿਗਰੀ ਦੇ ਬਾਅਦ ਨੌਕਰੀ ਦੀ ਸੁਵਿਧਾ ਦੀ ਵੀ ਜਾਣਕਾਰੀ ਹੈ.

ਲੇਖਕ: ਰਵੀ ਸ਼ਰਮਾ