ਫਲਾਇੰਗ ਸਿੱਖ ਮਿਲਖਾ ਸਿੰਘ ਤੋਂ ਪ੍ਰੇਰਨਾ ਲੈ ਕੇ ਚੰਡੀਗੜ੍ਹ ਦੇ ਸੁਨੀਲ ਸ਼ਰਮਾ ਲਾਉਣਗੇ 1460 ਕਿਲੋਮੀਟਰ ਦੀ ਦੌੜ; ਦਿੱਲੀ ਤੋਂ ਮੁੰਬਈ ਤਕ ਭੱਜ ਕੇ ਜਾਣਗੇ 

0

ਫਲਾਇੰਗ ਸਿੱਖ ਕਹੇ ਜਾਣ ਵਾਲੇ ਮਿਲਖਾ ਸਿੰਘ ਦੇ ਜੀਵਨ ‘ਤੇ ਬਣੀ ਫ਼ਿਲਮ ਬਹੁਤ ਪਸੰਦ ਕੀਤੀ ਗਈ ਸੀ. ਪਰ ਉਸ ਫਿਲਮ ਤੋਂ ਪ੍ਰੇਰਨਾ ਲੈਣ ਵਾਲੇ ਘੱਟ ਹੀ ਸੀ. ਪਰ ਜਿਨ੍ਹਾਂ ਨੇ ਪ੍ਰੇਰਨਾ ਲਈ, ਉਨ੍ਹਾਂ ਨੇ ਉਹ ਕਾਰਨਾਮਾ ਕਰ ਵਿਖਾਇਆ ਹੈ ਜਿਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕੇ ਇਹੀ ਪ੍ਰੇਰਨਾ ਹੈ.

ਚੰਡੀਗੜ੍ਹ ਦੇ ਰਹਿਣ ਵਾਲੇ ਏਥਲੀਟ ਸੁਨੀਲ ਸ਼ਰਮਾ ਨੇ ਮਿਲਖਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ 1460 ਕਿਲੋਮੀਟਰ ਦੀ ਅਲਟ੍ਰਾ ਮੈਰਾਥਨ ਹ ਹਿੱਸਾ ਬਣਨ ਜਾ ਰਹੇ ਹਨ. ਉਹ ਚੰਡੀਗੜ੍ਹ ‘ਤੋਂ ਪਹਿਲੇ ਏਥਲੀਟ ਹੋਣਗੇ ਜੋ ਇਸ ਮੁਕਾਬਲੇ ‘ਚ ਹਿੱਸਾ ਲੈਣਗੇ. ਇਸ ਮੁਕਾਬਲੇ ਦੇ ਤਹਿਤ ਸੁਨੀਲ ਦਿੱਲੀ ਤੋਂ ਭੱਜ ਦੇ ਹੋਏ ਮੁੰਬਈ ਤਕ ਜਾਣਗੇ. ਇਸ ਮੁਕਾਬਲੇ ‘ਚ ਦੁਨਿਆ ਭਰ ਦੇ ਟਾੱਪ 15 ਏਥਲੀਟ ਮੁਕਾਬਲੇ ‘ਚ ਉਤਰ ਰਹੇ ਹਨ.

ਇਹ ਦੌੜ ਦੇਸ਼ ਦੀ ਪਹਿਲੀ ਮਲਟੀ-ਸਿਟੀ ਮੈਰਾਥਨ ਹੈ ਅਤੇ ਇਸ ਨੂੰ ‘ਦ ਗ੍ਰੇਟ ਇੰਡੀਆ ਰਨ’ ਦਾ ਨਾਂਅ ਦਿੱਤਾ ਗਿਆ ਹੈ. ਮਕਸਦ ਹੈ ਰਨਿੰਗ (ਦੌੜਾਂ ਲਾਉਣ) ਪ੍ਰਤੀ ਲੋਕਾਂ ‘ਚ ਸ਼ੌਕ਼ ਪੂਰਾ ਕਰਨਾ. ਇਸ ਪ੍ਰੋਗ੍ਰਾਮ ਨੂੰ ਪ੍ਰਮੋਟ ਕਰਨ ਲਈ ਸਟਾਰ ਏਥਲੀਟ ਗੁਲ ਪਨਾਗ ਅਤੇ ਆਇਰਨ ਮੈਨ ਕਹੇ ਜਾਂਦੇ ਮਿਲਿੰਦ ਸੋਮਨ ਵੀ ਹਿੱਸਾ ਲੈਣਗੇ.

ਸੁਨੀਲ ਨੇ ਆਪਣੇ ਇਸ ਜੁਨੂਨ ਨੂੰ ਪੂਰਾ ਕਰਨ ਲਈ ਨੌਕਰੀ ਛੱਡ ਦਿੱਤੀ ਹੈ. ਉਹ ਇੱਕ ਕੰਪਨੀ ਵਿੱਚ ਮੈਨੇਜਰ ਸੀ. ਇਸ ਮੁਕਾਬਲੇ ਤੋਂ ਪਹਿਲਾਂ ਉਹ ਹਾਫ਼ ਮੈਰਾਥਨ ‘ਚ ਵੀ ਹਿੱਸਾ ਲੈ ਚੁੱਕੇ ਹਨ ਅਤੇ ਕਾਮਯਾਬੀ ਹਾਸਿਲ ਕਰ ਚੁੱਕੇ ਹਨ. ਉਹ ਚੰਡੀਗੜ੍ਹ ਤੋਂ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਰੇਣੁਕਾ ਜੀ ਤਕ ਦੌੜ ਲਾ ਚੁੱਕੇ ਹਨ. ਉਹ ਹੁਣ ਆਪਣੇ ਕੈਰੀਅਰ ਦੀ ਸਬ ਤੋਂ ਵੱਡੀ ਦੌੜ ਲਈ ਤਿਆਰ ਹਨ.

ਇਸ ਬਾਰੇ ਸੁਨੀਲ ਕਹਿੰਦੇ ਹਨ-

“ਮੇਰੀ ਪ੍ਰੇਰਨਾ ਫਲਾਇੰਗ ਸਿੱਖ ਮਿਲਖਾ ਸਿੰਘ ਰਹੇ ਹਨ. ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਮੈਂ ਦੌੜਾਂ ਦੇ ਕਈ ਮੁਕਾਬਲੇ ਜਿੱਤੇ, ਕਈ ਮੁਹਿੰਮ ਲਈ ਇਸ ਦੌੜਾਂ ਲਾਈਆਂ. ਇਸ ਵਾਰ ਰਿਕਾਰਡ ਬਣਾਉਣ ਲਈ ਦੌੜ ਰਿਹਾ ਹਾਂ.”

ਸੁਨੀਲ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਦੌੜ 38 ਘੰਟੇ ‘ਚ ਪੂਰੀ ਕਰ ਲਈ ਸੀ. ਉਨ੍ਹਾਂ ਦੀ ਫਿਟਨੇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕੇ ਜਦੋਂ ਉਨ੍ਹਾਂ ਨੇ ਦੌੜ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਦਿਲ ਦੀ ਧੜਕਣ 80 ਪ੍ਰਤੀ ਮਿਨਟ ਸੀ ਅਤੇ ਜਦੋਂ ਦੌੜ ਪੂਰੀ ਕੀਤੀ ਤਾਂ ਵੀ ਇੰਨੀ ਹੀ ਸੀ. ਇਸ ਗੱਲ ਨੂੰ ਲੈ ਕੇ ਸਾਰੇ ਡਾਕਟਰ ਹੈਰਾਨ ਸੀ.

ਸੁਨੀਲ ਲਈ ਇਸ ਮੁਕਾਬਲੇ ‘ਚ ਸਭ ਤੋੰ ਵੱਡੀ ਚੁਨੌਤੀ ਦਿੱਲੀ ਦੇ ਅਰੂਨ ਭਾਰਦਵਾਜ ਹੋਣਗੇ. ਅਰੂਨ 13 ਮੁਲਕਾਂ ‘ਚ 9 ਹਜ਼ਾਰ 500 ਕਿਲੋਮੀਟਰ ਦੀ ਦੌੜ ਲਾ ਚੁੱਕੇ ਹਨ. ਦੌੜ ਲਾਉਣ ਦਾ ਕੌਮੀ ਰਿਕਾਰਡ ਵੀ ਉਨ੍ਹਾਂ ਦੀ ਨਾਂਅ ‘ਤੇ ਹੀ ਬੋਲਦਾ ਹੈ.

ਪਰ ਸੁਨੀਲ ਨੂੰ ਭਰੋਸਾ ਹੈ ਕੇ ਉਸ ਦੀ ਪ੍ਰੇਰਨਾ ਉਸਨੂੰ ਕਾਮਯਾਬ ਕਰੇਗੀ. ਉਹ ਆਪਣੇ ਜੁਨੂਨ ਨੂੰ ਪੂਰਾ ਕਰ ਹੀ ਵਿਖਾਉਣਗੇ.

ਲੇਖਕ: ਰਵੀ ਸ਼ਰਮਾ