ਬੂੰਦ-ਬੂੰਦ ਨਾਲ ਭਰੇਗਾ, ਪੇਂਡੂ ਲੋਕਾਂ ਦਾ ਘਰ ਖੁਸ਼ੀਆਂ ਨਾਲ

ਬੂੰਦ-ਬੂੰਦ ਨਾਲ ਭਰੇਗਾ, ਪੇਂਡੂ ਲੋਕਾਂ ਦਾ ਘਰ ਖੁਸ਼ੀਆਂ ਨਾਲ

Monday November 09, 2015,

8 min Read

ਬੂੰਦ-ਬੂੰਦ ਨਾਲ ਸਮੁੰਦਰ ਬਣਦਾ ਹੈ! ਸ਼ਾਇਦ ਬੂੰਦ ਇੰਜੀਨੀਅਰਿੰਗ ਐਂਡ ਡੈਵਲਪਮੈਂਟ ਪ੍ਰਾਈਵੇਟ ਲਿਮਟਡ ਦਾ ਇਹੀ ਮੂਲ-ਮੰਤਰ ਹੈ। ਰੁਸਤਮ ਸੇਨ ਗੁਪਤਾ ਵੱਲੋਂ ਸਥਾਪਤ 'ਬੂੰਦ' ਸਮਾਜਿਕ ਉੱਦਮ ਹੈ ਜੋ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਦੂਜੇ ਉੱਤਰ ਭਾਰਤੀ ਸੂਬਿਆਂ ਵਿਚ ਬਦਲਵੀ ਊਰਜਾ ਨੂੰ ਹੱਲਾਸ਼ੇਰੀ ਦੇਣ ਦੇ ਆਹਰ ਲੱਗੀ ਹੋਈ ਹੈ। 2010 ਤੋਂ ਹੀ 'ਬੂੰਦ' ਭਾਰਤ ਦੇ ਪੱਛੜੇ ਇਲਾਕਿਆਂ ਵਿਚ ਜਾ ਕੇ ਗਰੀਬਾਂ ਨੂੰ ਬਿਜਲੀ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਸਾਫ-ਸਫਾਈ ਵਰਗੀਆਂ ਸੇਵਾਵਾਂ ਦੇ ਨਾਲ-ਨਾਲ ਪੇਂਡੂ ਉੱਦਮੀ ਤਿਆਰ ਕਰਨ ਤੇ ਸੌਰ ਲੈਂਪ, ਘਰੇਲੂ ਸੌਰ ਯੰਤਰਾਂ, ਵਾਟਰ ਫਿਲਟਰ, ਸੌਰ ਚੁੱਲ੍ਹੇ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੀ ਹੈ।

ਰੁਸਤਮ ਦਾ ਕਹਿਣਾ ਹੈ, "ਅਸੀਂ ਭਾਰਤ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਿਰਫ ਊਰਜਾ ਪਹੁੰਚਾਉਣ ਦਾ ਕੰਮ ਹੀ ਨਹੀਂ ਕਰ ਰਹੇ, ਸਗੋਂ ਆਪਣੇ ਢੰਗ-ਤਰੀਕਿਆਂ ਨੂੰ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ 'ਤੇ ਵੀ ਲਾਗੂ ਕਰ ਰਹੇ ਹਾਂ। ਸਾਡਾ ਮੁੱਖ ਮਕਸਦ ਵੱਖ-ਵੱਖ ਸਮਾਜਿਕ ਸਮੂਹਾਂ, ਕਾਰਜ ਖੇਤਰਾਂ ਅਤੇ ਭੂਗੋਲਿਕ ਇਕਾਈਆਂ ਨੂੰ ਉਨ੍ਹਾਂ ਲਈ ਯੋਗ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਮੁਤਾਬਕ ਬਣੇ ਹੋਏ ਸੌਰ ਯੰਤਰ ਮੁਹੱਈਆ ਕਰਵਾਉਣਾ ਹੈ।" ਰੁਸਤਮ ਸਮਾਜਿਕ ਉੱਦਮੀ ਹਨ, ਪਰ ਨਾਲ ਹੀ ਬੇਸ ਆਫ ਪਿਰਾਮਿਡ (ਬੀਓਪੀ) ਮਾਹਿਰ ਵੀ ਹਨ। ਉਹ ਸਾਧਾਰਨ ਸਮਾਜਿਕ ਉੱਦਮਾਂ ਉਪਰ ਖੋਜ ਕਰਦੇ ਹਨ ਅਤੇ ਆਪਣੇ ਨਤੀਜਿਆਂ ਨੂੰ ਤੁਰੰਤ ਫੀਲਡ ਵਿਚ ਲਾਗੂ ਵੀ ਕਰਦੇ ਹਨ। ਉਹ ਬੀਓਪੀ ਲਈ ਉਤਪਾਦਾਂ ਅਤੇ ਸੇਵਾਵਾਂ ਦੀ ਡਿਜ਼ਾਇਨਿੰਗ ਅਤੇ ਤੱਥ ਵਿਸ਼ਲੇਸ਼ਣ ਦੇ ਮਾਹਿਰ ਦੇ ਰੂਪ ਵਿਚ ਕੰਮ ਕਰਦੇ ਹਨ। ਉਹ ਕਈ ਯੂਨੀਵਰਸਿਟੀਆਂ ਤੇ ਸੰਸਥਾਵਾਂ ਵਿਚ ਮਾਰਕਿਟ ਐਂਟਰੀ ਤੇ ਇਮਰਜ਼ਿੰਗ ਮਾਰਕਿਟ ਇਕਨੌਮਿਕਸ ਉਪਰ ਸਲਾਹਕਾਰ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਆਈਐਨਐਸਈਏਡੀ ਤੋਂ ਐਮਬੀਏ ਕਰਨ ਤੋਂ ਇਲਾਵਾ ਕੈਲੀਫੋਰਨੀਆ ਯੂਨੀਵਰਸਿਟੀ, ਇਰਵਨ ਤੋਂ ਇਲੈਕਟ੍ਰੋਨਿਕ ਵਿਚ ਐਮਐਸ ਦੀ ਡਿਗਰੀ ਵੀ ਹਾਸਲ ਕੀਤੀ ਹੈ। ਉਹ ਤਿੰਨ ਮਹਾਂਦੀਪਾਂ ਵਿਚ ਰਹਿੰਦੇ ਹੋਏ ਬੈਂਕਿੰਗ ਉਦਯੋਗ ਵਿਚ ਵੀ ਕੰਮ ਕਰ ਚੁੱਕੇ ਹਨ ਅਤੇ ਸਿੰਗਾਪੁਰ ਵਿਚ ਸਟੈਂਡਰਡ ਚਾਰਟਿਡ, ਸਵਿਟਜ਼ਰਲੈਂਡ ਵਿਚ ਸਜੈਂਟਾ ਅਤੇ ਯੂਐਸ ਵਿਚ ਡੇਲਾਇਟ ਕੰਸਲਟਿੰਗ ਨੂੰ ਆਪਣੀਆਂ ਨੂੰ ਸੇਵਾਵਾਂ ਦੇ ਚੁੱਕੇ ਹਨ। ਰੁਸਤਮ ਦੱਸਦੇ ਹਨ, "ਬੂੰਦ ਦਾ ਉਦੇਸ਼ ਦੇਸ਼ ਦੇ ਦੂਰ-ਦੁਰਾਡੇ ਤੇ ਪੱਛੜੇ ਪੇਂਡੂ ਇਲਾਕਿਆਂ ਨੂੰ ਸੁੱਖ-ਸਹੂਲਤਾਂ ਅਤੇ ਆਰਥਿਕ ਤਰੱਕੀ ਦੇ ਉਹ ਹੀ ਮੌਕੇ ਪ੍ਰਦਾਨ ਕਰਵਾਉਣਾ ਹੈ, ਜੋ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਮਿਲ ਰਹੇ ਹਨ। ਸਾਡਾ ਵਿਸ਼ਵਾਸ ਹੈ ਕਿ ਵਧੀਆ ਵੰਡ ਪ੍ਰਣਾਲੀ, ਉੱਨਤ ਵਿੱਤੀ ਸਕੀਮਾਂ ਅਤੇ ਮਜ਼ਬੂਤ ਵਿਕਰੀ ਸੇਵਾਵਾਂ ਦੇ ਜਰੀਏ ਇਸ ਭਾਈਚਾਰੇ ਨੂੰ ਉਤਪਾਦਨ ਵਿਚ ਵਾਧਾ ਕਰਨ ਵਾਲਾ ਮਾਲ ਤੇ ਸੇਵਾਵਾਂ ਮੁਹੱਈਆ ਕਰਾ ਕੇ ਇਹ ਉਦੇਸ਼ ਹਾਸਲ ਕੀਤਾ ਜਾ ਸਕਦਾ ਹੈ।"

image


ਉਨਾਵ, ਉੱਤਰ ਪ੍ਰਦੇਸ਼ ਦੇ ਪਰਾ ਨਾਂ ਦੇ ਪਿੰਡ ਵਿਚ ਪੰਜ ਹਜ਼ਾਰ ਰੁਪਏ ਮਾਸਿਕ ਆਮਦਨ ਵਾਲੇ 25 ਗਰੀਬ ਕਿਸਾਨ ਪਰਿਵਾਰ ਆਪਣੇ ਘਰਾਂ ਦੀ ਬਿਜਲੀ ਲਈ ਪੂਰਵ ਭੁਗਤਾਨ ਕਾਰਡਾਂ ਦਾ ਇਸਤੇਮਾਲ ਕਰ ਰਹੇ ਹਨ- ਜਿਵੇਂ ਮੋਬਾਇਲ ਰਿਚਾਰਜ ਕਰਵਾਇਆ ਜਾਂਦਾ ਹੈ। ਇਹ ਉਪਰਾਲਾ ਦੇਸ਼ ਦੇ ਸਭ ਤੋਂ ਗਰੀਬ ਪਰਿਵਾਰਾਂ ਨੂੰ, ਜੋ ਆਪਣੇ ਲਈ ਵੱਖਰੇ ਸੌਰ ਘਰੇਲੂ ਪ੍ਰਕਾਸ਼ ਯੰਤਰ ਲਵਾਉਣ ਦਾ ਖਰਚ ਨਹੀਂ ਸਹਿਣ ਕਰ ਸਕਦੇ, ਬਿਜਲੀ ਮੁਹੱਈਆ ਕਰਵਾਉਣ ਲਈ ਖਾਸ ਤੌਰ 'ਤੇ ਡਿਜ਼ਾਇਨ ਕੀਤਾ ਗਿਆ ਹੈ। ਇਹ ਪੀਕੋ ਗਰਿੱਡ ਸਿਸਟਮ ਰਾਹੀਂ ਬਿਜਲੀ ਪ੍ਰਾਪਤ ਕਰਦੇ ਹਨ। ਇਨ੍ਹਾਂ 25 ਪਰਿਵਾਰਾਂ ਦੇ ਮੈਂਬਰ 'ਬੂੰਦ' ਦੇ ਜਰੀਏ ਬਿਜਲੀ ਪ੍ਰਾਪਤ ਕਰਦੇ ਹਨ ਜੋ ਪਿੰਡਾਂ ਦੇ ਗਰੀਬਾਂ ਨੂੰ ਉਨ੍ਹਾਂ ਦੇ ਅਨੁਕੂਲ ਸੌਰ ਊਰਜਾ ਯੰਤਰ ਬਣਾ ਕੇ ਵੇਚਦਾ ਹੈ। ਪੂਰੇ ਪਿੰਡ ਵਿਚ 'ਬੂੰਦ' ਵੱਲੋਂ ਇਕ ਕਿੱਲੋਵਾਟ ਸਮਰੱਥਾ ਦਾ ਸੌਰ ਊਰਜਾ ਪੀਕੋ ਗਰਿੱਡ ਸਿਸਟਮ ਤਿਆਰ ਕੀਤਾ ਗਿਆ ਹੈ। 800 ਵਾਟ ਦਾ ਪੀਕੋ ਗਰਿੱਡ ਸਿਸਟਮ 25 ਪਰਿਵਾਰਾਂ ਨੂੰ ਬਿਜਲੀ ਮੁਹੱਈਆ ਕਰਵਾਉਂਦਾ ਹੈ। ਹਰ ਪਰਿਵਾਰ ਕੋਲ ਸਰਗਰਮ ਊਰਜਾ ਮੀਟਰ ਜਾਂ ਕੰਟਰੋਲਰ ਲੱਗਿਆ ਹੋਇਆ ਹੈ ਜਿਸ ਨਾਲ ਗਾਹਕ ਪਹਿਲਾਂ ਭੁਗਤਾਨ (ਪ੍ਰੀਪੇਡ) ਜਾਂ ਬਾਅਦ ਵਿਚ (ਪੋਸਟਪੇਡ) ਵਿਵਸਥਾ ਦੀ ਚੋਣ ਕਰਦਾ ਹੈ। ਜੇਕਰ ਖਪਤਕਾਰ ਨੇ ਪ੍ਰੀਪੇਡ ਭੁਗਤਾਨ ਚੁਣਿਆ ਹੈ ਤਾਂ ਉਸ ਨੂੰ ਬਿਜਲੀ ਪ੍ਰਾਪਤ ਕਰਨ ਲਈ ਇਕ ਰਿਚਾਰਜ ਕਾਰਡ ਖਰੀਦਣਾ ਪੈਂਦਾ ਹੈ। ਰੁਸਤਮ ਨੇ ਪੂਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਖਪਤਕਾਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਮਾਇਕ੍ਰੋ ਗਰਿੱਡ ਸਿਸਟਮ ਅਜਿਹੀ ਯੋਜਨਾ ਹੈ ਜੋ ਖਪਤਕਾਰ ਨੂੰ ਦੋ ਲੈਂਪ, ਇਕ ਮੋਬਾਇਲ ਚਾਰਜ ਜਾਂ ਡੀਸੀ ਪੱਖਾ ਚਲਾਉਣ ਯੋਗ ਬਿਜਲੀ ਉਪਲਬਧ ਕਰਵਾਉਂਦੀ ਹੈ। ਹਰ ਖਪਤਕਾਰ ਦੇ ਘਰ ਵਿਚ ਇਕ ਮੀਟਰ (ਕੰਟਰੋਲ ਸਰਕਿਟ ਵਿਚ) ਸਥਾਪਿਤ ਕੀਤਾ ਜਾਂਦਾ ਹੈ। ਖਪਤਕਾਰ ਪ੍ਰੀਪੇਡ ਕਰਕੇ ਆਪਣੀ ਲੋੜ ਮੁਤਾਬਕ ਬਿਜਲੀ ਖਰੀਦ ਕੇ ਆਪਣੇ ਮੀਟਰ ਨੂੰ ਚਾਲੂ ਕਰਵਾ ਸਕਦਾ ਹੈ।

ਗਾਹਕ ਨੇੜੇ-ਤੇੜੇ ਮੌਜੂਦ 'ਬੂੰਦ' ਦੇ ਚਾਰਜਿੰਗ ਸਟੇਸ਼ਨ ਉਪਰ ਜਾ ਕੇ ਪ੍ਰੀਪੇਡ ਕਾਰਡ ਖਰੀਦ ਸਕਦਾ ਹੈ। ਇਸ ਨਾਲ ਉਹ ਆਪਣੀ ਲੋੜ ਮੁਤਾਬਕ ਬਿਜਲੀ ਖਰੀਦ ਸਕਦੇ ਹਨ ਅਤੇ ਨਾਲ ਹੀ ਬਿਜਲੀ ਵੰਡ ਵਿਵਸਥਾ ਦੇ ਉਪਯੋਗ ਦੇ ਨੀਅਤ ਘੰਟਿਆਂ ਉਪਰ ਕੰਟਰੋਲ ਵੀ ਰੱਖ ਸਕਦੇ ਹਨ। ਹਰ ਰਿਚਾਰਜ ਉਪਰ ਇਕ ਗੁਪਤ ਕੋਡ ਹੁੰਦਾ ਹੈ ਜੋ ਗਾਹਕਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਂਦਾ ਹੈ। ਮਈ 2014 ਤੱਕ 'ਬੂੰਦ' ਅਜਿਹੇ 11 ਪੀਕੋ ਗਰਿੱਡ ਸਥਾਪਿਤ ਕਰ ਚੁੱਕੀ ਹੈ ਜੋ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ 275 ਪਰਿਵਾਰਾਂ ਦੇ ਜੀਵਨ ਨੂੰ ਨਾਕਾਰਾਤਮਿਕ ਰੂਪ ਨਾਲ ਪ੍ਰਭਾਵਿਤ ਕਰ ਰਹੇ ਹਨ। ਰੁਸਤਮ ਨੇ ਦੱਸਿਆ ਕਿ ਅਜਿਹੀ ਵਿਵਸਥਾ ਮਿੱਟੀ ਦੇ ਤੇਲ ਉੱਪਰ ਪੇਂਡੂ ਲੋਕਾਂ ਦੀ ਨਿਰਭਰਤਾ ਨੂੰ ਘਟਾਉਂਦੀ ਹੈ ਤੇ ਉਨ੍ਹਾਂ ਨੂੰ ਸਾਫ-ਸੁਥਰੀ ਤੇ ਸਸਤੀ ਬਿਜਲੀ ਮੁਹੱਈਆ ਕਰਵਾਉਂਦੀ ਹੈ। 'ਬੂੰਦ' ਆਪਣੇ ਕੰਮ ਦਾ ਹੋਰ ਵਿਸਥਾਰ ਕਰਨਾ ਚਾਹੁੰਦੀ ਹੈ ਤੇ ਉਸ ਦਾ ਉਦੇਸ਼ ਇਸ ਸਾਲ ਦੇ ਅੰਤ ਤੱਕ ਅਜਿਹੇ 50 ਗਰਿੱਡ ਖੜ੍ਹੇ ਕਰਨਾ ਹੈ।

ਇਸ ਤੋਂ ਇਲਾਵਾ 'ਬੂੰਦ' ਨੇ ਪੀਕੋ ਗਰਿੱਡ ਦਾ ਪੂਰਵ ਪਰਿਭਾਸ਼ਿਤ ਲੋਡ ਮਾਡਲ ਵੀ ਵਿਕਸਿਤ ਕੀਤਾ ਹੈ। ਪਿਛਲੇ ਮਾਡਲ ਅਤੇ ਇਸ ਵਿਚ ਫਰਕ ਇਹ ਹੈ ਕਿ ਇਹ ਮਾਡਲ ਵੀ ਉਨ੍ਹਾਂ ਵਿਤਰਨ ਲਾਈਨਾਂ ਦਾ ਇਸਤੇਮਾਲ ਕਰਦਾ ਹੈ, ਪਰ ਖਪਤਕਾਰ ਹਰ ਮਹੀਨੇ ਆਪਣੀ ਲੋੜ ਮੁਤਾਬਕ ਇਕ ਤੈਅ ਰਕਮ ਜਮ੍ਹਾਂ ਕਰਵਾਉਂਦਾ ਹੈ। ਉਸ ਵਿਵਸਥਾ ਵਿਚ ਪਰਿਵਾਰਾਂ ਨੂੰ ਇਕ ਦੂਸਰਾ ਮੀਟਰ ਦਿੱਤਾ ਜਾਂਦਾ ਹੈ ਜੋ ਬਚੇ ਹੋਏ ਦਿਨਾਂ ਦੀ ਗਿਣਤੀ ਦੱਸਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ। 'ਬੂੰਦ' ਖਪਤਕਾਰਾਂ ਨੂੰ ਜ਼ਰੂਰਤ ਤੇ ਉਨ੍ਹਾਂ ਦੀਆਂ ਦੇਣਦਾਰੀਆਂ ਨੂੰ ਸਮੂਹਾਂ ਵਿਚ ਵੰਡਦੀ ਹੈ। 'ਬੂੰਦ' ਨੀਅਤ ਭੁਗਤਾਨ ਵਿਵਸਥਾ ਵਾਲਾ ਪੀਕੋ ਗਰਿੱਡ ਸਿਸਟਮ ਵੀ ਲੈ ਕੇ ਆਈ ਹੈ, ਜਿਸ ਵਿਚ ਖਪਤਕਾਰ ਨੂੰ ਕੇਂਦਰੀ ਚਾਰਜਿੰਗ ਸਟੇਸ਼ਨ ਉੱਪਰ ਆਪਣੀ ਪੋਰਟੇਬਲ ਬੈਟਰੀਆਂ ਚਾਰਜ ਕਰਵਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਘਰ ਲਿਜਾ ਕੇ ਆਪਣੇ ਲੈਂਪ ਆਦਿ ਚਾਲੂ ਕਰ ਸਕਦੇ ਹਾਂ। ਇਸ ਸਿਸਟਮ ਵਿਚ ਉਹ 50 ਤੋਂ 100 ਰੁਪਏ ਤੱਕ ਭੁਗਤਾਨ ਕਰਦੇ ਹਨ। ਰੁਸਤਮ ਮੁਤਾਬਕ ਭਾਰਤ ਵਿਚ ਇਸ ਦੀਆਂ ਬਹੁਤ ਸਾਰੀਆਂ ਵਪਾਰਕ ਸੰਭਾਵਨਾਵਾਂ ਮੌਜੂਦ ਹਨ, ਕਿਉਂਕਿ 200 ਮਲੀਅਨ (ਵੀਹ ਕਰੋੜ) ਲੋਕ ਅੱਜ ਵੀ ਅਜਿਹੇ ਇਲਾਕਿਆਂ ਵਿਚ ਵਾਸ ਕਰਦੇ ਹਨ, ਜਿਥੇ ਬਿਜਲੀ ਨਹੀਂ ਪੁੱਜੀ ਹੈ, ਜੇਕਰ ਪਹੁੰਚੀ ਵੀ ਹੈ ਤਾਂ ਉਸ ਦੀ ਪ੍ਰਾਪਤੀ ਬਹੁਤ ਘੱਟ ਤੇ ਅਨਿਯਮਤ ਹੈ। ਇਸ ਨੂੰ ਉਪਰਾਲੇ ਵਜੋਂ ਸ਼ੁਰੂ ਕਰਨਾ ਅਤਿ ਲਾਭਕਾਰੀ ਹੋ ਸਕਦਾ ਹੈ ਅਤੇ ਨਾਲ ਹੀ ਬਿਜਲੀ ਤੋਂ ਥੁੜੇ ਇਲਾਕਿਆਂ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ। ਪਿੰਡਾਂ ਵਿਚ ਵੀ ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਦੀ ਰੋਜ਼ਾਨਾ ਆਮਦਨੀ ਤਾਂ ਦੋ ਸੌ ਤੋਂ ਚਾਰ ਸੌ ਰੁਪਏ ਹੈ, ਪਰ ਉਥੇ ਬਿਜਲੀ ਨਹੀਂ ਹੈ, ਬਿਜਲੀ ਕੁਨੈਕਸ਼ਨ ਠੀਕ ਨਹੀਂ ਹੈ ਜਾਂ ਊਰਜਾ ਦੀ ਉਪਲਬਧਤਾ ਯਕੀਨੀ ਨਹੀਂ ਹੈ।

ਅਜਿਹੀਆਂ ਕੋਸ਼ਿਸ਼ਾਂ ਦਾ ਸਮਾਜ ਉਪਰ ਡੂੰਘਾ ਅਸਰ ਪੈਂਦਾ ਹੈ। ਇਸ ਦੀ ਮਿਸਾਲ 27 ਸਾਲਾ ਅਜੈ ਕੁਮਾਰ ਤੋਂ ਮਿਲਦੀ ਹੈ ਜੋ ਖ਼ੁਦ ਦੁੱਧ ਉਤਪਾਦਕ ਹਨ ਅਤੇ ਉਨਾਵ (ਉੱਤਰ ਪ੍ਰਦੇਸ਼) ਦੇ ਹਸਨਗੰਜ ਬਲਾਕ ਦੇ ਪੇਂਡੂ ਦੁੱਧ ਸੰਗ੍ਰਾਹਕ ਸਮੁਦਾਇ ਲਈ ਦੁੱਧ ਇਕੱਠਾ ਵੀ ਕਰਦਾ ਹੈ। ਬਿਜਲੀ ਦੀ ਥੁੜ ਕਾਰਨ ਉਹ ਦੁੱਧ ਦੀ ਗੁਣਵੱਤਾ ਨਹੀਂ ਰੱਖ ਪਾਉਂਦੇ ਸਨ ਅਤੇ ਦੁੱਧ ਦਾ ਢੁਕਵਾਂ ਮੁੱਲ ਵੀ ਨਹੀਂ ਮਿਲਦਾ ਸੀ। ਬਲਾਕ ਦੇ ਇਲੈਕਟ੍ਰੋਨਿਕ ਦੁੱਧ ਜਾਂਚ ਕੇਂਦਰ ਵਿਚ 'ਬੂੰਦ' ਨੇ 225 ਵਾਟ ਦਾ ਸੋਲਰ ਸਿਸਟਮ ਸਥਾਪਿਤ ਕੀਤਾ ਜੋ ਇਮਿਲਸੀਫਾਇਰ, ਟੈਸਟਰ, ਫੈਟ ਮਾਪਣ ਦਾ ਯੰਤਰ ਅਤੇ ਕੰਪਿਊਟਰ ਚਲਾਉਣ ਦੇ ਯੋਗ ਹੈ। ਹੁਣ ਅਜੈ ਕੁਮਾਰ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਕਿਉੁਂਕਿ ਹੁਣ ਦੁੱਧ ਦੀ ਗੁਣਵੱਤਾ ਨੂੰ ਕਾਇਮ ਰੱਖ ਸਕਦਾ ਹੈ ਅਤੇ ਉਸ ਦੀ ਆਮਦਨ ਵਿਚ 30 ਤੋਂ 40 ਫੀਸਦੀ ਦਾ ਇਜ਼ਾਫਾ ਵੀ ਹੋ ਗਿਆ ਹੈ। ਇਸ ਤੋਂ ਇਲਾਵਾ 'ਬੂੰਦ' ਘਰੇਲੂ ਇਸਤੇਮਾਲ ਲਈ 40 ਵਾਟ ਦੇ ਤਿੰਨ ਬਲਬ ਅਤੇ ਮੋਬਾਇਲ ਚਾਰਜ ਪੁਆਇੰਟ ਚਲਾ ਸਕਣ ਦੇ ਯੋਗ ਸੌਰ ਪ੍ਰਕਾਸ਼ ਉਪਕਰਨ ਵੀ ਸਥਾਪਿਤ ਕਰਦੀ ਹੈ। ਰੁਸਤਮ ਨੇ ਦੱਸਿਆ ਕਿ ਉਹ ਸਰਵੇਖਣ ਕਰਕੇ ਲਗਾਤਾਰ ਪੇਂਡੂ ਲੋਕਾਂ ਦੀ ਊਰਜਾ ਲੋੜਾਂ ਦੀ ਜਾਣਕਾਰੀ ਵੀ ਲੈਂਦੇ ਰਹਿੰਦੇ ਹਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਸੌਰ ਯੰਤਰ ਖਰੀਦਣ ਲਈ ਉਹ ਕਿੰਨੀ ਰਕਮ ਖਰਚ ਕਰ ਸਕਦੇ ਹਨ ਕਿਉਂਕਿ ਉਹ ਬਿਜਲੀ ਦੀ ਘਾਟ ਜਾਂ ਅਣ-ਉਪਲਬਧਤਾ ਤੋਂ ਨਿਰਾਸ਼ ਹੁੰਦੇ ਹਨ। ਉਨ੍ਹਾਂ ਨੂੰ ਰਾਜ਼ੀ ਕਰਨਾ ਆਸਾਨ ਹੁੰਦਾ ਹੈ, ਪਰ ਇਨ੍ਹਾਂ ਯੰਤਰਾਂ ਨੂੰ ਸਥਾਪਿਤ ਕਰਨ ਲਈ ਬੈਂਕ ਜਾਂ ਕਿਸੇ ਦੂਜੀ ਵਿੱਤੀ ਸੰਸਥਾ ਤੋਂ ਸਹਾਇਤਾ ਪ੍ਰਾਪਤ ਕਰਨਾ ਵੱਡੀ ਚੁਣੌਤੀ ਹੈ।

image


'ਬੂੰਦ' ਨੇ ਹੁਣ ਤੱਕ 7500 ਸੌਰ ਊਰਜਾ ਸਿਸਟਮ ਵੇਚੇ ਹਨ ਅਤੇ ਸਾਡੀ ਇਸ ਪਹਿਲ ਨੇ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ 50 ਹਜ਼ਾਰ ਤੋਂ ਵਧੇਰੇ ਪੇਂਡੂ ਲੋਕਾਂ ਦੇ ਜੀਵਨ ਉੱਪਰ ਡੂੰਘਾ ਅਸਰ ਪਾਇਆ ਹੈ। ਇਨ੍ਹਾਂ ਇਲਾਕਿਆਂ ਵਿਚ ਬੱਚੇ ਛੇਤੀ ਸੌਂ ਜਾਂਦੇ ਸਨ ਕਿਉਂਕਿ ਉਹ ਤੇਲ ਦੀ ਬੱਚਤ ਕਰਨਾ ਚਾਹੁੰਦੇ ਸਨ, ਪਰ ਹੁਣ ਉਹ ਦੇਰ ਤੱਕ ਪੜ੍ਹਾਈ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮ ਦੇ ਸਮੇਂ ਜ਼ਿਆਦਾ ਦੇਰ ਕੰਮ ਕਰ ਸਕਦੇ ਹਨ। ਸੌਰ ਊਰਜਾ ਯੰਤਰ ਲਵਾਉਣ ਕਾਰਨ ਹੀ ਦੁਕਾਨਦਾਰ ਦੇਰ ਤੱਕ ਦੁਕਾਨ ਖੁੱਲ੍ਹੀ ਰੱਖ ਸਕਦੇ ਹਨ ਤੇ ਇਸ ਤਰ੍ਹਾਂ 30 ਫੀਸਦੀ ਵੱਧ ਵਿਕਰੀ ਕਰ ਸਕਦੇ ਹਨ। ਕਿਸੇ ਵੀ ਦੂਜੇ ਉੱਦਮ ਵਾਂਗੂ 'ਬੂੰਦ' ਵੀ ਆਪਣੇ ਕਾਰਜ ਕੰਮਾਂ ਅਤੇ ਯੋਜਨਾਵਾਂ ਦਾ ਵਿਸਥਾਰ ਕਰਨਾ ਚਾਹੁੰਦੀ ਹੈ। 35 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਤੇ ਨਾਟਕਾਂ ਵਿਚ ਕਿਰਦਾਰ ਅਤੇ ਨਿਰਦੇਸ਼ਨ ਵਿਚ ਡੂੰਘੀ ਰੁਚੀ ਰੱਖਣ ਵਾਲੇ ਸੇਨ ਗੁਪਤਾ ਮੁਤਾਬਕ, "2015 ਦੇ ਅੰਤ ਤੱਕ ਅਸੀਂ ਦਸ ਜ਼ਿਲ੍ਹਿਆਂ ਨੂੰ ਤੇਜ਼ੀ ਨਾਲ ਵਿਕਸਤ ਕਰਨਾ ਚਾਹੁੰਦੇ ਹਾਂ। ਇਸ ਸਾਲ ਦੇ ਅੰਤ ਤੱਕ ਅਸੀਂ ਵੱਖ-ਵੱਖ ਖੇਤਰਾਂ ਵਿਚ 1500 ਕੇਵੀ ਤੱਕ ਦੀ ਯੋਗਤਾ ਵਾਲੀਆਂ ਆਪਣੀਆਂ ਯੋਜਨਾਵਾਂ ਦੀ ਸ਼ੁਰੂਆਤ ਕਰ ਲਵਾਂਗੇ। ਇਸ ਨਾਲ ਇਕ ਲੱਖ ਵਿਅਕਤੀ ਤੇ ਲਘੂ ਉਦਯੋਗ ਸਾਕਾਰਾਤਮਿਕ ਰੂਪ ਵਿਚ ਪ੍ਰਭਾਵਿਤ ਹੋਣਗੇ।" ਰੁਸਤਮ ਦਾ ਵਿਸ਼ਵਾਸ ਹੈ ਕਿ ਵਿਕਾਸ ਤੇ ਸਮਾਜਿਕ ਪ੍ਰਭਾਵ ਲਈ ਵਿਕਾਸ ਮਾਡਲ ਦਾ ਕਾਇਮ ਹੋਣਾ ਅਤਿ ਲੋੜੀਂਦਾ ਹੈ ਅਤੇ ਜਦੋਂ ਵੀ ਉਹ ਭਾਰਤੀ ਯੂਨੀਵਰਸਿਟੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਤੇ ਜਲਵਾਯੂ ਪਰਿਵਰਤਨ ਉਪਰ ਆਪਣੇ ਸਿੱਖਿਆ ਪੱਧਰ ਜਾਂ ਕੌਮਾਂਤਰੀ ਵਿਕਾਸ ਏਜੰਸੀਆਂ ਨਾਲ ਪ੍ਰੋਗਰਾਮ ਕਰਦੇ ਹਨ ਤਾਂ ਆਪਣੇ ਵਿਦਿਆਰਥੀਆਂ ਤੇ ਸਰੋਤਿਆਂ ਨੂੰ ਇਸ ਪ੍ਰਤੀ ਉਤਸ਼ਾਹਿਤ ਕਰਦੇ ਹਨ।