22 ਵਰ੍ਹੇ ਦੇ ਪ੍ਰਤੀਕ ਸੀਏ ਦੀ ਪੜ੍ਹਾਈ ਛੱਡ ਕੇ ਕਿਸਾਨਾਂ ਨੂੰ ਸਿਖਾ ਰਖੇ ਹਨ ਆਮਦਨ ਦੂਣੀ ਕਰਨ ਦਾ ਤਰੀਕਾ 

‘ਯੇ ਲੋ ਖ਼ਾਦ’ ਨਾਂਅ ਤੋਂ ਕਰਦੇ ਹਨ ਬਿਜਨੇਸ. ਸਲਾਨਾ ਕਾਰੋਬਾਰ 12 ਲੱਖ ਰੁਪੈ 

0

ਉੱਤਰ ਪ੍ਰਦੇਸ਼ ਦੇ ਬਰੇਲੀ ਜਿਲ੍ਹੇ ਦੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਜੰਮੇ ਪ੍ਰਤੀਕ ਬਜਾਜ ਸੀਏ ਦੀ ਪੜ੍ਹਾਈ ਕਰ ਰਹੇ ਸਨ. ਸੀਏ ਦੀ ਪੜ੍ਹਾਈ ਲਗਭਗ ਮੁੱਕ ਚਲੀ ਸੀ ਕੇ ਉਨ੍ਹਾਂ ਦਾ ਦਿਮਾਗ ਅਤੇ ਕਿਸਮਤ ਦੋਵੇਂ ਬਦਲ ਗਏ. ਉਹ ਕਿਸਾਨਾਂ ਲਈ ਖਾਦ ਬਣਾਉਣ ਦਾ ਕੰਮ ਕਰਨ ਲੱਗ ਪਏ. ਉਹ ‘ਯੇ ਲੋ ਖਾਦ’ ਦੇ ਬ੍ਰਾਂਡ ਦੇ ਨਾਂਅ ਨਾਲ ਵਰਮੀਕੰਪੋਸਟ ਖ਼ਾਦ ਵੇਚਦੇ ਹਨ. ਇਸ ਤੋਂ ਅਲਾਵਾ ਉਹ ਕਿਸਾਨਾਂ ਨੂੰ ਆਮਦਨ ਦੂਣੀ ਕਰਨ ਦੇ ਤਰੀਕੇ ਦੱਸਦੇ ਹਨ.

ਪ੍ਰਤੀਕ ਬਜਾਜ ‘ਸਹਿਯੋਗੀ ਬਾਇਓਟੇਕ’ ਨਾਂਅ ਦੀ ਕੰਪਨੀ ਚਲਾਉਂਦੇ ਹਨ. ਉਨ੍ਹਾਂ ਦੀ ਕੰਪਨੀ ਵਰਮੀ ਖਾਦ ਨਾਲ ਸੈਕੜੇ ਕਿਸਾਨਾਂ ਦੀ ਜਿੰਦਗੀ ਬਦਲ ਚੁੱਕੀ ਹੈ. ਵਰਮੀ ਕੰਪੋਸਟ ਖਾਦ ਦਾ ਉਨ੍ਹਾਂ ਦਾ ਸਾਲਾਨਾ ਕਾਰੋਬਾਰ 12 ਲੱਖ ਤੋਂ ਵਧ ਹੈ.

ਸਾਲ 2015 ਦੇ ਦੌਰਾਨ ਉਹ 19 ਸਾਲ ਦੀ ਉਮਰ ਵਿੱਚ ਸੀਏ ਦੀ ਪੜ੍ਹਾਈ ਕਰਨ ਦੀ ਪ੍ਰੀਖਿਆ ਪਾਸ ਕੀਤੀ ਸੀ. ਉਨ੍ਹਾਂ ਨੇ ਸੀਏ ਦੀ ਪੜ੍ਹਾਈ ਹਾਲੇ ਸ਼ੁਰੂ ਹੀ ਕੀਤੀ ਸੀ ਕੇ ਉਨ੍ਹਾਂ ਦੇ ਭਰਾ ਨੇ ਡੇਰੀ ਫਾਰਮ ਸ਼ੁਰੂ ਕਰ ਲਿਆ. ਡੇਰੀ ਦੇ ਕੰਮ ਨੂੰ ਅੱਗੇ ਵਧਾਉਣ ਲਈ ਉਹ ਖੇਤੀ ਵਿਗਿਆਨ ਕੇਂਦਰ ਵੱਲੋਂ ਟ੍ਰੇਨਿੰਗ ਲੈ ਰਹੇ ਸਨ. ਪ੍ਰਤੀਕ ਨੇ ਵੀ ਇੱਕ ਵਾਰ ਉੱਥੋਂ ਵਰਮੀ ਕੰਪੋਸਟ ਖਾਦ ਬਣਾਉਣ ਦਾ ਤਰੀਕਾ ਸਿਖ ਲਿਆ.

ਇਸ ਤੋਂ ਬਾਅਦ ਪ੍ਰਤੀਕ ਨੂੰ ਲੱਗਾ ਕੇ ਸੀਏ ਬਣਨ ਤੋਂ ਚੰਗਾ ਹੈ ਕੇ ਕੁਛ ਅਜਿਹਾ ਕੀਤਾ ਜਾਵੇ ਜਿਸ ਨਾਲ ਆਮਦਨ ਤਾਂ ਹੋਵੇ ਹੀ, ਕਿਸਾਨਾਂ ਲਈ ਵੀ ਕੁਛ ਕੀਤਾ ਜਾ ਸਕੇ.

ਪ੍ਰਤੀਕ ਦੇ ਭਰਾ ਦੇ ਡੇਰੀ ਫਾਰਮ ‘ਚੋਂ ਜਿਹੜਾ ਗੋਹਾ ਨਿਕਲਦਾ ਸੀ ਉਹ ਬੇਕਾਰ ਹੀ ਚਲਾ ਜਾਂਦਾ ਸੀ. ਵਧ ਤੋ ਵਧ ਗੋਹੇ ਨੂੰ ਖੇਤਾਂ ਵਿੱਚ ਪਾ ਦਿੰਦੇ ਸਨ. ਪ੍ਰਤੀਕ ਨੂੰ ਸਮਝ ਆਇਆ ਕੇ ਇਸ ਗੋਹੇ ਨਾਲ ਵਰਮੀ ਕੰਪੋਸਟ ਖਾਦ ਬਣਾ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ ਅਤੇ ਖਾਦ ਦੀ ਕੁਆਲਿਟੀ ਵੀ ਵਧਾਈ ਜਾ ਸਕਦੀ ਹੈ.

ਪ੍ਰਤੀਕ ਨੇ ਆਈਵੀਆਰਆਈ ਦੇ ਵਿਗਿਆਨੀਆਂ ਕੋਲੋਂ ਮਦਦ ਮੰਗੀ ਅਤੇ ਵਰਮੀ ਕੰਪੋਸਟ ਬਨਾਉਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ. ਛੇ ਮਹੀਨੇ ਮਗਰੋਂ ਪ੍ਰਤੀਕ ਨੇ ਆਪਣੇ ਮਾਪਿਆਂ ਨੂੰ ਦੱਸ ਦਿੱਤਾ ਕੇ ਹੁਣ ਸੀਏ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ. ਉਹ ਆਪਣਾ ਬਿਜਨੇਸ ਕਰਨਾ ਚਾਹੁੰਦੇ ਹਨ. ਪਹਿਲਾਂ ਤਾਂ ਘਰ ਦਿਆਂ ਨੇ ਯਕੀਨ ਨਾ ਕੀਤਾ ਪਰ ਜਦੋਂ ਪ੍ਰਤੀਕ ਨੇ ਆਪਣੀ ਤਿਆਰ ਕੀਤੀ ਕੰਪੋਸਟ ਖਾਦ ਵੇਚੀ ਤਾਂ ਘਰ ਦਿਆਂ ਨੂੰ ਵੀ ਲੱਗਾ ਕੇ ਪ੍ਰਤੀਕ ਵਧੀਆ ਬਿਜਨੇਸ ਕਰ ਸਕਦਾ ਹੈ.

ਪ੍ਰਤੀਕ ਦੱਸਦੇ ਹਨ ਕੇ ਜੇਕਰ ਉਹ 10 ਘੰਟੇ ਵੀ ਸੀਏ ਦੀ ਪੜ੍ਹਾਈ ਕਰਕੇ ਸੀਏ ਬਣ ਵੀ ਜਾਂਦੇ ਤਾਂ ਵੀਉਨ੍ਹਾਂ ਨੂੰ ਇੰਨੀ ਖੁਸ਼ੀ ਨਹੀਂ ਸੀ ਹੋਣੀ. ਹੁਣ ਉਹ ਖੇਤਾਂ ਅਤੇ ਆਪਣੇ ਪਲਾਂਟ ਵਿੱਚ 24 ਘੰਟੇ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ.

ਪ੍ਰਤੀਕ ਨੇ ਸੱਤ ਬੀਘੇ ਰਕਬੇ ‘ਚ ਵਰਮੀ ਕੰਪੋਸਟ ਬਣਾਉਣ ਦਾ ਕੰਮ ਸ਼ੁਰੂ ਕੀਤਾ. ਉਸ ਤੋਂ ਬਾਅਦ ਉਨ੍ਹਾਂ ਨੇ ਮੁੜ ਕੇ ਨਹੀਂ ਵੇਖਿਆ. ਅੱਜਕਲ ਉਹ ਕਚਰਾ ਪ੍ਰਬੰਧ ਅਤੇ ਉਸ ਨੂੰ ਖ਼ਾਦ ਵਿੱਚ ਤਬਦੀਲ ਕਰਨ ਦੀ ਤਕਨੀਕ ‘ਤੇ ਕੰਮ ਕਰ ਰਹੇ ਹਨ.

ਵਰਮੀ ਕੰਪੋਸਟ ਨੇ ਨਾਲ ਨਾਲ ਪ੍ਰਤੀਕ ਪੂਜਾਪਾਠ ਮਗਰੋਂ ਮੰਦਿਰਾਂ ‘ਚੋਂ ਨਿਕਲਣ ਵਾਲੀ ਹਵਨ ਸਮਗਰੀ ਅਤੇ ਫੂਲਾਂ ਤੋਂ ਅਲਾਵਾ ਖਰਾਬ ਹੋ ਜਾਣ ਵਾਲੇ ਖਾਣੇ ਨੂੰ ਵੀ ਖ਼ਾਦ ਵਿੱਚ ਬਦਲ ਦੇਣ ਦੇ ਤਰੀਕੇ ਉੱਪਰ ਕੰਮ ਕਰ ਰਹੇ ਹਨ. ਇਸ ਤੋਂ ਅਲਾਵਾ ਉਹ ਆਰਗੇਨਿਕ ਖੇਤੀ ਵੱਲ ਜਾ ਰਹੇ ਹਨ. ਉਹ ਕਿਸਾਨਾਂ ਨੂੰ ਵਰਮੀ ਕੰਪੋਸਟ ਅਤੇ ਆਰਗੇਨਿਕ ਖ਼ਾਦ ਬਣਾਉਣ ਦੀ ਟ੍ਰੇਨਿੰਗ ਵੀ ਦਿੰਦੇ ਹਨ.

ਪ੍ਰਤੀਕ ਦਾ ਦਾਅਵਾ ਹੈ ਕੇ ਪਹਿਲਾਂ ਕਿਸਾਨ ਨੂੰ ਹਰ ਏਕੜ ਵਿੱਚ ਰਾਸਾਇਨਿਕ ਖ਼ਾਦ ਅਤੇ ਸਪ੍ਰੇ ਉੱਪਰ ਲਗਭਗ ਸਾਢੇ ਚਾਰ ਹਜ਼ਾਰ ਰੁਪੇ ਖਰਚ ਕਰਨੇ ਪੈਂਦੇ ਸਨ, ਹੁਣ ਉਨ੍ਹਾਂ ਦਾ ਖਰਚਾ ਮਾਤਰ ਇੱਕ ਹਜ਼ਾਰ ਰੁਪੇ ਹੀ ਪੈਂਦਾ ਹੈ. ਆਰਗੇਨਿਕ ਖ਼ਾਦ ਨਾਲ ਹੋਈ ਪੈਦਾਵਾਰ ਦਾ ਮੁੱਲ ਵੀ ਵਧ ਮਿਲਦਾ ਹੈ.