ਆਜ਼ਾਦੀ ਦੇ ਸਿਪਾਹੀ ਨਾ ਬਣ ਸਕੇ ਤਾਂ 'ਸਫ਼ਾਈ ਸਿਪਾਹੀ' ਬਣਕੇ ਛਤੀਸਗੜ੍ਹ ਏ ਪਿੰਡਾਂ 'ਚ ਫੈਲਾ ਰਹੇ ਨੇ ਜਾਗਰੂਕਤਾ

0

65 ਵਰ੍ਹੇ ਦੇ ਵਿਸ਼ਵਨਾਥ ਪਾਣੀਗ੍ਰਿਹੀ ਨੇ ਸ਼ੁਰੂ ਕੀਤਾ ਸਫਾਈ ਸੰਡੇ

ਵਿਸ਼ਵਨਾਥ ਪਿੰਡਾਂ 'ਚ ਹਨ ਸਫਾਈ ਮੁਹਿੰਮ

ਗਰੀਨ ਕੇਅਰ ਲਈ ਲਾਉਂਦੇ ਹਨ ਰੁੱਖ

ਨੌਜਵਾਨ ਆ ਰਹੇ ਨੇ ਮੁਹਰੇ

ਮੈਂ ਆਜ਼ਾਦੀ ਦੀ ਲੜਾਈ ਲੜ ਸਕਿਆ ਕਿਓਂਕਿ ਮੇਰਾ ਜਨਮ ਆਜ਼ਾਦੀ ਦੇ ਬਾਅਦ 1952 'ਚ ਹੋਇਆ. ਸ਼ਰੀਰਿਕ ਤੌਰ ਤੇ ਘਾਟ ਹੋਣ ਕਰਕੇ ਮੈਂ ਫੌਜੀ ਵੀ ਨਹੀਂ ਸਕਿਆ। ਪਰ ਸਮਾਜ ਲਈ ਕੁਜ ਕਰਨ ਦਾ ਜ਼ਜ਼ਬਾ ਖ਼ਤਮ ਨਹੀਂ ਹੋਇਆ। ਹੁਣ ਸਮਾਂ ਆਇਆ ਤੇ ਕੰਮ 'ਚ ਲੱਗ ਗਿਆ. ਇਹ ਕਹਿਣਾ ਹੈ 65 ਵਰ੍ਹੇ ਦੇ ਵਿਸ਼ਵਨਾਥ ਪਾਣੀਗ੍ਰਿਹੀ ਦਾ ਜੋ ਛਤੀਸਗੜ੍ਹ ਦੇ ਮਹਾਸਮੁੰਦ ਜਿਲ੍ਹੇ ਦੇ ਬਾਗਬਾਹਰਾ 'ਪਿੰਡ 'ਚ ਰਹਿੰਦੇ ਹਨ. ਉਹ ਆਪਣੇ ਪਿੰਡ ਤੋਂ 30 ਕਿਲੋਮੀਟਰ ਦੂਰ ਇਕ ਹੋਰ ਪਿੰਡ ਕੌਨਸਾਰਾ ਜਾਕੇ ਹਰ ਹਫ਼ਤੇ ਸਫਾਈ ਸੰਡੇ ਮਨਾਉਂਦੇ ਹਨ. ਮੀਂਹ ਹੋਏ, ਸਰਦੀ ਹੋਏ ਜਾਂ ਫੇਰ ਵਿਸ਼ਵਨਾਥ ਕੰਮ ਨਹੀਂ ਛਡਦੇ।

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ-ਸਫ਼ਾਈ ਆਜ਼ਾਦੀ ਨਾਲੋਂ ਵੀ ਜ਼ਰੂਰੀ ਹੈ. ਮਹਾਤਮਾ ਗਾਂਧੀ ਦਾ ਇਕ ਅਖਾਣ ਤੇ ਪ੍ਰਧਾਨਮੰਤਰੀ ਵਲੋਂ ਸ਼ੁਰੂ ਕੀਤੇ ਅਭਿਆਨ ਨਾਲ ਉਨ੍ਹਾਂ ਦੇ ਮਨ 'ਚ ਨਾਯਿਨ ਪ੍ਰੇਰਨਾ ਪੈਦਾ ਹੋਈ. ਉਨ੍ਹਾਂ ਨੇ ਯੂਰਸ੍ਸਟੋਰੀ ਨੂ ਦੱਸਿਆ- ਮੈਂ ਆਜ਼ਾਦੀ ਦਾ ਸਿਪਾਹੀ ਤਾਂ ਨਹੀਂ ਬਣ ਸਕਿਆ ਪਰ ਸਫ਼ਾਈ ਦਾ ਸਿਪਾਹੀ ਬਣ ਗਿਆ. ਮੈਂ ਆਪਣੇ ਮਨ ਨਾਲ ਇਸ ਮੁਹਿੰਮ ਨਾਲ ਜੁੜਿਆ ਹੋਇਆ ਹਾਂ. ਮੈਨੂੰ ਮਹਾਸਮੁੰਦ ਜਿਲ੍ਹੇ ਦੇ ਪੰਚਾਇਤ ਮੈਂਬਰ ਵੱਜੋਂ ਕੰਮ ਕਰਣ ਦਾ ਮੌਕਾ ਮਿਲਿਆ ਹੈ.

ਹਰ ਐਤਵਾਰ ਸੂਰਜ ਚੜਦੇਸਾਰ ਹੀ ਵਿਸ਼ਵਨਾਥ ਪਿੰਡ ਕੌਨਸਰਾ ਪਹੁੰਚ ਜਾਂਦੇ ਹਨ. ਪਿੰਡ ਦੇ ਲੋਕਾਂ ਨਾਲ ਰਲ੍ਹ ਕੇ ਝਾੜੂ ਲਾਉਣਾ, ਕਚਰਾ ਚੁੱਕ ਕੇ ਟ੍ਰਾਲੀ 'ਚ ਪਾਉਣਾ, ਬੋਰ ਦੇ ਲਾਗੇ ਸਫਾਈ ਕਰਣਾ ਅਤੇ ਲੋਕਾਂ ਨੂੰ ਸਫ਼ਾਈ ਬਾਰੇ ਜਾਣੁ ਕਰਾਉਣਾ ਉਨ੍ਹਾਂ ਦੀ ਪਛਾਣ ਬਣ ਚੁੱਕੀ ਹੈ.

ਵਿਸ਼ਵਨਾਥ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ ਕੀ ਹੁਣ ਪਿੰਡ ਦੇ ਨੌਜਵਾਨ ਵੀ ਸਫ਼ਾਈ ਮੁਹਿੰਮ ਨਾਲ ਜੁੜ ਗਏ ਹਨ. ਉਨ੍ਹਾਂ ਨੇ ਬੱਚਿਆਂ ਦੇ ਗਰੂਪ ਬਣਾਏ। ਉਨ੍ਹਾਂ ਨੂੰ ਵੀ ਸਫਾਈ ਦੇ ਕੰਮ 'ਚ ਲਾਇਆ. ਸਫ਼ਾਈ ਸੰਡੇ ਦੇ ਤਹਿਤ ਪਿੰਡ ਦੇ ਹਰ ਘਰ 'ਚ ਸ਼ੌਚਾਲਾ ਬਣਾਉਣਾ ਵੀ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਹੈ. ਵਿਸ਼ਵਨਾਥ ਚਾਹੁੰਦੇ ਹਨ ਕੀ ਇਹ ਕੰਮ ਹੋਰਾਂ ਪਿੰਡਾਂ 'ਚ ਵੀ ਸ਼ੁਰੂ ਕੀਤਾ ਜਾਵੇ. ਉਹ ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਪਿੰਡ ਬਣਾਉਣਾ ਚਾਹੁੰਦੇ ਹਨ. ਹੁਣ ਨੇੜਲੇ ਪਿੰਡਾਂ ਦੇ ਲੋਕ ਵੀ ਕੌਨਸਰਾ ਲੱਗ ਪਾਏ ਹਨ.

ਇਸ ਮੁਹਿੰਮ ਦੇ ਨਾਲ ਉਹ ਇਕ ਹੋਰ ਕੰਮ ਵੀ ਕਰ ਰਹੇ ਹਨ. ਉਹ ਹੈ ਗਰੀਨ ਕੇਅਰ ਸੁਸਾਇਟੀ ਬਣਾਕੇ ਪਿੰਡ 'ਚ ਰੁੱਖ ਲਾਉਣੇ। ਉਹ ਪਿੰਡ ਦੇ ਨੇੜਲੇ ਇਲਾਕਿਆਂ 'ਚ ਜਾਕੇ ਬੂਟੇ ਮੁਫਤ ਵੰਡਦੇ ਹਨ.

ਵਿਸ਼ਵਨਾਥ ਪਾਣੀਗ੍ਰਿਹੀ ਦੀ ਲਗਨ ਅਤੇ ਮਿਹਨਤ ਵੇਖ ਕੇ ਕਿਹਾ ਜਾ ਸਕਦਾ ਹੈ ਕੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਉਮਰ ਦਾ ਫ਼ਰਕ ਨਹੀਂ ਪੈਂਦਾ. ਜਰੂਰਤ ਹਿਮੰਤ ਅਤੇ ਲਗਨ ਦੀ ਹੈ.

ਲੇਖਕ: ਰਵੀ ਵਰਮਾ

ਅਨੁਵਾਦ: ਅਨੁਰਾਧਾ ਸ਼ਰਮਾ