"ਟ੍ਰੇਨ ਦੇ ਫ਼ਰਸ਼ 'ਤੇ ਅਖ਼ਬਾਰ ਵਿੱਛਾ ਕੇ ਸੌਂਦਾ ਸੀ"-ਸੁਰੇਸ਼ ਰੈਨਾ 

0

ਹੁਣ ਵੀ ਕ੍ਰਿਕੇਟ ਦਾ ਨਾਮੀ ਸਿਤਾਰਾ ਸੁਰੇਸ਼ ਰੈਨਾ ਬਿਸਤਰ ‘ਤੇ ਨਹੀਂ ਸਗੋਂ ਭੁੰਜੇ ਹੀ ਸੋਣਾ ਪਸੰਦ ਕਰਦੇ ਹਨ. ਇਹ ਇਸ ਲਈ ਕਿਉਂਕਿ ਉਨ੍ਹਾਂ ਦਾ ਬਚਪਨ ਅਜਿਹੇ ਹਾਲਾਤਾਂ ‘ਚ ਹੀ ਗੁਜਰਿਆ ਸੀ. ਬਚਪਨ ਵਿੱਚ ਉਨ੍ਹਾਂ ਦੇ ਮੂਹਰੇ ਹਰ ਰੋਜ਼ ਨਵੀਂ ਚੁਨੌਤੀ ਸਾਹਮਣੇ ਹੁੰਦੀ ਸੀ.

ਹੋਸਟਲ ‘ਚ ਰਹਿੰਦੀਆਂ ਸੀਨੀਅਰ ਮੁੰਡਿਆਂ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ. ਇਹ ਪਰੇਸ਼ਾਨੀ ਇੰਨੀ ਵੱਧ ਗਈ ਸੀ ਕਿ ਇੱਕ ਵਾਰ ਤਾਂ ਸੁਰੇਸ਼ ਰੈਨਾ ਨੇ ਆਤਮ ਹਤਿਆ ਕਰਨ ਦਾ ਵੀ ਮੰਨ ਬਣਾ ਲਿਆ ਸੀ. ਸੁਰੇਸ਼ ਰੈਨਾ ਯਾਦ ਕਰਦੇ ਹਨ ਕਿ ਕਿਵੇਂ ਓਹ ਮੈਚ ਖੇਡਣ ਜਾਂਦੇ ਨੂੰ ਟ੍ਰੇਨ ਦੇ ਫ਼ਰਸ਼ ‘ਤੇ ਹੀ ਅਖਬਾਰ ਪਸਾਰ ਕੇ ਸੌਂ ਜਾਂਦੇ ਸੀ. ਇੱਕ ਵਾਰ ਜਦੋਂ ਉਹ ਮੈਚ ਖੇਡਣ ਜਾ ਰਹੇ ਸੀ ਅਤੇ ਇਸ ਤਰ੍ਹਾਂ ਹੀ ਟ੍ਰੇਨ ਦੇ ਫ਼ਰਸ਼ ‘ਤੇ ਸੌਂ ਰਹੇ ਸੀ ਤਾਂ ਉਨ੍ਹਾਂ ਦੀ ਅੱਖ ਖੁੱਲ ਗਈ. ਉਨ੍ਹਾਂ ਵੇਖਿਆ ਕੇ ਉਨ੍ਹਾਂ ਦੇ ਹੱਥ ਬਨ੍ਹੇ ਹੋਏ ਸੀ ਅਤੇ ਇੱਕ ਸੀਨੀਅਰ ਉਨ੍ਹਾਂ ਦੀ ਛਾਤੀ ‘ਤੇ ਚੜ ਕੇ ਬੈਠਾ ਸੀ ਅਤੇ ਇੱਕ ਹੋਰ ਉਨ੍ਹਾਂ ਦੇ ਮੁੰਹ ‘ਤੇ ਪਿਸ਼ਾਬ ਕਰ ਰਿਹਾ ਸੀ. ਉਸ ਵੇਲੇ ਟ੍ਰੇਨ ਹੌਲੇ ਹੌਲੇ ਰੁੱਕ ਰਹੀ ਸੀ. ਸੁਰੇਸ਼ ਰੈਨਾ ਉਸ ਵੇਲੇ 13 ਵਰ੍ਹੇ ਦੇ ਸੀ. ਉਨ੍ਹਾਂ ਨੇ ਛਾਤੀ ‘ਤੇ ਬੈਠੇ ਉਸ ਮੁੰਡੇ ਦੇ ਖਿਚ ਕੇ ਇੱਕ ਘਸੁਨ ਮਾਰਿਆ ਅਤੇ ਉਸ ਨੂੰ ਟ੍ਰੇਨ ਤੋਂ ਹੇਠਾਂ ਸੁੱਟ ਦਿੱਤਾ. ਇਹ ਸਾਰੀਆਂ ਗੱਲਾਂ ਲਖਨਊ ਦੇ ਸਪੋਰਟਸ ਹੋਸਟਲ ‘ਚ ਰਹਿਣ ਦੇ ਦਿਨਾਂ ਦੀਆਂ ਹਨ.

ਹੋਸਟਲ ਦੇ ਮੁੰਡੇ ਸੁਰੇਸ਼ ਰੈਨਾ ਨਾਲ ਬਹੁਤ ਦੁਸ਼ਮਨੀ ਰਖਦੇ ਸਨ. ਉਹ ਯਾਦ ਕਰਦੇ ਹਨ ਕੀ ਐਥਲੈਟਿਕਸ ਬ੍ਰਾੰਚ ਵਾਲੇ ਕੁਝ ਮੁੰਡੇ ਉਸ ਕੋਲੋਂ ਇਸ ਲਈ ਸੜਦੇ ਸਨ ਕਿਉਂਕਿ ਕ੍ਰਿਕੇਟ ਦੇ ਕੋਚ ਉਸ ਵੱਲ ਬਹੁਤ ਧਿਆਨ ਦਿੰਦੇ ਸਨ. ਉਨ੍ਹਾਂ ਨੂੰ ਲਗਦਾ ਸੀ ਕਿ ਇਹ ਬਹੁਤ ਅੱਗੇ ਨਿੱਕਲ ਜਾਏਗਾ. ਓਹ ਕਹਿੰਦੇ ਸਨ ਕਿ ਇੰਨੀ ਮਿਹਨਤ ਦੀ ਕੋਈ ਲੋੜ ਨਹੀਂ. ਚਾਰ ਸਾਲ ਸਪੋਰਟਸ ਹੋਸਟਲ ‘ਚ ਲਾਓ, ਸਰਟੀਫਿਕੇਟ ਲੈ ਕੇ ਰੇਲਵੇ ‘ਚ ਨੌਕਰੀ ਲੈ ਲਓ, ਬਸ.

ਇਸ ਕਰਕੇ ਇਨ੍ਹਾਂ ਮੁੰਡਿਆਂ ਨੇ ਸੁਰੇਸ਼ ਰੈਨਾ ਨੂੰ ਹੋਰ ਜਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ. ਉਹ ਦੁੱਧ ਦੀ ਬਾਲਟੀ ‘ਚ ਗੰਦ ਸੁੱਟ ਦਿੰਦੇ. ਅਸੀਂ ਚੁੰਨੀ ਨਾਲ ਸਾਫ਼ ਕਰਕੇ ਪੀ ਲੈਂਦੇ. ਓਹ ਸਿਆਲ ਦੀ ਰਾਤ ਨੂੰ ਤਿੰਨ ਵਜੇ ਠੰਡੇ ਪਾਣੀ ਦੀ ਬਾਲਟੀ ਭਰ ਕੇ ਸੁੱਤੇ ਹੋਏ ਉਪਰ ਡੋਲ ਦਿੰਦੇ. ਜੀ ਕਰਦਾ ਸੀ ਉਨ੍ਹਾਂ ਨੂੰ ਕੁੱਟ ਦੇਣ ਦਾ ਪਰ ਪਤਾ ਸੀ ਇੱਕ ਨੂੰ ਕੁੱਟ ਦੇਣ ਮਗਰੋਂ ਪੰਜ ਹੋਰ ਨੇ ਫੜ ਲੈਣਾ ਹੈ. ਆਪਣੇ ਗੁੱਸੇ ਨੂੰ ਪੋਜੀਟਿਵ ਬਣਾ ਕੇ ਮੁੜ ਕੇ ਆਉਣ ਦੀ ਸੋਚ ਕੇ ਉਨ੍ਹਾਂ ਨੇ ਹੋਸਟਲ ਛੱਡ ਦਿੱਤਾ.2

ਫੇਰ ਉਹ ਦਿਨ ਆਇਆ ਜਿਸ ਨੇ ਉਨ੍ਹਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ. ਮੁੰਬਈ ਤੋਂ ਇੱਕ ਟੇਲੀਫ਼ੋਨ ਆਇਆ. ਸੁਰੇਸ਼ ਰੈਨਾ ਨੂੰ ਏਅਰ ਇੰਡੀਆ ਵੱਲੋਂ ਖੇਡਣ ਲਈ ਸੱਦਿਆ ਗਿਆ ਸੀ.

“ਯੂ ਪੀ ‘ਚ ਰਹਿੰਦਾ ਤਾਂ ਖ਼ਤਮ ਹੋ ਜਾਂਦਾ ਨਿੱਕੇ ਮੋਟੇ ਮੈਚ ਖੇਡ ਕੇ” 

ਏਅਰ ਇੰਡੀਆ ਕ’ਹ ਪ੍ਰਵੀਨ ਆਮਰੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ. ਉਸ ਤੋਂ ਬਾਅਦ ਜੀਵਨ ਸਿੱਧੇ ਰਾਹ ਪੈ ਗਿਆ. ਸਾਲ 1999 ਰੈਨਾ ਨੂੰ ਏਅਰ ਇੰਡੀਆ ਵੱਲੋਂ ਦਸ ਹਜ਼ਾਰ ਰੁਪਏ ਦੀ ਸਕੋਲਰਸ਼ਿਪ ਮਿਲ ਗਈ.

“ਮੈਂ ਅੱਠ ਹਜ਼ਾਰ ਰੁਪਏ ਪਰਿਵਾਰ ‘ਤੇ ਖ਼ਰਚ ਕਰਦਾ ਸੀ. ਐਸਟੀਡੀ ਤੋਂ ਘਰ ਟੇਲੀਫ਼ੋਨ ਕਰਨ ਦੇ ਚਾਰ ਰੁਪਏ ਲਗਦੇ ਸਨ. ਜਿਵੇਂ ਹੀ ਦੋ ਮਿਨਟ ਹੁੰਦੇ ਮੈਂ ਫੋਨ ਰਖ ਦਿੰਦਾ ਸੀ. ਮੈਨੂੰ ਪੈਸੇ ਦੀ ਅਹਮੀਅਤ ਸਮਝ ਆ ਗਈ ਸੀ. “ 

ਸੁਰੇਸ਼ ਰੈਨਾ ਉਹ ਸਮਾਂ ਯਾਦ ਕਰਦੇ ਹਨ.

ਆਈਪੀਐਲ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਹੋਰ ਮੋੜ ਲੈ ਆਉਂਦਾ. ਉਹ ਗੋਡੇ ਦਾ ਉਪਰੇਸ਼ਨ ਕਰਵਾ ਕੇ ਆਰਾਮ ਕਰ ਰਹੇ ਸੀ. ਉਨ੍ਹਾਂ ਨੂੰ ਡਰ ਲਗਦਾ ਸੀ ਕੇ ਗੋਡੇ ਦੇ ਉਪਰੇਸ਼ਨ ਕਰਕੇ ਉਨ੍ਹਾਂ ਦਾ ਕੈਰੀਅਰ ਖਤਮ ਹੋ ਜਾਣਾ ਹੈ ਅਤੇ ਉਨ੍ਹਾਂ ਦੇ ਸਰ ‘ਤੇ 80 ਲੱਖ ਰੁਪਏ ਦਾ ਕਰਜ਼ਾ ਸੀ.

ਪਰ ਉਨ੍ਹਾਂ ਵਾਪਸੀ ਕੀਤੀ. ਅਤੇ ਮੁੜ ਕੇ ਕੈਰੀਅਰ ਬਣਿਆ. ਸਾਲ 2015 ‘ਚ ਉਨ੍ਹਾਂ ਨੇ ਪ੍ਰਿਯੰਕਾ ਚੌਧਰੀ ਨਾਲ ਵਿਆਹ ਕਰ ਲਿਆ. ਪ੍ਰਿਯੰਕਾ ਚੌਧਰੀ ਆਈਟੀ ਦੇ ਖੇਤਰ ‘ਚੋਂ ਹਨ ਅਤੇ ਐਮਸਟਰਡਮ ਦੇ ਇੱਕ ਬੈੰਕ ‘ਚ ਕੰਮ ਕਰਦੀ ਹੈ.

“ਵਿਆਹ ਨੇ ਮੇਰੀ ਸੋਚ ਨੂੰ ਹੋਰ ਬਦਲ ਦਿੱਤਾ. ਮੈਂ ਜ਼ਿਮੇਦਾਰੀ ਸਮਝਣ ਲੱਗ ਗਿਆ. ਮੈਂ ਪਹਿਲਾਂ ਖੇਡਦਾ ਸੀ ਬਸ. ਹੋਰ ਕਿਸੇ ਬਾਰੇ ਕੋਈ ਸੋਚ ਨਹੀਂ ਸੀ. ਪਰ ਹੁਣ ਮੈਂ ਆਪਣੇ ਪਰਿਵਾਰ ਬਾਰੇ ਸੋਚਦਾ ਹਾਂ, ਭਵਿੱਖ ਬਾਰੇ ਸੋਚਦਾ ਹਾਂ. ਹੁਣ ਲਗਦਾ ਹੈ ਜਿਵੇਂ ਕੰਮ ਬਹੁਤ ਹੈ ਅਤੇ ਸਮਾਂ ਬਹੁਤ ਘੱਟ.

ਸੁਰੇਸ਼ ਰੈਨਾ ਦੇ ਘਰੇ ਕੁਝ ਸਮਾਂ ਪਹਿਲਾਂ ਹੀ ਇੱਕ ਬੇਟੀ ਨੇ ਜਨਮ ਲਿਆ ਹੈ ਜ਼ਾਹਿਰਾ ਤੌਰ ‘ਤੇ ਉਨ੍ਹਾਂ ਨੂੰ ਹੋਰ ਜਿਮੇਦਾਰ ਬਣਾ ਦਿੱਤਾ ਹੋਣਾ ਹੈ.