10ਵੀੰ ਪਾਸ ਮੈਕੇਨਿਕ ਨੇ ਬਣਾਈ ਪਾਣੀ ਨਾਲ ਚੱਲਣ ਵਾਲੀ ਕਾਰ, ਮੇਕ ਇਨ ਇੰਡੀਆ ਪ੍ਰੋਗ੍ਰਾਮ ਲਈ ਵਿਦੇਸ਼ੀ ਕਾਰ ਕੰਪਨੀਆਂ ਨੂੰ ਕੀਤੀ ਨਾਂਹ

10ਵੀੰ ਪਾਸ ਮੈਕੇਨਿਕ ਨੇ ਬਣਾਈ ਪਾਣੀ ਨਾਲ ਚੱਲਣ ਵਾਲੀ ਕਾਰ, ਮੇਕ ਇਨ ਇੰਡੀਆ ਪ੍ਰੋਗ੍ਰਾਮ ਲਈ ਵਿਦੇਸ਼ੀ ਕਾਰ ਕੰਪਨੀਆਂ ਨੂੰ ਕੀਤੀ ਨਾਂਹ

Saturday April 30, 2016,

4 min Read

ਪਹਿਲਾਂ ਰਾਸ਼ਟਰਪਤੀ ਰਹੇ ਡਾਕਟਰ ਏਪੀਜੇ ਅਬਦੁਲ ਕਲਾਮ ਨੇ ਕਿਹਾ ਸੀ ਕੀ ਕਲਾਸ ਵਿੱਚ ਸਭ ਤੋਂ ਪਿੱਛੇ ਵਾਲੇ ਬੈਂਚ 'ਤੇ ਬੈੱਠਣ ਵਾਲੇ ਕਿਸੇ ਵਿਦਿਆਰਥੀ ਵਿੱਚੋਂ ਵੀ ਦੇਸ਼ ਨੂੰ ਇੱਕ ਜਬਰਦਸਤ ਦਿਮਾਗ ਮਿਲ ਸਕਦਾ ਹੈ. ਫ਼ਿਲਮ 'ਸਲਮ ਡਾੱਗ ਮਿਲੀਨੇਅਰ' ਦਾ ਉਹ ਮੁੰਡਾ ਤਾਂ ਤੁਹਾਨੂੰ ਯਾਦ ਹੀ ਹੋਣਾ ਹੈ ਜੋ ਆਪਣੀ ਜਿੰਦਗੀ ਦੇ ਤਜ਼ੁਰਬੇ ਦੇ ਅਧਾਰ 'ਤੇ ਇੱਕ ਟੇਲੀਵਿਜ਼ਨ ਪ੍ਰੋਗ੍ਰਾਮ ਜਿੱਤ ਕੇ ਕਰੋੜਪਤੀ ਬਣ ਜਾਂਦਾ ਹੈ. ਅਜਿਹੀ ਕਹਾਣੀਆਂ ਕੇਵਲ ਫ਼ਿਲਮਾਂ 'ਚ ਹੀ ਨਹੀਂ ਹੁੰਦੀਆਂ ਸਗੋਂ ਆਮ ਸਮਾਜ 'ਚ ਵੀ ਅਜਿਹੇ ਹੁਨਰਮੰਦ ਲੋਕ ਹਨ ਜਿਨ੍ਹਾਂ ਦੇ ਕੰਮਾਂ ਨੂੰ ਵੇਖ ਕੇ ਦੁਇਨਾ ਹੈਰਾਨ ਹੋ ਜਾਂਦੀ ਹੈ. ਇਨ੍ਹਾਂ ਲੋਕਾਂ ਨੇ ਕਿਸੇ ਤਰ੍ਹਾਂ ਦੀ ਕੋਈ ਪੜ੍ਹਾਈ ਵੀ ਨਹੀਂ ਸੀ ਕੀਤੀ ਹੋਈ.

image


ਮਧਿਆ ਪ੍ਰਦੇਸ਼ ਦੇ ਸਾਗਰ ਜਿਲ੍ਹੇ ਦੇ ਰਹਿਣ ਵਾਲੇ ਦਸਵੀਂ ਪਾਸ ਕਾਰ ਮੈਕੇਨਿਕ ਰਇਸ਼ ਮਹਮੂਦ ਮਕਰਾਨੀ ਨੇ ਇਸ ਗੱਲ ਨੂੰ ਸਾਬਿਤ ਕਰ ਵਿਖਾਇਆ ਹੈ. ਉਨ੍ਹਾਂ ਵੱਲੋਂ ਕੀਤੀ ਗਈ ਦੋ ਕਾੜ੍ਹ ਅੱਜ ਚਰਚ ਦਾ ਵਿਸ਼ਾ ਬਣੀ ਹੋਈ ਹਨ. ਪੈਟ੍ਰੋਲ ਦੀ ਥਾਂ ਪਾਣੀਨ ਨਾਲ ਚੱਲਣ ਵਾਲੀ ਕਾਰ ਅਤੇ ਮੋਬਾਇਲ ਨਾਲ ਕਾਰ ਨੂੰ ਕੰਟ੍ਰੋਲ ਕਰਨ ਦੀ ਤਕਨੀਕ ਨੇ ਉਨ੍ਹਾਂ ਨੂੰ ਮਸ਼ਹੂਰ ਕਰ ਦਿੱਤਾ ਹੈ. ਕਈ ਸਾਲਾਂ ਦੀ ਮਿਹਨਤ ਦੇ ਬਾਅਦ ਵੀ ਜੋ ਕੰਮ ਵੱਡੇ ਇੰਜੀਨੀਅਰ ਨਹੀਂ ਕਰ ਸਕੇ, ਉਹ ਇੱਕ ਦਸਵੀਂ ਪਾਸ ਮੈਕੇਨਿਕ ਨੇ ਕਰ ਵਿਖਾਇਆ। ਦੇਸ਼ ਦੀਆਂ ਕਈ ਨਾਮੀ ਕੰਪਨੀਆਂ ਨੇ ਉਨ੍ਹਾਂ ਨੂੰ ਇਹ ਖੋਜ ਵੱਡੀ ਕੀਮਤ 'ਤੇ ਉਨ੍ਹਾਂ ਨੂੰ ਵੇਚ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਉਹ ਇਸ ਕਾੜ੍ਹ ਨੂੰ 'ਮੇਕ ਇਨ ਇੰਡੀਆ' ਪ੍ਰੋਗ੍ਰਾਮ ਲਈ ਦੇਣਾ ਚਾਹੁੰਦੇ ਹਨ.

image


ਇਨ੍ਹਾਂ ਬਾਰੇ ਮਕਰਾਨੀ ਨੇ ਯੂਅਰ ਸਟੋਰੀ ਨਾਲ ਗੱਲ ਕੀਤੀ।

ਮਧਿਆ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 200 ਕਿਲੋਮੀਟਰ ਦੇ ਫ਼ਾਸਲੇ 'ਤੇ ਸਾਗਰ ਜਿਲ੍ਹੇ ਦੇ ਰਹਿਣ ਵਾਲੇ ਮਕਰਾਨੀ ਦਾ ਪੁਸ਼ਤੈਨੀ ਕੰਮ ਹੀ ਗੱਡੀਆਂ ਦੀ ਰਿਪੇਅਰ ਦਾ ਹੈ. ਪਿਛਲੇ ਪੰਜਾਹ ਸਾਲ ਤੋਂ ਹਿੰਦ ਮੋਟਰ ਗੇਰਾਜ ਦੇ ਨਾਂਅ ਤੋਂ ਉਨ੍ਹਾ ਦਾ ਕੰਮ ਚਲ ਰਿਹਾ ਹੈ. ਕੋਈ 35 ਕੁ ਸਾਲ ਪਹਿਲਾਂ 12ਵੀੰ ਜਮਾਤ 'ਚ ਫ਼ੇਲ ਹੋ ਜਾਣ ਤੋਂ ਨਾਰਾਜ਼ ਹੋਏ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੇਰਾਜ ਦੇ ਕੰਮ 'ਚ ਲਾ ਦਿੱਤਾ। ਇੱਥੇ ਕੰਮ ਕਰਦੇ ਹੋਏ ਉਨ੍ਹਾਂ ਨੂੰ ਗੱਡੀਆਂ ਨਾਲ ਪਿਆਰ ਹੀ ਹੋ ਗਿਆ ਅਤੇ ਉਹ ਗੱਡੀਆਂ ਦਾ ਸਿਸਟਮ ਚੰਗੀ ਤਰ੍ਹਾਂ ਸਮਝ ਗਏ. ਉਹ ਗੱਡੀਆਂ ਦੇ ਇੰਜਣ ਦੀ ਆਵਾਜ਼ ਸੁਣ ਕੇ ਉਸਦੀ ਖ਼ਰਾਬੀ ਦੱਸ ਦਿੰਦੇ ਹਨ. ਮਕਰਾਨੀ ਦੇ ਚਾਰੋਂ ਮੁੰਡੇ ਵੀ ਇਸੇ ਕੰਮ 'ਚ ਉਨ੍ਹਾਂ ਨਾਲ ਲੱਗੇ ਹੋਏ ਹਨ.

ਮਕਰਾਨੀ ਪਾਣੀ ਨਾਲ ਚੱਲਣ ਵਾਲੀ ਕਾਰ ਬਣਾ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ. ਡਿਸਕਵਰੀ ਅਤੇ ਬੀਬੀਸੀ ਸਮੇਤ ਕਈ ਅਖਬਾਰਾਂ ਨੇ ਉਨ੍ਹਾਂ ਦੀ ਇਸ ਖੋਜ ਬਾਰੇ ਲਿਖਿਆ ਹੈ. ਕਈ ਸਰਕਾਰੀ ਨਾਤੇ ਪ੍ਰਾਈਵੇਟ ਸੰਸਥਾਵਾਂ ਨੇ ਕਾਰ ਦੀ ਤਕਨੀਕੀ ਜਾਂਚ ਕਰਨ ਉਪਰੰਤ ਉਸਨੂੰ ਸਰਟੀਫ਼ਿਕੇਟ ਵੀ ਜਾਰੀ ਕਰ ਦਿਤਾ ਹੈ ਅਤੇ ਇਸਨੂੰ ਕਾਰਾਂ ਦਾ ਭਵਿੱਖ ਕਰਾਰ ਦਿੱਤਾ ਹੈ.

ਮਕਰਾਨੀ ਨੇ ਯੂਅਰ ਸਟੋਰੀ ਨੂੰ ਦੱਸਿਆ-

"ਮੈਂ 2005 ਤੋਂ ਹੀ ਇਸ ਖੋਜ ਦੇ ਮਗਰ ਪਿਆ ਹੋਇਆ ਸੀ. ਪਰ ਮੈਨੂੰ ਕਾਮਯਾਬੀ 2012 'ਚ ਜਾ ਕੇ ਮਿਲੀ। ਫ਼ੇਰ ਮੈਂ ਇਸ ਵਿੱਚ ਹੋਰ ਸੁਧਾਰ ਕਰਦਾ ਰਿਹਾ।ਇਹ ਪ੍ਰਯੋਗ ਮੈਂ 800 ਸੀਸੀ ਦੇ ਇੰਜਨ 'ਤੇ ਕੀਤਾ ਹੈ. ਮੈਂ ਕਾਰ ਨੂੰ ਪਾਣੀ ਅਤੇ ਕੈਲਸ਼ੀਅਮ ਕਾਰਬਾਇਡ ਨਾਂਅ ਦੇ ਕੈਮੀਕਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੋਵਾਂ ਨੂੰ ਮਿਲਾਉਣ 'ਤੇ ਐਸੀਟੀਲੀਨ ਗੈਸ ਬਣਦੀ ਹੈ ਜਿਸ ਨਾਲ ਕਾਰ ਚਲਦੀ ਹੈ. ਫ਼ੇਰ ਮੈਂ ਇਸ ਵਿੱਚ ਬਦਲਾਵ ਕਰਕੇ ਐਸੀਟੀਲੀਨ ਗੈਸ ਨਾਲ ਚੱਲਣ ਵਾਲਾ ਇੰਜਨ ਤਿਆਰ ਕੀਤਾ। ਕਾਰ ਦੇ ਪਿਛਲੇ ਹਿੱਸੇ 'ਚ ਇੱਕ ਸਿਲੇੰਡਰ ਫਿੱਟ ਕਰਕੇ ਉਸ ਵਿੱਚ ਪਾਣੀ ਅਤੇ ਕੈਲਸ਼ੀਅਮ ਕਾਰਬਾਇਡ ਪਾਇਆ। ਇਸ ਵਿੱਚੋਂ ਐਸੀਟੀਲੀਨ ਗੈਸ ਨਿਕਲਦੀ ਹੈ ਜਿਸ ਨਾਲ ਕਾਰ ਚਲਦੀ ਹੈ."

ਇਹ ਕਾਰ ਚਲਾਉਣ 'ਤੇ ਦੋ ਰੁਪਏ ਕਿਲੋਮੀਟਰ ਦਾ ਖ਼ਰਚਾ ਆਉਂਦਾ ਹੈ ਜੋ ਕੀ ਕਿਸੇ ਵੀ ਹੋਰ ਇੰਧਨ ਨਾਲੋਂ ਸਸਤਾ ਹੈ. ਮਕਰਾਨੀ ਨੂੰ ਇਸ ਲਈ ਪੇਟੇਂਟ ਵੀ ਮਿਲ ਗਿਆ ਹੈ.

ਉਨ੍ਹਾਂ ਨੂੰ ਚੀਨ ਅਤੇ ਦੁਬਈ ਦੀ ਕਾਰ ਬਣਾਉਣ ਵਾਲੀ ਕੰਪਨੀਆਂ ਨੇ ਇਸਦੇ ਨਿਰਮਾਣ ਵਿੱਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ. ਕੰਪਨੀ ਨੇ ਵੱਡੇ ਪੱਧਰ 'ਤੇ ਐਸੀਟੀਲੀਨ ਗੈਸ ਨੂੰ ਇਲੈਕਟ੍ਰਿਕ ਉਰਜਾ ਵਿੱਚ ਬਦਲ ਦੇਣ ਦੀ ਤਕਨੀਕ ਦੀ ਵੀ ਪੇਸ਼ਕਸ਼ ਕੀਤੀ ਹੈ. ਉਨ੍ਹਾਂ ਨੂੰ ਚੀਨ ਵੱਲੋਂ ਸੱਦਿਆ ਵੀ ਗਿਆ. ਉਹ 11 ਦਿਨ ਚੀਨ ਦੀ ਯਾਤਰਾ ਕਰ ਕੇ ਆਏ ਪਰ ਭਾਰਤ ਵਿੱਚ ਰਹਿ ਕੇ ਇਸ ਫ਼ਾਰਮੂਲੇ 'ਤੇ ਕੰਮ ਕਰਨ ਦੀ ਮਕਰਾਨੀ ਦੀ ਸ਼ਰਤ 'ਤੇ ਸਹਿਮਤੀ ਨਾ ਬਣ ਸਕੀ.

image


ਉਨ੍ਹਾਂ ਦੱਸਿਆ-

"ਇਹ ਆਈਡਿਆ ਮੈਨੂੰ ਗੈਸ ਵੈਲਡਿੰਗ ਕਰਨ ਲੱਗਿਆਂ ਆਇਆ. ਗੈਸ ਵੈਲਡਿੰਗ ਦੇ ਕੰਮ 'ਚ ਵੀ ਪਾਣੀ ਅਤੇ ਕੈਲਸ਼ੀਅਮ ਕਾਰਬਾਇਡ ਦਾ ਇਤੇਮਾਲ ਹੁੰਦਾ ਹੈ. ਮੈਂ ਕਾਰ ਦੇ ਪੈਟ੍ਰੋਲ ਦੀ ਪਾਇਪ ਦੀ ਥਾਂ ਐਸੀਟੀਲੀਨ ਗੈਸ ਦੀ ਪਾਇਪ ਲਾ ਦਿੱਤੀ। ਮੈਂ ਇੰਜਨ ਚਾਲੂ ਕੀਤਾ ਤੇ ਉਹ ਚਲ ਪਿਆ. ਫ਼ੇਰ ਮੈਂ ਕੁਝ ਸੁਧਾਰ ਕਰਕੇ ਕਾਰ ਦੀ ਸਪੀਡ 'ਤੇ ਕੰਮ ਕੀਤਾ।"

ਮਕਰਾਨੀ ਦਾ ਕਹਿਣਾ ਹੈ ਕੇ ਇਸ ਲਈ ਸਾਫ਼ ਪਾਣੀ ਵੀ ਵਰਤੋਂ ਜਰੂਰੀ ਨਹੀਂ ਹੈ. ਇਸ ਲਈ ਪਾਣੀ ਦੀ ਸਮੱਸਿਆ ਦਾ ਇਸ ਉੱਪਰ ਕੋਈ ਅਸਰ ਨਹੀਂ ਪਏਗਾ।

image


ਮਕਰਾਨੀ ਨੂੰ ਇਸ ਲਈ ਹੁਣ ਤਕ 12 ਇਨਾਮ ਮਿਲ ਚੁੱਕੇ ਹਨ.

ਲੇਖਕ: ਤਾਬਿਸ਼ ਹੁਸੈਨ

ਅਨੁਵਾਦ: ਅਨੁਰਾਧਾ ਸ਼ਰਮਾ