ਮਿਲੋ 600 ਰੁਪਏ ਦੀ ਠੇਕੇਦਾਰੀ ਤੋਂ ਸ਼ੁਰੁਆਤ ਕਰਕੇ ਗ਼ਰੀਬਾਂ ਦੇ ਇਲਾਜ਼ ਲਈ ਹਸਪਤਾਲ ਬਣਾਉਣ ਵਾਲੇ ਤੇਨਜ਼ਿੰਨ ਨਾਲ  

0

ਮਿਲੋ 600 ਰੁਪਏ ਦੀ ਠੇਕੇਦਾਰੀ ਤੋਂ ਸ਼ੁਰੁਆਤ ਕਰਕੇ ਗ਼ਰੀਬਾਂ ਦੇ ਇਲਾਜ਼ ਲਈ ਹਸਪਤਾਲ ਬਣਾਉਣ ਵਾਲੇ ਤੇਨਜ਼ਿੰਨ ਨਾਲ

ਇਹ ਕਹਾਣੀ ਹੈ ਸਿਰਫ਼ ਛੇ ਸੌ ਰੁਪਏ ਤੋਂ ਠੇਕੇਦਾਰੀ ਸ਼ੁਰੂ ਕਰਕੇ ਅੱਜ ਇਕ ਵੱਡੇ ਹਸਪਤਾਲ ਦੇ ਮਾਲਿਕ ਬਣਨ ਅਤੇ ਸਮਾਜ ਨੂੰ ਉਹ ਸਭ ਵਾਪਸ ਕਰਨ 'ਚ ਲੱਗੇ ਹੋਏ ਤੇੰਜ਼ਿਨ ਦੀ. ਉਸ ਤੇੰਜ਼ਿਨ ਦੀ ਜਿਨ੍ਹਾਂ ਨੇ ਗ਼ਰੀਬ ਲੋਕਾਂ ਨੂੰ ਸਸਤਾ ਇਲਾਜ਼ ਦੇਣ ਨੂੰ ਹੀ ਆਪਣੇ ਜੀਵਨ ਦਾ ਮੰਤਵ ਮੰਨ ਲਿਆ ਹੈ.

ਤੇੰਜ਼ਿਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਰਹਿੰਦੇ ਹਨ. ਉਨ੍ਹਾਂ ਦਾ ਪਰਿਵਾਰ ਬਹੁਤ ਸਾਲ ਪਹਿਲਾਂ ਤਿੱਬਤ ਤੋਂ ਭਾਰਤ ਆ ਗਿਆ ਸੀ ਅਤੇ ਹਿਮਾਚਲ ਪ੍ਰਦੇਸ਼ ਵਿਚ ਜਾ ਵਸਿਆ ਸੀ. ਗੁਜਾਰੇ ਲਈ ਉਨ੍ਹਾਂ ਨੇ ਮਕਾਨ ਉਸਾਰੀ ਦਾ ਕੰਮ ਫੜ ਲਿਆ. ਪਰ ਅੱਜ ਤੋਂ ਤੀਹ-ਪੈੰਤੀ ਸਾਲ ਪਹਿਲਾਂ ਕੰਮ ਦੇ ਪੈਸੇ ਵੀ ਘੱਟ ਮਿਲਦੇ ਸੀ. ਉਸ ਵੇਲੇ ਉਨ੍ਹਾਂ ਨੇ ਇਕ ਮਕਾਨ ਦਾ ਪਲਸਤਰ ਕਰਨ ਦਾ ਕੰਮ ਕੀਤਾ ਅਤੇ ਮਾਤਰ ਛੇ ਸੌ ਰੁਪਏ ਦਾ ਕੰਮ ਮਿਲਿਆ। ਪਰ ਤੇਨਜ਼ਿੰਨ ਨੇ ਇਹੋ ਕੰਮ ਜਾਰੀ ਰੱਖਣ ਦਾ ਫ਼ੈਸਲਾ ਕੀਤਾ।

ਇਸ ਬਾਰੇ ਯੂਅਰਸਟੋਰੀ ਨਾਲ ਗੱਲ ਕਰਦਿਆਂ ਤੇਨਜ਼ਿੰਨ ਕਹਿੰਦੇ ਨੇ-

"ਮੇਰਾ ਰੱਬ ਉੱਪਰ ਬਹੁਤ ਵਿਸ਼ਵਾਸ ਹੈ. ਮੈਨੂੰ ਵਿਸ਼ਵਾਸ ਸੀ ਕੀ ਇਮਾਨਦਾਰੀ ਨਾਲ ਕੰਮ ਕਰਨ ਨਾਲ ਇਸ ਵਿੱਚ ਵਾੱਧਾ ਹੋਵੇਗਾ। ਉਹੀ ਹੋਇਆ। ਮੈਨੂੰ ਛੇਤੀ ਹੀ ਹੋਰ ਕੰਮ ਮਿਲਣ ਲੱਗ ਪਿਆ. ਅਤੇ ਮੈਂ ਮਕਾਨ ਉਸਾਰੀ ਦੇ ਕੰਮ ਨੂੰ ਹੀ ਪੇਸ਼ਾ ਬਣਾ ਲਿਆ."

ਮਿਹਨਤ ਕਰਦਿਆਂ ਤੇਨਜ਼ਿੰਨ ਨੇ ਸਰਕਾਰੀ ਭਵਨ ਬਣਾਉਣ ਦੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਅਗਾਂਹ ਵੱਧਦੇ ਗਏ. ਕੁਝ ਹੋਰ ਸਰਕਾਰੀ ਬਿਲਡਿੰਗ ਬਣਾਉਣ ਦਾ ਕੰਮ ਮਿਲਿਆ। ਤੇਨਜ਼ਿੰਨ ਨਾਂ ਤੋਂ ਕੰਪਨੀ ਬਣਾ ਲਈ ਅਤੇ ਕਈ ਲੋਕਾਂ ਨੂੰ ਨਾਲ ਜੋੜ ਲਿਆ.

ਤੇਨਜ਼ਿੰਨ ਦੱਸਦੇ ਹਨ ਕੀ ਕੰਪਨੀ 'ਚ ਕੰਮ ਕਰਦੇ ਹੋਏ ਉਨ੍ਹਾਂ ਦੇ ਕਈ ਕਰਮਚਾਰੀ ਬੀਮਾਰ ਪੈ ਜਾਂਦੇ ਸੀ. ਉਨ੍ਹਾਂ ਕੋਲ ਇਲਾਜ਼ ਲਈ ਵੀ ਪੈਸੇ ਨਹੀਂ ਸੀ ਹੁੰਦੇ। ਉਸ ਵੇਲੇ ਮਿੰ ਉਨ੍ਹਾਂ ਦੇ ਮਦਦ ਕਰ ਦਿੰਦਾ। ਉਨ੍ਹਾਂ ਦੀ ਤਨਖ਼ਾਹ 'ਚੋਂ ਵੀ ਨਹੀਂ ਸੀ ਕਟਦਾ। ਇਸ ਨਾਲ ਮੇਰੇ ਸਾਥੀ ਖੁਸ਼ ਰਹਿੰਦੇ। ਉਨ੍ਹਾਂ ਦੀ ਦੁਆਵਾਂ ਲੱਗਿਆਂ ਅਤੇ ਮੈਂ ਹੋਰ ਅੱਗੇ ਵੱਧਦਾ ਗਿਆ. ਸਾਡੇ ਇਕ ਮਜਦੂਰ ਨੂੰ ਏਡਸ ਦੀ ਬੀਮਾਰੀ ਹੋ ਗਈ ਤੇ ਉਹ ਕੰਮ ਤੇ ਆਉਣਾ ਛੱਡ ਗਿਆ. ਉਸ ਦੇ ਪਰਿਵਾਰ ਲਈ ਘਰ ਦਾ ਖ਼ਰਚਾ ਚਲ ਚਲਾਉਣ ਔਖਾ ਹੋ ਗਿਆ. ਮੈਂ ਉਸ ਨੂੰ ਪੰਜ ਹਜ਼ਾਰ ਰੁਪਏ ਘਰੇ ਦੇਣੇ ਸ਼ੁਰੂ ਕਰ ਦਿੱਤੇ। ਇਸ ਗੱਲ ਨਾਲ ਸਹਮਤੀ ਰਖਣ ਵਾਲੇ ਦੋਸਤਾਂ ਨੇ ਸੁਝਾਅ ਦਿੱਤਾ ਕੀ ਸਾਨੂੰ ਹੋਰ ਵੀ ਗ਼ਰੀਬ ਲੋਕਾਂ ਬਾਰੇ ਸੋਚਣਾ ਚਾਹਿਦਾ ਹੈ ਜੋ ਗ਼ਰੀਬੀ ਅਤੇ ਮਜ਼ਬੂਰੀ ਦੇ ਚਲਦਿਆਂ ਇਲਾਜ਼ ਨਹੀਂ ਲੈ ਪਾਉਂਦੇ।

ਇਸ ਗੱਲ ਨੂੰ ਧਿਆਨ 'ਚ ਰਖਦਿਆਂ ਤੇਨਜ਼ਿੰਨ ਨੇ ਹਸਪਤਾਲ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ. ਉਹ ਕਹਿੰਦੇ ਨੇ-

"ਮੈਨੂੰ ਇਸ ਗੱਲ ਦੀ ਕਾਹਲ੍ਹੀ ਪੈ ਗਈ. ਮੇਰੇ ਕੋਲੋਂ ਹਸਪਤਾਲ ਦੀ ਬਿਲਡਿੰਗ ਬਣ ਜਾਣ ਦਾ ਇੰਤਜ਼ਾਰ ਨਹੀਂ ਸੀ ਹੋ ਰਿਹਾ ਤਾਂ ਮੈਂ ਆਪਣੀ ਕੰਪਨੀ ਦੇ ਗੇਸਟ ਹਾਉਸ ਦੀ ਬਿਲਡਿੰਗ ਨੂੰ ਹੀ ਹਸਪਤਾਲ ਵਿੱਚ ਬਦਲ ਦਿੱਤਾ। ਸਾਲ 2009 ਵਿੱਚ ਮੈਂ ਹਸਪਤਾਲ ਸ਼ੁਰੂ ਕਰ ਦਿੱਤਾ ਅਤੇ ਨਾਂ ਰਖਿਆ ਤੇਨਜ਼ਿੰਨ ਹਸਪਤਾਲ।"

ਤੇਨਜ਼ਿੰਨ ਨੇ ਸ਼ਿਮਲਾ ਦੇ ਇੰਦਰਾ ਗਾਂਧੀ ਮੇਡਿਕਲ ਕਾਲੇਜ ਅਤੇ ਹਸਪਤਾਲ ਦੇ ਇਕ ਦੋ ਵੱਡੇ ਡਾਕਟਰਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਛੇਤੀ ਹੀ ਰਿਟਾਇਰ ਹੋਣਾ ਸੀ. ਉਨ੍ਹਾਂ ਅੱਗੇ ਬੇਨਤੀ ਕੀਤੀ ਕੀ ਉਹ ਨਵੇਂ ਬਣ ਰਹੇ ਹਸਪਤਾਲ ਨਾਲ ਜੁੜ ਜਾਣ ਤਾਂ ਜੋ ਉਹ ਗ਼ਰੀਬ ਅਤੇ ਮਜ਼ਬੂਰ ਲੋਕਾਂ ਦੀ ਮਦਦ ਕਰਨ ਦਾ ਸਪਨਾ ਪੂਰਾ ਕਰ ਸਕੇ। ਡਾਕਟਰ ਸੁਝਾਅ ਮੰਨ ਗਏ. ਫ਼ੇਰ ਹੋਰ ਡਾਕਟਰਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਵੀ ਆਉਣ ਲਈ ਮਨਾਇਆ।

ਅੱਜ ਤੇਨਜ਼ਿੰਨ ਸ਼ਿਮਲਾ ਦੇ ਵੱਧਿਆ ਹਸਪਤਾਲਾਂ 'ਚ ਆਉਂਦਾ ਹੈ. ਸ਼ਹਿਰ ਦੇ ਮਾਹਿਰ ਡਾਕਟਰ ਉੱਥੇ ਕੰਮ ਕਰਦੇ ਹਨ. ਗ਼ਰੀਬ ਲੋਕ ਉੱਥੇ ਇਲਾਜ਼ ਲਈ ਆਉਂਦੇ ਹਨ. ਤੇਨਜ਼ਿੰਨ ਦੱਸਦੇ ਹਨ ਕੀ ਉਨ੍ਹਾਂ ਨੇ ਡਾਕਟਰਾਂ ਨੂੰ ਇੱਕ ਗੱਲ ਕਹੀ ਹੈ ਜਿਸਦਾ ਧਿਆਨ ਉਨ੍ਹਾਂ ਨੂੰ ਰੱਖਣਾ ਪੈਂਦਾ ਹੈ ਅਤੇ ਉਹ ਹੈ ਮਰੀਜ਼ਾਂ ਨਾਲ ਪਿਆਰ ਨਾਲ ਗੱਲ ਕਰਨ ਬਾਰੇ।

ਤੇਨਜ਼ਿੰਨ ਦੇ ਮੁਤਾਬਿਕ-

"ਬੀਮਾਰ ਜਦੋਂ ਹਸਪਤਾਲ 'ਚ ਆਉਂਦੇ ਹਨ ਤਾਂ ਉਹ ਦੁਖੀ ਅਤੇ ਮਜ਼ਬੂਰ ਹੁੰਦੇ ਹਨ. ਮਰੀਜ਼ ਇੱਥੇ ਵਿਸ਼ਵਾਸ ਲੈ ਕੇ ਆਉਂਦੇ ਹਨ. ਉਨ੍ਹਾਂ ਦਾ ਉਹ ਵਿਸ਼ਵਾਸ ਕਾਇਮ ਰਖਣਾ ਜ਼ਰੂਰੀ ਹੈ. ਮੈਂ ਇਹ ਵੀ ਯਕੀਨੀ ਬਣਾਇਆ ਹੈ ਕੀ ਜੇਕ਼ਰ ਕਿਸੇ ਗ਼ਰੀਬ ਮਰੀਜ਼ ਦੀ ਇਲਾਜ਼ ਦੇ ਦੌਰਾਨ ਹੀ ਮੌਤ ਹੋ ਜਾਂਦੀ ਹੈ ਤਾਂ ਉਸ ਕੋਲੋਂ ਫ਼ੀਸ ਜਾਂ ਇਲਾਜ਼ ਦਾ ਖ਼ਰਚਾ ਨਾ ਲਿਆ ਜਾਵੇ ਕਿਓਂਕਿ ਮੈਂ ਜਾਣਦਾ ਹਾਂ ਕਿ ਗ਼ਰੀਬ ਲੋਕ ਇਲਾਜ਼ ਲਈ ਵੀ ਮੰਗ ਕੇ ਪੈਸੇ ਦਾ ਪ੍ਰਬੰਧ ਕਰਦੇ ਹਨ."

ਤੇਨਜ਼ਿੰਨ ਦੱਸਦੇ ਹਨ ਕੀ ਹਸਪਤਾਲ ਵਿੱਚ ਇਲਾਜ਼ ਦਾ ਖ਼ਰਚ ਸਰਕਾਰੀ ਹਸਪਤਾਲ ਦੇ ਬਰਾਬਰ ਹੀ ਰੱਖਿਆ ਹੋਇਆ ਹੈ. ਤਾਂ ਜੋ ਕਿਸੇ ਨੂੰ ਇਲਾਜ਼ ਕਰਾਉਣਾ ਮਜ਼ਬੂਰੀ ਨਾ ਲੱਗੇ।

ਭਵਿੱਖ ਬਾਰੇ ਉਹ ਕਹਿੰਦੇ ਹਨ ਕੀ ਲੋਕਾਂ ਨੂੰ ਐਮਆਰਆਈ ਜਾਂ ਸੀਟੀ ਸਕੈਨ ਕਰਾਉਣ ਲਈ ਵੀ ਮਹਿੰਗੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ. ਇਸ ਨੂੰ ਸਮਝਦੀਆਂ ਉਹ ਹੁਣ ਇਹ ਸੁਵਿਧਾਵਾਂ ਵੀ ਸ਼ੁਰੂ ਕਰ ਰਹੇ ਹਨ.

ਲੇਖਕ: ਰਵੀ ਸ਼ਰਮਾ