ਲੰਦਨ ਥੀਏਟਰ ਨੇ ਜਾਣਕਾਰੀ ਦੇਣੋਂ ਨਾਹਂ ਕੀਤੀ ਤਾਂ ਖੇਤੀਬਾੜੀ ਇੰਜੀਨੀਅਰ ਨੇ ਫੈਕਟਰੀ ਨੂੰ ਬਣਾ ਦਿੱਤਾ ਨਾਟਸ਼ਾਲਾ

ਲੰਦਨ ਥੀਏਟਰ ਨੇ ਜਾਣਕਾਰੀ ਦੇਣੋਂ ਨਾਹਂ ਕੀਤੀ ਤਾਂ ਖੇਤੀਬਾੜੀ ਇੰਜੀਨੀਅਰ ਨੇ ਫੈਕਟਰੀ ਨੂੰ ਬਣਾ ਦਿੱਤਾ ਨਾਟਸ਼ਾਲਾ

Monday March 07, 2016,

2 min Read

ਅੰਮ੍ਰਿਤਸਰ ਦੇ ਥੀਏਟਰ ਕਲਾਕਾਰਾਂ ਲਈ ਪੰਜਾਬ ਨਾਟਸ਼ਾਲਾ ਕਿਸੇ ਧਰਮ ਅਸਥਾਨ ਤੋਂ ਘੱਟ ਨਹੀਂ ਹੈ. ਇਸੇ ਕਰਕੇ ਇਹ ਥੀਏਟਰ ਨਾਟਕ ਮੰਡਲੀਆਂ ਦੀ ਮਨਪਸੰਦ ਜਗ੍ਹਾਂ ਬਣਿਆ ਹੋਇਆ ਹੈ. ਇਹ ਨਾਟਸ਼ਾਲਾ ਖੇਤੀਬਾੜੀ 'ਚ ਕੰਮ ਆਉਣ ਵਾਲੀਆਂ ਕਮਬੈਨ ਜਿਹੀਆਂ ਮਸ਼ੀਨਾਂ ਬਣਾਉਣ ਵਾਲੇ ਇੰਜੀਨੀਅਰ ਜਤਿੰਦਰ ਬਰਾੜ ਦੇ ਸੁਪਨਿਆਂ ਦੀ ਦੁਨਿਆ ਹੈ. ਉਹ ਭਾਵੇਂ ਖੇਤੀਬਾੜੀ ਦੀ ਮਸ਼ੀਨਾਂ ਬਣਾਉਂਦੇ ਹਨ ਪਰ ਉਨ੍ਹਾਂ ਦੇ ਦਿਲ ਵਿੱਚ ਇਕ ਕਲਾਕਾਰ ਡੂੰਗੇ ਬੈਠਿਆ ਹੋਇਆ ਹੈ.

ਉਨ੍ਹਾਂ ਨੇ 1998 'ਚ ਆਪਣੀ ਫੈਕਟਰੀ ਦੇ ਵੇਹੜੇ ਵਿੱਚ ਹੀ ਨਾਟਸ਼ਾਲਾ ਦੀ ਸਥਾਪਨਾ ਕੀਤੀ ਸੀ. ਉਸ ਤੋਂ ਬਾਅਦ ਉਹ ਇਸਨੂੰ ਹੋਰ ਆਧੁਨਿਕ ਬਣਾਉਣ ਦੇ ਕੰਮ ਵਿੱਚ ਲੱਗ ਗਏ. ਇਸੇ ਬਾਰੇ ਜਾਣਕਾਰੀ ਲੈਣ ਲਈ ਉਹ ਇੰਗਲੈਂਡ ਗਏ, ਪਰ ਲੰਦਨ ਵਿੱਖੇ ਰਾਇਲ ਨੇਸ਼ਨਲ ਥੀਏਟਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਸ ਗੱਲ ਤੋਂ ਬਰਾੜ ਨਿਰਾਸ਼ ਨਹੀਂ ਹੋਏ ਸਗੋਂ ਨਿਸ਼ਚੈ ਕਰ ਲਿਆ ਕੇ ਇਸ ਨਾਟਸ਼ਾਲਾ ਨੂੰ ਆਧੁਨਿਕ ਬਣਾਉਣਾ ਹੀ ਹੈ.

ਨਾਟਸ਼ਾਲਾ ਬਣਾਉਣ ਬਾਰੇ ਬਰਾੜ ਕਹਿੰਦੇ ਹਨ-

"ਮੈਂ ਜਦੋਂ ਸੱਤਵੀਂ 'ਚ ਪੜ੍ਹਦਾ ਸੀ ਉਦੋਂ ਪਹਿਲੀ ਵਾਰੀ ਨਾਟਕ ;ਚ ਹਿੱਸਾ ਲਿਆ ਸੀ. ਕਾਲੇਜ ਗਏ ਤਾਂ ਕੁਝ ਲਿਖਣਾ ਵੀ ਸ਼ੁਰੂ ਕਰ ਦਿੱਤਾ। ਹੌਲੇ ਹੌਲੇ ਇਸ ਸ਼ੌਕ ਜੁਨੂਨ 'ਚ ਬਦਲ ਗਿਆ ਅਤੇ ਉਹੀ ਜੁਨੂਨ ਨਾਟਸ਼ਾਲਾ ਵੱਜੋਂ ਸਾਹਮਣੇ ਆਇਆ."

image


ਕਲਾ ਖੇਤਰ ਵਿੱਚ ਜਤਿੰਦਰ ਬਰਾੜ ਦਾ ਅਹਿਮ ਯੋਗਦਾਨ ਹੈ. ਉਹ ਦੇਸ਼ ਲਈ ਥੀਏਟਰ ਕਲਾਕਾਰਾਂ ਦੀ ਇਕ ਨਵੀਂ ਪੌਧ ਤਿਆਰ ਕਰ ਰਹੇ ਹਨ. ਇਸ ਤੋਂ ਪਹਿਲੋਂ ਇਸੇ ਨਾਟਸ਼ਾਲਾ ਵਿੱਚ ਮੰਨੇ-ਪਰਮੰਨੇ ਕਲਾਕਾਰ ਜਿਵੇਂ ਕੀ ਜੋਹਰਾ ਸਹਿਗਲ, ਨਾਦਿਰਾ ਬੱਬਰ, ਐਮਕੇ ਰੈਨਾ, ਬੰਸੀ ਕੌਲ, ਕੇਵਲ ਧਾਲੀਵਾਲ ਅਤੇ ਨੀਲਾਮ ਮਾਨ ਸਿੰਘ ਥਿਏਟਰ ਕਰ ਚੁੱਕੇ ਹਨ.

ਇਸ ਵੇਲੇ ਅੰਮ੍ਰਿਤਸਰ ਦੀ ਇਹ ਪੰਜਾਬ ਨਾਟਸ਼ਾਲਾ ਮੁੰਬਈ ਦੇ ਪ੍ਰਿਥਵੀ ਥੀਏਟਰ ਨਾਲੋਂ ਵੀ ਵੱਧ ਆਧੁਨਿਕ ਹੈ. ਇਸ ਦੀ ਸਟੇਜ ਘੁਮ ਜਾਂਦੀ ਹੈ ਅਤੇ ਇਸ ਤਕਨੀਕ ਨਾਲ ਬਿਨਾਂਹ ਪਰਦਾ ਡਿੱਗੇ ਸੀਨ ਬਦਲਿਆ ਜਾ ਸਕਦਾ ਹੈ. ਜੇਕਰ ਮੀਂਹ ਦਾ ਸੀਨ ਹੋਵੇ ਤਾਂ ਪਾਣੀ ਦੇ ਛਿੱਟੇ ਸਟੇਜ ਦੇ ਕਲਾਕਾਰਾਂ ਦੇ ਨਾਲ ਦਰਸ਼ਕਾਂ ਤੇ ਵੀ ਡਿੱਗਦੇ ਹਨ. ਰਾਤ ਦੇ ਸੀਨ ਦੇ ਮੌਕੇ ਤੇ ਸਟੇਜ ਦੀ ਛੱਤ ਤਾਰਿਆਂ ਨਾਲ ਭਰ ਜਾਂਦੀ ਹੈ. ਇਸ ਤੋਂ ਵੀ ਅੱਗੇ ਜਾ ਕੇ ਰਸੋਈ ਦੇ ਸੀਨ ਵਿੱਚ ਤਾਂ ਬਣਦੇ ਖਾਣੇ ਦੀ ਖੁਸ਼ਬੋਈ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ.

ਬਰਾੜ ਦਸਦੇ ਹਨ ਕੇ ਨਾਟਸ਼ਾਲਾ ਦੀ ਅੱਜ ਦੀ ਕੀਮਤ ਸੱਤ ਕਰੋੜ ਰੁਪਏ ਤੋਂ ਵੀ ਵੱਧ ਹੈ. ਇਸ ਦੀ ਸਜਾਵਟ ਵਿੱਚ ਤਾਂ ਪੰਜਾਬ ਦੇ ਪਿੰਡਾਂ ਦੀ ਰੂਹ ਵਸਦੀ ਹੈ ਪਰ ਇਸ ਤਾਂ ਕੰਟ੍ਰੋਲ ਪੂਰੀ ਤਰ੍ਹਾਂ ਕੰਪਿਊਟਰ ਸਾੰਭਦੇ ਹਨ. ਹੁਣ ਬਰਾੜ ਇਸ ਨਾਟਸ਼ਾਲਾ ਨੂੰ ਸੋਲਰ ਪਾਵਰ ਨਾਲ ਜੋੜਣ ਲਈ ਕੰਮ ਕਰ ਰਹੇ ਹਨ.

ਲੇਖਕ: ਅਨੁਰਾਧਾ ਸ਼ਰਮਾ