ਕਿਫ਼ਾਇਤੀ ਕਾਰਪੂਲ ਸੇਵਾ 'ਚ ਆਰੋਹੀ ਨੇ ਲੱਭਿਆ ਬਿਜ਼ਨੇਸ ਆਈਡਿਆ 

0

ਆਈਟੀ ਅਤੇ ਟੇਲੀਕਾਮ ਖੇਤਰ ਵਿੱਚ ਕੰਮ ਕਰ ਰਹੇ ਸਮੀਰ ਖੰਨਾ ਨੂੰ ਆਪਣੇ ਕੰਮ ਕਰਕੇ ਦਿੱਲੀ ਤੋਂ ਗੁੜਗਾਓੰ ਜਾਣਾ ਪੈਂਦਾ ਸੀ. ਆਉਣ-ਜਾਣ ਲੱਗਿਆਂ ਟ੍ਰੈਫਿਕ ਜਾਮ, ਪ੍ਰਦੂਸ਼ਣ ਅਤੇ ਤੇਲ ਦੀਆਂ ਕੀਮਤਾਂ ਕਰਕੇ ਸਮੀਰ ਖੰਨਾ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਣਾ ਪੈਦਾ ਸੀ. ਇਸ ਬਾਰੇ ਸੋਚ-ਵਿਚਾਰ ਕਰਨ ਮਗਰੋਂ ਸਮੀਰ ਨੇ ਕਾਰਪੂਲ ਯਾਨੀ ਕਈ ਜਣੇ ਰਲ੍ਹ ਕੇ ਇੱਕੋ ਕਾਰ ਇਸਤੇਮਾਲ ਕਰਨ ਦਾ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ। ਕਾਰਪੂਲ ਨਾਲ ਨਾ ਕੇਵਲ ਪੈਸੇ ਦੀ ਬਚਤ ਹੋ ਸਕਦੀ ਸੀ ਸਗੋਂ ਆਉਣ ਜਾਂ 'ਚ ਲੱਗਣ ਵਾਲਾ ਸਮੇਂ ਦੀ ਵੀ ਬਚਤ ਹੋਣੀ ਸੀ. ਕਈ ਗੱਡੀਆਂ ਇਸਤੇਮਾਲ ਨਾ ਹੋਣ ਕਰਕੇ ਪ੍ਰਦੂਸ਼ਣ ਵੀ ਘੱਟ ਹੋ ਜਾਣਾ ਸੀ.

ਸਮੀਰ ਨੇ ਇਸ ਵਿਚਾਰ ਨੂੰ ਵੱਡੇ ਬਿਜ਼ਨੇਸ ਵਿੱਚ ਬਦਲਣ ਲਈ ਨੌਕਰੀ ਵੀ ਛੱਡ ਦੀਤੀ। ਇਸ ਸੇਵਾ ਨੂੰ ਸੌਖਾ ਬਣਾਉਣ ਲਈ ਸਮੀਰ ਨੇ ਪੈਸੇ ਦੇ ਭੁਗਤਾਨ ਦਾ ਤਰੀਕਾ ਵੀ ਲੱਭ ਲਿਆ. ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰਖਦਿਆਂ ਅਤੇ ਇਨ੍ਹਾਂ ਤੇ ਕੰਮ ਕਰਦਿਆਂ ਸਮੀਰ ਨੇ ਕਾਰਪੂਲ ਸੇਵਾ ਸ਼ੁਰੂ ਕਰ ਦੀਤੀ ਅਤੇ ਨਾਂ ਰਖਿਆ 'ਫ਼ੋਕਸਵੈਗਨ'. ਇਸ ਸੇਵਾ ਨੂੰ ਹੋਰਨਾਂ ਕਾਰਪੂਲ ਸੇਵਾਵਾਂ ਨਾਲੋਂ ਵੱਖਰਾ ਬਣਾਉਣ ਲਈ ਸਮੀਰ ਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਨੇ ਲੋਕਾਂ ਦੀ ਸਹੂਲੀਅਤ ਨੂੰ ਖਾਸ ਧਿਆਨ 'ਚ ਰਖਿਆ। ਉਨ੍ਹਾਂ ਨੇ ਇਸ ਗੱਲ ਦਾ ਖਾਸ ਧਿਆਨ ਰਖਿਆ ਕਿ ਸੇਵਾ ਦੇ ਇਸਤੇਮਾਲ ਤੋਂ ਬਾਅਦ ਪੈਸੇ ਦੇ ਭੁਗਤਾਨ ਵੇਲੇ ਲੋਕਾਂ ਨੂੰ ਇਹ ਸੇਵਾ ਟੈਕਸੀ ਜਿਹੀ ਨਾਂ ਜਾਪੇ ਸਗੋਂ ਇਹ ਲੱਗੇ ਜਿਵੇਂ ਉਹ ਆਪਣੀ ਹੀ ਗੱਡੀ ਦਾ ਇਸਤੇਮਾਲ ਕਰ ਰਹੇ ਹਨ. ਇਸ ਲਈ ਸਮੀਰ ਨੇ ਇਸ ਵਿੱਚ ਵਾਲੇਟ ਸੁਵਿਧਾ ਵੀ ਜੋੜ ਦਿੱਤੀ। ਇਹ ਵਾਲੇਟ ਸੇਵਾ ਓਨਲਾਈਨ ਵੀ ਕੀਤੀ ਗਈ. ਔਰਤਾਂ ਦੀ ਸੁਰਖਿਆ ਦਾ ਖਾਸ ਖ਼ਿਆਲ ਰਖਿਆ ਗਿਆ. ਇਸ ਲਈ ਉਨ੍ਹਾਂ ਨੇ ਕੁਝ ਅਜਿਹੇ ਗਰੁਪ ਬਣਾਏ ਜਿਨ੍ਹਾਂ ਵਿੱਚ ਸਿਰਫ ਔਰਤਾਂ ਹੀ ਕਾਰਪੂਲ ਕਰ ਸਕਦੀਆਂ ਹਨ.

ਮਾਤਰ 33 ਵਰ੍ਹੇ ਦੀ ਉਮਰ 'ਚ ਇਹ ਮੁਕਾਮ ਹਾਸਿਲ ਕਰ ਲੈਣ ਵਾਲੇ ਸਮੀਰ ਨੇ ਦੱਸਿਆ-

"ਕਮਯੂਨਿਟੀ ਕਾਰਪੂਲ ਬਾਰੇ ਲੋਕਾਂ 'ਚ ਰੁਝਾਨ ਪੈਦਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ. ਦਿੱਲੀ ਤੋਂ ਅਲਾਵਾ ਐਨਸੀਆਰ ਇਲਾਕਿਆਂ 'ਚ ਸੇਵਾ ਦੇਣਾ ਅਤੇ ਦੇਸ਼ ਦੇ ਹੋਰਨਾਂ ਰਾਜਾਂ 'ਚ ਸੇਵਾ ਦੇਣਾ ਵੀ ਔਖਾ ਕੰਮ ਸੀ."

ਇਸ ਸੇਵਾ ਨੂੰ ਇਸਤੇਮਾਲ ਕਰਨ ਵਾਲੇ ਪਹਿਲੇ 200 ਲੋਕ ਮਿਲਣ ਨੂੰ ਹੀ ਸਮੀਰ ਨੂੰ ਛੇ ਮਹੀਨੇ ਲੱਗ ਗਏ. ਬਾਅਦ 'ਚ ਲੋਕਾਂ ਦਾ ਇਸ ਵੱਲ ਰੁਝਾਨ ਵੱਧ ਗਿਆ. ਹੁਣ ਤਿੰਨ ਸਾਲਾਂ ਮਗਰੋਂ ਉਨ੍ਹਾਂ ਨੇ ਇਸ ਸੇਵਾ ਦਾ ਨਾਂ ਬਦਲ ਕੇ 'ਆਰੋਹੀ' ਕਰ ਦਿੱਤਾ ਹੈ. ਅੱਜ ਇਸ ਸੇਵਾ ਨਾਲ 45 ਹਜ਼ਾਰ ਤੋਂ ਵੀ ਵੱਧ ਲੋਕ ਜੁੜੇ ਹੋਏ ਹਨ ਅਤੇ ਸੇਵਾ ਦਾ ਲਾਭ ਲੈ ਰਹੇ ਹਨ.

ਲੇਖਕ:ਰਵੀ ਸ਼ਰਮਾ