ਦੋ ਵਾਰ ਡਿੱਗਣ ਤੋਂ ਬਾਅਦ ਜ਼ਿੰਦਗੀ 'ਚ ਦੌੜ ਲਾਉਣ ਦਾ ਨਾਮ ਹੈ ਆਤ੍ਰੇਈ ਨਿਹਾਰਚੰਦਰ

0

ਪਾਓਲੋ ਕੋਇਲਹੋ ਨੇ ਕਿਹਾ ਹੈ, "ਜਦ ਅਸੀਂ ਘੱਟ ਆਸ ਕਰਦੇ ਹਾਂ ਤਾਂ ਜ਼ਿੰਦਗੀ ਸਾਨੂੰ ਸਾਡੇ ਸਾਹਸ ਅਤੇ ਬਦਲਣ ਦੀ ਇੱਛਾ ਦੇ ਇਮਤਿਹਾਨ ਲਈ ਵੰਗਾਰ ਸੈੱਟ ਕਰ ਦਿੰਦੀ ਹੈ ਅਤੇ ਉਸ ਵਕਤ, ਅਸੀਂ ਕੋਈ ਨਾਟਕ ਨਹੀਂ ਕਰ ਸਕਦੇ ਜਾਂ ਅਸੀਂ ਅਜੇ ਤਿਆਰ ਨਹੀਂ ਹਾਂ, ਕਹਿਣ ਦਾ ਕੋਈ ਮਤਲਬ ਨਹੀਂ ਹੈ। ਵੰਗਾਰ ਕਦੀ ਤੁਹਾਡਾ ਇੰਤਜ਼ਾਰ ਨਹੀਂ ਕਰਦੀ। ਜੀਵਨ ਵਿਚ ਬੀਤਿਆ ਹੋਇਆ ਵਕਤ ਕਦੀ ਨਹੀਂ ਆਉਂਦਾ।"

ਆਤ੍ਰੇਈ ਨਿਹਾਰਚੰਦਰ ਇਸ ਨਾਲ ਸਹਿਮਤ ਹੋਵੇਗੀ। ਜ਼ਿੰਦਗੀ ਨੇ ਉਨ੍ਹਾਂ ਨੂੰ ਕਈ ਵੰਗਾਰਾਂ ਸੁੱਟੀਆਂ, ਪਰ ਇਨ੍ਹਾਂ ਵੰਗਾਰਾਂ ਨੇ ਆਤ੍ਰੇਈ ਦੀ ਸ਼ਖਸੀਅਤ ਹੋਰ ਵੀ ਮਜ਼ਬੂਤ, ਸਮਾਰਟ ਅਤੇ ਸਾਹਸੀ ਬਣਾ ਦਿੱਤੀ। 'ਰੀਵਾਈਜ਼ ਡਾਈਟ' ਦੀ ਸੰਸਥਾਪਕ ਆਤ੍ਰੇਈ ਨੇ ਆਪਣਾ ਜੀਵਨ ਦੂਜਿਆਂ ਦੀ ਮਦਦ ਲਈ ਸਮਰਪਿਤ ਕਰ ਦਿੱਤਾ। ਉਹ ਦੂਜਿਆਂ ਨੂੰ ਬਿਨਾਂ ਵਜ਼ਨ ਘਟਾਇਆਂ ਅਤੇ ਫਿਟਨੈੱਸ ਪਰਜੇਹਾਂ ਦੇ, ਸਿਹਤਮੰਦ ਜੀਵਨ ਜੀਣ ਵਿਚ ਮਦਦ ਕਰਦੇ ਹਨ।

ਆਤ੍ਰੇਈ ਨੇ ਆਪਣੀ ਉੱਦਮੀ ਯਾਤਰਾ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿਚ ਕੀਤੀ ਜਦੋਂ ਉਹ ਆਪਣੇ ਪਿਤਾ ਦੇ ਕਾਰੋਬਾਰ 'ਪ੍ਰੋਨੀਅਕ ਫੋਰਜ ਐਂਡ ਫਲਾਂਗਜ਼' ਵਿਚ ਉਨ੍ਹਾਂ ਨਾਲ ਕੰਮ ਕਰਦੀ ਸੀ। 23 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪੈਰ ਦਾ ਇਕ ਲਿਗਾਮੈਂਟ ਟੁੱਟ ਗਿਆ। ਇਸ ਨਾਲ ਉਨ੍ਹਾਂ ਨੂੰ ਪੂਰਾ ਇਕ ਸਾਲ ਬਿਸਤਰ 'ਤੇ ਪੈਣਾ ਪਿਆ। ਇਹ ਉਨ੍ਹਾਂ ਲਈ ਬੜਾ ਨਿਰਾਸ਼ਾ ਵਾਲਾ ਵਕਤ ਸੀ। ਉਨ੍ਹਾਂ ਨੂੰ ਘੁੰਮਣ-ਫਿਰਨ ਅਤੇ ਚੜ੍ਹਾਈ ਚੜ੍ਹਨ ਲਈ ਹੋਰ ਲੋਕਾਂ ਉਤੇ ਨਿਰਭਰ ਰਹਿਣਾ ਪੈਂਦਾ ਸੀ। ਦੁਬਾਰਾ ਤੁਰਨ-ਫਿਰਨ ਲਈ ਉਨ੍ਹਾਂ ਨੂੰ 14 ਮਹੀਨੇ ਲੱਗ ਗਏ। ਲੇਕਿਨ ਉਹਨੇ ਆਪਣੇ ਘਰ ਕੋਲ ਇਕ ਕੁਦਰਤੀ ਇਲਾਜ ਕੇਂਦਰ ਵਿਚ ਸ਼ਾਮਲ ਹੋ ਕੇ ਆਪਣੇ ਵਕਤ ਦਾ ਸਦ-ਉਪਯੋਗ ਕੀਤਾ। ਉਥੇ ਉਹ ਖੁਦ ਦੀ ਮਦਦ ਤਾਂ ਕਰਦੀ ਹੀ ਸੀ, ਉਥੇ ਉਸ ਨੇ ਵਿਗਿਆਨ ਵੀ ਸਿਖਿਆ।

ਠੀਕ ਹੋਣ ਤੋਂ ਬਾਅਦ ਆਤ੍ਰੇਈ ਆਈਆਈਐਮ ਬੰਗਲੌਰ ਵਿਚ ਐਨਐਸਆਰ ਸੇਲ 'ਚ ਸ਼ਾਮਲ ਹੋ ਗਈ। ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ, ਉਸ ਨੂੰ ਆਈਟੀ ਵਿਚ ਨੌਕਰੀ ਨਹੀਂ ਮਿਲੀ। ਉਹ ਕਹਿੰਦੀ ਹੈ,

"ਇਥੋਂ ਤੱਕ ਕਿ ਬੰਗਲੌਰ ਵਿਚ ਮੇਰੇ ਪਿਤਾ ਦੇ ਦੋਸਤ ਦੀ ਕੰਪਨੀ ਹੈ, ਉਨ੍ਹਾਂ ਨੇ ਵੀ ਮੈਨੂੰ ਨੌਕਰੀ ਨਹੀਂ ਦਿੱਤੀ।"

ਕੋਈ ਮਾਮੂਲੀ ਕੰਮ ਕਰਨ ਦੀ ਥਾਂ, ਉਹ ਆਈਆਈਐਮ ਬੰਗਲੌਰ ਗਈ ਅਤੇ ਖੋਜਾਰਥੀ ਵਜੋਂ ਕੰਮ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਪੀਐਚਡੀ ਕਰਨ ਬਾਰੇ ਸੋਚਿਆ। ਇਥੇ ਹੀ ਉਨ੍ਹਾਂ ਦੀ ਮੁਲਾਕਾਤ ਇਕ ਸ਼ਖਸ ਨਾਲ ਹੋਈ ਜਿਸ ਨਾਲ ਮਗਰੋਂ ਉਨ੍ਹਾਂ ਨੇ ਵਿਆਹ ਕਰ ਲਿਆ। ਉਹ ਬੰਗਲੌਰ ਵਿਚ ਹੀ ਰਹਿਣ ਲੱਗੀ ਅਤੇ ਖੁਰਾਕ ਬਾਰੇ ਬਲਾਗ ਲਿਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮਸਾਲੇਦਾਰ ਭਾਰਤੀ ਭੋਜਨ ਦਾ ਸਿਹਤਮੰਦ ਪੱਖ ਵਿਕਸਿਤ ਕੀਤਾ ਅਤੇ ਇਉਂ 'ਰੀਵਾਈਜ਼ ਡਾਈਟ' ਦਾ ਜਨਮ ਹੋਇਆ।

ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਦਾ ਬਲਾਗ ਬੇਹੱਦ ਸਫਲ ਰਿਹਾ। ਆਈਆਈਐਮ ਬੰਗਲੋਰ ਵਿਚ ਉਨ੍ਹਾਂ ਦੀ ਨੌਕਰੀ ਵੀ ਚੰਗੀ ਚੱਲ ਰਹੀ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਅਤੀਤ ਵਿਚ ਉਨ੍ਹਾਂ ਨਾਲ ਕੁਝ ਹੋਇਆ ਵੀ ਹੋਵੇਗਾ। ਲੇਕਿਨ ਆਤ੍ਰੇਈ ਲਈ ਇਹ ਵੰਗਾਰਾਂ ਦੀ ਸ਼ੁਰੂਆਤ ਸੀ। ਉਹ ਇਕ ਹੋਰ ਦੁਰਘਟਨਾ ਦੀ ਸ਼ਿਕਾਰ ਹੋ ਗਈ, ਫਿਰ ਉਸੇ ਗੋਡੇ 'ਤੇ ਸੱਟ ਲੱਗ ਗਈ ਸੀ। ਕੁਝ ਮਹੀਨੇ ਬਾਅਦ ਉਨ੍ਹਾਂ ਦੇ ਪੂਰੇ ਪੈਰ ਵਿਚ ਹਲਚਲ ਉਕਾ ਹੀ ਬੰਦ ਹੋ ਗਈ।

ਇਸ ਵਾਰ ਆਤ੍ਰੇਈ ਪਹਿਲਾਂ ਹੀ ਤਿਆਰ ਸੀ। ਉਨ੍ਹਾਂ ਆਈਆਈਐਮ ਬੰਗਲੌਰ ਤੋਂ ਛੁੱਟੀ ਲਈ ਅਤੇ ਜਿਸ ਡਾਕਟਰ ਨੇ ਪਹਿਲਾਂ ਉਨ੍ਹਾਂ ਦਾ ਇਲਾਜ ਕੀਤਾ ਸੀ, ਉਸੇ ਕੋਲ ਦੁਬਾਰਾ ਚਲੀ ਗਈ, ਮਤਲਬ ਘਰ। ਜ਼ਾਹਿਰ ਹੈ, ਉਹ ਬੰਗਲੋਰ ਵਿਚ ਮਹਿੰਗੇ ਇਲਾਜ ਦਾ ਖਰਚਾ ਝੱਲ ਨਹੀਂ ਸੀ ਸਕਦੀ।

ਉਸ ਵਕਤ ਉਨ੍ਹਾਂ ਨੇ ਆਪਣੇ ਪੁਨਰਵਾਸ ਚਰਨ ਦਾ ਆਨੰਦ ਲੈਣ ਦਾ ਫੈਸਲਾ ਕਰ ਲਿਆ। ਉਹ ਆਖਦੇ ਹਨ, "ਹਰ ਕਾਲੇ ਬੱਦਲ ਵਿਚ ਇਕ ਚਮਕੀਲੀ ਲਕੀਰ ਹੁੰਦੀ ਹੈ।" ਉਨ੍ਹਾਂ ਨੂੰ ਗੁਜਰਾਤ ਦੇ ਕੁਦਰਤੀ ਇਲਾਜ ਕੇਂਦਰ ਤੋਂ ਸਾਕਾਰਾਤਮਿਕ ਪ੍ਰਤੀਕਿਰਿਆਵਾਂ ਹਾਸਲ ਹੋਈਆਂ। ਸਰਜਰੀ ਨੂੰ ਰੱਦ ਕਰਦਿਆਂ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਲਿਆਉਣ ਲਈ ਵਜ਼ਨ ਘੱਟ ਕਰਨ ਦਾ ਸੁਝਾਅ ਦਿੱਤਾ ਅਤੇ ਉਨ੍ਹਾਂ ਨੂੰ ਪੈਰ ਉਤੇ ਘੱਟ ਦਬਾਅ ਪਾਉਣ ਨੂੰ ਕਿਹਾ। ਲੇਕਿਨ ਟੁੱਟੇ ਹੋਏ ਲਿਗਾਮੈਂਟ ਨਾਲ ਵਜ਼ਨ ਘੱਟ ਕਰਨਾ ਵੀ ਇਕ ਵੱਡੀ ਵੰਗਾਰ ਸੀ। ਉਨ੍ਹਾਂ ਯੋਗ ਵਾਂਗ ਕੁਝ ਹਲਕੇ ਅਭਿਆਸ ਆਰੰਭ ਕੀਤੇ ਅਤੇ ਆਪਣੇ ਆਹਾਰ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉਨ੍ਹਾਂ ਨੂੰ ਤੇਜ਼ੀ ਨਾਲ ਸਿਹਤਯਾਬ ਹੋਣ ਵਿਚ ਮਦਦ ਮਿਲੀ। ਤੇ ਫਿਰ ਉਨ੍ਹਾਂ ਨੇ ਬੰਗਲੌਰ ਮੁੜਨ ਦੀ ਯੋਜਨਾ ਬਣਾਈ।

ਇਸ ਵਕਤ ਉਹ ਪ੍ਰੇਸ਼ਾਨੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਪੂਰੇ ਉਤਸ਼ਾਹ ਨਾਲ ਗੁਜ਼ਾਰਨਾ ਚਾਹੁੰਦੇ ਸਨ। ਪਰਿਵਾਰ ਵੱਲੋਂ ਮਿਲ ਰਿਹਾ ਸਮਰਥਨ ਘਟ ਰਿਹਾ ਸੀ, ਇਸ ਲਈ ਉਹ ਆਈਆਈਐਮ ਬੰਗਲੌਰ ਮੁੜ ਆਏ। ਲੇਕਿਨ ਉਥੇ ਅਭਿਆਸ ਮਹਿੰਗਾ ਸੀ। ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਫਿਟਨੈੱਸ ਸੈਂਟਰ ਖੋਲ੍ਹਣ ਦੀ ਸਲਾਹ ਦਿੱਤੀ।

ਆਤ੍ਰੇਈ ਕਹਿੰਦੀ ਹੈ,

"ਵਜ਼ਨ ਘਟਾਉਣ ਬਾਰੇ ਨਾ ਸੋਚੋ, ਆਪਣੀ ਸਿਹਤ ਬਾਰੇ ਸੋਚੋ। ਵਜ਼ਨ ਘਟਾਉਣਾ ਕੋਈ ਅੱਛਾ ਅਹਿਸਾਸ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਸਿਹਤ ਬਾਰੇ ਜਾਗਰੂਕ ਹੋਣ। ਸਿਹਤਮੰਦ ਰਹਿਣਾ ਕੋਈ ਔਖਾ ਨਹੀਂ ਹੈ। ਇਹ ਸਮਝ ਸਿਰਫ ਭੋਜਨ ਦੀ ਸਮਝ, ਜੀਵਨ ਵਿਚ ਧੀਰਜ ਅਤੇ ਮਨ ਦੀ ਸ਼ਾਂਤੀ ਹੈ।"

ਉਨ੍ਹਾਂ ਆਪਣੇ ਦੋਸਤਾਂ ਨਾਲ ਕਾਰੋਬਾਰ ਸ਼ੁਰੂ ਕੀਤਾ। ਸਟਾਰਟਅੱਪ ਨੇ ਰਫਤਾਰ ਉਦੋਂ ਫੜੀ ਜਦੋਂ ਉਨ੍ਹਾਂ ਦੇ ਪਹਿਲੇ ਗਾਹਕ ਨੇ ਦੋ ਮਹੀਨੇ ਵਿਚ 12 ਕਿਲੋ ਵਜ਼ਨ ਘਟਾ ਲਿਆ। ਫਿਰ ਹੌਲੀ-ਹੌਲੀ ਸਟਾਰਟਅੱਪ 'ਵਰਡ ਆਫ ਮੰਥ' ਰਾਹੀਂ ਪ੍ਰਚਲਿਤ ਹੋਣ ਲੱਗਾ। ਇਕ ਸਾਲ ਵਿਚ ਹੀ ਆਤ੍ਰੇਈ ਨੇ ਤਕਰੀਬਨ 100 ਗਾਹਕਾਂ ਦੀ ਮਦਦ ਕੀਤੀ। ਇਨ੍ਹਾਂ ਵਿਚੋਂ ਬਹੁਤੀਆਂ ਔਰਤਾਂ ਹਨ। ਇਸ ਵੇਲੇ 'ਰੀਵਾਈਜ਼ ਡਾਈਟ' ਮਰਦਾਂ, ਔਰਤਾਂ ਅਤੇ ਬੱਚਿਆਂ ਨਾਲ ਦੇਸ਼ ਭਰ ਵਿਚ ਕੰਮ ਕਰ ਰਿਹਾ ਹੈ। ਦੋ ਸਾਲਾਂ ਵਿਚ ਆਤ੍ਰੇਈ ਨੇ 200 ਲੋਕਾਂ ਨੂੰ ਭੋਜਨ ਰਾਹੀਂ ਵਜ਼ਨ ਘਟਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਦੀ ਫੀਸ 1200 ਸੌ ਰੁਪਏ ਪ੍ਰਤੀ ਮਹੀਨਾ ਹੈ। ਉਹ ਸਾਲ ਵਿਚ 200 ਲੋਕਾਂ ਦੇ ਹਿਸਾਬ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਣਾ ਚਾਹੁੰਦੇ ਹਨ। ਉਹ ਵਜ਼ਨ ਘਟਾਉਣ ਦੇ ਨਾਲ ਨਾਲ, ਉਹ ਪੁਰਾਣੇ ਰੋਗਾਂ ਦਾ ਇਲਾਜ ਵੀ ਕਰਦੇ ਹਨ।

ਆਤ੍ਰੇਈ ਨੇ ਐਮਐਸਸੀ (ਫੂਡ ਐਂਡ ਨਿਊਟ੍ਰੀਸ਼ਨ) ਵਿਚ ਦਾਖਲਾ ਲਿਆ ਹੈ ਅਤੇ ਹੁਣ ਉਹ ਨਿਊਟ੍ਰੀਸ਼ਨ ਤੇ ਕੁਦਰਤੀ ਇਲਾਜ ਵਿਚ ਆਪਣੇ ਗਿਆਨ ਨੂੰ ਦੇਖਦਿਆਂ, ਆਪਣੇ ਉੱਦਮ ਲਈ ਪੈਸਾ ਜੁਟਾਉਣ ਤੇ ਨੇੜਲੇ ਭਵਿੱਖ ਵਿਚ ਘੱਟੋ-ਘੱਟ 80 ਹਜ਼ਾਰ ਲੋਕਾਂ ਨੂੰ ਨਾਲ ਜੋੜਨ ਬਾਰੇ ਸੋਚ ਰਹੇ ਹਨ।