ਕਦੇ ਨੰਗੇ ਪੈਰੀਂ ਸਕੂਲ ਜਾਣ ਵਾਲਾ ਅੱਜ ਹੈ 5 ਕਰੋੜ ਟਰਨਉਵਰ ਵਾਲੇ ਹਸਪਤਾਲ ਦਾ ਮਾਲਿਕ

ਸਾਲ 1972 ਵਿੱਚ ਜਦੋਂ ਡਾਕਟਰ ਪਾਂਡੇ ਚਾਰ ਸਾਲ ਦੇ ਸੀ ਤਾਂ ਉਨ੍ਹਾਂ ਨੂੰ ਪੜ੍ਹਨ ਲਈ ਦੋ ਕਿਲੋਮੀਟਰ ਦੂਰ ਨੰਗੇ ਪੈਰੀਂ ਜਾਣਾ ਪੈਂਦਾ ਸੀ. ਅੱਜ ਉਹ ਅੱਖਾਂ ਦੇ ਮਾਹਿਰ ਡਾਕਟਰ ਹਨ ਅਤੇ ਉਨ੍ਹਾਂ ਦਾ ਆਪਣਾ ਹਸਪਤਾਲ ਹੈ ਜਿਸ ਦੀ ਸਾਲਾਨਾ ਟਰਨਉਵਰ ਪੰਜ ਕਰੋੜ ਰੁਪੇ ਹੈ. 

ਕਦੇ ਨੰਗੇ ਪੈਰੀਂ ਸਕੂਲ ਜਾਣ ਵਾਲਾ ਅੱਜ ਹੈ 5 ਕਰੋੜ ਟਰਨਉਵਰ ਵਾਲੇ ਹਸਪਤਾਲ ਦਾ ਮਾਲਿਕ

Friday September 01, 2017,

2 min Read

ਇੱਕ ਪਿਛੜੇ ਪਿੰਡ ਦਾ ਮੁੰਡਾ ਜਿਸ ਕੋਲ ਇੱਕ ਜੋੜੀ ਕਪੜੇ ਵੀ ਮਸਾਂ ਹੀ ਹੁੰਦੇ ਸਨ, ਉਸਨੇ ਆਪਣੀ ਮਿਹਨਤ ਨਾਲ 30 ਬੈਡ ਦਾ ਹਸਪਤਾਲ ਬਣਾ ਲਿਆ. ਰਾਜਸਥਾਨ ਦੇ ਕੋਟਾ ਵਿੱਖੇ ਅੱਖਾਂ ਦੇ ਮਾਹਿਰ ਡਾਕਟਰ ਸੁਰੇਸ਼ ਕੁਮਾਰ ਪਾਂਡੇ ਦਾ ਆਪਣਾ ਇੱਕ ਨਾਮੀ ਹਸਪਤਾਲ ਹੈ. ਇਸ ਹਸਪਤਾਲ ਵੱਲੋਂ ਪਿੰਡਾਂ ਵਿੱਚ ਜਾ ਕੇ ਅੱਖਾਂ ਦੀ ਜਾਂਚ ਦੇ ਕੈੰਪ ਲਾਏ ਜਾਂਦੇ ਹਨ.

image


ਆਪਣੇ ਬਚਪਨ ਦੇ ਦਿਨਾਂ ਬਾਰੇ ਗੱਲ ਕਰਦਿਆਂ ਡਾਕਟਰ ਪਾਂਡੇ ਦੱਸਦੇ ਹਨ ਕੇ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਸਨ. ਉਹ ਸਕੂਲ ਦੇ ਦਿਨਾਂ ਵਿੱਚ ਇੱਕ ਸਮੇਂ ਦਾ ਹੀ ਖਾਣਾ ਖਾਂਦੇ ਸਨ. ਉਹ ਵੀ ਜੈਨ ਸਾਮਾਜ ਵੱਲੋਂ ਚਲਾਈ ਜਾਂਦੀ ਇੱਕ ਲੰਗਰ ਕੈੰਟੀਨ ਵਿੱਚ.

ਡਾਕਟਰ ਪਾਂਡੇ ਆਪਣੇ ਦਾਦਾ ਜੀ ਨੂੰ ਉਨ੍ਹਾਂ ਦੇ ਪ੍ਰੇਰਨਾ ਮੰਨਦੇ ਹਨ. ਉਹ ਇੱਕ ਆਯੁਰਵੈਦਿਕ ਡਾਕਟਰ ਸਨ. ਉਨ੍ਹਾਂ ਦੇ ਦਾਦਾ ਜੀ ਉੱਤਰ ਪ੍ਰਦੇਸ਼ ਦੇ ਬਲਿਆ ਜਿਲ੍ਹੇ ਤੋਂ ਰਾਜਸਥਾਨ ਦੇ ਕੋਟਾ ਵਿੱਖੇ ਆ ਕੇ ਵਸ ਗਏ ਸਨ.

ਉਨ੍ਹਾਂ ਦੇ ਪਿਤਾ ਕਾਮੇਸ਼ਵਰ ਪ੍ਰਸਾਦ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ. ਪਿਤਾ ਦੀ ਮਾਲੀ ਹਾਲਤ ਬਹੁਤ ਵਧੀਆ ਨਹੀਂ ਸੀ. ਇਸ ਕਰਕੇ ਉਨ੍ਹਾਂ ਕੋਲ ਇੱਕ ਜੋੜੀ ਚੱਪਲ ਅਤੇ ਇੱਕ ਜੋੜੀ ਕਪੜੇ ਹੀ ਸਨ. ਉਹ ਚਾਰ ਭੈਣ-ਭਰਾ ਹਨ.

ਸੁਰੇਸ਼ ਪਾਂਡੇ ਪੜ੍ਹਾਈ ਵਿੱਚ ਬਹੁਤ ਤੇਜ਼ ਸਨ. ਉਨ੍ਹਾਂ ਨੇ 1980 ਵਿੱਚ ਨੇਸ਼ਨਲ ਟੇਲੇਂਟ ਸਰਚ ਦਾ ਵਜ਼ੀਫਾ ਵੀ ਮਿਲਿਆ. ਉਸ ਤੋਂ ਬਾਅਦ ਉਨ੍ਹਾਂ ਦਾ ਦਾਖਿਲਾ ਜਬਲਪੁਰ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਮੇਡਿਕਲ ਕਾਲੇਜ ਵਿੱਚ ਹੋ ਗਿਆ. ਉਨ੍ਹਾਂ ਨੇ ਬਿਨ੍ਹਾਂ ਕਿਸੇ ਕੋਚਿੰਗ ਦੇ ਮੇਡਿਕਲ ਦੀ ਦਾਖਿਲਾ ਪ੍ਰੀਖਿਆ ਪਾਸ ਕਰ ਲਈ ਸੀ.

image


ਮੇਡਿਕਲ ਦੀ ਪੜ੍ਹਾਈ ਦੇ ਦੌਰਾਨ ਵੀ ਉਨ੍ਹਾਂ ਨੇ ਸੰਘਰਸ਼ ਕੀਤਾ. ਉਨ੍ਹਾਂ ਦੇ ਪਿਤਾ ਉਨ੍ਹਾਂ ਨੂ ਹਰ ਮਹੀਨੇ ਮਾਤਰ 600 ਰੁਪੇ ਭੇਜਦੇ ਸਨ. ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰਕੇ ਉਹ ਚੰਡੀਗੜ੍ਹ ਦੇ ਪੀਜੀਆਈ ਵਿੱਚ ਐਮਐਸ ਦਾ ਕੋਰਸ ਕਰਨ ਆ ਗਏ. ਇੱਥੇ ਉਨ੍ਹਾਂ ਨੂੰ ਸੱਤ ਹਜ਼ਾਰ ਰੁਪੇ ਭੱਤਾ ਮਿਲਦਾ ਸੀ.

ਉਸ ਤੋਂ ਬਾਅਦ ਉਹ ਐਡਵਾਂਸ ਟ੍ਰੇਨਿੰਗ ਲਈ ਅਮਰੀਕਾ ਦੇ ਸਾਉਥ ਕੈਲੀਫ਼ੋਰਨਿਆ ਵਿੱਚ ਸਟਾਰਮ ਆਈ ਮੇਡਿਕਲ ਇੰਸਟੀਟਿਊਟ ਚਲੇ ਗਏ. ਉੱਥੇ ਉਨ੍ਹਾਂ ਨੂੰ 22 ਹਜ਼ਾਰ ਦੀ ਸਕਾਲਰਸ਼ਿਪ ਮਿਲੀ. ਪੰਜ ਸਾਲ ਕੰਮ ਕਰਨ ਮਗਰੋਂ ਉਹ ਵਾਪਸ ਆਏ.

image


ਉਨ੍ਹਾਂ ਦੀ ਪਤਨੀ ਵੀ ਡਾਕਟਰ ਹਨ. ਅਤੇ ਅੱਖਾਂ ਦੀ ਹੀ ਮਾਹਿਰ ਹਨ. ਉਨ੍ਹਾਂ ਦੇ ਹਸਪਤਾਲ ਵਿੱਚ ਹੁਣ ਚਾਰ ਹੋਰ ਡਾਕਟਰ ਕੰਮ ਕਰਦੇ ਹਨ ਅਤੇ 45 ਕਰਮਚਾਰੀ ਹਨ. ਸਾਲ 1995 ਤੋਂ ਲੈ ਕੇ ਹੁਣ ਤਕ ਉਹ ਅੱਖਾਂ ਦੇ 50 ਹਜ਼ਾਰ ਤੋਂ ਵਧ ਉਪਰੇਸ਼ਨ ਕਰ ਚੁੱਕੇ ਹਨ. ਉਨ੍ਹਾਂ ਦੇ ਹਸਪਤਾਲ ਵਿੱਚ ਰੋਜ਼ਾਨਾ ਲਗਭਗ 200 ਮਰੀਜ਼ ਆਉਂਦੇ ਹਨ. ਹਰ ਰੋਜ਼ ਲਗਭਗ 10 ਉਪਰੇਸ਼ਨ ਹੁੰਦੇ ਹਨ.

ਉਨ੍ਹਾਂ ਦੀ ਆਈ-ਕੇਅਰ ਬਸ ਰਾਜਸਥਾਨ ਅਤੇ ਮਧਿਆ ਪ੍ਰਦੇਸ਼ ਦੇ ਪਿੰਡਾਂ ਵਿੱਚ ਜਾਂਦੀ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਉਸ ਬਸ ਕਰਕੇ ਹੁਣ ਤਕ ਇੱਕ ਲੱਖ ਲੋਕਾਂ ਨੂੰ ਇਲਾਜ਼ ਮਿਲਿਆ ਹੈ. 

    Share on
    close