ਪੜ੍ਹਾਈ ਕੀਤੀ ਬੀਟੈਕ ਦੀ, ਕੰਮ ਫ਼ੋਟੋਗ੍ਰਾਫੀ ਦਾ; ਟੀਚਾ ਇੱਕ ਲੱਖ ਕਰੋੜ ਦੇ ਫ਼ੋਟੋਗ੍ਰਾਫੀ ਬਾਜ਼ਾਰ 'ਤੇ ਕਬਜ਼ਾ ਕਰਨਾ

ਪੜ੍ਹਾਈ ਕੀਤੀ ਬੀਟੈਕ ਦੀ, ਕੰਮ ਫ਼ੋਟੋਗ੍ਰਾਫੀ ਦਾ; ਟੀਚਾ ਇੱਕ ਲੱਖ ਕਰੋੜ ਦੇ ਫ਼ੋਟੋਗ੍ਰਾਫੀ ਬਾਜ਼ਾਰ 'ਤੇ ਕਬਜ਼ਾ ਕਰਨਾ

Monday October 03, 2016,

2 min Read

ਵਿਆਹ-ਸ਼ਾਦੀਆਂ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ. ਲੋਕ ਵਿਆਹਾਂ ‘ਚ ਖੁਲ ਕੇ ਪੈਸੇ ਖ਼ਰਚ ਕਰਦੇ ਹਨ. ਵਿਆਹਾਂ ਦੀ ਤਿਆਰੀ ਅਤੇ ਹੋਰ ਇੰਤਜ਼ਾਮਾਂ ਨਾਲ ਜੁੜੇ ਕਈ ਕਾਰੋਬਾਰ ਵੀ ਤੇਜ਼ੀ ਨਾਲ ਵੱਧ ਰਹੇ ਹਨ. ਇਨ੍ਹਾਂ ਕੰਮਾਂ ‘ਚੋਂ ਇੱਕ ਹੈ ਫ਼ੋਟੋਗ੍ਰਾਫੀ. ਇੱਕ ਅਨੁਮਾਨ ਦੇ ਮੁਤਾਬਿਕ ਦੇਸ਼ ਵਿੱਚ ਵਿਆਹ-ਸ਼ਾਦੀਆਂ ਵਿੱਚ ਫ਼ੋਟੋਗ੍ਰਾਫੀ ਦਾ ਕਾਰੋਬਾਰ ਸਾਲਾਨਾ ਦਸ ਹਜ਼ਾਰ ਕਰੋੜ ਰੁਪਏ ਦਾ ਹੈ.

ਕਾਰੋਬਾਰ ਦੇ ਇਸ ਅੰਦਾਜ਼ੇ ਨੂੰ ਚੇਨਈ ਦੇ ਪਰਨੇਸ਼ ਪਦਮਨਾਭਨ ਨੇ ਚੰਗੇ ਮੌਕੇ ‘ਤੇ ਪਛਾਣ ਲਿਆ. ਇਸੇ ਲਈ ਬੀਟੈਕ ਕਰਕੇ ਮਾਰਕੇਟਿੰਗ ਵਿੱਚ ਪੋਸਟ ਗ੍ਰੇਜੁਏਟ ਹੋਣ ਦਾ ਬਾਵਜੂਦ ਪਰਨੇਸ਼ ਨੇ ਇਹ ਕੰਮ ਸਾੰਭ ਲਿਆ. ਇਹ ਸਬ ਪਰਿਵਾਰ ਦੀ ਮੁਖਾਲਫ਼ਤ ਦੇ ਬਾਅਦ.

ਪਰਨੇਸ਼ ਨੇ ਆਪਣੇ ਕੰਮ ਦੀ ਸ਼ੁਰੁਆਤ ਆਪਣੇ ਇੱਕ ਰਿਸ਼ਤੇਦਾਰ ਕੋਲੋਂ ਕੈਮਰਾ ਮੰਗ ਕੇ ਕੀਤੀ ਸੀ. ਉਨ੍ਹਾਂ ਨੇ ਪਰਿਵਾਰ ਨੇ ਇਸ ਕੰਮ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਤੋਂ ਨਾਂਹ ਕਰ ਦਿੱਤੀ ਸੀ. ਫ਼ੋਟੋਗ੍ਰਾਫੀ ਦਾ ਕਲੋਈ ਤਜੁਰਬਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਕੈਮਰੇ ਨਾਲ ਫ਼ੋਟੋ ਲੈਣ ਦੀ ਕਲਾ ਸਿਖ ਲਈ.

ਪਰਿਵਾਰ ਦੇ ਲੱਖ ਸਮਝਾਉਣ ਦੇ ਬਾਵਜੂਦ ਪਰਨੇਸ਼ ਨੇ ਆਪਣੇ ਮਨ ਦੀ ਗੱਲ ਸੁਣੀ ਅਤੇ ਆਪਣਾ ਕਾਰੋਬਾਰ ਚੁਣ ਲਿਆ. ਇਸ ਕੰਮ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ.

image


ਪਰਨੇਸ਼ ਹੁਣ ਤਕ 165 ਵਿਆਹਾਂ ਦੀ ਫ਼ੋਟੋਗ੍ਰਾਫੀ ਕਰ ਚੁੱਕੇ ਹਨ. ਆਪਣੇ ਕੰਮ ਦੇ ਮਾਹਿਰ ਪਰਨੇਸ਼ ਹੁਣ ਇਸ ਕੰਮ ਨੂੰ ਹੋਰ ਵੱਧਾਉਣਾ ਚਾਹੁੰਦੇ ਹਨ. ਉਨ੍ਹਾਂ ਦਾ ਕਹਿਣਾ ਹੈ ਕੇ ਬਾਜ਼ਾਰ ਵਿੱਚ ਫ਼ੋਟੋਗ੍ਰਾਫੀ ਦੇ ਕੰਮ ਵਿੱਚ ਬਹੁਤ ਸੰਭਾਵਨਾ ਹੈ.

ਉਨ੍ਹਾਂ ਦਾ ਕਹਿਣਾ ਹੈ ਕੇ ਹੁਣ ਲੋਕਾਂ ਦਾ ਫ਼ੋਟੋਗ੍ਰਾਫੀ ਬਾਰੇ ਵੀ ਰੁਝਾਨ ਬਦਲ ਚੁੱਕਾ ਹੈ. ਉਹ ਕੁਝ ਨਵੇਂ ਆਈਡਿਆ ਨਾਲ ਫ਼ੋਟੋਗ੍ਰਾਫੀ ਕਰਾਉਣਾ ਚਾਹੁੰਦੇ ਹਨ. ਵਿਆਹ ਤੋਂ ਪਹਿਲਾਂ ‘ਪ੍ਰੀ-ਵੇਡਿੰਗ’ ਦੀ ਅੱਜਕਲ ਬਹੁਤ ਡਿਮਾੰਡ ਹੈ. ਲਾੜੀ ਦੇ ਸਪੇਸ਼ਲ ਫ਼ੋਟੋ ਦੀ ਵੀ ਮੰਗ ਬਹੁਤ ਹੈ.

ਪਰਨੇਸ਼ ਨੇ ਚੇਨਈ ਵਿੱਚ ਇੱਕ ਡਿਜਾਇਨ ਸਟੂਡਿਓ ਖੋਲਿਆ ਹੋਇਆ ਹੈ. ਉਨ੍ਹਾਂ ਦੀ ਸਟੂਡਿਓ ਦੀ ਟੀਮ ਵਿੱਚ ਪੰਜ ਜਣੇ ਕੰਮ ਕਰਦੇ ਹਨ. ਇਸ ਤੋਂ ਅਲਾਵਾ ਕੁਝ ਹੋਰ ਲੋਕ ਵੀ ਹਨ ਜੋ ਪਾਰਟ ਟਾਈਮ ਕੰਮ ਕਰਦੇ ਹਨ.

ਉਨ੍ਹਾਂ ਦੇ ਕੰਮ ਦੀ ਕੁਆਲਿਟੀ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕੇ ਉਨ੍ਹਾਂ ਕੋਲੋਂ ਵਿਆਹ ਦੀ ਫ਼ੋਟੋਗ੍ਰਾਫੀ ਕਰਾਉਣ ਵਾਲੇ ਛੇ ਮਹੀਨੇ ਪਹਿਲਾਂ ਹੀ ਬੂਕਿੰਗ ਕਰਾ ਲੈਂਦੇ ਹਨ. ਵਿਆਹ-ਸ਼ਾਦੀਆਂ ਦੇ ਸੀਜ਼ਨ ਵਿੱਚ ਤਾਂ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ.

ਉਹ ਆਪਣੇ ਕੰਮ ਨੂੰ ਅੱਗੇ ਵਧਾਉਣ ਲਈ ਨਿਵੇਸ਼ ਦੀ ਕੋਸ਼ਿਸ਼ ਕਰ ਰਹੇ ਹਨ. ਵਿਆਹ ਸ਼ਾਦੀ ਦੇ ਸੀਜ਼ਨ ਵਿੱਚ ਪੈਸੇ ਦੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਹਰ ਕੰਮ ਲਈ ਸਮਾਨ ਅਤੇ ਸਟਾਫ਼ ਲਈ ਖ਼ਰਚਾ ਕਰਨਾ ਹੁੰਦਾ ਹੈ.

ਭਵਿੱਖ ਬਾਰੇ ਉਨ੍ਹਾਂ ਦਾ ਵਿਚਾਰ ਇੱਕ ਫ਼ੋਟੋਗ੍ਰਾਫੀ ਸਕੂਲ ਖੋਲਣਾ ਹੈ. ਉਨ੍ਹਾਂ ਦਾ ਸਪਨਾ ਫ਼ੋਟੋਗ੍ਰਾਫੀ ਲਈ ਦੇਸ਼ ਭਰ ਵਿੱਚ ਇੱਕ ਪਹਿਚਾਨ ਬਣਾਉਣ ਦਾ ਹੈ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਰਵੀ ਸ਼ਰਮਾ