ਸੜਕ ਹਾਦਸੇ ਰੋਕਣ ਲਈ ਹਰਮਨ ਸਿੱਧੂ ਨੇ ਜਿੱਤ ਲਈ ਸ਼ਰਾਬ ਦੇ ਠੇਕਿਆਂ ਦੇ ਖਿਲਾਫ਼ ਲੜਾਈ ; ਦੇਸ਼ ਭਰ ਵਿੱਚ ਰਾਜ ਮਾਰਗਾਂ 'ਤੇ ਠੇਕੇ ਹੋਏ ਬੰਦ

ਸੜਕ ਹਾਦਸੇ ਰੋਕਣ ਲਈ ਹਰਮਨ ਸਿੱਧੂ ਨੇ ਜਿੱਤ ਲਈ ਸ਼ਰਾਬ ਦੇ ਠੇਕਿਆਂ ਦੇ ਖਿਲਾਫ਼ ਲੜਾਈ ; ਦੇਸ਼ ਭਰ ਵਿੱਚ ਰਾਜ ਮਾਰਗਾਂ 'ਤੇ ਠੇਕੇ ਹੋਏ ਬੰਦ

Thursday January 19, 2017,

5 min Read

ਇਹ ਗੱਲ ਸਾਲ 1996 ਦੀ ਹੈ. ਕਨਾਡਾ ਜਾਣ ਤੋਂ ਪਹਿਲਾਂ ਦੋਸਤਾਂ ਨਾਲ ਤਫਰੀਹ ‘ਤੇ ਨਿਕਲੇ ਚੰਡੀਗੜ੍ਹ ਦੇ ਨਿਵਾਸੀ 26 ਵਰ੍ਹੇ ਦੇ ਹਰਮਨ ਸਿੰਘ ਸਿੱਧੂ ਹਿਮਾਚਲ ਪ੍ਰਦੇਸ਼ ਦੇ ਰੇਣੁਕਾ ਝੀਲ ਤੋਂ ਹਸਦੇ-ਖੇਡਦੇ ਘਰਾਂ ਨੂੰ ਪਰਤ ਰਹੇ ਸਨ ਕੇ ਇੱਕ ਅਜਿਹਾ ਹਾਦਸਾ ਵਾਪਰ ਗਿਆ ਜਿਸਨੇ ਹਰਮਨ ਸਿੰਘ ਸਿੱਧੂ ਦੀ ਜਿੰਦਗੀ ਹਮੇਸ਼ਾ ਲਈ ਬਦਲ ਦਿੱਤੀ. ਕੱਚੀ ਸੜਕ ‘ਤੇ ਗੱਡੀ ਤਿਲੱਕ ਗਈ ਅਤੇ ਪਹਾੜੀ ਤੋਂ ਹੇਠਾਂ ਜਾ ਡਿੱਗੀ. ਹਰਮਨ ਸਿੱਧੂ ਦੇ ਦੋਸਤ ਤਾਂ ਸਹੀ ਸਲਾਮਤ ਗੱਡੀ ‘ਚੋਂ ਬਾਹਰ ਆ ਗਏ ਪਰ ਹਰਮਨ ਸਿੱਧੂ ਗੱਡੀ ਦੇ ਵਿੱਚ ਫੰਸ ਗਿਆ. ਉਹ ਬਾਹਰ ਨਾ ਨਿਕਲ ਸਕਿਆ ਕਿਉਂਕਿ ਰੀੜ੍ਹ ਦੀ ਹੱਡੀ ‘ਚ ਸੱਟ ਵੱਜਣ ਕਰਕੇ ਹਰਮਨ ਦੇ ਸ਼ਰੀਰ ਦਾ ਹੇਠਲਾ ਹਿੱਸਾ ਕੰਮ ਕਰਨਾ ਛੱਡ ਗਿਆ.

ਹਰਮਨ ਦੱਸਦੇ ਹਨ-

“ਅਸੀਂ ਮੌਜ-ਮਸਤੀ ਕਰਕੇ ਹਸਦੇ-ਖੇਡਦੇ ਵਾਪਸ ਆ ਰਹੇ ਸਾਂ. ਮੈਂ ਗੱਡੀ ਦੀ ਪਿਛਲੀ ਸੀਟ ‘ਤੇ ਬੈਠਾ ਸੀ. ਅਚਾਨਕ ਗੱਡੀ ਨੇ ਕਈ ਟਪੂਸੀਆਂ ਮਾਰੀਆਂ ਅਤੇ ਪਹਾੜੀ ਸੜਕ ਤੋਂ 60-70 ਫ਼ੂਟ ਥੱਲੇ ਟੋਏ ‘ਚ ਜਾ ਡਿੱਗੀ. ਉਹ ਵੇਲਾ ਮੈਨੂੰ ਅੱਜ ਵੀ ਸਾਫ਼-ਸਾਫ਼ ਚੇਤੇ ਹੈ.”

ਉਸ ਹਾਦਸੇ ਵਿੱਚ ਹਰਮਨ ਸਿੱਧੂ ਦੀ ਜਾਨ ਤਾਂ ਬਚ ਗਈ ਪਰੰਤੂ ਸ਼ਰੀਰ ਦਾ ਲੱਕ ਤੋਂ ਹੇਠਲਾ ਹਿੱਸਾ ਬੇਕਾਰ ਹੋ ਗਿਆ. ਰੀੜ੍ਹ ਦੀ ਹੱਡੀ ‘ਤੇ ਸੱਟ ਵੱਜਣ ਕਰਕੇ ਲੱਕ ਤੋਂ ਹੇਠਲੇ ਹਿੱਸੇ ਵਿੱਚ ਅਧਰੰਗ ਹੋ ਗਿਆ. ਉਸ ਦਿਨ ਤੋਂ ਅੱਜ ਤਕ ਹਰਮਨ ਸਿੱਧੂ ਵ੍ਹੀਲਚੇਅਰ ਯਾਨੀ ਕੇ ਟਾਇਰ ਲੱਗੀ ਕੁਰਸੀ ‘ਤੇ ਹੀ ਬਨ੍ਹ ਕੇ ਰਹਿ ਗਿਆ. ਪਹਿਲੇ ਦੋ ਸਾਲ ਤਾਂ ਹਸਪਤਾਲਾਂ ‘ਚ ਇਲਾਜ਼ ਕਰਾਉਂਦੀਆਂ ਹੀ ਲੰਘ ਗਏ. ਉਸ ਦੌਰਾਨ ਉਨ੍ਹਾਂ ਨੇ ਵੇਖਿਆ ਕੇ ਅਜਿਹੇ ਮਾਮਲੇ ਆਮ ਤੌਰ ‘ਤੇ ਸੜਕ ਹਾਦਸਿਆਂ ਕਰਕੇ ਹੀ ਸਾਹਮਣੇ ਆਉਂਦੇ ਹਨ. ਇਸ ਗੱਲ ਨੂੰ ਸਮਝ ਕੇ ਹਰਮਨ ਸਿੱਧੂ ਨੇ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ. ਕਦੇ ਉਹ ਸੜਕ ਦੇ ਕੰਢੇ ‘ਤੇ ਸੜਕ ਸੁਰਖਿਆ ਨਾਲ ਸੰਬਧਿਤ ਬੈਨਰ ਲੈ ਕੇ ਖੜ ਜਾਂਦੇ ਤੇ ਕਦੇ ਸੇਮਿਨਾਰ ਕਰਦੇ. ਉਹ ਇਸੇ ਤਰੀਕੇ ਨਾਲ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉ ਲਈ ਪ੍ਰੇਰਿਤ ਕਰਦੇ ਰਹੇ.

image


ਫੇਰ ਉਨ੍ਹਾਂ ਦੀ ਮੁਲਾਕਾਤ ਟ੍ਰੈਫਿਕ ਪੁਲਿਸ ਦੇ ਐਸਪੀ ਅਮਿਤਾਭ ਸਸਿੰਘ ਢਿਲੋਂ ਨਾਲ ਹੋਈ. ਉਨ੍ਹਾਂ ਨੇ ਹਰਮਨ ਸਿੱਧੂ ਨੂੰ ਇਸ ਮੁਹਿੰਮ ਨੂੰ ਇੱਕ ਤਰੀਕੇ ਨਾਲ ਕਰਨ ਦੀ ਹਿਦਾਇਤ ਦਿੱਤੀ.

ਸਿੱਧੂ ਨੇ ਦੱਸਿਆ-

“ਢਿੱਲੋਂ ਨੇ ਮੈਨੂ ਆਖਿਆ ਕੇ ਇਸ ਕੰਮ ਲਈ ਮੈਂ ਆਪਣੀ ਇੱਕ ਵੈਬਸਾਇਟ ਬਣਾਵਾਂ ਜਿਸ ਵਿੱਚ ਟ੍ਰੈਫਿਕ ਦੇ ਨਿਯਮਾਂ ਬਾਰੇ ਵਧੇਰੇ ਜਾਣਕਾਰੀ ਹੋਵੇ ਅਤੇ ਉਹ ਵੈਬਸਾਇਟ ਰਾਹੀਂ ਵਧੇਰੇ ਲੋਕਾਂ ਤਕ ਪਹੁੰਚ ਬਣਾਈ ਜਾਵੇ. ਇਸ ਸੁਝਾਅ ਤੋਂ ਬਾਅਦ ਮੈਂ ਚੰਡੀਗੜ੍ਹ ਪੁਲਿਸ ਦੇ ਟ੍ਰੇਫ਼ਿਕ ਵਿਭਾਗ ਲਈ ਇੱਕ ਵੈਬਸਾਇਟ ਤਿਆਰ ਕੀਤੀ.”

ਸਿੱਧੂ ਕਹਿੰਦੇ ਹਨ ਕੇ ਉਹ ਇਸ ਵੈਬਸਾਇਟ ਦੇ ਪ੍ਰਤੀ ਲੋਕਾਂ ਦੇ ਇੰਨੇ ਗਹਿਰੇ ਰੁਝਾਨ ਲਈ ਤਿਆਰ ਨਹੀਂ ਸਨ. ਉਨ੍ਹਾਂ ਨੂੰ ਆਪ ਵੀ ਹੈਰਾਨੀ ਹੋਈ ਜਦੋਂ ਤਿੰਨ ਮਹੀਨਿਆਂ ਵਿੱਚ ਹੀ ਇੱਕ ਲੱਖ ਤੋਂ ਵੱਧ ਲੋਕਂ ਨੇ ਵੈਬਸਾਇਟ ‘ਤੇ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ.

ਉਸ ਤੋਂ ਕੁਛ ਮਹੀਨਿਆਂ ਬਾਅਦ ਹਰਮਨ ਸਿੱਧੂ ਨੇ ਆਪਣੀ ਇੱਕ ਗੈਰ ਸਰਕਾਰੀ ਸੰਸਥਾ (ਐਨਜੀਉ) ‘ਐਰਾਇਵ ਸੇਫ਼’ ਦੀ ਸ਼ੁਰੁਆਤ ਕੀਤੀ. ਇਸ ਦਾ ਮੰਤਵ ਸੀ ਵੱਧ ਤੋਂ ਵੱਧ ਲੋਕਾਂ ਨੂੰ ਸੜਕ ਸੁਰਖਿਆ ਬਾਰੇ ਜਾਣੂ ਕਰਾਉਣਾ. ਆਪਣੇ ਹੁਨਰ ਅਤੇ ਜੁਨੂਨ ਨਾਲ ਹਰਮਨ ਸਿੱਧੂ ਨੇ ਵਿਸ਼ਵ ਸਿਹਤ ਸੰਸਥਾ (ਡਬਲਿਊਐਚਉ) ਅਤੇ ਯੁਨਿਟੇਡ ਨੇਸ਼ਨ (ਯੂਐਨ) ਵੱਲੋਂ ਇਸ ਪ੍ਰਕਾਰ ਦੇ ਚਲਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ. ਇਸ ਦੌਰਾਨ ਉਹ ਸੜਕਾਂ ‘ਤੇ ਤੈਨਾਤ ਟ੍ਰੇਫ਼ਿਕ ਪੁਲਿਕ ਦੇ ਜਵਾਨਾਂ ਨਾਲ ਵੀ ਰਹਿੰਦੇ. ਇਸ ਨਾਲ ਉਨ੍ਹਾਂ ਨੂੰ ਸਮਝ ਲੱਗੀ ਕੇ ਸੜਕਾਂ ‘ਤੇ ਹਾਦਸਿਆਂ ਦਾ ਇੱਕ ਮੁੱਖ ਕਾਰਣ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਹੈ.

image


ਸਿੱਧੂ ਨੇ ਦੱਸਿਆ-

“ਜਦੋਂ ਆਂਕੜੇ ਵੇਖੇ ਤਾਂ ਉਹ ਹੈਰਾਨ ਕਰ ਦੇਣ ਵਾਲੇ ਸਨ ਅਤੇ ਅੱਜ ਵੀ ਹੈਰਾਨ ਕੇ ਦੇਣ ਵਾਲੇ ਹੀ ਹਨ. ਇਨ੍ਹਾਂ ਦੇ ਮੁਤਾਬਿਕ ਹਰ ਚਾਰ ਮਿੰਟ ਵਿੱਚ ਇੱਕ ਬੰਦਾ ਸੜਕ ਹਾਦਸੇ ਵਿੱਚ ਮਾਰਿਆ ਜਾਂਦਾ ਹੈ. ਇਹ ਆੰਕੜਾ ਦੁਨਿਆ ਭਰ ਵਿੱਚ ਸਬ ਤੋਂ ਵੱਧ ਹੈ. ਪਿਛਲੇ ਇੱਕ ਸਾਲ ਦੇ ਦੌਰਾਨ ਦੇਸ਼ ਵਿੱਚ ਹੋਏ ਸੜਕ ਹਾਦਸਿਆਂ ਵਿੱਚ ਇੱਕ ਲੱਖ 46 ਹਜ਼ਾਰ 133 ਲੋਕ ਮਾਰੇ ਗਏ. ਇਨ੍ਹਾਂ ਹਾਦਸਿਆਂ ਦਾ ਵੱਡਾ ਕਾਰਣ ਸ਼ਰਾਬ ਪੀ ਕੇ ਗੱਡੀਆਂ ਚਲਾਉਣਾ ਹੀ ਸੀ.”

ਇਸ ਤੋਂ ਬਾਅਦ ਹਰਮਨ ਸਿੱਧੂ ਨੇ ਰਾਸ਼ਟਰੀ ਰਾਜ ਮਾਰਗਾਂ (ਨੇਸ਼ਨਲ ਹਾਈਵੇ) ਉਪਰ ਖੁੱਲੇ ਸ਼ਰਾਬ ਦੇ ਠੇਕਿਆਂ ਦੀ ਪੜਤਾਲ ਕੀਤੀ. ਆਰਟੀਆਈ ਦੇ ਤਹਿਤ ਜਾਣਕਾਰੀ ਪ੍ਰਾਪਤ ਕੀਤੀ. ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸੀ ਕੇ ਪਾਨੀਪਤ ਤੋਂ ਜਲੰਧਰ ਤਕ ਦੇ 291 ਕਿਲੋਮੀਟਰ ਦੇ ਰਾਜਮਾਰਗ ‘ਤੇ 185 ਠੇਕੇ ਸਨ. ਇਸ ਦਾ ਮਤਲਬ ਸੀ ਕੇ ਹਰ ਡੇਢ ਕਿਲੋਮੀਟਰ ‘ਤੇ ਇੱਕ ਠੇਕਾ.

ਹਰਮਨ ਸਿੱਧੂ ਨੇ ਇਸ ਬਿਨ੍ਹਾਂ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪੀਆਈਐਲ ਲਾਈ ਅਤੇ ਗੁਜ਼ਾਰਿਸ਼ ਕੀਤੀ ਕੇ ਰਾਜ ਮਾਰਗਾਂ ‘ਤੇ ਖੁੱਲੇ ਠੇਕੇ ਬੰਦ ਕਰਾਏ ਜਾਣ. ਹਾਈ ਕੋਰਟ ਵੱਲੋਂ ਮਾਰਚ 2014 ਵਿੱਚ ਜਾਰੀ ਹੋਏ ਆਦੇਸ਼ਾਂ ਦੇ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਇੱਕ ਹਜ਼ਾਰ ਸ਼ਰਾਬ ਦੇ ਠੇਕੇ ਬੰਦ ਹੋ ਗਏ. ਪਰ ਹਰਮਨ ਸਿੱਧੂ ਨੂੰ ਹਾਲੇ ਵੀ ਤੱਸਲੀ ਨਹੀਂ ਸੀ ਹੋਈ. ਉਨ੍ਹਾਂ ਨੇ ਸੁਪ੍ਰੀਮ ਕੋਰਟ ਵਿੱਚ ਅਰਜ਼ੀ ਪਾਈ. ਦੋਹਾਂ ਰਾਜ ਸਰਕਾਰਾਂ ਨੇ ਸ਼ਰਾਬ ਦੇ ਠੇਕਿਆਂ ਤੋਂ ਹੋਣ ਵਾਲੀ ਵਿੱਤ ਵਿਭਾਗ ਦੀ ਕਮਾਈ ਦਾ ਹਵਾਲਾ ਦਿੰਦਿਆਂ ਹਾਈ ਕੋਰਟ ਵਲੋਂ ਜਾਰੀ ਆਦੇਸ਼ ‘ਤੇ ਰੋਕ ਲਾਉਣ ਦੀ ਅਪੀਲ ਵੀ ਕੀਤੀ.

image


ਸੁਪ੍ਰੀਮ ਕੋਰਟ ਨੇ ਸਾਰੇ ਤੱਥਾਂ ਅਤੇ ਦਲੀਲਾਂ ਸੁਨਣ ਤੋਂ ਬਾਅਦ ਕਿਹਾ ਕੇ ਮਨੁੱਖੀ ਜੀਵਨ ਆਮਦਨੀ ਨਾਲੋਂ ਵੱਡਮੁੱਲ ਹੈ. ਕੋਰਟ ਨੇ ਕਿਹਾ ਕੇ ਰਾਜ ਮਾਰਗ ਖੁੱਲੇ ਠੇਕੇ ਡਰਾਈਵਰਾਂ ਨੂੰ ਸ਼ਰਾਬ ਪੀਣ ਦਾ ਸੌਖਾ ਸੱਦਾ ਦਿੰਦੇ ਹਨ. ਇਸ ਨਾਲ ਉਹ ਆਪਣੀ ਅਤੇ ਹੋਰ ਲੋਕਾਂ ਦੀ ਸੁਰਖਿਆ ਲਈ ਖਤਰਾ ਬਣਦੇ ਹਨ. ਇਸ ਤੋਂ ਬਾਅਦ ਦਿਸੰਬਰ 2016 ‘ਚ ਸੁਪ੍ਰੀਮ ਕੋਰਟ ਨੇ ਦੇਸ਼ ਭਰ ਵਿੱਚ ਰਾਜ ਮਾਰਗਾਂ ‘ਤੇ ਖੁੱਲੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੇ ਹੁਕਮ ਜਾਰੀ ਕੀਤੇ. ਇਸ ਦੇ ਮੁਤਾਬਿਕ 31 ਮਾਰਚ 2017 ੫੦ ਬਾਅਦ ਇਨ੍ਹਾਂ ਠੇਕਿਆਂ ਦੇ ਲਾਇਸੇੰਸਾਂ ਦਾ ਨਵੀਕਰਣ ਨਹੀਂ ਕੀਤਾ ਜਾਵੇਗਾ.

ਸੁਪ੍ਰੀਮ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਹਰਮਨ ਸਿੱਧੂ ਖੁਸ਼ ਹਨ ਕਿਉਂਕਿ ਉਨ੍ਹਾਂ ਦੀ ਇਸ ਮੁਹਿੰਮ ਨੇ ਹਜ਼ਾਰਾਂ ਲੋਕਾਂ ਦੀ ਜਿੰਦਗੀ ਉਪਰ ਸੜਕ ਹਾਦਸਾ ਹੋਣ ਦੇ ਖਦਸ਼ੇ ਨੂੰ ਖ਼ਤਮ ਕਰ ਦਿੱਤਾ ਹੈ.

ਲੇਖਕ: ਰਵੀ ਸ਼ਰਮਾ