ਜੋ ਵੇਖਦਾ ਸੀ ਕੰਪਿਉਟਰ ਖਰੀਦਣ ਦਾ ਸੁਫ਼ਨਾ ਓਹ ਹੈ ਅੱਜ ‘ਉਲਾ’ ਦਾ ਮਾਲਿਕ 

0

ਸਾਲ 2010 ਵਿੱਚ ਜਦੋਂ ਉਲਾ ਦੀ ਸ਼ੁਰੁਆਤ ਹੋਈ ਸੀ ਤਾਂ ਭਵਿਸ਼ ਅਗਰਵਾਲ ਫੀਲਡ ‘ਚ ਜਾ ਕੇ ਜਾਣਕਾਰੀ ਪਾਪ੍ਰਤ ਕਰ ਰਹੇ ਸਨ. ਉਸੇ ਵੇਲੇ ਅੰਕਿਤ ਭਾਟੀ ਆਈਆਈਟੀ ਮੁੰਬਈ ਦੇ ਕੋਲ ਇੱਕ ਕਮਰੇ ‘ਚ ਬੈਠੇ ਵੇਬਸਾਇਟ ਦੀ ਕੋਡਿੰਗ ਦਾ ਕੰਮ ਵੇਖ ਰਹੇ ਸਨ.

ਟੇਕਨੋਲੋਜੀ ਕੰਪਨੀ ਹੋਣ ਕਰਕੇ ਅੰਕਿਤ ਦਾ ਕਹਿਣਾ ਹੈ ਕੇ ਡੇਟਾ ਏਨਾਲਿਸਿਸ ਦੀ ਵਜ੍ਹਾ ਕਰਕੇ ਉਲਾ ਮੁਕਾਬਲੇ ‘ਚ ਹੋਰ ਕੰਪਨੀਆਂ ਨਾਲੋਂ ਅੱਗੇ ਹੈ.

ਭਵਿਸ਼ ਲੁਧਿਆਣਾ ਤੋਂ ਹੈ. ਉਨ੍ਹਾਂ ਨੇ ਆਈਆਈਟੀ ਮੁੰਬਈ ਤੋਂ ਕੰਪਿਉਟਰ ਸਾਇੰਸ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਮਾਈਕਰੋਸੋਫਟ ਰਿਸਰਚ ਨਾਲ ਕੰਮ ਕੀਤਾ.

ਦੇਸ਼ ਵਿੱਚ ਪਬਲਿਕ ਟ੍ਰਾੰਸਪੋਰਟ ਅਤੇ ਟੈਕਸੀ ਸੇਵਾ ਦੀ ਤਸਵੀਰ ਬਦਲ ਦੇਣ ਵਾਲੀ ਕੰਪਨੀ ਉਲਾ ਦੇ ਸੰਸਥਾਪਕ ਭਵਿਸ਼ ਅਗਰਵਾਲ ਅਤੇ ਅੰਕਿਤ ਭਾਟੀ ਹਨ. ਭਾਵੇਂ ਅੰਕਿਤ ਕਿਸੇ ਵੀ ਪ੍ਰੋਗ੍ਰਾਮ ਵਿੱਚ ਘੱਟ ਹੀ ਸ਼ਾਮਿਲ ਹੁੰਦੇ ਹਨ.

ਅੰਕਿਤ ਵੈਸੇ ਰਾਜਸਥਾਨ ਦੇ ਇੱਕ ਸ਼ਹਿਰ ਜੋਧਪੁਰ ਤੋਂ ਹਨ. ਸਾਲ 2010 ਵਿੱਚ ਭਵਿਸ਼ ਫੀਲਡ ਵਿੱਚ ਕੰਮ ਕਰ ਰਹੇ ਸਨ ਅਤੇ ਅੰਕਿਤ ਇੱਕ ਕਮਰੇ ਵਿੱਚ ਬੈਠੇ ਉਲਾ ਵੇਬਸਾਇਟ ਦੀ ਕੋਡਿੰਗ ਵੇਖ ਰਹੇ ਸਨ.

ਅੰਕਿਤ ਦੱਸਦੇ ਹਨ ਕੇ ਉਹ ਇੱਕ ਮਿਡਲ ਕਲਾਸ ਪਰਿਵਾਰ ਤੋਂ ਸੰਬਧ ਰਖਦੇ ਹਨ. ਇਸ ਲਈ ਉਨ੍ਹਾਂ ਕੋਲ ਕੰਪਿਉਟਰ ਵੀ ਨਹੀਂ ਸੀ. ਮੈਂ ਆਪਣੀ ਪਾਕੇਟ ਮਨੀ ਬਚਾ ਕੇ ਸਾਇਬਰ ਕੈਫ਼ੇ ਜਾਂਦਾ ਸੀ.

ਉਹ ਕਾਮਯਾਬੀ ਦੇ ਵੱਡੇ ਸੁਫ਼ਨੇ ਲੈ ਕੇ ਮੁੰਬਈ ਵਿੱਚ ਦਾਖਿਲ ਹੋਏ. ਆਈਆਈਟੀ ਵਿੱਚ ਮੇਕੇਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸੀ. ਪਰ ਵਧੇਰੇ ਸਮਾਂ ਕੰਪਿਉਟਰ ਸੇੰਟਰ ਵਿੱਚ ਹੀ ਲੰਘ ਜਾਂਦਾ ਸੀ. ਹੁਣ ਵੀ ਉਲਾ ਕੰਪਨੀ ਦਾ ਸਾਰਾ ਟੇਕਨੀਕਲ ਕੰਮ ਉਹੀ ਵੇਖਦੇ ਹਨ.

ਉਨ੍ਹਾਂ ਦਾ ਕਹਿਣਾ ਹੈ ਕੇ ਡੇਟਾ ਏਨਾਲਿਸਿਸ ਕਰਕੇ ਹੀ ਉਲਾ ਹੋਰ ਕੰਪਨੀਆਂ ਤੋਂ ਅੱਗੇ ਹੈ. ਕਾਲਜੇ ਦੇ ਦਿਨਾਂ ‘ਚ ਵੀ ਉਹ ਡੇਟਾ ਬਾਰੇ ਗੰਭੀਰ ਸਮਝ ਰਖਦੇ ਸਨ.

ਅੰਕਿਤ ਦੱਸਦੇ ਹਨ ਕੇ ਭਾਰਤ ਇੱਕ ਜੁਗਾਡੂਆਂ ਦਾ ਦੇਸ਼ ਹੈ ਇਸ ਕਰਕੇ ਡ੍ਰਾਈਵਰ ਕਈ ਤਰ੍ਹਾਂ ਦੇ ਜੁਗਾੜ ਕਰਦੇ ਹਨ. ਵਧੇਰੇ ਕਮਿਸ਼ਨ ਲਈ ਉਹ ਆਪਣੇ ਹੀ ਦੋਸਤਾਂ ਕੋਲੋਂ ਉਲਾ ਬੁੱਕ ਕਰਾ ਲੈਂਦੇ ਹਨ ਜਾਂ ਸਿਸਟਮ ਬੰਦ ਕਰ ਦਿੰਦੇ ਹਨ. ਇਸ ਕਰਕੇ ਉਨ੍ਹਾਂ ਨੂੰ ਅੰਦਰੂਨੀ ਜਾਂਚ ਕਰਾਉਣੀ ਪੈਂਦੀ ਹੈ.

ਉਹ ਦੱਸਦੇ ਹਨ ਕੇ ਸ਼ੁਰੁਆਤੀ ਦਿਨਾਂ ‘ਚ ਜੋ ਸਿਸਟਮ ਬਣਾਇਆ ਸੀ, ਉਹ ਅੱਜ ਦੇ ਮੁਕਾਬਲੇ ਵਖਰਾ ਸੀ. ਪਹਿਲਾਂ ਵੇਬਸਾਇਟ ‘ਤੇ ਜਾ ਕੇ ਗੱਡੀ ਬੁੱਕ ਕਰਨੀ ਪੈਂਦੀ ਸੀ. ਉਸ ਤੋਂ ਬਾਅਦ ਬੁੱਕਿੰਗ ਦੀ ਨੋਟਿਫਿਕੇਸ਼ਨ ਅੰਕਿਤ ਅਤੇ ਭਵਿਸ਼ ਕੋਲ ਜਾਂਦੀ ਸੀ. ਉਸ ਤੋਂ ਬਾਅਦ ਉਹ ਕਿਸੇ ਗੱਡੀ ਵਾਲੇ ਕੋਲੋਂ ਗੱਡੀ ਕਿਰਾਏ ‘ਤੇ ਲੈਂਦੇ ਸੀ.

ਅੰਕਿਤ ਇੱਕ ਲੈੰਡਲਾਈਨ ਦੇ ਸਾਹਰੇ ਕੰਮ ਕਰਦੇ ਸਨ ਅਤੇ ਲੈਪਟਾਪ ਨਾਲ ਲੈ ਕੇ ਘੁਮਂਦੇ ਸਨ. ਅੱਜ ਹਾਲਤ ਹੋਰ ਨੇ. ਕੰਪਨੀ ਦੀ ਨੇਟਵਰਥ 500 ਕਰੋੜ ਡਾੱਲਰ ਹੋ ਗਿਆ ਹੈ. ਇਸ ਕੰਪਨੀ ਨੇ Taxiforsure ਅਤੇ Geotagg ਨੂੰ ਉਵਰਟੇਕ ਕਰ ਲਿਆ ਹੈ. ਹੁਣ ਇਹ ਦੇਸ਼ ਦੀ ਸਬ ਤੋਂ ਵੱਡੀ ਕੈਬ ਸੇਵਾ ਦੇਣ ਵਾਲੀ ਕੰਪਨੀ ਬਣ ਗਈ ਹੈ.

ਬਾਅਦ ਵਿੱਚ ਭਵਿਸ਼ ਨੇ ਕਿਰਾਏ ‘ਤੇ ਗੱਡੀਆਂ ਦੇਣ ਵਾਲੇ ਉਪਰੇਟਰਾਂ ਨਾਲ ਗੱਲ ਕੀਤੀ. ਅੰਕਿਤ ਨੇ ਵੇਬਸਾਇਟ ਨੂੰ ਉਸਾਰਿਆ. ਸਮੇਂ ਦੇ ਹਿਸਾਬ ਨਾਲ ਡੋਬੇਨ ਸਮਝ ਗਏ ਕੇ ਗਾਹਕ ਨੂੰ ਚਾਹਿਦਾ ਕੀ ਹੈ. ਕੈਬ ਬੁੱਕ ਕਰਾਉਣ ਲਈ ਕੀ ਲੋੜ ਹੈ. ਇਸ ਤੋਂ ਬਾਅਦ ਦੋਵਾਂ ਨੇ ਰਿਬਸਟ ਸਿਸਟਮ ਬਣਾਇਆ.

ਉਸ ਤੋਂ ਬਾਅਦ ਉਨ੍ਹਾਂ ਨੇ ਦੋ ਹੋਰ ਸਾਥੀ ਨਾਲ ਰਲ੍ਹਾ ਲਏ. ਇਹ ਦੋਵੇਂ ਕਾਲ ਸੇੰਟਰ ਦਾ ਕੰਮ ਵੇਖਦੇ ਸਨ.

ਹੁਣ ਤਕ ਇਹ ਸਾਰਾ ਕੰਮ ਘਰੋਂ ਹੀ ਹੋ ਰਿਹਾ ਸੀ. ਉਨ੍ਹਾਂ ਨੇ ਮੁੰਬਈ ਦੇ ਇੱਕ ਮਾਲ ਵਿੱਚ ਇੱਕ ਕੇਬਿਨ ਕਿਰਾਏ ‘ਤੇ ਲੈ ਲਿਆ. ਇਸ ਕੇਬਿਨ ਵਿੱਚ ਇੱਕ ਦਰਜ਼ੀ ਵੀ ਕੰਮ ਕਰਦਾ ਸੀ.