"ਸਮ-ਟਾਂਕ ਯੋਜਨਾ ਦੀ ਕਾਮਯਾਬੀ ਸਰਕਾਰ ਦੀ ਨਹੀਂ, ਦਿੱਲੀ ਦੀ ਜਨਤਾ ਦੀ ਜਿੱਤ ਹੈ"

"ਸਮ-ਟਾਂਕ ਯੋਜਨਾ ਦੀ ਕਾਮਯਾਬੀ ਸਰਕਾਰ ਦੀ ਨਹੀਂ, ਦਿੱਲੀ ਦੀ ਜਨਤਾ ਦੀ ਜਿੱਤ ਹੈ"

Monday January 11, 2016,

5 min Read

ਮੈਨੂੰ ਇਸ ਗੱਲ ਦੀ ਪੂਰੀ ਆਸ ਹੈ ਕੀ ਅੰਨੇਭਗਤਾਂ ਅਤੇ ਪ੍ਰਚਾਰਕਾਂ ਦਾ ਮੁੰਹ ਹੁਣ ਬੰਦ ਹੋ ਗਿਆ ਹੋਣਾ ਏ. ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਧਰਨੇ-ਮੁਜਾਹਿਰੇ ਕਰਨ 'ਚ ਮਾਹਿਰ ਅਤੇ ਰਾਜ ਕਰਨ 'ਚ ਅਸਫਲ ਰਹਿਣ ਵਾਲੀ ਪਾਰਟੀ ਵਜੋਂ ਦਰਸ਼ਾਉਣ ਦੀ ਕੋਸ਼ਿਸ਼ ਕੀੱਤੀ ਸੀ. ਇਨ੍ਹਾਂ ਲੋਕਾਂ ਨੂੰ ਹੈਰਾਨ ਕਰਦਿਆਂ ਆਪ ਸਰਕਾਰ ਨੇ ਅੱਜ ਦੇ ਸਮੇਂ ਦੀ ਸਭ ਤੋਂ ਵੱਧ ਲੋਕਹਿਤ ਸਕੀਮ ਲਾਗੂ ਕੀੱਤੀ। ਪ੍ਰਦੂਸ਼ਣ ਦੀ ਸਮਸਿਆਂ ਨੂੰ ਕਾਬੂ ਕਰਨ ਲਈ ਆਪ ਸਰਕਾਰ ਨੇ ਵੀ ਜਦੋਂ ਸਮ-ਟਾਂਕ ਯੋਜਨਾ ਸ਼ੁਰੂ ਕੀੱਤੀ ਸੀ ਤਾਂ ਸਾਨੂੰ ਵੀ ਉਮੀਦ ਨਹੀਂ ਸੀ ਕੀ ਇਸ ਨੂੰ ਇੰਨਾਂ ਵੱਡਾ ਹੁੰਗਾਰਾ ਮਿਲੇਗਾ। ਪਿਛਲੇ ਕੁਜ ਦਿਨਾਂ 'ਚ ਮੈਂ ਕਈ ਵਾਰੀ ਮੈਟ੍ਰੋ ਰੇਲ 'ਚ ਯਾਤਰਾ ਕੀੱਤੀ ਤੇ ਕਈ ਲੋਕਾਂ ਨਾਲ ਗੱਲ-ਬਾਤ ਕਰਨ ਦਾ ਮੌਕਾ ਮਿਲਿਆ। ਉਹ ਬੜੇ ਖੁਸ਼ ਹਨ ਇਸ ਯੋਜਨਾ ਤੋਂ. ਕਈ ਲੋਕਾਂ ਨੇ ਮੈਨੂੰ ਇਸ ਸ਼ੁਰੁਆਤ ਲਈ ਧਨਵਾਦ ਵੀ ਕੀੱਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕੀ ਦਿੱਲੀ ਦੀ ਜਨਤਾ ਦੇ ਸਹਿਯੋਗ ਬਿਨਾਂ ਇਹ ਸੰਭਵ ਨਹੀਂ ਸੀ ਹੋ ਸਕਦਾ। ਮੈਂ ਦਿੱਲੀ ਦੀ ਜਨਤਾ ਨੂੰ ਧਨਵਾਦ ਦੇਣਾ ਚਾਹੁੰਦਾ ਹਾਂ.

ਇਕ ਵਾਰ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਨੂੰ ਗੈਸ ਚੈਮਬਰ ਕਹਿਣ ਦੇ ਬਾਅਦ ਦਿੱਲੀ ਸਰਕਾਰ ਨੇ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿਮ ਆਪਨੇ ਮੋਢਿਆਂ 'ਤੇ ਚੁੱਕੀ। ਭਾਵੇਂ ਇਸ ਤੋਂ ਪਹਿਲਾਂ ਹੀ ਦਿੱਲੀ ਸਰਕਾਰ ਹਰ ਮਹੀਨੇ ਦੀ 22 ਤਰੀਕ ਨੂੰ ਕਾਰ-ਮੁਕਤ ਦਿਹਾੜਾ ਬਣਾਉਣ ਵੱਲ ਕਦਮ ਪੁੱਟ ਚੁੱਕੀ ਸੀ. ਪਰ ਕੋਰਟ ਦੇ ਕਹਿਣ ਮਗਰੋਂ ਇਹ ਇਮਰਜੇੰਸੀ ਵਾਲੀ ਗੱਲ ਸੀ ਤੇ ਸਾਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਸੀ. ਭਾਵੇਂ ਅਸੀਂ ਕੋਈ ਨਰਮ ਕਦਮ ਚੁੱਕ ਸਕਦੇ ਸੀ ਪਰ ਉਹ ਆਉਣ ਵਾਲੀ ਪੀੜ੍ਹੀਆਂ ਲਈ ਨੁਕਸਾਨ ਦੇਣ ਵਾਲਾ ਹੁੰਦਾ। ਅਸੀਂ ਸਖ਼ਤ ਕਦਮ ਚੱਕਿਆ। ਅਸੀਂ ਜਦੋਂ ਸਮ-ਟਾਂਕ ਯਾਜ੍ਨਾ ਬਾਰੇ ਗੱਲ ਕੀੱਤੀ ਤਾਂ ਮੇਰੇ ਨਾਲ ਦੇ ਕੁਜ ਲੋਕਾਂ ਨੇ ਕਿਹਾ ਕੀ ਅਸੀਂ ਬਹੁਤ ਵੱਡੇ ਖਤਰੇ ਵੱਲ ਜਾ ਰਹੇ ਹਾਂ. ਜੇ ਯੋਜਨਾ ਫੇਲ ਹੋ ਗਈ ਤਾਂ ਸਰਕਾਰ ਲਈ ਸ਼ਰਮਿੰਦਗੀ ਹੋਏਗੀ। ਪਰ ਸਾਨੂੰ ਸਾਡੀ ਲੀਡਰਸ਼ਿਪ ਤੇ ਕਾਬਿਲੀਅਤ ਤੇ ਪੂਰਾ ਭਰੋਸਾ ਸੀ. ਅਸੀਂ ਜਾਣਦੇ ਸੀ ਕੀ ਜੇ ਜਨਤਾ ਵੱਲੋਂ ਸਹਿਯੋਗ ਮਿਲ ਗਿਆ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ।

ਸਮ-ਟਾਂਕ ਯੋਜਨਾ ਨੇ ਕਈ ਮਿਥਕ ਭੰਨੇ ਅਤੇ ਸ਼ਾਸ਼ਨ ਵੱਜੋਂ ਵੀ ਨਵੇਂ ਸਤਰ ਬਣਾਏ। ਇਸ ਯੋਜਨਾ ਦੀ ਕਾਮਯਾਬੀ ਨੇ ਇਹ ਸਾਬਿਤ ਕਰ ਦਿੱਤਾ ਕੀ ਆਪ ਸਰਕਾਰ 'ਚ ਢਾਂਚਾਗਤ ਬਦਲਾਵ ਲਿਆਉਣ ਦੀ ਬੌਧਿਕ ਕਾਬਿਲੀਅਤ ਹੈ. ਨਾਲ ਹੀ ਇੰਨੀ ਵੱਡੀ ਯੋਜਨਾ ਨੂੰ ਸੂਖਮ ਜਾਣਕਾਰੀ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ. ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਨੀਤੀਆਂ ਦਾ ਲਾਗੂ ਨਾ ਹੋਣਾ ਹੀ ਵਿਕਾਸ ਦੇ ਰਾਹ 'ਚ ਵੱਡੀ ਔਕੜ ਬੰਦਾ ਰਿਹਾ ਹੈ. ਸਮ-ਟਾਂਕ ਯੋਜਨਾ ਨੇ ਇਹ ਮਿਥਕ ਵੀ ਭੰਨ ਦਿੱਤਾ ਹੈ. ਜਦੋਂ ਇਸ ਯੋਜਨਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਇਹ ਗੱਲ ਚੰਡੀ ਤਰਾਂਹ ਪਤਾ ਸੀ ਕੀ ਇਸ ਦੇ ਲਈ ਕਈ ਅਦਾਰਿਆਂ ਵਿਚਾਲੇ ਤਾਲਮੇਲ ਕਾਇਮ ਕਰਨ ਦੇ ਲੋੜ ਹੋਏਗੀ। ਸਰਕਾਰ ਨੇ ਸਾਰੇ ਅਦਾਰਿਆਂ ਨੂੰ ਨਾਲ ਰਲ੍ਹਾਇਆ ਅਤੇ ਗੱਲ-ਬਾਤ ਦਾ ਲਮਾਂ ਦੌਰ ਚਲਿਆ।

image


ਸਾਨੂੰ ਇਸ ਗੱਲ ਦਾ ਪਤਾ ਸੀ ਕੀ ਇੰਨੇ ਵੱਡੇ ਸਤਰ ਦੀ ਯੋਜਨਾ ਨੂੰ ਜਨਤਾ ਦੇ ਸਮਰਥਨ ਬਿਨਾਹ ਸਿਰੇ ਨਹੀਂ ਲਾਇਆ ਜਾ ਸਕਦਾ। ਲੋਕਾਂ ਨੂੰ ਇਹ ਸਮਝਾਉਣ ਦੀ ਲੋੜ ਸੀ ਕੀ ਇਹ ਯੋਜਨਾ ਉਨ੍ਹਾਂ ਦੇ ਆਪ ਦੇ ਲਈ, ਉਨ੍ਹਾਂ ਦੇ ਬੱਚਿਆਂ ਦੀ ਸੇਹਤ ਦੀ ਭਲਾਈ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ. ਪ੍ਰਦੂਸ਼ਣ ਹਰੇਕ 'ਤੇ ਬੁਰਾ ਪ੍ਰਭਾਵ ਪਪਾ ਰਿਹਾ ਹੈ ਭਾਵੇਂ ਉਹ ਜਵਾਨ ਹੈ ਜਾਂ ਬੁਜੁਰਗ। ਇਸ੍ ਗੱਲ ਨੂੰ ਲੋਕਾਂ ਤਕ ਪਹੁੰਚਾਉਣ ਲਈ ਮੀਡਿਆ ਦਾ ਵੀ ਸ਼ੁਕਰੀਆ।

ਸਮ-ਟਾਂਕ ਯੋਜਨਾ ਨੇ ਇਕ ਵਾਰ ਫੇਰ ਇਹ ਸਾਬਿਤ ਕਰ ਦੀੱਤਾ ਹੈ ਕੀ ਆਪ ਸਰਕਾਰ ਜੋ ਵਾਦਾ ਕਰਦੀ ਹੈ ਉਸਨੂੰ ਪੂਰਾ ਕਰਦੀ ਹੈ ਕਿਉਂਕਿ ਉਹ ਇਮਾਨਦਾਰ ਹੈ. ਅਸੀਂ ਜੁਮਲੇ ਛੱਡ ਕੇ ਲੋਕਾਂ ਨਾਲ ਧੋਖਾ ਨਹੀਂ ਕਰਦੇ। ਅਸੀਂ ਉਹੀ ਵਾਦਾ ਕਰਦੇ ਹਾਂ ਜੋ ਅਸੀਂ ਪੂਰਾ ਕਰ ਸਕਦੇ ਹਾਂ. ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਵੀਹ ਮਹੀਨੇ ਪਹਿਲਾਂ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਸਵਛ ਭਾਰਤ ਮੁਹਿੰ ਨੂੰ ਵੇਖ ਲਓ. ਅਸੀਂ ਉਸ ਨੂੰ ਵੀ ਦਿਲੋਂ ਸਮਰਥਨ ਦਿੱਤਾ ਪਰ ਇਹ ਕਾਮਯਾਬ ਨਹੀਂ ਹੋਇਆ। ਇਹ ਮੀਡਿਆ ਅਤੇ ਪ੍ਰਚਾਰ ਦਾ ਜ਼ਰਿਆ ਬਣ ਕੇ ਰਹਿ ਗਿਆ. ਟੈਕ੍ਸ ਦੇਣ ਵਾਲੇ ਲੋਕਾਂ ਦੀ ਕਰੋੜਾਂ ਰੁਪੈ ਦੀ ਰਕਮ ਇਸ਼ਤਿਹਾਰਾਂ 'ਤੇ ਬਰਬਾਦ ਕਰ ਦਿੱਤੀ। ਹੁਣ ਡਿਜਿਟਲ ਇੰਡੀਆ ਅਤੇ ਮੇਕ ਇਨ ਇੰਡੀਆ ਮੁਹਿੰਮ ਵੱਲ ਵੀ ਵੇਖ ਲਓ. ਕਿਸੀ ਨੂੰ ਪਤਾ ਨਹੀਂ ਇਹ ਕਿਸ ਪਾਸੇ ਜਾ ਰਿਹਾ ਹੈ.

image


ਮੈਂ ਇਸ ਗੱਲ ਨੂੰ ਚੰਗੀ ਤਰਹ ਜਾਣਦਾ ਹਾਂ ਕੀ ਇਕ ਵਧੀਆ ਸ਼ੁਰੁਆਤ ਹੋ ਗਈ ਹੈ ਪਰ ਹਾਲੇ ਅੱਗੇ ਦੇ ਰਾਹ 'ਚ ਔਕੜਾਂ ਹਨ. ਅਸੀਂ ਸਾਰੀਆਂ ਨੂੰ ਰਲ੍ਹ ਕੇ ਹੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨਾ ਹੈ. ਜੇ ਹੋਰ ਲੋੜ ਹੋਏਗੀ ਤਾਂ ਹੋਰ ਵੀ ਸਖ਼ਤ ਕਦਮ ਚੁੱਕੇ ਜਾ ਸਕਦੇ ਨੇ. ਹੋ ਸਕਦਾ ਹੈ ਉਹ ਹੋਰ ਵੇ ਸਖ਼ਤ ਹੋਣ ਪਰ ਸਮਾਜ ਦੀ ਬੇਹਤਰੀ ਲਈ ਉਹ ਵੀ ਜਰੂਰੀ ਹੋਏਗਾ। ਇਕ ਅਜਿਹਾ ਸਮਾਜ ਜਿੱਥੇ ਸਾਫ਼ ਹਵਾ 'ਚ ਸਾਂਹ ਲੈਣਾ ਔਖਾ ਨਾ ਹੋਵੇ, ਬੱਚਿਆਂ ਨੂੰ ਸਾਹ ਦੀ ਬੀਮਾਰਿਆਂ ਨਾ ਹੋਣ. ਸਮ-ਟਾਂਕ ਯੋਜਨਾ ਨੇ ਜਨਤਕ ਕ੍ਰਾਂਤੀ ਦਾ ਰੂਪ ਲਿਆ ਹੈ ਅਤੇ ਇਕ ਨਵਾਂ ਮਾਡਲ ਤਿਆਰ ਕੀਤਾ ਹੈ. ਇਹ ਇਸ ਵਿਸ਼ਵਾਸ ਨੂੰ ਪੱਕਾ ਕਰਦਾ ਹੈ ਕੀ ਜੇ ਜਨਤਾ ਕਿਸੇ ਵੀ ਨੀਤੀ 'ਚ ਸ਼ਾਮਿਲ ਹੋਵੇ ਅਤੇ ਆਪਨੇ ਉੱਪਰ ਜਿਮੇਦਾਰੀ ਲੈ ਲਾਵੇ ਤਾਂ ਨਾਮੁਮਕਿਨ ਕੁਜ ਵੀ ਨਹੀਂ। ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਕੀ ਦੁਨਿਆ ਭਰ 'ਚ ਸਭ ਤੋਂ ਵੱਧ ਪ੍ਰਦੂਸ਼ਣ ਲਈ ਜਾਣੀ ਜਾਂਦੀ ਰਹੀ ਦਿੱਲੀ ਹੁਣ ਦੇਸ਼ ਦੇ ਸਭ ਤੋਂ ਸਾਫ਼ ਅਤੇ ਪ੍ਰਦੂਸ਼ਣ ਮੁਕਤ ਸ਼ਹਿਰ ਦੇ ਤੌਰ ਤੇ ਵੀ ਪਛਾਣ ਬਣਾ ਲਏਗੀ। ਧਨਵਾਦ ਦਿੱਲੀ।

(ਇਹ ਲੇਖ ਆਮ ਆਦਮੀ ਪਾਰਟੀ ਨੇ ਕੌਮੀ ਬੁਲਾਰੇ ਅਤੇ ਪਤਰਕਾਰ ਰਹੇ ਆਸ਼ੁਤੋਸ਼ ਨੇ ਅੰਗ੍ਰੇਜ਼ੀ 'ਚ ਲਿਖਿਆ ਹੈ. ਅਨੁਵਾਦ ਅਨੁਰਾਧਾ ਸ਼ਰਮਾ ਨੇ ਕੀਤਾ ਹੈ.)

    Share on
    close