ਬੋਲਣ ਅਤੇ ਸੁਣਨ ਨੂੰ ਮਜ਼ਬੂਰ ਸ਼ਰਧਾ ਵੈਸ਼ਨਵ ਨੇ ਬਣਾਈ ਛਤੀਸਗੜ੍ਹ ਦੀ ਮਹਿਲਾ ਕ੍ਰਿਕੇਟ ਟੀਮ ਵਿੱਚ ਆਪਣੀ ਥਾਂ

ਬੋਲਣ ਅਤੇ ਸੁਣਨ ਨੂੰ ਮਜ਼ਬੂਰ ਸ਼ਰਧਾ ਵੈਸ਼ਨਵ ਨੇ ਬਣਾਈ ਛਤੀਸਗੜ੍ਹ ਦੀ ਮਹਿਲਾ ਕ੍ਰਿਕੇਟ ਟੀਮ ਵਿੱਚ ਆਪਣੀ ਥਾਂ

Wednesday October 05, 2016,

2 min Read

ਜ਼ਿਦ ਅਤੇ ਹੌਸਲੇ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ. ਇਹ ਗੱਲ ਸੁਣਨ ਵਿੱਚ ਤਾਂ ਬਹੁਤ ਵਾਰੀ ਆਈ ਹੋਣੀ ਹੈ ਪਰ ਇਸ ਨੂੰ ਗੱਲ ਨੂੰ ਸਾਬਿਤ ਕਰ ਵਿਖਾਉਣ ਦਾ ਹੌਸਲਾ 18 ਸਾਲ ਦੀ ਸ਼ਰਧਾ ਵੈਸ਼ਨਵ ਨੇ ਕੀਤਾ. ਸੁਣਨ ਅਤੇ ਬੋਲਣੋਂ ਮਜ਼ਬੂਰ ਇਸ ਕੁੜੀ ਨੇ ਆਪਣੇ ਹੌਸਲੇ. ਹਿਮਤ ਅਤੇ ਜ਼ਿਦ ਨਾਲ ਛਤੀਸਗੜ੍ਹ ਦੀ ਮਹਿਲਾ ਕ੍ਰਿਕੇਟ ਟੀਮ ਵਿੱਚ ਆਪਣੀ ਥਾਂ ਬਣਾਈ ਹੈ. ਮਹਿਲਾ ਕ੍ਰਿਕੇਟ ਟੀਮ ‘ਚ ਆਪਣੀ ਜਗ੍ਹਾਂ ਬਣਾਉਣ ਵਾਲੀ ਸ਼ਰੀਰਿਕ ਤੌਰ ‘ਤੇ ਮਜ਼ਬੂਰ ਉਹ ਪਹਿਲਾ ਕੁੜੀ ਹੈ.

ਛਤੀਸਗੜ੍ਹ ਦੇ ਬਿਲਾਸਪੁਰ ਕਸਬੇ ਦੀ ਰਹਿਣ ਵਾਲੀ ਸ਼ਰਧਾ ਵੈਸ਼ਨਵ ਨੇ 14 ਸਾਲ ਦੀ ਉਮਰ ਵਿੱਚ ਕ੍ਰਿਕੇਟ ਖੇਡਣਾ ਸ਼ੁਰੂ ਕੀਤਾ ਸੀ. ਉਹ ਸਪਿੰਨ ਬੋਲਿੰਗ ਕਰਦੀ ਹੈ. ਪਿਛਲੇ ਹਫ਼ਤੇ ਉਹ 15 ਮੈਂਬਰੀ ਰਾਜ ਮਹਿਲਾ ਕ੍ਰਿਕੇਟ ਟੀਮ ਲਈ ਚੁਣੀ ਗਈ. ਇਹ ਉਸ ਦੀ ਆਪਣੀ ਕਾਮਯਾਬੀ ਹੈ.

image


ਉਸਦੇ ਪਿਤਾ ਰਮੇਸ਼ ਵੈਸ਼ਨਵ ਨੇ ਦੱਸਿਆ ਕੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕੇ ਉਨ੍ਹਾਂ ਦੀ ਧੀ ਵਿੱਚ ਸੁਣਨ ਅਤੇ ਬੋਲਣ ਦੀ 90 ਫ਼ੀਸਦ ਤੋਂ ਵੱਧ ਘਾਟ ਹੈ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਸੀ. ਉਹ ਸੋਚਦੇ ਸਨ ਕੇ ਇਹ ਕੁੜੀ ਅੱਗੇ ਜਾ ਕੇ ਕਿਵੇਂ ਆਪਣਾ ਜੀਵਨ ਵਤੀਤ ਕਰੇਗੀ.

ਉਨ੍ਹਾਂ ਦੱਸਿਆ ਕੇ ਜਦੋਂ ਉਹ 13 ਵਰ੍ਹੇ ਦੀ ਸੀ ਤਾਂ ਉਹ ਆਪਣੇ ਭਰਾ ਨਾਲ ਕ੍ਰਿਕੇਟ ਵੇਖਦੀ ਹੁੰਦੀ ਸੀ. ਇੱਕ ਦਿਨ ਉਸ ਨੇ ਕਿਹਾ ਕੇ ਉਹ ਵੀ ਬੋਲਿੰਗ ਕਰਨਾ ਚਾਹੁੰਦੀ ਹੈ. ਉਸ ਦੇ ਪਿਤਾ ਉਸ ਨੂੰ ਕ੍ਰਿਕੇਟ ਦੇ ਕੋਚ ਕੋਲ ਲੈ ਗਏ. ਕੁਝ ਹੀ ਮਹੀਨਿਆਂ ਮਗਰੋਂ ਕੋਚ ਨੇ ਦੱਸਿਆ ਕੇ ਸ਼ਰਧਾ ਇੱਕ ਵੱਧਿਆ ਸਪਿਨ ਬੋਲਰ ਬਣ ਸਕਦੀ ਹੈ.

ਬਿਲਾਸਪੁਰ ਦੀ ਕ੍ਰਿਕੇਟ ਅਕਾਦਮੀ ਫ਼ਾਉਡੇਸ਼ਨ ਬਾਈ ਚੈਨਪਿੰਅੰਸ ਦੇ ਕੋਚ ਮੋਹਨ ਸਿੰਘ ਠਾਕੁਰ ਨੇ ਦੱਸਿਆ ਕੇ ਸ਼ਰਧਾ ਵਿੱਚ ਕ੍ਰਿਕੇਟ ਪ੍ਰਤੀ ਜੁਨੂਨ ਦਿੱਸਦਾ ਸੀ. ਉਸਨੇ ਆਪਣੀ ਜ਼ਿਦ ਨਾਲ ਆਪਣੀ ਸ਼ਰੀਰਿਕ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ. ਉਸਨੇ ਬੋਲਿੰਗ ਵੱਲ ਧਿਆਨ ਲਾਇਆ ਅਤੇ ਮੀਡੀਅਮ ਪੇਸ ਬੋਲਰ ਤੋਂ ਸਪਿਨ ਬੋਲਰ ਬਣ ਗਈ.

ਉਸ ਨੂੰ ਟ੍ਰੇਨਿੰਗ ਦੇਣ ਵਾਲੇ ਅਨਿਲ ਠਾਕੁਰ ਨੇ ਕਿਹਾ ਕੇ ਸ਼ਰਧਾ ਦੀ ਕਾਮਯਾਬੀ ਹੋਰ ਕਈ ਕੁੜੀਆਂ ਲਈ ਪ੍ਰੇਰਨਾ ਬਣ ਗਈ ਹੈ. ਸ਼ਰਧਾ ਦੀ ਕਾਮਯਾਬੀ ਦੀ ਕਹਾਣੀ ਸੁਣਨ ਤੋਂ ਬਾਅਦ 15 ਹੋਰ ਕੁੜੀਆਂ ਨੇ ਕ੍ਰਿਕੇਟ ਅਕਾਦਮੀ ਵਿੱਚ ਦਾਖਿਲਾ ਲੈ ਲਿਆ ਹੈ.

ਉਨ੍ਹਾਂ ਦੱਸਿਆ ਕੇ ਸ਼ੁਰੁਆਤ ਵਿੱਚ ਉਸ ਦੇ ਨਾਲ ਖੇਡਣ ਵਾਲੀ ਕੁੜੀਆਂ ਨੂੰ ਉਸ ਦੀ ਗੱਲ ਸਮਝ ਨਹੀਂ ਸੀ ਆਉਂਦੀਆਂ. ਉਸ ਕੋਸ਼ਿਸ਼ ਕਰਦੀ ਸੀ ਆਪਣੀ ਗੱਲ ਸਮਝਾਉਣ ਲਈ. ਪਰ ਹੁਣ ਉਸ ਦੀ ਬੋਲਿੰਗ ਹੀ ਸਬ ਕੁਝ ਬੋਲਦੀ ਹੈ.

ਲੇਖਕ: ਰਵੀ ਸ਼ਰਮਾ  

    Share on
    close