ਬੇਜ਼ੁਬਾਨ ਪੰਛੀਆਂ ਲਈ ਚਲਾਉਂਦੇ ਹਨ 'ਬਰਡ ਐਂਬੂਲੈੰਸ', ਕਰਦੇ ਹਨ ਸਨਮਾਨ ਨਾਲ ਅੰਤਿਮ ਸੰਸਕਾਰ

ਬੇਜ਼ੁਬਾਨ ਪੰਛੀਆਂ ਲਈ ਚਲਾਉਂਦੇ ਹਨ 'ਬਰਡ ਐਂਬੂਲੈੰਸ', ਕਰਦੇ ਹਨ ਸਨਮਾਨ ਨਾਲ ਅੰਤਿਮ ਸੰਸਕਾਰ

Wednesday June 08, 2016,

3 min Read

ਸਮਾਜ ਵਿੱਚ ਰਹਿੰਦੀਆਂ ਇਨਸਾਨ ਹੋਰ ਮਨੁਖਾਂ ਬਾਰੇ ਸੋਚਦਾ ਹੈ, ਉਨ੍ਹਾਂ ਨਾਲ ਸੰਬੰਧ ਬਣਾਉਂਦਾ ਹੈ, ਉਨ੍ਹਾਂ ਦੇ ਸੁਖ ਅਤੇ ਪਰੇਸ਼ਾਨੀ ਦੇ ਮੌਕੇ ਨਾਲ ਖੜਦਾ ਹੈ, ਪਰ ਇਨਸਾਨ ਦੇ ਨਾਲ ਰਹਿੰਦੇ-ਵਸਦੇ ਪਸ਼ੂਆਂ ਅਤੇ ਪੰਛੀਆਂ ਬਾਰੇ ਸੋਚਣ ਦਾ ਸਮਾਂ ਕਿਸੇ ਕੋਲ ਨਹੀਂ ਹੈ. ਆਪਣੀ ਰੋਜ਼ ਦੇ ਭੱਜ-ਨੱਠ ਵਿੱਚ ਹੀ ਇੰਨੇ ਮਸਰੂਫ ਰਹਿੰਦੇ ਹਨ ਕੇ ਧਰਤੀ ਉੱਪਰ ਹੀ ਸਾਡੇ ਨਾਲ ਵੱਸਦੇ ਪਸ਼ੂਆਂ ਅਤੇ ਪੰਛੀਆਂ ਵੱਲ ਵੇਖਣ ਦਾ ਵੀ ਸਮਾਂ ਨਹੀਂ ਕਢ ਪਾਉਂਦੇ.

ਪਰ ਇਸੇ ਸਮਾਜ ਵਿੱਚ ਪ੍ਰਿੰਸ ਮੇਹਰਾ ਜੇਹੀ ਸ਼ਖਸੀਅਤਾਂ ਵੀ ਹਨ ਜਿਨ੍ਹਾਂ ਨੇ ਬੇਜ਼ੁਬਾਨ ਪੰਛੀਆਂ ਦੇ ਦਰਦ ਨੂੰ ਸਮਝਿਆ ਹੈ. ਉਨ੍ਹਾਂ ਨੂੰ ਕਿਸੇ ਇਨਸਾਨ ਦੀ ਤਰ੍ਹਾਂ ਹੀ ਸਨਮਾਨ ਦਿੰਦੇ ਹਨ. ਚੰਡੀਗੜ੍ਹ ‘ਚ ਵਸਦੇ ਪ੍ਰਿੰਸ ਮੇਹਰਾ ਪਾਛੀਆਂ ਲਈ ਐਂਬੂਲੈੰਸ ਚਲਾਉਂਦੇ ਹਨ. ਪੰਛੀਆਂ ਦਾ ਇਲਾਜ਼ ਵੇ ਕਰਦੇ ਹਨ ਅਤੇ ਤੇ ਇਨ੍ਹਾਂ ਦੀ ਮੌਤ ਹੋ ਜਾਣ ‘ਤੇ ਪੂਰੇ ਸਨਮਾਨ ਨਾਲ ਸੰਸਕਾਰ ਵੀ ਕਰਦੇ ਹਨ.

image


ਪ੍ਰਿੰਸ ਮੇਹਰਾ ਦਾ ਕਹਿਣਾ ਹੈ ਕੇ-

“ਸਮਾਜ ਵਿੱਚ ਰਹਿੰਦੇ ਹੋਏ ਅਸੀਂ ਹੋਰ ਮਨੁਖਾਂ ਬਾਰੇ ਤਾਂ ਸੋਚਦੇ ਹਾਂ, ਉਨ੍ਹਾਂ ਦੇ ਕੰਮ ਵੀ ਆਉਂਦੇ ਹਾਂ. ਪਰ ਸਾਡੇ ਰਹਿੰਦੇ-ਵਸਦੇ, ਸਾਡੇ ਘਰਾਂ ‘ਚ ਨਾਲ ਰਹਿੰਦੇ ਪੰਛੀਆਂ ਬਾਰੇ ਅਸੀਂ ਕਦੇ ਨੀ ਸੋਚਦੇ. ਓਹ ਕਿਵੇਂ ਆਪਣੀ ਰੋਟੀ-ਪਾਣੀ ਦਾ ਜੁਗਾੜ ਕਰਦੇ ਹਨ, ਕਿਵੇਂ ਗਰਮੀ ਵਿੱਚ ਪਾਣੀ ਦਾ ਪ੍ਰਬੰਧ ਕਰਦੇ ਹਨ, ਕਦੋਂ ਬੀਮਾਰ ਹੁੰਦੇ ਹਨ ਤੇ ਕਦੋਂ ਮਰ ਵੀ ਜਾਂਦੇ ਹਨ. ਇਹ ਦੁਖ ਦੀ ਗੱਲ ਹੈ.”

ਪ੍ਰਿੰਸ ਮੇਹਰਾ ਸੜਕਾਂ ‘ਤੇ ਡਿੱਗੇ ਪਏ ਪੰਛੀਆਂ ਦੀ ਦੇਖਭਾਲ ‘ਚ ਲੱਗੇ ਹੋਏ ਨੇ. ਉਨ੍ਹਾਂ ਨੇ ਇਸ ਕੰਮ ਲਈ ਇੱਕ ਇਲੈਕਟ੍ਰਿਕ ਬਾਇਕ ਲੈ ਰੱਖੀ ਹੈ ਜਿਸ ਨੂੰ ਉਨ੍ਹਾਂ ਨੇ ‘ਬਰਡ ਐਂਬੂਲੈੰਸ’ ਦਾ ਨਾਂਅ ਦਿੱਤਾ ਹੋਇਆ ਹੈ. ਇਸ ਬਾਇਕ ‘ਤੇ ਉਹ ਸ਼ਹਿਰ ਦੇ ਵੱਖ ਵੱਖ ਹਿੱਸੇ ‘ਤੋਂ ਆਉਣ ਵਾਲੀ ਜਾਣਕਾਰੀ ਦੇ ਮੁਤਾਬਿਕ ਬੀਮਾਰ, ਫੱਟੜ ਜਾਂ ਮ੍ਰਿਤਕ ਪੰਛੀਆਂ ਦੀ ਮਦਦ ਲਈ ਪਹੁੰਚਦੇ ਹਨ. ਪ੍ਰਮੁਖ ਤੌਰ ਤੇ ਤਾਂ ਉਹ ਮ੍ਰਿਤਕ ਪੰਛੀਆਂ ਦਾ ਸਨਮਾਨ ਨਾਲ ਅੰਤਿਮ ਸੰਸਕਾਰ ਕਰਦੇ ਹਨ ਅਤੇ ਬੀਮਾਰ ਜਾਂ ਫੱਟੜ ਹੋਏ ਪੰਛੀਆਂ ਨੂੰ ‘ਪੀਪਲ ਫ਼ਾਰ ਐਨੀਮਲ’ ਵਾਲੇ ਸ਼ੈਲਟਰ ਵਿੱਚ ਛੱਡ ਕੇ ਆਉਂਦੇ ਹਨ.

image


ਇਸ ਬਾਰੇ ਕਿਵੇਂ ਰੁਝਾਨ ਹੋਇਆ, ਪੁੱਛਣ ‘ਤੇ ਪ੍ਰਿੰਸ ਮੇਹਰਾ ਦੱਸਦੇ ਹਨ ਕੇ-

“ਮੈਂ ਇੱਕ ਮੇਡਿਕਲ ਕੈੰਪ ਦੇ ਸਿਲਸਿਲੇ ਵਿੱਚ ਫਰੀਦਕੋਟ ਗਿਆ ਹੋਇਆ ਸੀ. ਉੱਥੇ ਵੇਖਿਆ ਇੱਕ ਔਰਤ ਇੱਕ ਮਰੇ ਹੋਏ ਕਬੂਤਰ ਨੂੰ ਕੂੜੇਦਾਨ ਵਿੱਚ ਸੁੱਟ ਰਹੀ ਸੀ. ਪਤਾ ਲੱਗਾ ਕੇ ਉਨ੍ਹਾਂ ਦੀ ਦੁਕਾਨ ‘ਚ ਲੱਗੇ ਪੱਖੇ ਵਿੱਚ ਵੱਜ ਕੇ ਦੋ ਕਬੂਤਰ ਮਰ ਗਏ ਸਨ. ਮੈਨੂ ਲੱਗਾ ਕੇ ਇਨ੍ਹਾਂ ਪੰਛੀਆਂ ਨੂੰ ਇਸ ਤਰ੍ਹਾਂ ਲਾਵਾਰਿਸ ਦੀ ਤਰ੍ਹਾਂ ਨਹੀਂ ਸੁੱਟਣਾ ਚਾਹਿਦਾ. ਇਹ ਵੀ ਸਾਡੇ ਸਮਾਜ ਦਾ ਹਿੱਸਾ ਹਨ. ਅੰਤਿਮ ਸੰਸਕਾਰ ਸਨਮਾਨ ਨਾਲ ਹੋਣਾ ਚਾਹਿਦਾ ਹੈ.”

ਉਸ ਤੋਂ ਬਾਅਦ ਪ੍ਰਿੰਸ ਮੇਹਰਾ ਨੇ ਮਰੇ ਹੋਏ ਪੰਛੀਆਂ ਦਾ ਅੰਤਿਮ ਸੰਸਕਾਰ ਸ਼ੁਰੂ ਕੀਤਾ. ਉਹ ਮ੍ਰਿਤਕ ਪੰਛੀ ਨੂੰ ਕਿਸੇ ਵੀਰਾਨੇ ‘ਚ ਲੈ ਜਾਂਦੇ ਹਨ ਅਤੇ ਉੱਥੇ ਟੋਆ ਪੱਟ ਕੇ ਉਸ ਵਿੱਚ ਲੂਣ ਪਾ ਕੇ ਪੰਛੀ ਨੂੰ ਦਫ਼ਨ ਕਰ ਦਿੰਦੇ ਹਨ. ਸਾਲ 2011 ਤੋਂ ਹੁਣ ਤਕ ਉਹ 390 ਪੰਛੀਆਂ ਦਾ ਸੰਸਕਾਰ ਕਰ ਚੁੱਕੇ ਹਨ.

ਇਸ ਤੋਂ ਅਲਾਵਾ ਉਹ ਗਰਮੀਆਂ ਦੇ ਦਿਨਾਂ ‘ਚ ਪੰਛੀਆਂ ਲਈ ਪਾਣੀ ਰੱਖਣ ਨੂੰ ਮਿੱਟੀ ਜਾਂ ਪਲਾਸਟਿਕ ਦੇ ਬਣੇ ਬਰਤਨ ਵੀ ਦਿੰਦੇ ਹਨ. ਇਹ ਬਰਤਨ ਉਹ ਮੁਫ਼ਤ ਵੰਡਦੇ ਹਨ. ਉਨ੍ਹਾਂ ਦੀ ‘ਬਰਡ ਐਂਬੂਲੈੰਸ’ ਦੇ ਪਿੱਛੇ ਲਿੱਖੇ ਹੋਏ ਨੰਬਰ ‘ਤੇ ਫੋਨ ਕਰਕੇ ਕੋਈ ਵੀ ਇਹ ਬਰਤਨ ਆਪਣੇ ਘਰ ਮੰਗਾ ਸਕਦਾ ਹੈ.

image


ਪ੍ਰਿੰਸ ਮੇਹਰਾ ਨੂੰ ਇਨ੍ਹਾਂ ਭਲਾਈ ਦੇ ਕੰਮਾਂ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ. ਇਨ੍ਹਾਂ ਕੰਮਾਂ ਲਈ ਉਨ੍ਹਾਂ ਦਾ ਨਾਂਅ ਦੋ ਵਾਰ ‘ਲਿਮਕਾ ਬੂਕ ਆਫ਼ ਰਿਕਾਰਡ’ ਵਿੱਚ ਵੀ ਆ ਚੁੱਕਾ ਹੈ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਾਜ ਪੱਧਰੀ ਸਨਮਾਨ ਵੀ ਦਿੱਤਾ ਜਾ ਚੁੱਕਾ ਹੈ. ਇਸ ਤੋਂ ਅਲਾਵਾ ਉਨ੍ਹਾਂ ਨੂੰ ਗ੍ਰੀਨ ਆਈਡੋਲ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ.

ਲੇਖਕ: ਰਵੀ ਸ਼ਰਮਾ 

    Share on
    close