ਭਾਰਤ-ਪਾਕ ਸਰਹਦ ਦੀ ਰਾਖੀ ਕਰਨ ਵਾਲੀ ਪਹਿਲੀ ਮਹਿਲਾ ਕਮਾਡੇੰਟ ਤਨੁਸ਼੍ਰੀ 

0

ਤਨੁਸ਼੍ਰੀ ਨੇ 40 ਸਾਲ ਦੇ ਬੀਐਸਐਫ ਦੇ ਇਤਿਹਾਸ ਵਿੱਚ ਪਹਿਲੀ ਅਸਿਸਟੇਂਟ ਕਮਾਡੇੰਟ ਬਣਨ ਦਾ ਫਕਰ ਹਾਸਿਲ ਕੀਤਾ ਹੈ. ਇਸ ਵੇਲੇ ਉਹ ਰਾਜਸਥਾਨ ਦੇ ਬਾੜਮੇਰ ਵਿੱਚ ਭਾਰਤ-ਪਾਕ ਸਰਹਦ ‘ਤੇ ਤੈਨਾਤ ਹੈ.

ਉਹ ਆਪਣੀ ਡਿਉਟੀ ਦੇ ਨਾਲ ਕੈਮਲ ਸਫ਼ਾਰੀ ਰਾਹੀਂ ਬੀਐਸਐਫ ਅਤੇ ਏਅਰਫੋਰਸ ਦੀ ਮਹਿਲਾ ਕਰਮਚਾਰੀਆਂ ਨਾਲ ਔਰਤਾਂ ਨੂੰ ਮਜਬੂਤ ਕਰਨ ਅਤੇ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦਾ ਸੰਦੇਸ਼ ਵੀ ਦੇ ਰਹੀ ਹਨ.

ਤਨੁਸ਼੍ਰੀ 2014 ਬੈਚ ਦੀ ਬੀਐਸਐਫ ਅਧਿਕਾਰੀ ਹਨ. ਉਨ੍ਹਾਂ ਨੇ 2014 ਵਿੱਚ ਲੋਕਸੇਵਾ ਆਯੋਗ ਦੀ ਪ੍ਰੀਖਿਆ ਪਾਸ ਕੀਤੀ ਸੀ. ਇਸ ਤੋਂ ਬਾਅਦ ਉਨ੍ਹਾਂ ਨੇ ਟੇਕਨਪੁਰ ਵਿੱਖੇ ਬੀਐਸਐਫ ਅਕਾਦਮੀ ਦੀ ਪਾਸਿੰਗ ਆਉਟ ਪਰੇਡ ‘ਚ ਦੇਸ਼ ਦੀ ਪਹਿਲੀ ਮਹਿਲਾ ਕਮਾਂਡੇੰਟ ਵੱਜੋਂ ਹਿੱਸਾ ਲਿਆ.

ਟ੍ਰੇਨਿੰਗ ਦੇ ਬਾਅਦ ਉਨ੍ਹਾਂ ਨੂੰ ਪੰਜਾਬ ਦੇ ਸਰਹਦੀ ਇਲਾਕੇ ‘ਚ ਪੋਸਟਿੰਗ ਮਿਲੀ.

ਰਾਜਸਥਾਨ ਦੇ ਬਾੜਮੇਰ ਇਲਾਕੇ ‘ਚ ਹੁਣ ਉਹ ਤੈਨਾਤ ਹਨ ਉਸੇ ਇਲਾਕੇ ਵਿੱਚ ਉਨ੍ਹਾਂ ਦੇ ਪਿਤਾ ਨੌਕਰੀ ਕਰਦੇ ਸਨ. ਜਦੋਂ ਬਾੜਮੇਰ ‘ਚ ਬਾਰਡਰ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਉਸ ਵੇਲੇ ਤਨੁਸ਼੍ਰੀ ਸਕੂਲ ਜਾਂਦੀ ਸੀ. ਉਸ ਫਿਲਮ ਨੂ ਵੇਖ ਕੇ ਹੀ ਉਨ੍ਹਾਂ ਦਾ ਫੌਜ਼ ਪ੍ਰਤੀ ਲਗਾਵ ਹੋਇਆ.

ਉਨ੍ਹਾਂ ਦਾ ਕਹਿਣਾ ਹੈ ਕੇ ਉਹ ਨਿੱਕੇ ਹੁੰਦੀਆਂ ਹੀ ਫੌਜ਼ ‘ਚ ਜਾਣ ਦਾ ਸੁਪਨਾ ਵੇਖਦੀ ਸੀ. ਸਕੂਲ ਜਾਣ ਸਮੇਂ ਬਾਰਡਰ ਫਿਲਮ ਦੀ ਸ਼ੂਟਿੰਗ ਵੇਖ ਕੇ ਉਸ ਨੂੰ ਪ੍ਰੇਰਨਾ ਮਿਲੀ. ਉਸ ਸਕੂਲ ਅਤੇ ਕਾਲੇਜ ਵਿੱਚ ਵੀ ਐਨਸੀਸੀ ਦੀ ਕੈਡੇਟ ਰਹੀ ਹਨ.

ਉਨ੍ਹਾਂ ਦਾ ਕਹਿਣਾ ਹੈ ਕੇ ਉਨ੍ਹਾਂ ਦਾ ਬੀਐਸਐਫ ‘ਚ ਆਉਣਾ ਉਦੋਂ ਹੀ ਕਾਮਯਾਬ ਹੋਏਗਾ ਜਦੋਂ ਹੋਰ ਕੁੜੀਆਂ ਫੌਜ਼ ਵਿੱਚ ਭਰਤੀ ਹੋਣਗੀਆਂ. ਉਹ ਕਹਿੰਦੀ ਹੈ ਕੇ ਕੁੜੀਆਂ ਨੂੰ ਧੁੱਪ ਤੋਂ ਬਚਾਉ ਲਈ ਕ੍ਰੀਮ ਲਾਉਣੀਆਂ ਛੱਡ ਕੇ ਆਪਣੇ ਆਪ ਨੂੰ ਸਾਬਿਤ ਕਰੋ.

ਉਹ ਅੱਜਕਲ ਕੈਮਲ ਸਫ਼ਾਰੀ ਦੀ ਆਗੂ ਹਨ ਜੋ ਸਰਹਦ ਦੇ ਨਾਲ ਲਗਦੇ ਪਿੰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰ ਰਹੀ ਹੈ. ਇਹ ਕੈਮਲ ਸਫ਼ਾਰੀ 1368 ਕਿਲੋਮੀਟਰ ਦਾ ਸਫ਼ਰ ਕਰਕੇ 49 ਦਿਨਾਂ ਬਾਅਦ ਵਾਘਾ ਬਾਰਡਰ ‘ਤੇ ਪਹੁੰਚੇਗੀ.