ਵੇਖੋ ਕੌਣ ਕੱਢਦਾ ਹੈ ਤੁਹਾਡੇ ਮਨਪਸੰਦ ਕਾਰਟੂਨ ‘ਡੋਰੇਮੋੰਨ’ ਦੀ ਆਵਾਜ਼

ਬੱਚਿਆਂ ਦੇ ਨਾਲ ਨਾਲ ਵੱਡਿਆਂ ਦਾ ਵੀ ਮਨਪਸੰਦ ਬਣ ਚੁੱਕੇ ਡੋਰੇਮੋੰਨ ਨੂੰ ਆਵਾਜ਼ ਦਿੰਦੀ ਹੈ 25 ਵਰ੍ਹੇ ਦੀ ਇਹ ਕੁੜੀ

ਵੇਖੋ ਕੌਣ ਕੱਢਦਾ ਹੈ ਤੁਹਾਡੇ ਮਨਪਸੰਦ ਕਾਰਟੂਨ ‘ਡੋਰੇਮੋੰਨ’ ਦੀ ਆਵਾਜ਼

Wednesday June 28, 2017,

3 min Read

ਬੱਚਿਆਂ ਦਾ ਮਨਭਾਉਂਦੇ ਕਾਰਟੂਨ ਸ਼ੋਅ ਡੋਰੇਮੋੰਨ ਵਿੱਚ ਰੋਬੋਟ ਅਤੇ ਨੋਬਿਤਾ ਦੀਆਂ ਗੱਲਾਂ ਸੁਣ ਕੇ ਬਹੁਤ ਹਾੱਸਾ ਆਉਂਦਾ ਹੈ. ਜਾਪਾਨ ਵਿੱਚ ਬਣਨ ਵਾਲੇ ਇਸ ਸ਼ੋਅ ਨੂੰ ਹਿੰਦੀ ਵਿੱਚ ਵੀ ਵਿਖਾਇਆ ਜਾਂਦਾ ਹੈ. ਪਰ ਕੀ ਤੁਸੀਂ ਜਾਣਦੇ ਹੋ ਇਸ ਕਾਰਟੂਨ ਸ਼ੋਅ ਵਿੱਚ ਡੋਰੇਮੋੰਨ, ਨੋਬਿਤਾ ਅਤੇ ਹੋਰ ਕੈਰੇਕਟਰਾਂ ਨੂੰ ਆਵਾਜ਼ਾਂ ਕੌਣ ਦਿੰਦਾ ਹੈ.

ਕਾਰਟੂਨ ਉਂਝ ਤਾਂ ਬੱਚਿਆਂ ਨੂੰ ਹੀ ਪਸੰਦ ਹੁੰਦਾ ਹੈ. ਜੰਗਲ ਬੂਕ ਅਤੇ ਟਾੱਮ ਐੰਡ ਜੇਰੀ ਅਤੇ ਕੁਛ ਅਜਿਹੇ ਕਾਰਟੂਨ ਹਨ ਜਿਨ੍ਹਾਂ ਨੂੰ ਬੱਚਿਆਂ ਦੇ ਨਾਲ ਨਾਲ ਵੱਡੇ ਵੀ ਵੇਖਣਾ ਪਸੰਦ ਕਰਦੇ ਹਨ. ਪਰ ਡੋਰੇਮੋੰਨ ਲਈ ਲੋਕਾਂ ਦੀ ਪਸੰਦ ਬਹੁਤ ਜਿਆਦਾ ਹੈ. ਬੀਤੇ ਕੁਛ ਸਾਲ ਤੋਂ ਡੋਰੇਮੋੰਨ ਨੇ ਬੱਚਿਆਂ ਨੂੰ ਆਪਣਾ ਫੈਨ ਬਣਾ ਰੱਖਿਆ ਹੈ. ਬੱਚਿਆਂ ਨੂੰ ਇਸ ਤੋਂ ਪਰ੍ਹਾਂ ਕਰ ਪਾਉਣਾ ਸੌਖਾ ਨਹੀਂ ਹੈ.

image


ਕਈ ਮਾਪੇ ਤਾਂ ਬੱਚਿਆਂ ਨੂੰ ਡੋਰੇਮੋੰਨ ਤੋਂ ਪਰ੍ਹਾਂ ਰੱਖਣ ਲਈ ਟੀਵੀ ਨੂੰ ਲਾੱਕ ਲਾ ਦਿੰਦੇ ਹਨ ਪਰ ਕੁਛ ਮਾਪੇ ਕਹਿੰਦੇ ਹਨ ਕੇ ਡੋਰੇਮੋੰਨ ਨੂੰ ਵੇੱਖ ਕੇ ਬੱਚਿਆਂ ਦੀ ਹਿੰਦੀ ਵਿੱਚ ਸੁਧਾਰ ਹੋ ਰਿਹਾ ਹੈ. ਡੋਰੇਮੋੰਨ ਕਰਕੇ ਬੱਚੇ ‘ਸ਼ੁਕਰੀਆ’ ਅਤੇ ‘ਮਾਫ਼ੀ’ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਨ ਲੱਗ ਪਏ ਹਨ.

ਡੋਰੇਮੋੰਨ ਸ਼ੋਅ ਅਸਲ ਵਿੱਚ ਤਾਂ ਜਾਪਾਨੀ ਭਾਸ਼ਾ ਵਿੱਚ ਹੈ ਪਰ ਭਾਰਤ ਵਿੱਚ ਇਸ ਨੂੰ ਹਿੰਦੀ ਤੋਂ ਅਲਾਵਾ ਹੋਰ ਕਈ ਭਾਸ਼ਾਵਾਂ ਵਿੱਚ ‘ਡੱਬ’ ਕੀਤਾ ਜਾਂਦਾ ਹੈ.

image


ਪਰ ਕੀ ਤੁਸੀਂ ਜਾਣਦੇ ਹੋ ਕੇ ਡੋਰੇਮੋੰਨ ਨੂੰ ਹਿੰਦੀ ਵਿੱਚ ਆਵਾਜ਼ ਕੌਣ ਦਿੰਦਾ ਹੈ. ਇਹ ਆਵਾਜ਼ ਹੈ ਸੋਨਲ ਕੌਸ਼ਲ ਦੀ. ਸੋਨਲ ਨਾਂਹ ਸਿਰਫ਼ ਡੋਰੇਮੋੰਨ ਨੂੰ ਸਗੋਂ ਛੋਟਾ ਭੀਮ, ਮਾਈਟੀ ਰਾਜੂ ਅਤੇ ਪਾਵਰਪਫ਼ ਗਰਲਜ਼ ਜਿਹੇ ਕਾਰਟੂਨ ਨੂੰ ਵੀ ਆਪਣੀ ਆਵਾਜ਼ ਦਿੰਦੀ ਹੈ.

ਸੋਨਲ ਹੁਣ 25 ਵਰ੍ਹੇ ਦੀ ਹੈ. ਪਰ ਉਹ ਉਦੋਂ ਤੋਂ ਹੀ ਡੱਬਿੰਗ ਕਰਦੀ ਆ ਰਹੀ ਹੈ ਜਦੋਂ ਉਹ ਮਾਤਰ 13 ਵਰ੍ਹੇ ਦੀ ਸੀ. ਉਸ ਵੇਲੇ ਉਹ ਦੂਰਦਰਸ਼ਨ ਲਈ ਕੰਮ ਕਰ ਰਹੀ ਸੀ. ਸੋਨਲ ਦੀ ਮਾਂ ਆਲ ਇੰਡੀਆ ਰੇਡੀਓ ਵਿੱਚ ਅਨਾਉਂਸਰ ਸਨ. ਸੋਨਲ ਨੂੰ ਪਤਾ ਲੱਗਾ ਕੇ ਯੂਟੀਵੀ ਇੱਕ ਕੰਪੀਟੀਸ਼ਨ ਕਰਾ ਰਿਹਾ ਹੈ ਜਿਸ ਵਿੱਚ ਜਾਪਾਨੀ ਕਾਰਟੂਨ ਸ਼ੋਅ ਲਈ ਆਵਾਜ਼ ਦਾ ਟੇਸਟ ਦੇਣਾ ਹੈ. ਉਸ ਨੂੰ ਇਹ ਦੱਸਿਆ ਗਿਆ ਸੀ ਕੇ ਉਸਨੂੰ ਰੋਬੋਟ ਦੀ ਆਵਾਜ਼ ਵਿੱਚ ਬੋਲਣਾ ਹੈ.

ਸੋਨਲ ਦਾ ਕਹਿਣਾ ਹੈ ਕੇ ਉਸ ਨੂੰ ਨਹੀਂ ਸੀ ਪਤਾ ਕੇ ਡੋਰੇਮੋੰਨ ਇੰਨਾ ਹਿਟ ਹੋ ਜਾਵੇਗਾ. ਅੱਜ ਡੋਰੇਮੋੰਨ ਕਾਮਯਾਬ ਸ਼ੋਅ ਹੈ. ਇਸ ਨੂੰ 40 ਕਰੋੜ ਤੋਂ ਵੀ ਵਧ ਦਰਸ਼ਕ ਵੇਖਦੇ ਹਨ. ਡੋਰੇਮੋੰਨ ਦੀ ਆਵਾਜ਼ ਸੋਨਲ ਦੀ ਹੈ ਅਤੇ ਨੋਬਿਤਾ ਦੀ ਆਵਾਜ਼ ਸਿਮਰਨ ਕੌਰ ਨਾਂਅ ਦੀ ਕੁੜੀ ਦੀ ਹੈ. ਸਿਮਰਨ ਤੋਂ ਪਹਿਲਾਂ ਆਕਾਸ਼ ਆਹੂਜਾ ਨੋਬਿਤਾ ਲਈ ਆਵਾਜ਼ ਦਿੰਦੇ ਸਨ. ਸ਼ਿਜ਼ੁਕਾ ਦੀ ਆਵਾਜ਼ ਪਾਰੁਲ ਭਟਨਾਗਰ ਦਿੰਦੀ ਹੈ. ਨੋਬਿਤਾ ਦੇ ਮਾਪਿਆਂ ਦੀ ਆਵਾਜ਼ ਪੱਲਵੀ ਭਾਰਤੀ ਅਤੇ ਸਲੀਮ ਖਾਨ ਦਿੰਦੇ ਹਨ.

image


ਸੋਨਲ ਦਾ ਕਹਿਣਾ ਹੈ ਕੇ ਕਈ ਮਾਪੇ ਉਨ੍ਹਾਂ ਨੂੰ ਮਿਲਦੇ ਹਨ ਤਾਂ ਖੁਸ਼ੀ ਜ਼ਾਹਿਰ ਕਰਦੇ ਹਨ ਕੇ ਡੋਰੇਮੋੰਨ ਦੀ ਨਕਲ ਕਰਕੇ ਉਨ੍ਹਾਂ ਦੇ ਬੱਚੇ ਵਧੀਆ ਹਿੰਦੀ ਬੋਲਣ ਲੱਗ ਪਏ ਹਨ.