ਪਾਣੀ ਸਾਫ਼ ਕਰਨ ਦਾ ਖ਼ਾਸ ਤਰੀਕਾ, ਸਕੂਲ 'ਚ ਪੜ੍ਹਦੀ ਕੁੜੀ ਨੇ ਕੀਤਾ ਕਮਾਲ

ਪਾਣੀ ਸਾਫ਼ ਕਰਨ ਦਾ ਖ਼ਾਸ ਤਰੀਕਾ, ਸਕੂਲ 'ਚ ਪੜ੍ਹਦੀ ਕੁੜੀ ਨੇ ਕੀਤਾ ਕਮਾਲ

Saturday December 12, 2015,

3 min Read

ਗੰਦੇ ਪਾਣੀ ਨੂੰ ਪੀਣ ਯੋਗ ਬਣਾਉਣ ਵੱਲ ਇਕ ਪਹਿਲ ਹੈ ਲਲਿਤਾ

ਛੱਲੀ ਦੇ ਬੇਕਾਰ ਹੋਏ ਹਿੱਸੇ ਤੋਂ ਬਣਾਇਆ ਪਾਣੀ ਸਾਫ਼ ਕਰਨ ਲਈ ਫਿਲਟਰ

ਮਾਮੂਲੀ ਖਰਚਾ ਆਉਂਦਾ ਹੈ ਇਹ ਫਿਲਟਰ ਬਣਾਉਣ ਲਈ

ਕੈਲੀਫ਼ੋਰਨਿਆ 'ਚ ਸਾਮੁਦਾਇਕ ਇਮਪੈਕਟ ਇਨਾਮ ਦੀ ਜੇਤੂ

ਇਸ ਤੋਂ ਅਲਾਵਾ ਹੋ ਕਾਢ ਕੱਢਣਾ ਚਾਹੁੰਦੀ ਹੈ ਲਲਿਤਾ ਪ੍ਰਸੀਦਾ

ਪੀਣ ਦੇ ਸਾਫ਼ ਪਾਣੀ ਦੀ ਘਾਟ ਜਿਵੇਂ ਤੇਜੀ ਨਾਲ ਵੱਧ ਰਹੀ ਹੈ ਉਸ ਨਾਲ ਅੰਦਾਜਾ ਲਾਇਆ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੀਣ ਦਾ ਸਾਫ਼ ਪਾਣੀ ਇਕ ਵੱਡੀ ਸਮਸਿਆ ਦੇ ਤੌਰ ਤੇ ਸਾਹਮਣੇ ਆਉਣ ਵਾਲਾ ਹੈ. ਸਾਡੇ ਮੁਲਕ ਵਿੱਚ ਪਾਣੀ ਦਾ ਪ੍ਰਦੂਸ਼ਣ ਜਿਸ ਰਫ਼ਤਾਰ ਨਾਲ ਵੱਧ ਰਿਹਾ ਹੈ ਉਹ ਚਿੰਤਾ ਦਾ ਵਿਸ਼ਾ ਹੈ. ਭਾਵੇਂ ਸਰਕਾਰਾਂ ਵੱਲੋਂ ਇਸ ਬਾਰੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਉਹ ਬਹੁਤੇ ਨਹੀਂ ਹਨ.

image


ਅਜਿਹੇ ਸਮੇਂ ਵਿੱਚ ਉੜੀਸਾ ਰਾਜ ਦੀ ਇਕ 14 ਸਾਲ ਦੀ ਕੁੜੀ ਲਲਿਤਾ ਪ੍ਰਸੀਦਾ ਨੇ ਇਕ ਅਜਿਹੀ ਕੋਸ਼ਿਸ਼ ਕੀਤੀ ਹੈ ਜਿਸਦੇ ਚਲਦੇ ਉਸ ਨੂੰ ਕੈਲੀਫ਼ੋਰਨਿਆ ਵਿੱਖੇ 'ਸਾਮੁਦਾਇਕ ਇਮਪੈਕਟ ਅਵਾਰਡ' ਨਾਲ ਨਵਾਜਿਆ ਗਿਆ ਹੈ. ਇਹ ਸਿਰਫ਼ ਲਲਿਤਾ ਲਈ ਨਹੀਂ ਪਰੰਤੂ ਭਾਰਤ ਦੇਸ਼ ਲਈ ਸਿਰ ਉੱਚਾ ਕਰਨ ਦਾ ਮੌਕਾ ਸੀ. ਲਲਿਤਾ ਨੇ ਛੱਲੀ ਦੇ ਬਚੇ ਹੋਏ ਹਿੱਸੇ ਨਾਲ ਪਾਣੀ ਨੂੰ ਸਾਫ਼ ਕਰਕੇ ਪੀਣ ਲਾਇਕ ਬਣਾਉਣ ਵਾਲਾ ਫ਼ਿਲਟਰ ਤਿਆਰ ਕੀਤਾ ਹੈ. ਲਲਿਤਾ ਦਿੱਲੀ ਪਬਲਿਕ ਸਕੂਲ ਦੀ ਨਵੀਂ ਕਲਾਸ ਵਿੱਚ ਪੜ੍ਹਦੀ ਹੈ.

ਭਾਵੇਂ ਪਾਣੀ ਨੂੰ ਸਾਫ਼ ਕਰਨ ਦੇ ਪ੍ਰਯੋਗ ਪਹਿਲਾਂ ਵੀ ਹੁੰਦੇ ਰਹੇ ਹਨ ਪਰ ਲਲਿਤਾ ਦਾ ਬਣਾਇਆ ਫ਼ਿਲਟਰ ਸਭ ਤੋਂ ਘਟ ਕੀਮਤ 'ਚ ਤਿਆਰ ਹੋਇਆ, ਨਵੇਕਲਾ ਤੇ ਸੌਖਾ ਹੈ. ਛੱਲੀ ਖਾ ਕੇ ਬਚਿਆ ਹੋਇਆ ਹਿੱਸਾ ਸੁੱਟ ਦੇਣ ਦੀ ਥਾਂ ਉਸਨੂੰ ਪਾਣੀ ਸਾਫ਼ ਕਰਨ ਲਈ ਫਿਲਟਰ ਬਣਾਉਣ ਦੇ ਕੰਮ 'ਚ ਲਿਆਉਣਾ ਇਕ ਨਵੇਕਲਾ ਤਰੀਕਾ ਹੈ. ਛੱਲੀ ਦੇ ਦਾਣੇ ਖਾਣ ਮਗਰੋਂ ਬਚਿਆ ਹੋਇਆ ਹਿੱਸਾ ਕਿਸੇ ਕੰਮ ਦਾ ਨਹੀਂ ਸਮਝਿਆ ਜਾਂਦਾ। ਲਲਿਤਾ ਨੇ ਇਸੇ ਹਿੱਸੇ ਨੂੰ ਇਸਤੇਮਾਲ ਕਰਕੇ ਇਹ ਕਮਾਲ ਕੀਤਾ। ਲਲਿਤਾ ਦੀ ਮਾਰਗਦਰਸ਼ਕ ਪੱਲਵੀ ਮਹਾਪਾਤਰਾ ਨੇ ਉਸਦੀ ਮਦਦ ਕੀਤੀ।

image


ਨੌਕਰੀ ਕਰਕੇ ਲਲਿਤਾ ਦੇ ਪਿਤਾ ਨੂੰ ਦੇਸ਼ 'ਚ ਕਈ ਥਾਵਾਂ ਤੇ ਜਾ ਕੇ ਕੰਮ ਕਰਨਾ ਪਿਆ. ਲਲਿਤਾ ਨੇ ਵੇਖਿਆ ਕਿ ਹਰ ਥਾਂ ਤੇ ਪੀਣ ਦਾ ਸਾਫ਼ ਪਾਣੀ ਉਪਲਬਧ ਹੋਣਾ ਇਕ ਵੱਡੀ ਸਮਸਿਆ ਸੀ. ਉਸ ਨੇ ਪਹਿਲਾਂ ਇਸ ਵਿਸ਼ਾ ਤੇ ਇਕ ਮਾਡਲ ਤਿਆਰ ਕਰਨ ਦੀ ਸੋਚੀ। ਇਸ ਮਾਡਲ ਵਿਚ ਪੰਜ ਤਹਿ ਲਾਈਆਂ ਗਾਈਆਂ ਹਨ ਜਿਸ ਵਿੱਚ ਚਾਰ ਛੱਲੀ ਦੇ ਬਚੇ ਹੋਏ ਹਿੱਸੇ ਤੋਂ ਬਣੀਆਂ ਹੈਂ। ਪਹਿਲੀ ਤਹਿ ਛੱਲੀ ਦੀ ਖੱਲ ਹੈ, ਦੂਜੀ 'ਚ ਛੱਲੀ ਦੇ ਟੋਟੇ, ਤੀਜੀ 'ਚ ਦਾਣੇ ਤੋਂ ਵੀ ਛੋਟੇ ਟੋਟੇ, ਚੌਥੀ ਤਹਿ ਛੱਲੀ ਨੂੰ ਚਾਰਕੋਲ ਬਣਾ ਕੇ ਲਾਇਆ ਗਿਆ ਹੈ. ਪੰਜਵੀਂ ਤਹਿ ਰੇਤੇ ਨਾਲ ਬਣਾਈ ਗਈ ਹੈ. ਇਹਨਾਂ 'ਚੋਂ ਲੰਘਣ ਤੋਂ ਬਾਅਦ ਪਾਣੀ ਪੀਣ ਯੋਗ ਹੋ ਜਾਂਦਾ ਹੈ. ਫ਼ਿਲਟਰ ਹੋਏ ਇਸ ਪਾਣੀ ਨੂੰ ਉਬਾਲ ਕੇ ਪੀਣ ਦੇ ਕੰਮ ਲਿਆ ਜਾ ਸਕਦਾ ਹੈ.

image


ਕੈਲੀਫ਼ੋਰਨਿਆ ਦਾ ਦੌਰਾ ਲਲਿਤਾ ਦਾ ਪਹਿਲਾ ਵਿਦੇਸ਼ ਦੌਰਾ ਸੀ. ਇਸ ਟੂਅਰ ਤੇ ਉਹ ਆਪਣੇ ਪਰਿਵਾਰ ਤੇ ਮਾਰਗਦਰਸ਼ਕ ਪੱਲਵੀ ਨਾਲ ਗਈ ਸੀ. ਲਲਿਤਾ ਨੇ ਉੱਥੇ ਜਾ ਕੇ 16 ਜੱਜਾਂ ਦੇ ਸਾਹਮਣੇ ਚਾਰ ਵਾਰ ਆਪਣੀ ਕਾਢ ਬਾਰੇ ਦਸਿਆ। ਓੱਥੇ ਹੋਰਨਾਂ ਦੇਸ਼ਾਂ ਤੋਂ ਵੀਹ ਹੋਰ ਵੀ ਲੋਕ ਆਏ ਹੋਏ ਸੀ ਜੋ ਆਪਣੀ ਕਾਢ ਬਾਰੇ ਦੱਸ ਰਹੇ ਸਨ. ਭਾਰਤ ਤੋਂ ਲਲਿਤਾ ਹੀ ਸੀ. ਵੀਹ ਲੋਕਾਂ 'ਚੋਣ ਕੁਲ 8 ਜਣੇ ਜੇਤੂ ਹੋਏ. ਇਹਨਾਂ ਨੂੰ 'ਸਾਮੁਦਾਇਕ ਇਮਪੈਕਟ ਇਨਾਮ' ਨਾਲ ਨਵਾਜਿਆ ਗਿਆ.

ਲੇਖਕ: ਆਸ਼ੁਤੋਸ਼ ਖਾੰਟਵਾਲ

ਅਨੁਵਾਦ : ਅਨੁਰਾਧਾ ਸ਼ਰਮਾ