ਦੇਸ਼ ਦੀ ਸਬ ਤੋਂ ਘੱਟ ਉਮਰ ਦੀ ਸਰਪੰਚ ਜਬਨਾ ਚੌਹਾਨ

ਹਿਮਾਚਲ ਪ੍ਰਦੇਸ਼ ਦੇ ਮੰਦੀ ਜਿਲ੍ਹੇ ਦੇ ਪਿੰਡ ਥਾਰਜੂਣ ਦੀ ਸਰਪੰਚ ਜਬਨਾ ਚੌਹਾਨ ਨੇ ਇੱਕ ਸਾਲ ਪਹਿਲਾਂ ਮਾਤਰ 22 ਵਰ੍ਹੇ ਦੀ ਉਮਰ ਵਿੱਚ ਪਹਿਲਾ ਪੰਚਾਇਤੀ ਚੋਣ ਮੁਕਾਬਲਾ ਕੀਤਾ ਸੀ. 

ਦੇਸ਼ ਦੀ ਸਬ ਤੋਂ ਘੱਟ ਉਮਰ ਦੀ ਸਰਪੰਚ ਜਬਨਾ ਚੌਹਾਨ

Friday August 11, 2017,

2 min Read

ਥਾਰਜੂਣ ਪਿੰਡ ਦੇ ਇੱਕ ਗਰੀਬ ਪਰਿਵਾਰ ‘ਚ ਜੰਮੀ ਜਬਨਾ ਚੌਹਾਨ ਦਾ ਇਹ ਸਪਨਾ ਸੀ ਕੇ ਉਹ ਆਪਣੇ ਪਿੰਡ ਦੇ ਸੁਧਾਰ ਲਈ ਕੰਮ ਕਰੇ. ਉਨ੍ਹਾਂ ਨੇ ਪੰਚਾਇਤ ਚੋਣ ਜਿੱਤੀ ਅਤੇ ਪ੍ਰਧਾਨ ਬਣਦੇ ਹੀ ਪੰਚਾਇਤ ਵਿੱਚ ਸ਼ਰਾਬਬੰਦੀ ਲਾਗੂ ਕਰ ਵਿਖਾਈ. ਉਸਨੇ ਪੰਚਾਇਤ ਦੀ ਮੀਟਿੰਗ ਵਿੱਚ ਇਹ ਮੱਤਾ ਪਾਸ ਕਰਾ ਲਿਆ.

image


ਜਬਨਾ ਨਾ ਕੇਵਲ ਹਿਮਾਚਲ ਪ੍ਰਦੇਸ਼ ਦੀ ਸਗੋਂ ਪੂਰੇ ਮੁਲਕ ‘ਚ ਸਬ ਤੋਂ ਘੱਟ ਉਮਰ ਦੀ ਪੰਚਾਇਤ ਪ੍ਰਧਾਨ ਹੈ. ਕੌਮਾਂਤਰੀ ਮਹਿਲਾ ਦਿਹਾੜੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਵੀ ਜਬਨਾ ਨੂੰ ਸਨਮਾਨਿਤ ਕੀਤਾ ਹੈ.

ਪਿੰਡ ਵਿੱਚ ਸਫਾਈ ਮੁਹਿਮ ਅਤੇ ਸ਼ਰਾਬਬੰਦੀ ਲਾਗੂ ਕਰਨ ਦੀ ਪਹਿਲ ਸਦਕੇ ਫਿਲਮ ਕਲਾਕਾਰ ਅਕਸ਼ੇ ਕੁਮਾਰ ਨੇ ਵੀ ਜਬਨਾ ਨੂੰ ਸਨਮਾਨਿਤ ਕੀਤਾ ਹੈ. ਅਕਸ਼ੇ ਕੁਮਾਰ ਨੇ ਪਿੰਡਾਂ ਵਿੱਚ ਸ਼ੌਚਾਲਿਆ ਬਣਾਉਣ ਦੇ ਸੰਦੇਸ਼ ਨੂੰ ਲੈ ਕੇ ਆ ਰਹੀ ਉਨ੍ਹਾਂ ਦੀ ਫਿਲਮ ਟਾਇਲੇਟ-ਏਕ ਪ੍ਰੇਮ ਕਥਾ ਦੇ ਪ੍ਰਚਾਰ ਦੇ ਦੌਰਾਨ ਜਬਨਾ ਨੂੰ ਵੀ ਸ਼ਾਮਿਲ ਕੀਤਾ.

image


ਸੁੰਦਰਨਗਰ ਦੇ ਸਮਾਜਿਕ ਜਾਗਰਣ ਮੰਚ ਵੱਲੋਂ ਜਬਨਾ ਚੌਹਾਨ ਨੂੰ ਨਾਸ਼ਾਬੰਦੀ ਲਈ ਸਰਕਾਰ ਦੀ ਬ੍ਰਾਂਡ ਏੰਬੇਸਡਰ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ. ਜਬਨਾ ਨੇ ਇਸ ਵਿਸ਼ੇ ‘ਤੇ ਗੁਜਰਾਤ ‘ਚ ਹੋਏ ਇੱਕ ਕੌਮੀ ਪਧਰ ਦੇ ਪ੍ਰੋਗ੍ਰਾਮ ਵਿੱਚ ਵੀ ਹਿੱਸਾ ਲਿਆ.

ਜਬਨਾ ਨੇ ਆਪਣੀ ਪੜ੍ਹਾਈ ਲੋਕਲ ਸਕੂਲ ਅਤੇ ਫੇਰ ਮੰਦੀ ਦੇ ਹੀ ਕਾਲੇਜ ਤੋਂ ਪੂਰੀ ਕੀਤੀ. ਆਪਣੇ ਕਰੀਅਰ ਦੀ ਸ਼ੁਰੁਆਤ ਉਨ੍ਹਾਂ ਨੇ ਇੱਕ ਲੋਕਲ ਟੀਵੀ ਚੈਨਲ ‘ਚ ਏੰਕਰ ਵੱਜੋਂ ਕੀਤੀ. ਪਰ ਲੋਕਾਂ ਦੀ ਸੇਵਾ ਅਤੇ ਪਿੰਡ ਦੇ ਸੁਧਾਰ ਦਾ ਜ਼ਜਬਾ ਉਨ੍ਹਾਂ ਨੂੰ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਪਾਸੇ ਲੈ ਆਇਆ. ਉਨ੍ਹਾਂ ਨੇ 22 ਵਰ੍ਹੇ ਦੀ ਉਮਰ ਵਿੱਚ ਪਹਿਲੀ ਵਾਰੀ ਚੋਣ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ. ਪੰਚਾਇਤ ਪ੍ਰਧਾਨ ਵੱਜੋਂ ਜ਼ਿਮੇਦਾਰੀ ਸਾਂਭੀ.

image


ਜਬਨਾ ਦੀ ਕੋਸ਼ਿਸ਼ਾਂ ਅਤੇ ਕੰਮਾਂ ਸਦਕੇ ਹੁਣ ਥਾਰਜੂਣ ਪੰਚਾਇਤ ਇੱਕ ਮਾਡਲ ਪੰਚਾਇਤ ਬਣ ਚੁੱਕੀ ਹੈ. ਪਿੰਡ ਨੇ ਸਫਾਈ ਦੇ ਮਾਮਲੇ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ. ਮੁੱਖਮੰਤਰੀ ਵੀਰਭਦਰ ਸਿੰਘ ਅਤੇ ਗਵਰਨਰ ਆਚਾਰਿਆ ਦੇਵਵਰਤ ਵੀ ਜਬਨਾ ਦੀ ਪ੍ਰਸ਼ੰਸਾ ਕਰ ਚੁੱਕੇ ਹਨ. ਜਬਨਾ ਨੂੰ ‘ਸਰਬੋਤਮ ਸਰਪੰਚ’ ਦਾ ਸਨਮਾਨ ਵੀ ਮਿਲ ਚੁੱਕਾ ਹੈ.