ਲੋਕਾਂ ਦੀ ਪੀੜ ਵੇਖ ਕੇ ਵੇਚਿਆ ਘਰ, ਹਸਪਤਾਲ ਬਣਾਇਆ ਆਪ ਦੁਕਾਨ ਚਲਾ ਕੇ ਕਰਦੇ ਨੇ ਗੁਜ਼ਾਰਾ

0

ਹਨੁਮਾਨ ਸਹਾਈ ਨੇ ਹਸਪਤਾਲ ਖੋਲਣ ਲਈ ਆਪਣਾ ਜੱਦੀ ਘਰ ਵੇਚ ਦਿੱਤਾ

ਆਪਣੀ ਕਮਾਈ ਵੀ ਹਸਪਤਾਲ 'ਚ ਹੀ ਲਾ ਦਿੱਤੀ

ਕਿਰਾਨੇ ਦੀ ਦੁਕਾਨ ਚਲਾਉਂਦੇ ਨੇ ਗੁਜਾਰੇ ਲਈ

ਸਮਾਂ, ਸਮਾਜ ਅਤੇ ਇਤਿਹਾਸ ਉਨ੍ਹਾਂ ਨੂੰ ਯਾਦ ਰਖਦਾ ਹੈ ਜੋ ਦੇਸ਼ ਦੇ ਭਲੇ ਲਈ ਕੁਜ ਕੰਮ ਕਰਦੇ ਹਨ. ਅਜਿਹੇ ਲੋਕਾਂ ਨੂੰ ਆਪਣੀ ਫ਼ਿਕਰ ਨਹੀਂ ਹੁੰਦੀ। ਅੱਜ ਤੁਹਾਡੀ ਮੁਲਾਕਾਤ ਇਕ ਅਜਿਹੀ ਸ਼ਖਸੀਅਤ ਨਾਲ ਕਰਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਕਾਰਨਾਮੇ ਰਾਹੀਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ. ਇਨ੍ਹਾਂ ਦਾ ਨਾਂ ਹੈ ਹਨੁਮਾਨ ਸਹਾਈ। ਜੈਪੁਰ ਤੋਂ ਕੋਈ 70 ਕਿਲੋਮੀਟਰ ਦੂਰ ਸ਼ਾਹਪੁਰ ਕਸਬੇ ਦੇ ਵਾਸਿੰਦੇ ਕਿਰਾਨਾ ਦੁਕਾਨਦਾਰ। ਇਨ੍ਹਾਂ ਨੇ ਜੋ ਕਰ ਦਿੱਤਾ ਹੈ ਉਹ ਕਾਬਿਲੇ ਮਿਸਾਲ ਹੈ.

ਇਹ ਗੱਲ ਕੋਈ ਪੰਜ ਸਾਲ ਪਹਿਲਾਂ ਦੀ ਹੀ. ਬਿਹਾਰ ਦੇ ਪਟਨਾ ਵਿੱਖੇ ਦੁਕਾਨ ਕਰਦੀਆਂ ਹਨੁਮਾਨ ਸਹਾਈ ਉਨ੍ਹਾਂ ਦੇ ਬੀਮਾਰ ਪਿਤਾ ਨੂੰ ਵੇਖਣ ਲਈ ਓਇੰਡ ਆਏ ਹੋਏ ਸਨ. ਉਨ੍ਹਾਂ ਨੇ ਵੇਖਿਆ ਕੀ ਗੁਆਂਡ ਦੀ ਇਕ ਜੱਚਾ ਜਨਾਨੀ ਤਕਲੀਫ਼ 'ਚ ਸੀ. ਆਸਪਾਸ ਕੋਈ ਹਸਪਤਾਲ ਨਾ ਹੋਣ ਕਰਕੇ ਉਸ ਔਰਤ ਨੂੰ ਦੂਰ ਦੇ ਹਸਪਤਾਲ ਲੈ ਕੇ ਜਾਣਾ ਪਿਆ. ਉਸਦੀ ਪੀੜ ਨੇ ਹਨੁਮਾਨ ਸਹਾਈ ਨੂੰ ਬੈਚੈਨ ਕਰ ਦੀਤਾ। ਉਸੇ ਵੇਲ੍ਹੇ ਉਸਦੇ ਪਿਤਾ ਨੇ ਕਿਹਾ ਕੀ ਜੇ ਪਿੰਡ 'ਚ ਹਸਪਤਾਲ ਹੁੰਦਾ ਤਾਂ ਇਸ ਔਰਤ ਨੂੰ ਇਤਨੀ ਪੀੜ ਨਾ ਸਹਿਣੀ ਪੈਂਦੀ। ਉਸੇ ਵੇਲ੍ਹੇ ਹਨੁਮਾਨ ਸਹਾਈ ਨੇ ਧਾਰ ਲਿਆ ਕੀ ਉਹ ਆਪਣੇ ਪਿੰਡ 'ਚ ਹੀ ਆਪਣੇ ਮਾਪਿਆਂ ਦੇ ਨਾਂ 'ਤੇ ਇਕ ਹਸਪਤਾਲ ਬਣਾਉਣਗੇ ਤਾਂ ਜੋ ਲੋਕਾਂ ਦਾ ਮੁਫਤ ਇਲਾਜ਼ ਹੋ ਸਕੇ. ਹਨੁਮਾਨ ਸਹਾਈ ਨੇ ਯੋਰਸਟੋਰੀ ਨੂੰ ਦੱਸਿਆ-

ਮੇਰਾ ਜੱਦੀ ਘਰ ਸੀ. ਮੈਂ ਉਹ ਵੇਚ ਦਿੱਤਾ ਅਤੇ ਜੈਪੁਰ 'ਚ ਇਕ ਦੁਕਾਨ ਵੀ ਸੀ. ਉਹ ਵੀ ਵੇਚੀ ਅਤੇ ਪਿੰਡ 'ਚ ਜ਼ਮੀਨ ਮੁੱਲ ਲੈ ਕੇ ਹਸਪਤਾਲ ਬਣਾਇਆ। ਜੈਪੁਰ ਜਾ ਕੇ ਉਦੋਂ ਦੇ ਮੁਖਮੰਤਰੀ ਅਸ਼ੋਕ ਗਹਿਲੋਤ ਦੇ ਜਨਤਾ ਦਰਬਾਰ 'ਚ ਗਿਆ. ਉਨ੍ਹਾਂ ਦੇ ਕਹਿਣ ਤੇ ਮੇਡਿਕਲ ਵਿਭਾਗ ਨੇ ਸਹਿਯੋਗ ਕੀਤਾ।

ਕੰਮ ਤਾਂ ਵੱਧਿਆ ਸੀ ਪਰ ਪੈਸੇ ਕਿਥੋਂ ਆਉਂਦੇ। ਇਕ ਆਮ ਬੰਦੇ ਲਈ ਇਹ ਸਬ ਸੌਖਾ ਨਹੀਂ ਸੀ. ਉਨ੍ਹਾਂ ਨੂੰ ਇਕ ਆਡਿਆ ਆਇਆ. ਜੈਪੁਰ-ਦਿੱਲੀ ਹਾਈਵੇ 'ਤੇ ਬਣੇ ਜੱਦੀ ਘਰ ਸੱਤਰ ਲੱਖ ਲੱਖ ਨੂੰ ਵੇਚਿਆ ਤੇ ਹੋਰ ਪੈਸੇ ਕੱਠੇ ਕਿੱਤੇ ਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਇਕ ਹਸਪਤਾਲ ਖੋਲਿਆ। ਹਸਪਤਾਲ 'ਚ 27 ਕਮਰੇ ਹਨ, ਡਾਕਟਰਾਂ, ਨਰਸਾਂ ਲਈ ਰਹਿਣ ਦੀ ਸੁਵਿਧਾ ਹੈ. ਬਿਜਲੀ-ਪਾਣੀ ਦਾ ਪ੍ਰਬੰਧ ਹੈ. ਹਸਪਤਾਲ ਤਾਂ ਬਣ ਕੇ ਤਿਆਰ ਹੋ ਗਿਆ ਪਰ ਡਾਕਟਰ ਕਿੱਥੋਂ ਆਉਂਦੇ। ਪਿੰਡ ਦੇ ਲੋਕਾਂ ਨੇ ਵੀ ਸਹਿਯੋਗ ਦਿੱਤਾ, ਸਰਕਾਰ ਦੇ ਜੋਰ ਪਾਇਆ। ਸਰਕਾਰ ਨੇ ਇਕ ਲੇਡੀ ਡਾਕਟਰ ਅਤੇ ਇਕ ਹੋਰ ਡਾਕਟਰ ਦੀ ਪੋਸਟਿੰਗ ਕਰਨ ਦਾ ਭਰੋਸਾ ਦਿੱਤਾ ਹੈ. ਪਿੰਡ ਵਾਲੇ ਹਨੁਮਾਨ ਸਹਾਈ ਦੇ ਕੰਮ ਤੋੰ ਖੁਸ਼ ਨੇ। ਸਰਪੰਚ ਦਰਿਆਵਦ ਸਿੰਘ ਕਹਿੰਦੇ ਹਨ-

ਜਿਸ ਮੁਹਿਮ ਦੀ ਹਨੁਮਾਨ ਜੀ ਨੇ ਸ਼ੁਰੁਆਤ ਕੀਤੀ ਹੈ ਉਸ ਨਾਲ ਪਿੰਡ ਵਾਲੇ ਬਹੁਤ ਖੁਸ਼ ਹਨ. ਡਾਕਟਰ ਲਿਆਉਣ ਲਈ ਅਸੀਂ ਇਹਨਾਂ ਨਾਲ ਜੈਪੁਰ ਦੇ ਗੇੜੇ ਲਾਏ. ਪਰ ਹੁਣ ਸਬ ਠੀਕ ਹੈ. ਪਿੰਡ 'ਚ ਹਸਪਤਾਲ ਹੋਣਾ ਚੰਗੀ ਗੱਲ ਹੈ. ਇਹ ਹਸਪਤਾਲ ਖੁਲ ਜਾਣ ਨਾਲ ਨੇੜਲੇ ਪਿੰਡਾਂ ਦੇ 25 ਹਜ਼ਾਰ ਲੋਕਾਂ ਨੂੰ ਲਾਭ ਹੋਏਗਾ। ਲੋਕਾਂ ਦਾ ਕਹਿਣਾ ਹੈ ਕੀ ਬਰਸਾਤ 'ਚ ਪਾਣੀ ਭਰ ਜਾਂ ਕਰਕੇ ਪਿੰਡ ਤੋਂ ਬਾਹਰ ਜਾਣ ਦਾ ਕੋਈ ਰਾਹ ਨਹੀਂ ਹੁੰਡ। ਉਸ ਵੇਲ੍ਹੇ ਪਿੰਡ 'ਚ ਹਸਪਤਾਲ ਹੋਣਾ ਬਹੁਤ ਵੱਡੀ ਸੁਵਿਧਾ ਹੋਏਗੀ।

गांव के स्कूल में पढ़ाने वाले टीचर भगवत सिंह शेखावत हनुमान सहाय के इस कार्य को सबसे बड़ी समाज सेवा मानते हैं,

आजकल कौन करता है समाज के लिए इन्होंने तो अपना सबकुछ बेच दिया हम गांव वालों के लिए। हमलोग इनका अहसान कभी नही भूलेंगे। रोज स्कूटर से चले आते हैं अपने दुकान से और बैठकर अस्पताल बनवाते हैं...

ਪਿੰਡ ਦੇ ਸਕੂਲ 'ਚ ਪੜ੍ਹਾਉਣ ਵਾਲੇ ਭਾਗਵਤ ਸਿੰਘ ਸ਼ੇਖਾਵਤ ਇਸ ਕੰਮ ਨੂੰ ਬਹੁਤ ਵੱਡੀ ਸਮਾਜ ਸੇਵਾ ਮੰਨਦੇ ਹਨ. ਉਹ ਕਹਿੰਦੇ ਹਨ ਕੀ ਅੱਜਕਲ ਕੋਈ ਕਿਸੇ ਲਈ ਕੁੱਜ ਨਹੀਂ ਕਰਦਾ. ਪਰ ਹਨੁਮਾਨ ਸਹਾਈ ਨੇ ਪਿੰਡ ਵਾਲੀਆਂ ਲਈ ਆਪਣਾ ਸਬ ਕੁੱਜ ਵੇਚ ਦਿੱਤਾ। ਅਸੀਂ ਇਨ੍ਹਾਂ ਦਾ ਅਹਿਸਾਨ ਭੁੱਲ ਨਹੀਂ ਸਕਦੇ।

ਲੇਖਕ: ਨੀਰਜ ਸਿੰਘ

ਅਨੁਵਾਦ: ਅਨੁਰਾਧਾ ਸ਼ਰਮਾ