ਕੈੰਸਰ ਨਾਲ ਲੜਦੇ ਹੋਏ ਇਸ ਬੱਚੇ ਨੇ 12ਵੀੰ ‘ਚ ਹਾਸਿਲ ਕੀਤੇ 95% ਨੰਬਰ 

0

ਦਿੱਲੀ ਪਬਲਿਕ ਸਕੂਲ ‘ਚ ਪੜ੍ਹਦੇ 19 ਸਾਲ ਦੇ ਰਿਸ਼ੀ ਦੀ ਜਿੰਦਗੀ ਸੌਖੀ ਨਹੀਂ ਹੈ. ਸਾਲ 2014 ਵਿੱਚ ਉਸਨੂੰ ਅਚਾਨਕ ਪਤਾ ਲੱਗਾ ਕੇ ਉਸਦੇ ਖੱਬੇ ਗੋਡੇ ਵਿੱਚ ਕੈੰਸਰ ਹੈ. ਇਸ ਕਰਕੇ ਉਹ ਦਸਵੀੰ ਦੀ ਪ੍ਰੀਖਿਆ ਨਹੀਂ ਦੇ ਸਕੇ ਸੀ.

ਸੀਬੀਐਸਈ ਦੇ ਹੁਣੇ ਆਏ ਨਤੀਜਿਆਂ ਤੋਂ ਪਤਾ ਚਲਦਾ ਹੈ ਕੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਅਤੇ ਕਈ ਬੱਚਿਆਂ ਨੇ ਔਕੜਾਂ ਦੇ ਬਾਵਜੂਦ ਕਾਮਯਾਬੀ ਪ੍ਰਾਪਤ ਕੀਤੀ ਹੈ. ਨਤੀਜੇ ਤੋਂ ਇਹ ਵੀ ਪਤਾ ਲੱਗਾ ਕੇ ਪਾਰਿਵਾਰਿਕ ਔਕੜਾਂ ਦਾ ਸਾਹਮਣਾ ਕਰਨ ਵਾਲੇ ਬੱਚੇ ਵਧੇਰੇ ਨੰਬਰ ਪ੍ਰਾਪਤ ਕਰਦੇ ਹਨ.

ਅਜਿਹੀ ਹੀ ਇੱਕ ਪ੍ਰੇਰਨਾ ਦੇਣ ਵਾਲੀ ਕਹਾਣੀ ਹੈ ਰਾਂਚੀ ਦੇ ਰਹਿਣ ਵਾਲੇ ਤੁਸ਼ਾਰ ਗਾਂਧੀ ਦੀ ਜਿਸ ਨੇ ਕੈੰਸਰ ਦੀ ਬੀਮਾਰੀ ਨਾਲ ਜੂਝਦਿਆਂ ਵੀ 12ਵੀੰ ਦੀ ਪ੍ਰੀਖਿਆ ਵਿੱਚ 95 ਫ਼ੀਸਦ ਅੰਕ ਹਾਸਿਲ ਕੀਤੇ. ਕੈੰਸਰ ਦੀ ਵਜ੍ਹਾ ਕਰਕੇ 19 ਸਾਲ ਦੇ ਤੁਸ਼ਾਰ ਰਿਸ਼ੀ ਨੂੰ ਹਰ ਤਿੰਨ ਮਹੀਨੇ ਦੇ ਵਕ਼ਫੇ ‘ਤੇ ਏਮਸ ਹਸਪਤਾਲ ਜਾਣਾ ਪੈਂਦਾ ਹੈ. ਇਸ ਦੇ ਬਾਵਜੂਦ ਬਿਨ੍ਹਾ ਕਿਸੇ ਕੋਚਿੰਗ ਦੇ ਉਸਨੇ 95 ਫ਼ੀਸਦ ਨੰਬਰ ਲਏ.

ਤੁਸ਼ਾਰ ਨੇ ਅੰਗ੍ਰੇਜ਼ੀ ਵਿੱਚ 95, ਫਿਜ਼ਿਕਸ ‘ਚ 95, ਮੈਥ ਵਿੱਚ 93, ਕੰਪਿਉਟਰ ‘ਚ 89 ਅਤੇ ਫ਼ਾਈਨ ਆਰਟਸ ਵਿੱਚ 100 ਨੰਬਰ ਹਾਸਿਲ ਕੀਤੇ ਹਨ. ਉਸਦਾ ਕਹਿਣਾ ਹੈ ਕੇ ਲਗਾਤਾਰ ਪੜ੍ਹਾਈ ਕਰਦੇ ਰਹਿਣ ਨਾਲ ਪ੍ਰੀਖਿਆ ਦਾ ਬੋਝ ਘੱਟ ਹੁੰਦਾ ਰਹਿੰਦਾ ਹੈ. ਉਸਨੇ ਕਿਹਾ ਕੇ ਮੇਡਿਕਲ ਜਾਂਚ ਲਈ ਹਰ ਤਿੰਨ ਮਹੀਨੇ ਦੇ ਵਕ਼ਫੇ ‘ਤੇ ਏਮਸ ਜਾਣਾ ਪੈਂਦਾ ਹੈ ਜਿਸ ਕਰਕੇ ਪੜ੍ਹਾਈ ‘ਤੇ ਅਸਰ ਪੈਂਦਾ ਹੈ.

ਰਿਸ਼ੀ ਨੂੰ ਦਸਵੀਂ ਦੀ ਪ੍ਰੀਖਿਆ ਤੋਂ ਪਹਿਲਾਂ ਗੋਡੇ ਵਿੱਚ ਕੈੰਸਰ ਦਾ ਪਤਾ ਲੱਗਾ. ਉਸ ਤੋਂ ਬਾਅਦ ਉਸ ਦੀ ਕੀਮੋਥੇਰੇਪੀ ਸ਼ੁਰੂ ਹੋਈ ਜੋ ਤਕਲੀਫ਼ ਦੇਣ ਵਾਲੀ ਹੁੰਦੀ ਹੈ. ਉਸ ਸਾਲ ਉਹ ਦਸਵੀਂ ਦੀ ਪ੍ਰੀਖਿਆ ਨਹੀਂ ਦੇ ਸਕੇ ਸੀ. ਉਸ ਤੋਂ ਅਗਲੇ ਸਾਲ ਉਸਨੇ ਮੁੜ ਪ੍ਰੀਖਿਆ ਦਿੱਤੀ ਅਤੇ 10 ਸੀਜੀਪੀਏ ਹਾਸਿਲ ਕੀਤੇ.

ਉਹ ਇੰਜੀਨਿਅਰਿੰਗ ਨਹੀਂ ਪੜ੍ਹਨਾ ਚਾਹੁੰਦੇ ਸਗੋਂ ਐਮਏ ਅੰਗ੍ਰੇਜ਼ੀ ਜਾਂ ਇਕਨੋਮਿਕਸ ਪੜ੍ਹਨਾ ਚਾਹੁੰਦੇ ਹਨ. ਰਿਸ਼ੀ ਦੀ ਮਾਂ ਬਿਰਲਾ ਇੰਸਟੀਟਿਉਟ ‘ਚ ਪ੍ਰੋਫੇਸਰ ਹਨ ਅਤੇ ਉਸ ਦੇ ਪਿਤਾ ਖੇਤੀ ਵਿਭਾਗ ਵਿੱਚ ਨੌਕਰੀ ਕਰਦੇ ਹਨ.

ਰਿਸ਼ੀ ਨੇ ਕੈੰਸਰ ਨਾਲ ਲੜਾਈ ਨੂੰ ਵਿਸ਼ਾ ਬਣਾ ਕੇ ਇੱਕ ਕਿਤਾਬ ਵੀ ਲਿਖੀ ਹੈ ‘The Patient Patient’ ਜਿਸ ਨੂੰ ਪਸੰਦ ਕੀਤਾ ਜਾ ਰਿਹਾ ਹੈ.