ਕੈੰਸਰ ਰੋਕਣ ਲਈ ਖਾਣ-ਪੀਣ ਵਿੱਚ ਇਹ ਜ਼ਰੂਰੀ ਹੈ 

ਆਪਣੇ ਖਾਣ-ਪੀਣ ਦੇ ਤਰੀਕੇ ਵੱਲ ਧਿਆਨ ਦੇ ਕੇ ਜਾਨਲੇਵਾ ਕੈੰਸਰ ਨੂੰ ਰੋਕਿਆ ਜਾ ਸਕਦਾ ਹੈ.  

0

“ਅੱਜਕਲ ਦੀ ਭੱਜ-ਨੱਠ ਦੀ ਜਿੰਦਗੀ ਵਿੱਚ ਇਨਸਾਨ ਜੇਕਰ ਕੁਛ ਭੁੱਲ ਰਿਹਾ ਹੈ ਤਾਂ ਉਹ ਹੈ ਉਸਦੀ ਆਪਣੀ ਸਿਹਤ, ਜਦੋਂ ਕੇ ਇਹ ਸਬ ਤੋਂ ਜ਼ਰੁਰੀ ਹੋਣਾ ਚਾਹਿਦਾ ਹੈ. ਕਦੇ ਕਦੇ ਤਾਂ ਇੰਝ ਵੀ ਹੁੰਦਾ ਹੈ ਕੇ ਵੱਡੀ ਬੀਮਾਰਿਆਂ ਦਾ ਪਤਾ ਵੀ ਬਹੁਤ ਦੇਰ ਹੋਣ ਬਾਅਦ ਹੀ ਲਗਦਾ ਹੈ. ਇਨ੍ਹਾਂ ਬੀਮਾਰਿਆਂ ‘ਚੋਂ ਇੱਕ ਹੈ ਕੈੰਸਰ. ਕੈੰਸਰ ਹੁਣ ਇੱਕ ਆਮ ਜਿਹੀ ਬੀਮਾਰੀ ਹੋ ਗਈ ਹੈ. ਲਗਭਗ 10 ਫ਼ੀਸਦ ਲੋਕਾਂ ‘ਚ ਕੈੰਸਰ ਦੀ ਬੀਮਾਰੀ ਹੋਣ ਲੱਗ ਪਈ ਹੈ.

ਇਸ ਤੋਂ ਪਹਿਲਾਂ ਇਹ ਬੀਮਾਰੀ ਤੁਹਾਡੇ ਤਕ ਪਹੁੰਚੇ, ਆਪਣੇ ਖਾਨਪਾਨ ਵੱਲ ਧਿਆਨ ਦਿਉ ਅਤੇ ਇਸ ਬੀਮਾਰੀ ਨੂੰ ਦੂਰ ਰਖੋ. "

ਕੈੰਸਰ ਨੂੰ ਮਾਤ ਦੇਣਾ ਬਹੁਤ ਔਖਾ ਕੰਮ ਹੈ. ਇਸ ਦੀ ਜੱਦ ਵਿੱਚ ਆਏ ਲੋਕ ਕੀਮੋਥੇਰੇਪੀ ਕਰਾ ਕੇ, ਦਵਾਈਆਂ ਖਾ ਕੇ, ਹਸਪਤਾਲ ਵਿੱਚ ਦਾਖਿਲ ਹੋ ਕੇ ਅੱਕ ਜਾਂਦੇ ਹਨ. ਇਨ੍ਹਾਂ ‘ਤੇ ਖ਼ਰਚਾ ਵੀ ਬਹੁਤ ਹੋ ਜਾਂਦਾ ਹੈ. ਇਸ ਤੋਂ ਪਹਿਲਾਂ ਤੁਸੀਂ ਇਸ ਬੀਮਾਰੀ ਦੀ ਜੱਦ ਵਿੱਚ ਆਉ, ਕਿਉਂ ਨਾ ਅਜਿਹੀ ਵਸਤੂਆਂ ਖਾਣੇ ਵਿੱਚ ਸ਼ਾਮਿਲ ਕੀਤੀਆਂ ਜਾਣ ਜਿਹੜੀ ਇਸ ਬੀਮਾਰੀ ਨੂੰ ਦੂਰ ਰੱਖਣ ਵਿੱਚ ਮਦਦਗਾਰ ਮੰਨੀਆਂ ਜਾਂਦੀਆਂ ਹਨ.

ਬੰਦ ਗੋਭੀ ਫਾਇਦੇਮੰਦ ਹੈ

ਬੰਦ ਗੋਭੀ ਫੇਫੜੇ ਅਤੇ ਪ੍ਰੋਸਟੇਟ ਦੇ ਕੈੰਸਰ ਨੂੰ ਰੋਕਦੀ ਹੈ. ਇਸ ਵਿੱਚ ਫੈਇਟੋਕੇਮਿਕਲ੍ਸ ਅਤੇ ਗਲੁਕੋਸੀਨੋਲੇਟਸ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ. ਇਨ੍ਹਾਂ ਵਿੱਚ ਕੈੰਸਰ ਨਾਲ ਨੱਜੀਠਣ ਦੀ ਬਹੁਤ ਤਾਕਤ ਹੁੰਦੀ ਹੈ. ਵਾਸ਼ਿਗਟਨ ਦੇ ਫ੍ਰੇਡ ਹਾਚਿਂਸਮ ਰਿਸਰਚ ਸੇੰਟਰ ਵੱਲੋਂ ਕੀਤੀ ਗਈ ਇੱਕ ਸਟਡੀ ਰਾਹੀਂ ਪਤਾ ਲੱਗਾ ਹੈ ਕੇ ਜਿਨ੍ਹਾਂ ਲੋਕਾਂ ਨੇ ਇੱਕ ਹਫ਼ਤੇ ਵਿੱਚ ਤਿੰਨ ਜਾਂ ਵਧ ਵਾਰ ਬੰਦ ਗੋਭੀ ਖਾਣੇ ਵਿੱਚ ਸ਼ਾਮਿਲ ਕੀਤੀ, ਉਨ੍ਹਾਂ ਵਿੱਚ ਕੈੰਸਰ ਹੋਣ ਦਾ ਖਤਰਾ 41 ਫ਼ੀਸਦ ਘੱਟ ਹੋ ਗਿਆ ਸੀ.

ਗ੍ਰੀਨ ਟੀ ਅਤੇ ਰੰਗਦਾਰ ਬੇਰੀਜ਼ ਵੀ ਸ਼ਾਮਿਲ ਕਰੋ

ਵਜ਼ਨ ਘਟਾਉਣ ਹੋਏ ਅਤੇ ਉਮਰ ‘ਤੇ ਕਾਬੂ ਕਰਨਾ ਹੋਏ ਤਾਂ ਗ੍ਰੀਨ ਟੀ ਦੀ ਵਰਤੋਂ ਕਰੋ. ਗ੍ਰੀਨ ਟੀ ਔਰਤਾਂ ਵਿੱਚ ਬ੍ਰੇਸਟ ਕੈੰਸਰ ਨੂੰ ਵੀ ਰੋਕਦਾ ਹੈ. ਨਾਲ ਹੀ ਰਸਭਰੀ, ਸਟ੍ਰਾਬੇਰੀ, ਚੇਰੀ, ਜਾਮਣਾਂ ਅਤੇ ਕਰੋੰਦੇ ਵਿੱਚ ਕੈੰਸਰ ਰੋਧੀ ਇਲੈਜਿਕ ਏਸਿਡ ਹੁੰਦਾ ਹੈ. ਇਨ੍ਹਾਂ ਵਿੱਚ ਐਂਟੀਆਕਸੀਡੇੰਟ, ਵਿਟਾਮਿਨ, ਮਿਨਰਲ ਅਤੇ ਹੋਰ ਵੀ ਪਦਾਰਥ ਹੁੰਦੇ ਹਨ. ਇਨ੍ਹਾਂ ਨੂੰ ਖਾਣੇ ਜਾਂ ਪੀਣ ਦੀ ਵਸਤੂਆਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ.

ਟਮਾਟਰ ਵੀ ਰੋਕਦਾ ਹੈ ਕੈੰਸਰ ਨੂੰ

ਟਮਾਟਰ ਵਿੱਚ ਵੀ ਐਂਟੀ ਕੈੰਸਰ ਲਾਈਕੋਪੀਨ ਦੇ ਨਾਲ ਨਾਲ ਵਿਟਾਮਿਨ ਏ, ਵਿਟਾਮਿਨ ਸੀ, ਕੈਰੇਟੀਨਾਇਡ,ਬੀਟਾ ਕੇਰੋਟੀਨ ਜਿਹੇ ਪਦਾਰਥ ਹੁੰਦੇ ਹਨ. ਖਾਣੇ ਵਿੱਚ ਟਮਾਟਰ ਦੀ ਮਿਕਦਾਰ ਵਧਾਉਣ ਨਾਲ ਅੰਤੜੀਆਂ ਦਾ ਕੈੰਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ. ਸ਼ੁਗਰ ਦੇ ਮਾਮਲੇ ਵੀ ਘੱਟ ਜਾਂਦੇ ਹਨ. ਚੰਗੀ ਤਰ੍ਹਾਂ ਪੱਕਿਆ ਹੋਇਆ ਟਮਾਟਰ ਖਾਣ ਨਾਲ ਪ੍ਰੋਸਟੇਟ ਕੈੰਸਰ ਨਹੀਂ ਹੁੰਦਾ.

ਗੰਢੇ ਅਤੇ ਲਸ੍ਹਣ ਖਾਣ ਨਾਲ ਵੀ ਕੈੰਸਰ ਨੇੜੇ ਨਹੀਂ ਆਉਂਦਾ

ਗੰਢੇ ਵਿੱਚ ਕੈਮਫਰੋਲ ਹੁੰਦਾ ਹੈ ਜਿਸ ਨਾਲ ਬੱਚੇਦਾਨੀ ਦੇ ਕੈੰਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ. ਨਰਸੇਜ਼ ਹੈਲਥ ਸਟਡੀ ਦੇ ਦੌਰਾਨ ਸਾਹਮਣੇ ਆਇਆ ਕੇ ਜ਼ਿਆਦਾ ਗੰਢੇ ਖਾਣ ਵਾਲਿਆਂ ਔਰਤਾਂ ਵਿੱਚ ਬੱਚੇਦਾਨੀ ਦਾ ਕੈੰਸਰ ਹੋਣ ਦੀ ਸੰਭਾਵਨਾ 40 ਫੀਸਦ ਤੋਂ ਵੀ ਘੱਟ ਹੁੰਦੀ ਹੈ.

ਲੱਸਣ ਵਿੱਚ ਅਲੀਸਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ. ਇਹ ਤੱਤ ਕੈੰਸਰ ਸੇਲ ਨੂੰ ਰੋਕਦਾ ਹੈ ਅਤੇ ਕੈੰਸਰ ਕਰਨ ਵਾਲੇ ਹੋਰ ਕੇਮਿਕਲ ਨੂੰ ਵੀ ਰੋਕਦਾ ਹੈ. ਡਰਮਟੋਲੋਜੀ ਰਿਸਰਚ ਦੇ ਮੁਤਾਬਿਕ ਲੱਸਣ ਵਿੱਚ ਅਜੋਏਨ ਨਾਂ ਦਾ ਕੰਪਾਉੰਡ ਹੁੰਦਾ ਹੈ. ਇਹ ਚਮੜੀ ਦੇ ਕੈੰਸਰ ਨੂੰ ਨਹੀਂ ਹੋਣ ਦਿੰਦਾ.

ਸਾਬਤ ਜਿਨਸ ਅਤੇ ਦਹੀਂ ਵੀ ਫਾਇਦੇਮੰਦ

ਚੌਲ, ਕੁੱਟੂ, ਮੱਕੀ, ਰਾਈ ਅਤੇ ਜੋੰ ਔਰਤਾਂ ਵਿੱਚ ਬ੍ਰੇਸਟ ਕੈੰਸਰ ਨੂੰ ਰੋਕਣ ਵਿੱਚ ਮਦਦਗਾਰ ਸਾਬਿਤ ਹੋਏ ਹਨ. ਅਮਰੀਕਨ ਜਰਨਲ ਕਲੀਨੀਕਲ ਦੇ ਮੁਤਾਬਿਕ ਇਹ ਅਨਾਜ ਅੰਤੜੀ ਦੇ ਕੈੰਸਰ ਹੋਣ ਦੇ ਖਤਰੇ ਨੂੰ ਘੱਟ ਕਰਦੇ ਹਨ. ਇਸ ਜਰਨਲ ਦੇ ਮੁਤਾਬਿਕ ਦਹੀਂ ਸ਼ਰੀਰ ਦੇ ਅੰਗਾਂ ਨੂੰ ਠੀਕ ਰਖਦੀ ਹੈ ਅਤੇ ਦਹੀਂ ‘ਚੋਂ ਬਣਨ ਵਾਲੀ ਕਰੀਮ ਕੈੰਸਰ ਨੂੰ ਰੋਕਦੀ ਹੈ.