ਬਨਾਰਸ ਵਿੱਚ ਖੁਸ਼ਹਾਲੀ ਦੀ ਜੋਤ ਜਗਾਉਂਦੇ ਪ੍ਰੋਫ਼ੇਸਰ ਸੰਜੇ ਗੁਪਤਾ, ਤਿਆਰ ਕਰ ਰਹੇ ਹਨ 'ਹੈਪੀਨੇਸ ਆਰਮੀ'

ਬਨਾਰਸ ਵਿੱਚ ਖੁਸ਼ਹਾਲੀ ਦੀ ਜੋਤ ਜਗਾਉਂਦੇ ਪ੍ਰੋਫ਼ੇਸਰ ਸੰਜੇ ਗੁਪਤਾ, ਤਿਆਰ ਕਰ ਰਹੇ ਹਨ 'ਹੈਪੀਨੇਸ ਆਰਮੀ'

Thursday April 07, 2016,

4 min Read

ਖੁਸ਼ਹਾਲੀ ਗੁਰੂ ਵੱਜੋਂ ਮਸ਼ਹੂਰ ਹਨ ਪ੍ਰੋਫ਼ੇਸੋਰ ਸੰਜੇ ਗੁਪਤਾ। ਆਪਣੇ ਕੈਂਪਾਂ ਵਿੱਚ ਹੁਣ ਤਕ ਕਰ ਚੁੱਕੇ ਹਨ ਹਜ਼ਾਰਾਂ ਲੋਕਾਂ ਦਾ ਇਲਾਜ਼। ਲੋਕਾਂ ਨੂੰ ਦਿੰਦੇ ਹਨ ਖੁਸ਼ ਰਹਿਣ ਦਾ ਮੰਤਰ।

ਰੱਬ ਵੱਲੋਂ ਉਨ੍ਹਾਂ ਨੂੰ ਬਹੁਤ ਕੁਝ ਬਖਸ਼ਿਆ ਹੋਇਆ ਹੈ. ਮੁਲਕ ਦੀ ਸ਼ਾਨ ਮੰਨੀ ਜਾਣ ਵਾਲੀ ਬਨਾਰਸ ਹਿੰਦੂ ਯੂਨਿਵਰਸਿਟੀ 'ਚ ਪ੍ਰੋਫ਼ੇਸੋਰ ਹਨ. ਵੱਧਿਆ ਤਨਖ਼ਾਅ ਲੈਂਦੇ ਹਨ. ਸਮਾਜ ਵਿੱਚ ਸਨਮਾਨ ਪ੍ਰਾਪਤ ਹੈ. ਪਰ ਇਨ੍ਹਾਂ ਪ੍ਰਾਪਤੀਆਂ ਨੂੰ ਛੱਡ ਕੇ ਜੇ ਕੋਈ ਸਮਾਜ ਵਿੱਚ ਰਹਿ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਭਲਾਈ ਅਤੇ ਖੁਸ਼ੀ ਲੈ ਕੰਮ ਕਰੇ ਤਾਂ ਉਸਨੂੰ ਕੀ ਕਹਾਂਗੇ?

ਇਹ ਹਨ ਪ੍ਰੋਫ਼ੇਸੋਰ ਸੰਜੇ ਗੁਪਤਾ, ਮਨੋਚਿਕਿਤਸਕ ਯਾਨੀ ਮਾਨਸਿਕ ਰੋਗਾਂ ਦੇ ਮਾਹਿਰ, ਪਰ ਲੋਕ ਉਨ੍ਹਾਂ ਨੂੰ 'ਖੁਸ਼ਹਾਲੀ ਗੁਰੂ' ਕਹਿਣਾ ਪਸੰਦ ਕਰਦੇ ਹਨ ਕਿਓਂਕਿ ਉਨ੍ਹਾਂ ਕੋਲ ਆਉਣ ਵਾਲੇ ਲੋਕ ਛੇਤੀ ਹੀ ਆਪਣੀਆਂ ਪਰੇਸ਼ਾਨੀਆਂ ਭੁੱਲ ਕੇ ਖੁਸ਼ ਰਹਿਣ ਦਾ ਮੰਤਰ ਲੈ ਜਾਂਦੇ ਹਨ.

image


ਕਿਵੇਂ ਬਣੇ ਖੁਸ਼ਹਾਲੀ ਗੁਰੂ

ਬੀਐਚਯੂ ਦੇ ਮੇਡਿਕਲ ਕਾਲੇਜ ਅਤੇ ਹਸਪਤਾਲ ਵਿੱਚ ਨੌਕਰੀ ਕਾਰੀਆਂ ਉਨ੍ਹਾਂ ਕੋਲ ਬਥੇਰੇ ਅਜਿਹੇ ਮਰੀਜ਼ ਆਏ ਜਿੰਨਾ ਨੂੰ ਵੈਸੇ ਤਾਂ ਕੋਈ ਬੀਮਾਰੀ ਨਹੀਂ ਸੀ ਪਰ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬੇਕਾਰ ਦੀ ਭੱਜ-ਨੱਠ ਲਾਈ ਹੋਈ ਸੀ. ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਆਪਾਧਾਪੀ ਲੱਗੀ ਹੈ. ਬੇਕਾਰ ਦੀਆਂ ਜ਼ਰੂਰਤਾਂ ਇੱਕਠੀਆਂ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਚੱਕਰਾਂ ਵਿੱਚ ਅੜ ਕੇ ਹੀ ਖੁਸ਼ੀਆਂ ਅਤੇ ਖੁਸ਼ੀ ਨਾਲ ਜਿਉਣਾ ਭੁੱਲ ਬੈਠੇ ਹਨ. ਡਾਕਟਰ ਸੰਜੇ ਗੁਪਤਾ ਨੇ ਵੇਖਿਆ ਕੇ ਇਨ੍ਹਾਂ ਵਿੱਚ ਘੱਟ ਉਮਰ ਦੇ ਮਰੀਜ਼ ਵੀ ਵੱਧ ਰਹੇ ਸਨ. ਮਰੀਜਾਂ ਦੇ ਨਾਲ ਆਉਣ ਵਾਲੇ ਤੀਮਾਰਦਾਰ ਵੀ ਉੰਨੇ ਕੁ ਹੀ ਪਰੇਸ਼ਾਨ ਸਨ. ਇਨ੍ਹਾਂ ਗੱਲਾਂ ਨੂੰ ਸਮਝਦੇ ਹੋਏ ਪ੍ਰੋਫ਼ੇਸਰ ਸੰਜੇ ਗੁਪਤਾ ਨੇ ਜਿੰਦਗੀ 'ਚੋਂ ਤਨਾਵ ਜਾਂ ਟੇਂਸ਼ਨ ਘਟਾਉਣ ਦਾ ਤਰੀਕਾ ਲੋਕਾਂ ਨੂੰ ਦੱਸਣ ਦਾ ਫ਼ੈਸਲਾ ਕੀਤਾ ਤਾਂ ਜੋ ਲੋਕਾਂ ਨੂੰ ਸਮਝ ਆ ਸਕੇ ਕੇ ਉਨ੍ਹਾਂ ਦੀ ਟੇਂਸ਼ਨ ਬੇਕਾਰ ਦੀਆਂ ਜ਼ਰੂਰਤਾਂ ਕਰਕੇ ਹੀ ਹੋਈ ਪਈ ਹੈ. ਲੋਕਾਂ ਨੂੰ ਟੇਂਸ਼ਨ ਮੁਕਤ ਕਰਨ ਲਈ ਕੋਈ ਦੀਆ ਵਾਲਣਾ ਹੀ ਪੈਣਾ ਹੈ. ਇਸ ਗੱਲ ਨੂੰ ਵਿਚਰਦਿਆਂ ਉਨ੍ਹਾਂ ਨੇ ਸਾਲ 2005 ਵਿੱਚ ਇਕ ਸੰਸਥਾ ਬਣਾਈ ਜਿਸਦਾ ਨਾਂ 'ਖ਼ੁਸ਼ਹਾਲੀ ਰਖਿਆ ਗਿਆ. ਇਸ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਖੁਸ਼ਹਾਲੀ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ।

image


ਲੋਕਾਂ ਨੂੰ ਦਿੰਦੇ ਹਨ 'ਖੁਸ਼ਹਾਲੀ ਮੰਤਰ'

ਲੋਕਾਂ ਦੇ ਚੇਹਰੇ 'ਤੇ ਖੁਸ਼ੀ ਲਿਆਉਣ ਦੇ ਕੰਮ ਨੂੰ ਹੀ ਉਨ੍ਹਾਂ ਨੇ ਜੁਨੂਨ ਬਣਾ ਲਿਆ. ਮੇਡਿਕਲ ਕਾਲੇਜ ਵਿੱਚ ਪੜ੍ਹਾਉਣਾ ਅਤੇ ਮਰੀਜਾਂ ਨੂੰ ਵੀ ਵੇਖਣ ਦੇ ਬਾਅਦ ਵੀ ਉਹ ਰੱਜ ਕੇ ਇਸ ਕੰਮ ਵਿੱਚ ਡੁੱਬ ਗਏ. ਉਨ੍ਹਾਂ ਨੇ ਬਨਾਰਸ ਦੀਆਂ ਗਲੀਆਂ ਵਿੱਚ ਜਾ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ। ਕੁਝ ਹੋਰ ਦੋਸਤ ਵੀ ਨਾਲ ਹੀ ਆਉਂਦੇ ਗਏ. ਇਹ ਇਕ ਅਭਿਆਨ ਬਣ ਗਿਆ. ਉਹ ਹਰ ਐਤਵਾਰ ਬਨਾਰਸ ਦੇ ਵੱਖ ਵੱਖ ਇਲਾਕਿਆਂ ਵਿੱਚ ਕੈੰਪ ਲਾਉਂਦੇ ਅਤੇ ਲੋਕਾਂ ਨੂੰ ਮਿਲਦੇ, ਉਨ੍ਹਾਂ ਨਾਲ ਗੱਲਾਂ ਬਾਤਾਂ ਕਰਦੇ ਅਤੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝਦੇ। ਉਨ੍ਹਾਂ ਦਾ ਇਲਾਜ਼ ਵੀ ਕਰਦੇ।

image


ਕੰਮ ਕਰਨ ਦਾ ਤਰੀਕਾ

ਡਾਕਟਰ ਸੰਜੇ ਆਮ ਡਾਕਟਰਾਂ ਦੀ ਤਰਾਂਹ ਕੰਮ ਨਹੀਂ ਕਰਦੇ ਸਗੋਂ ਉਨ੍ਹਾਂ ਨੇ ਲੋਕਾਂ ਦੀ ਮਾਨਸਿਕ ਪਰੇਸ਼ਾਨੀਆਂ ਨੂੰ ਸੁਲਝਾਉਣ ਲਈ ਆਪਣਾ ਹੀ ਇਕ ਫ਼ਾਰਮੁਲਾ ਤਿਆਰ ਕੀਤਾ ਹੋਇਆ ਹੈ. ਇਨ੍ਹਾਂ ਦੇ ਕੈੰਪ ਵਿੱਚ ਆਉਣ ਵਾਲੇ ਲੋਕਾਂ ਨੂੰ ਉਹ ਦੋ ਤਰ੍ਹਾਂ ਦੀ ਥੇਰੇਪੀ ਦਿੰਦੇ ਹਨ .ਇਕ ਹੈ ਵਾਯੂ ਸ਼ਕਤੀ ਅਭਿਆਸ ਅਤੇ ਦੂਜੀ ਹੈ ਮਨ ਸ਼ਕਤੀ ਅਭਿਆਸ। ਵਾਯੂ ਸ਼ਕਤੀ ਅਭਿਆਸ ਵਿੱਚ ਮਨ ਦੀ ਨੇਗੇਟਿਵ ਉਰਜ਼ਾ ਨੂੰ ਘਟਾਉਣ ਦੀ ਤਕਨੀਕ ਦੱਸੀ ਜਾਂਦੀ ਹੈ ਤੇ ਮਨ ਸ਼ਕਤੀ ਅਭਿਆਸ ਵਿੱਚ ਮਨ ਨੂੰ ਸ਼ਾਂਤ ਰਖਣ ਦੇ ਤਰੀਕੇ ਵੀ ਦੱਸਦੇ ਹਨ. ਇਸ ਤੋਂ ਅਲਾਵਾ ਉਹ ਮੰਤਰ ਦਿੰਦੇ ਹਨ. ਇਹ ਮੰਤਰ ਉਹ ਆਪਣੇ ਕੈੰਪ ਵਿੱਚ ਹੀ ਲੋਕਾਂ ਨੂੰ ਦਿੰਦੇ ਹਨ.

ਯੂਅਰਸਟੋਰੀ ਨਾਲ ਗੱਲ ਕਰਦਿਆਂ ਡਾਕਟਰ ਗੁਪਤਾ ਨੇ ਦੱਸਿਆ ਕੀ-

" ਇਸ ਮੁਹਿਮ ਨਾਲ ਲੋਕਾਂ ਨੂੰ ਖੁਸ਼ ਰਹਿਣ ਅਤੇ ਟੇਂਸ਼ਨ ਛੱਡ ਦੇਣ ਦੀ ਸਲਾਹ ਅਤੇ ਤਰੀਕਾ ਦੱਸਿਆ ਜਾਂਦਾ ਹੈ. ਇਕ ਖੁਸ਼ਹਾਲ ਵਿਅਕਤੀ ਹੀ ਇਕ ਖੁਸ਼ਹਾਲ ਸਮਾਜ ਬਣਾ ਸਕਦਾ ਹੈ. ਇਕ ਖੁਸ਼ਹਾਲ ਸਮਾਜ ਆਪਣੇ ਅੰਦਰ ਦੀਆਂ ਮਾੜੀਆਂ ਰਿਵਾਇਤਾਂ ਨੂੰ ਆਪ ਹੀ ਖ਼ਤਮ ਕਰ ਦਿੰਦਾ ਹੈ."

ਹਜ਼ਾਰਾਂ ਲੋਕ ਜੁੜੇ ਹੋਏ ਹਨ ਇਸ ਨਾਲ

ਹੁਣ ਤਕ ਇਸ ਮੁਹਿਮ ਨਾਲ ਦੇਸ਼ ਦੇ ਕਈ ਰਾਜਾਂ ਦੇ 25 ਹਜ਼ਾਰ ਤੋਂ ਵੀ ਵੱਧ ਲੋਕ ਜੁੜ ਚੁੱਕੇ ਹਨ. ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਦਿੱਲੀ, ਕੇਰਲ ਅਤੇ ਪੱਛਮੀ ਬੰਗਾਲ ਦੇ ਲੋਕਂ ਇਨ੍ਹਾਂ ਦੇ ਕੈੰਪਾਂ ਵਿੱਚ ਆਉਂਦੇ ਹਨ. ਇਨ੍ਹਾਂ ਦੀ ਕਾਬਲੀਅਤ ਨੂੰ ਵੇਖਦਿਆਂ ਹੁਣ ਜਰਮਨੀ ਅਤੇ ਅਮਰੀਕਾ ਤੋਂ ਵੀ ਇਨ੍ਹਾਂ ਨੂੰ ਲੇਕਚਰ ਦੇਣ ਲਈ ਸੱਦਿਆ ਜਾ ਰਿਹਾ ਹੈ. ਡਾਕਟਰ ਗੁਪਤਾ ਦਾ ਕਹਿਣਾ ਹੈ ਕੇ ਉਹ ਹੁਣ ਛੇਤੀ ਹੀ ਟੇਕਨੋਲੋਜੀ ਨਾਲ ਵੀ ਜੁੜ ਜਾਣਗੇ ਅਤੇ ਆਨਲਾਈਨ ਹੋ ਕੇ ਲੋਕਾਂ ਨਾਲ ਗੱਲ ਬਾਤ ਕਰਣਗੇ। ਉਹ ਆਉਣ ਵਾਲੇ ਦਿਨਾਂ ਵਿੱਚ 'ਹੈਪੀਨੇਸ ਆਰਮੀ' ਬਣਾਉਣ ਦੀ ਤਿਆਰੀ ਕਰ ਰਹੇ ਹਨ ਜਿਹੜੀ ਹੋਰਨਾਂ ਸ਼ਹਿਰਾਂ ਵਿੱਚ ਜਾ ਕੇ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰੇਗੀ। ਇਹ ਡਾਕਟਰ ਗੁਪਤਾ ਦੀ ਕੋਸ਼ਿਸ਼ਾਂ ਦਾ ਹੀ ਨਤੀਜ਼ਾ ਹੈ ਕੇ ਯੂਨਾਈਟੇਡ ਨੇਸ਼ਨ ਨੇ 20 ਮਾਰਚ ਨੂੰ 'ਵਰਡ ਹੈਪੀਨੇਸ' ਦਿਹਾੜੇ ਵੱਜੋਂ ਮਨਾਉਣ ਦੀ ਹਾਮੀ ਭਰ ਦਿੱਤੀ ਹੈ.

ਲੇਖਕ: ਆਸ਼ੁਤੋਸ਼ ਸਿੰਘ

ਅਨੁਵਾਦ: ਅਨੁਰਾਧਾ ਸ਼ਰਮਾ 

    Share on
    close