ਨੋਟਬੰਦੀ ਮਸਲੇ 'ਤੇ ਖੁੱਲ ਕੇ ਸਾਹਮਣੇ ਆਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 

0

ਨੋਟਬੰਦੀ ਨੂੰ ਲੈ ਕੇ ਚੁਫ਼ੇਰਿਓਂ ਹੀ ਸਰਕਾਰ ਦੀ ਨਿਖੇਦੀ ਹੋ ਰਹੀ ਹੈ. ਆਮ ਤੌਰ ‘ਤੇ ਚੁੱਪ ਰਹਿਣ ਲਈ ਚਰਚਾ ਵਿੱਚ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਆਖਿਰਕਾਰ ਆਪਣਾ ਮੱਤ ਪ੍ਰਗਟਾਇਆ ਹੈ. ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸਰਕਾਰ ਦੇ ਪ੍ਰਬੰਧ ਦੀ ਨਾਕਾਮੀ ਕਰਾਰ ਦਿੱਤਾ ਹੈ. ਉਨ੍ਹਾਂ ਕਿਹਾ ਹੈ ਕੇ ਨੋਟਬੰਦੀ ਦੇ ਅਸਰ ਕਾਰਣ ਦੇਸ਼ ਦੀ ਜੀਡੀਪੀ ਵਿੱਚ ਘੱਟੋ ਘੱਟ ਦੋ ਫ਼ੀਸਦ ਦੀ ਕਮੀ ਆਏਗੀ. ਮਨਮੋਹਨ ਸਿੰਘ ਨੇ ਇਸ ਫ਼ੈਸਲੇ ਨੂੰ ਕਾਨੂਨੀ ਲੁੱਟ ਕਰਾਰ ਦਿੱਤਾ ਹੈ.

ਦੱਸਣ ਯੋਗ ਹੈ ਕੇ ਨੋਟਬੰਦੀ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਚਲਦਾ ਆ ਰਿਹਾ ਹੈ. ਇਸੇ ਦੌਰਾਨ ਨੋਟ ਬੰਦੀ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਕੇ ਜਿਸ ਤਰ੍ਹਾਂ ਇਹ ਫ਼ੈਸਲਾ ਲਾਗੂ ਕੀਤਾ ਗਿਆ ਹੈ ਉਹ ਪ੍ਰਬੰਧ ਦੀ ਇੱਕ ਵੱਡੀ ਨਾਕਾਮੀ ਹੈ.

ਮਨਮੋਹਨ ਸਿੰਘ ਨੇ ਹ ਉਮੀਦ ਕੀਤੀ ਹੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਹਾਲਾਤ ਦਾ ਅਜਿਹਾ ਸਮਾਧਾਨ ਦੇਣਗੇ ਜਿਸ ਨਾਲ ਆਮ ਆਦਮੀ ਨੂੰ ਦਰਪੇਸ਼ ਆ ਰਹੀ ਪਰੇਸ਼ਾਨੀ ਖ਼ਤਮ ਕੀਤੀ ਜਾ ਸਕੇ. ਉਨ੍ਹਾਂ ਕਿਹਾ ਕੇ ਨੋਟਬੰਦੀ ਦੀ ਵਜ੍ਹਾ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ. ਕਿਸਾਨਾਂ ਅਤੇ ਹੋਰ ਦਿਹਾੜੀਡਾਰ ਮਜਦੂਰਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ. ਆਮ ਆਦਮੀ ਦਾ ਵਿਸ਼ਵਾਸ ਬੈੰਕਾਂ ਪ੍ਰਤੀ ਖ਼ਤਮ ਹੁੰਦਾ ਜਾ ਰਿਹਾ ਹੈ.

ਉਨ੍ਹਾਂ ਕਿਹਾ ਕੇ ਇਸ ਫ਼ੈਸਲੇ ਦਾ ਅਸਲ ਵਿੱਚ ਕੀ ਅਸਰ ਸਾਹਮਣੇ ਆਏਗਾ, ਇਸ ਲਈ ਪ੍ਰਧਾਨ ਮੰਤਰੀ ਨੇ ਪੰਜਾਹ ਦਿਨ ਦਾ ਸਮਾਂ ਮੰਗਿਆ ਹੈ ਪਰ ਪੰਜਾਹ ਦਿਨਾਂ ਵਿੱਚ ਤਾਂ ਆਮ ਆਦਮੀ ਦਾ ਹਾਲ ਮਾੜਾ ਹੋ ਜਾਏਗਾ. ਕਈ ਲੋਕਾਂ ਦੀ ਤਾਂ ਮੌਤ ਹੋ ਵੀ ਚੁੱਕੀ ਹੈ.

ਨੋਟਬੰਦੀ ਨੂੰ ਲੈ ਕੇ ਕਾੰਗ੍ਰੇਸ ਦੇ ਹੋਰ ਆਗੂਆਂ ਨੇ ਵੀ ਮੋਦੀ ਸਰਕਾਰ ਦੀ ਨਿਖੇਪੀ ਕਰਦਿਆਂ ਕਿਹਾ ਹੈ ਕੇ ਇੰਨਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਾਲ ਸਲਾਹ ਕਰਨੀ ਚਾਹੀਦੀ ਸੀ ਕਿਉਂਕਿ ਉਹ ਅੰਤਰਰਾਸ਼ਟਰੀ ਪੱਧਰ ਦੇ ਅਰਥਸ਼ਾਸ਼ਤਰੀ ਹਨ. ਉਹ ਰਿਜ਼ਰਵ ਬੈੰਕ ਦੇ ਗਵਰਨਰ ਰਹੇ ਹਨ. ਦੁਨਿਆ ਭਰ ਵਿੱਚ ਆਈ ਮੰਦੀ ਦੇ ਦੌਰ ਵਿੱਚ ਵੀ ਉਨ੍ਹਾਂ ਨੇ ਦੇਸ਼ ਨੂੰ ਮੰਦੀ ਦੀ ਮਾਰ ਤੋਂ ਬਚਾ ਲਿਆ ਸੀ.

ਲੇਖਕ: ਪੀਟੀਆਈ ਭਾਸ਼ਾ