ਪ੍ਰਧਾਨਮੰਤਰੀ ਮੋਦੀ ਨੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਤੀਹ ਹਜ਼ਾਰ ਲੋਕਾਂ ਨਾਲ ਯੋਗ ਕਰਕੇ ਬਣਾਇਆ ਰਿਕਾਰਡ 

0

ਕੌਮਾਂਤਰੀ ਯੋਗ ਦਿਹਾੜੇ ਦੇ ਮੌਕੇ ‘ਤੇ ਅੱਜ ਚੰਡੀਗੜ੍ਹ ਵਿੱਚ ਇੱਕ ਇਤਿਹਾਸ ਰਚਿਆ ਗਿਆ ਜਿੱਥੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਤੀਹ ਹਜ਼ਾਰ ਲੋਕਾਂ ਨਾਲ ਰਲ੍ਹ ਨੇ ਯੋਗ ਕੀਤਾ. ਚੰਡੀਗੜ੍ਹ ਦੇ ਕੈਪਿਟੋਲ ਕੈੰਪਲੇਕਸ ਵਿੱਖੇ ਹੋਏ ਪ੍ਰੋਗ੍ਰਾਮ ਵਿੱਚ ਇੱਕ ਜਗ੍ਹਾਂ ‘ਤੇ ਤੀਹ ਹਜ਼ਾਰ ਲੋਕਾਂ ਵੱਲੋਂ ਯੋਗ ਕਰਨ ਦਾ ਵੀ ਇੱਕ ਰਿਕਾਰਡ ਬਣ ਗਿਆ ਹੈ.

ਇਸ ਮੌਕੇ ‘ਤੇ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕੇ ਯੋਗ ਕਿਸੇ ਧਰਮ ਨਾਲ ਨਹੀਂ ਜੁੜਿਆ ਹੋਇਆ, ਸਗੋਂ ਸ਼ਰੀਰ ਨੂੰ ਨਿਰੋਗੀ ਰੱਖਣ ਦਾ ਤਰੀਕਾ ਹੈ. ਨਿਰੋਗੀ ਸ਼ਰੀਰ ਵਿੱਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ.

ਮੋਦੀ ਕਲ ਰਾਤ ਨੂੰ ਚੰਡੀਗੜ੍ਹ ਆ ਗਏ ਸਨ. ਅੱਜ ਸਵੇਰੇ ਇੱਕ ਥਾਂ ਤੇ ਇੱਕਠੇ ਹੋਏ ਲੋਕਾਂ ਨਿਉਂ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕੇ ਸਿਹਤਮੰਦ ਰਹਿਣ ਦੇ ਇਸ ਤਰੀਕੇ ਨੂੰ ਧਾਰਮਿਕ ਵਿਚਾਰ ‘ਤੋਂ ਪ੍ਰਹਾਂ ਹੋ ਕੇ ਵੇਖਿਆ ਜਾਣਾ ਚਾਹਿਦਾ ਹੈ. ਇਹ ਜੀਵਨ ਜੀਉਣ ਦਾ ਤਰੀਕਾ ਹੈ ਅਤੇ ਪੂਰੀ ਤਰ੍ਹਾਂ ਵਿਗਿਆਨੀ ਹੈ. ਉਨ੍ਹਾਂ ਕਿਹਾ ਕੇ ਅੱਜ ਜਿਵੇਂ ਮੋਬਾਇਲ ਫ਼ੋਨ ਜਿਉਣ ਦਾ ਹਿੱਸਾ ਬਣ ਚੁੱਕਾ ਹੈ, ਉਸੇ ਤਰ੍ਹਾਂ ਯੋਗ ਨੂੰ ਵੀ ਜੀਵਨ ਦਾ ਹਿੱਸਾ ਬਣਾਉਣਾ ਚਾਹਿਦਾ ਹੈ.

ਮੋਦੀ ਨਾਲ ਯੋਗ ਕਰਨ ਲਈ 96,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ. ਉਨ੍ਹਾਂ ‘ਚੋਂ ਤੀਹ ਹਜ਼ਾਰ ਨੂੰ ਮੋਦੀ ਨਾਲ ਯੋਗ ਕਰਨ ਦਾ ਮਾਨ ਪ੍ਰਾਪਤ ਹੋਇਆ. ਇਸ ਜਗ੍ਹਾਂ ਤੋਂ ਅਲਾਵਾ ਵੀ ਸ਼ਹਿਰ ਵਿੱਚ 180 ਥਾਵਾਂ ‘ਤੇ ਯੋਗ ਕੀਤਾ ਗਿਆ. ਕੁਲ ਮਿਲਾ ਕੇ ਚੰਡੀਗੜ੍ਹ ਅਤੇ ਨਾਲ ਲਗਦੇ ਮੋਹਾਲੀ ਅਤੇ ਪੰਚਕੁਲਾ ਦੇ ਇੱਕ ਲੱਖ ਲੋਕਾਂ ਨੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਤੇ ਯੋਗ ਕੀਤਾ. ਇਨ੍ਹਾਂ ਵਿੱਚ ਸਕੂਲੀ ਵਿਦਿਆਰਥੀ, ਪੰਜਾਬ ਅਤੇ ਹਰਿਆਣਾ ਦੇ ਸਰਕਾਰੀ ਮੁਲਾਜਿਮ ਵੀ ਸ਼ਾਮਿਲ ਹੋਏ. ਮੋਦੀ ਨਾਲ ਯੋਗ ਕਰਨ ਲਈ ਇਨ੍ਹਾਂ ਲੋਕਾਂ ਨੂੰ ਪਿਛਲੇ 15 ਦਿਨਾਂ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਸੀ.

ਲੋਕਾਂ ਨੂੰ ਸੰਬੋਧਿਤ ਕਰਨ ਉਪਰੰਤ ਮੋਦੀ ਨੇ ਯੋਗ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਆਏ ਸ਼ਰੀਰਿਕ ਤੌਰ ਤੇ ਮਜਬੂਰ ਲੋਕਾਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਹੀ ਯੋਗ ਆਸਨ ਕੀਤੇ. ਮੋਦੀ ਨੇ ਡੂੰਘੀ ਸਾਹ ਲੈਣ ਵਾਲੇ ਆਸਨ ‘ਤੋੰ ਯੋਗ ਦੀ ਸ਼ੁਰੁਆਤ ਕੀਤੀ. 

ਲੇਖਕ: ਰਵੀ ਸ਼ਰਮਾ