ਰੂਪ ਕੌਰ ਹੈ ਪੰਜਾਬੀ ਸਭਿਆਚਾਰ ਦੀ ਨਵੀਂ ਆਵਾਜ਼; ਪੰਜਾਬੀ ਗੀਤਾਂ ਦੀ ਅਲਬਮ ਦੇ ਯੂ-ਟਿਊਬ 'ਤੇ ਹਨ ਪੰਜ ਲੱਖ ਫ਼ੋਲੋਅਰ

ਰੂਪ ਕੌਰ ਹੈ ਪੰਜਾਬੀ ਸਭਿਆਚਾਰ ਦੀ ਨਵੀਂ ਆਵਾਜ਼; ਪੰਜਾਬੀ ਗੀਤਾਂ ਦੀ ਅਲਬਮ ਦੇ ਯੂ-ਟਿਊਬ 'ਤੇ ਹਨ ਪੰਜ ਲੱਖ ਫ਼ੋਲੋਅਰ

Tuesday July 12, 2016,

3 min Read

ਕਹਿੰਦੇ ਨੇ ਸੁਪਨਿਆਂ ‘ਚ ਜਾਨ ਹੋਣੀ ਚਾਹੀਦੀ ਹੈ, ਹੌਸਲਿਆਂ ਨਾਲ ਉਡਾਰੀਆਂ ਹੁੰਦੀਆਂ ਨੇ. ਚੰਦੀਗੇਹ ਦੇ ਨਾਲ ਲਗਦੇ ਮੋਹਾਲੀ ਦੀ ਜੰਮਪਲ੍ਹ ਰੂਪ ਕੌਰ ਨੇ ਹੌਸਲਿਆਂ ਨਾਲ ਹੀ ਉਡਾਰੀ ਮਾਰੀ ਅਤੇ ਉਹ ਵੀ ਅੰਬਰ ਨੂੰ ਛੋ ਆਉਣ ਵਾਲੀ. ਆਪਣੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਰੂਪ ਕੌਰ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆਂ ਦੇ ਪੰਜਾਬੀਆਂ ਦੇ ਦਿਲਾਂ ‘ਚ ਧੂਮਾਂ ਪਾ ਰੱਖਿਆ ਹੋਈਆਂ ਹਨ. ਪੰਜਾਬ ਦੇ ਸਭਿਆਚਾਰ ਨਾਲ ਜੁੜੇ ਉਨ੍ਹਾਂ ਦੇ ਗੀਤਾਂ ਨੇ ਕੈਨੇਡਾ, ਯੂਕੇ, ਅਮੇਰਿਕਾ ਅਤੇ ਆਸਟ੍ਰੇਲਿਆ ‘ਚ ਵਸਦੇ ਪੰਜਾਬੀਆਂ ਨੂੰ ਮੁੜ ਆਪਣੀ ਜੜਾਂ ਨਾਲ ਜੋੜ ਦੇਣ ਦਾ ਕੰਮ ਕੀਤਾ ਹੈ.

ਰੂਪ ਕੌਰ ਦੇ ਗੀਤਾਂ ਨੂੰ ਯੂ-ਟਿਊਬ ‘ਤੇ ਲੱਖਾਂ ਵਾਰ ਵੇਖਿਆ ਗਿਆ ਹੈ. ਮਾਤਰ 24 ਵਰ੍ਹੇ ਦੀ ਉਮਰ ਵਿੱਚ ਕਾਮਯਾਬੀ ਦਾ ਇਹ ਮੁਕਾਮ ਹਾਸਿਲ ਕਰ ਲੈਣ ਵਾਲੀ ਰੂਪ ਕੌਰ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਹੋਰ ਅਗ੍ਹਾਂ ਲੈ ਕੇ ਜਾਣਾ ਚਾਹੁੰਦੀ ਹੈ.

ਮੋਹਾਲੀ ਦੇ ਸੇਕਟਰ 68 ‘ਚ ਰਹਿਣ ਵਾਲੀ ਰੂਪ ਕੌਰ ਦੇ ਗਾਏ ਗੀਤਾਂ ਦੀ ਪਹਿਲੀ ਅਲਬਮ ਸਾਲ 2012 ‘ਚ ਰੀਲੀਜ਼ ਹੋਈ ਸੀ. ਉਸ ਅਲਬਮ ਨੂੰ ਅਪਾਰ ਕਾਮਯਾਬੀ ਮਿਲੀ. ਦੁਨਿਆ ਭਰ ਵਿੱਚ ਵਸਦੇ ਪੰਜਾਬੀਆਂ ਨੇ ਉਸ ਅਲਬਮ ਨੂੰ ਪਸੰਦ ਕੀਤਾ. ਰੂਪ ਵੈਸੇ ਤਾਂ ਸਕੂਲੀ ਜੀਵਨ ਦੇ ਦੌਰਾਨ ਹੀ ਕਈ ਤਰ੍ਹਾਂ ਦੇ ਕੰਪੀਟੀਸ਼ਨਾਂ ‘ਚ ਹਿੱਸਾ ਲੈਂਦੀ ਰਹੀ ਸੀ ਪਰ ਇੱਕ ਪ੍ਰਤਿਯੋਗਿਤਾ ਦੇ ਦੌਰਾਨ ਰੂਪ ਦੀ ਆਵਾਜ਼ ਨੇ ਇੱਕ ਨਿਰਦੇਸ਼ਕ ਦਾ ਧਿਆਨ ਖਿੱਚ ਲਿਆ. ਉਸ ਤੋਂ ਬਾਅਦ ਰੂਪ ਨੇ ਮੁੜ ਕੇ ਪਿਛ੍ਹਾਂ ਨਹੀਂ ਵੇਖਿਆ.

image


ਰੂਪ ਦੀ ਖਾਸ ਗੱਲ ਇਹ ਹੈ ਕੇ ਉਹ ਆਪਣੀ ਅਲਬਮ ਲਈ ਗੀਤਾਂ ਦੇ ਬੋਲ ਵੀ ਆਪ ਹੀ ਲਿਖਦੀ ਹੈ. ਕਵਿਤਾਵਾਂ ਕਰਦੀ ਹੈ ਅਤੇ ਉਨ੍ਹਾਂ ਕਵਿਤਾਂਵਾਂ ਨੂੰ ਹੀ ਗੀਤਾਂ ਦੇ ਬੋਲਾ ‘ਚ ਬਦਲ ਕੇ ਗਾਉਂਦੀ ਹੈ. ਇਨ੍ਹਾਂ ਗੀਤਾਂ ‘ਚ ਪੰਜਾਬ ਦੀ ਰੂਹ ਮਹਿਸੂਸ ਹੁੰਦੀ ਹੈ ਅਤੇ ਇਸੇ ਕਰਕੇ ਰੂਪ ਦੀ ਆਵਾਜ਼ ਅਤੇ ਬੋਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਜਾ ਵਸਦੇ ਹਨ.

ਰੂਪ ਕਹਿੰਦੀ ਹੈ-

“ਮੈਂ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਨਵੀੰ ਪੀੜ੍ਹੀ ਤਕ ਲੈ ਕੇ ਜਾਣਾ ਚਾਹੁੰਦੀ ਹਾਂ. ਇਸ ਕਰਕੇ ਮੈਂ ਆਪਣੇ ਗੀਤਾਂ ਵਿੱਚ ਪੰਜਾਬ ਦੀ ਮਹਿਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ. ਇਸ ਲਈ ਮੈਂ ਪੰਜਾਬੀ ਲੇਖਕਾਂ ਦੀ ਰਚਨਾਂਵਾਂ ਪੜ੍ਹਦੀ ਰਹਿੰਦੀ ਹਾਂ.”

ਕਾਮਯਾਬੀ ਦੇ ਇਸ ਮੁਕਾਮ ਨੂੰ ਹਾਸਿਲ ਕਰਨ ਦੇ ਬਾਅਦ ਵੀ ਰੂਪ ਕੌਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ. ਉਹ ਇਸ ਵੇਲੇ ਪੰਜਾਬ ਯੂਨਿਵਰਸਿਟੀ ‘ਤੋਂ ਸਾਹਿਤ ਵਿਸ਼ੇ ਪੜ੍ਹ ਰਹੀ ਹੈ.

ਰੂਪ ਦੀ ਆਵਾਜ਼ ਅਤੇ ਗੀਤਾਂ ਦੀ ਫ਼ਰਮਾਇਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕੇ ਯੂ-ਟਿਊਬ ‘ਤੇ ਉਨ੍ਹਾਂ ਦੇ ਪੰਜ ਲੱਖ ਤੋਂ ਵੀ ਵੱਧ ਫ਼ੋਲੋਅਰ ਹਨ. ਉਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਮਿਲ ਚੁੱਕੀ ਹੈ. ਰੂਪ ਨੂੰ ਹੋਰ ਮੁਲਕਾਂ ‘ਚ ਵਸਦੇ ਪੰਜਾਬੀਆਂ ਵੱਲੋਂ ਸੱਦੇ ਮਿਲਦੇ ਰਹਿੰਦੇ ਹਨ.

ਰੂਪ ਦਾ ਟੀਚਾ ਹੁਣ ਬਾੱਲੀਵੁਡ ਲਈ ਗੀਤ ਲਿੱਖਣ ਅਤੇ ਫਿਲਮਾਂ ‘ਚ ਗੀਤ ਗਾਉਣ ਦਾ ਹੈ. ਉਹ ਸੂਫ਼ੀ ਸੰਗੀਤ ਵੀ ਸਿੱਖ ਰਹੀ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਸੁਪਨੇ ਵੇਖ ਕੇ ਉਨ੍ਹਾਂ ਨੂੰ ਸਚ ਕਰਨ ਲਈ ਇੱਕ ਨਵੀਂ ਸੋਚ ਪੈਦਾ ਕਰਨ ਦੀ ਲੋੜ ਹੁੰਦੀ ਹੈ ਅਤੇ ਉਸ ਤੋਂ ਬਾਅਦ ਫ਼ੇਰ ਮੁੜ ਕੇ ਪਿਛ੍ਹਾਂ ਨਾ ਵੇਖਣਾ ਹੀ ਬਿਹਤਰ ਹੁੰਦਾ ਹੈ. ਉਸ ਸੋਚ ਨਾਲ ਹੀ ਸੁਪਨਿਆਂ ਨੂੰ ਉਡਾਰੀ ਮਿਲਦੀ ਹੈ.

ਲੇਖਕ; ਰਵੀ ਸ਼ਰਮਾ 

    Share on
    close