ਸ਼ੋਸ਼ਲ ਸਾਇਟ ਬੈਨ ਦੇ ਬਾਅਦ 16 ਸਾਲ ਦੇ ਮੁੰਡੇ ਨੇ ਬਣਾਇਆ ‘ਕੈਸ਼ਬੂਕ’ 

0

ਕਸ਼ਮੀਰ ਦੇ ਅਨੰਤਨਾਗ ਦੇ 16 ਸਾਲ ਦੇ ਮੁੰਡੇ ਨੇ ਕਸ਼ਮੀਰੀਆਂ ਲਈ ਇੱਕ ਵੱਖਰਾ ਫੇਸ੍ਬੂਕ ਬਣਾ ਦਿੱਤਾ ਹੈ. ਜਿਆਨ ਨਾਂਅ ਦਾ ਇਹ ਮੁੰਡਾ ਹਾਲੇ 10ਵੀੰ ਕਲਾਸ ਵਿੱਚ ਪੜ੍ਹ ਰਿਹਾ ਹੈ. ਇਹ ਐਪ ਜਿਆਨ ਅਤੇ ਉਸਦੇ ਦੋਸਤ ਉਜ਼ੇਰ ਨੇ ਸਾਲ 2013 ਵਿੱਚ ਹੀ ਬਣਾ ਲਿਆ ਸੀ. ਇਸ ਐਪ ਦਾ ਨਾਂਅ ‘ਕੈਸ਼ਬੂਕ’ ਰੱਖਿਆ ਗਿਆ ਹੈ. ਕੈਸ਼ਬੂਕ ਅਸਲ ਵਿੱਚ ਫੇਸਬੂਕ ਦੀ ਤਰ੍ਹਾਂ ਹੀ ਇੱਕ ਸੋਸ਼ਲ ਸਾਇਟ ਹੈ ਜਿਸ ਰਾਹੀਂ ਲੋਕ ਆਪਸ ਵਿੱਚ ਗੱਲਾਂ ਕਰ ਸਕਦੇ ਹਨ.

26 ਅਪ੍ਰੈਲ ਨੂੰ ਕਸ਼ਮੀਰ ਵਿੱਚ 22 ਸੋਸ਼ਲ ਸਾਈਟਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ. ਇਸ ਦਾ ਅਸਰ ਕਸ਼ਮੀਰੀ ਵਿਦਿਆਰਥੀਆਂ, ਪਤਰਕਾਰਾਂ, ਮਰੀਜਾਂ ਅਤੇ ਕਰਮਚਾਰੀਆਂ ਉੱਪਰ ਪਿਆ. ਲੋਕਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ. ਜ਼ਰੂਰੀ ਸੂਚਨਾਵਾਂ ਵੀ ਨਹੀਂ ਸੀ ਜਾ ਰਹੀਆਂ.

ਇਸ ਸਮੱਸਿਆ ਨਾਲ ਨਜਿਠਣ ਲਈ ਅਨੰਤਨਾਗ ਦੇ ਜਿਆਨ ਸ਼ਫੀਕ਼ ਨੇ ਇੱਕ ਰਾਹ ਲਭਿਆ. ਉਨ੍ਹਾਂ ਨੇ ਕਸ਼ਮੀਰੀਆਂ ਲਈ ਇੱਕ ਵੱਖਰਾ ਫੇਸਬੂਕ ਬਣਾ ਦਿੱਤਾ. ਇਸ ਦਾ ਨਾਂਅ ਦਿੱਤਾ ‘ਕੈਸ਼ਬੂਕ’.

ਜਿਆਨ ਦੀ ਉਮਰ ਹਾਲੇ ਮਾਤਰ 16 ਸਾਲ ਹੀ ਹੈ. ਜਿਆਨ ਕਸ਼ਮੀਰ ਦਾ ਰਹਿਣ ਵਾਲਾ ਹੈ. 26 ਅਪ੍ਰੈਲ ਨੂੰ ਕਸ਼ਮੀਰ ਵਿੱਚ 22 ਸੋਸ਼ਲ ਸਾਇਟ ਉੱਪਰ ਇੱਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਸੀ. ਇਨ੍ਹਾਂ ਵਿੱਚ ਫ਼ੇਸਬੂਕ, ਵ੍ਹਾਟਸਐਪ ਅਤੇ ਟਵੀਟਰ ਵੀ ਸ਼ਾਮਿਲ ਸਨ. ਭਾਰਤ ਵਿੱਚ ਆਬਾਦੀ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਐਪ ਨੂੰ ਇਸਤੇਮਾਲ ਕਰਦਾ ਹੈ.

ਫ਼ੇਸਬੂਕ ਦੇ ਭਾਰਤ ਵਿੱਚ 213 ਮਿਲੀਅਨ ਇਸਤੇਮਾਲ ਕਰਨ ਵਾਲੇ ਹਨ. ਪਾਬੰਦੀ ਦੀ ਵਜ੍ਹਾ ਭਾਰਤ ਵਿਰੋਧੀ ਤਾਕਤਾਂ ਵੱਲੋਂ ਇਨ੍ਹਾਂ ਐਪ ਅਤੇ ਸਾਈਟਾਂ ਦਾ ਇਸਤੇਮਾਲ ਕੀਤਾ ਜਾਣਾ ਦੱਸਿਆ ਗਿਆ ਸੀ.

ਕੈਸ਼ਬੂਕ ਦਾ ਨਾਂਅ ਕਸ਼ਮੀਰ ਨਾਲ ਜੁੜਿਆ ਹੋਇਆ ਲਗਦਾ ਹੈ. ਇਹ ਸਾਇਟ ਜਿਆਨ ਨੇ ਉਸ ਵੇਲੇ ਹੀ ਬਣਾ ਲਈ ਸੀ ਜਦੋਂ ਉਹ ਮਾਤਰ 13 ਵਰ੍ਹੇ ਦਾ ਸੀ. ਉਸਦਾ ਦੋਸਤ ਉਜ਼ੇਰ 17 ਸਾਲ ਦਾ ਸੀ. ਜਿਆਨ ਦੇ ਪਿਤਾ ਸਾਫਟਵੇਅਰ ਇੰਜੀਨੀਅਰ ਹਨ. ਨਿੱਕੇ ਹੁੰਦੇ ਤੋਂ ਹੀ ਜਿਆਨ ਆਪਣੇ ਪਿਤਾ ਦੇ ਲੈਪਟਾੱਪ ‘ਤੇ ਕੰਮ ਕਰਦਾ ਹੁੰਦਾ ਸੀ. ਇਸ ਕਰਕੇ ਉਸਦਾ ਰੁਝਾਨ ਇਸ ਪਾਸੇ ਵਧ ਗਿਆ.

ਪਹਿਲਾਂ ਤਾਂ ਕੈਸ਼ਬੂਕ ਵੱਲ ਕਿਸੇ ਦਾ ਬਹੁਤਾ ਧਿਆਨ ਨਹੀਂ ਗਿਆ ਪਰ ਪਾਬੰਦੀ ਦੇ ਬਾਅਦ ਜਿਆਨ ਨੇ ਇਸ ਐਪ ਨੇ ਮੁੜ ਇਸ ਨੂੰ ਸ਼ੁਰੂ ਕਰ ਦਿੱਤਾ. ਪਾਬੰਦੀ ਦੇ ਦੌਰਾਨ ਇਸ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਤਾਦਾਦ ਛੇਤੀ ਨਾਲ ਵਧੀ.

ਇਸ ਸਾਇਟ ਦੀ ਖ਼ਾਸੀਅਤ ਇਹ ਹੈ ਕੇ ਇਹ ਬਿਨ੍ਹਾਂ ‘ਵੀਪੀਐਨ’ ਦੇ ਕੰਮ ਕਰਦੀ ਹੈ ਅਤੇ ਪਾਬੰਦੀ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ. ਜਿਆਨ ਨੂੰ ਉਮੀਦ ਹੈ ਕੇ ਆਉਣ ਵਾਲੇ ਸਮੇਂ ਦੇ ਦੌਰਾਨ ਕਸ਼ਮੀਰੀ ਕੈਸ਼ਬੂਕ ਰਾਹੀਂ ਆਪਣਾ ਸੰਪਰਕ ਕਾਇਮ ਰਖਣਗੇ.