ਇੱਕ ਭੰਨੇ ਹੋਏ ਮੋਬਾਇਲ ਫ਼ੋਨ 'ਤੋਂ ਸ਼ੁਰੂ ਹੋਇਆ ਸੀ ਅੱਜ ਦੇ ਕਾਮਯਾਬ ਕਾਰੋਬਾਰੀ ਹਰਮੀਤ ਸਿੰਘ ਦਾ ਸਫ਼ਰ

ਹਰਮੀਤ ਸਿੰਘ ਫਰੀਦਾਬਾਦ ਦੇ ਐਨਆਈਟੀ ਮੁਹੱਲੇ ‘ਚ ਰਹਿਣ ਵਾਲੇ ਇੱਕ ਮਿਡਲ ਕਲਾਸ ਸਿਖ ਪਰਿਵਾਰ ‘ਚੋਂ ਹਨ. ਉਨ੍ਹਾਂ ਦੇ ਪਿਤਾ ਜੀ ਇਸੇ ਥਾਂ ‘ਤੇ ਇੱਕ ਵਰਕਸ਼ਾਪ ਚਲਾਉਂਦੇ ਸਨ. ਹਰਮੀਤ ਨੇ ਵੀ ਬਚਪਨ ਵਿੱਚ ਪਿਤਾ ਦੇ ਨਾਲ ਇਸੇ ਵਰਕਸ਼ਾਪ ਵਿੱਚ ਕੰਮ ਵੀ ਕੀਤਾ. ਮਾਲੀ ਹਾਲਤ ਅਜਿਹੀ ਸੀ ਕੇ ਉਹ ਦਸਵੀਂ ਜਮਾਤ ਤੋਂ ਅੱਗੇ ਪੜ੍ਹਾਈ ਨਹੀਂ ਕਰ ਸਕੇ. ਦਿੱਲੀ ਦੇ ਕਰੋਲ ਬਾਗ ਮਾਰਕੀਟ ਵਿੱਚ ਮੋਬਾਇਲ ਫ਼ੋਨ ਦੀ ਇੱਕ ਨਿੱਕੀ ਜਿਹੀ ਦੁਕਾਨ ‘ਚ ਨੌਕਰੀ ਵੀ ਕਰਨੀ ਪਈ. ਪਰ ਇੱਥੋਂ ਹੀ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਉਸਨੂੰ ਉੱਚੇ ਲੈ ਕੇ ਗਏ. ਨਵੇਂ ਪ੍ਰਯੋਗ ਕਰਨ ਦੀ ਉਨ੍ਹਾਂ ਦੀ ਇੱਛਾ ਉਨ੍ਹਾਂ ਦੇ ਕਾਰੋਬਾਰ ਨੂੰ ਅੱਗੇ ਵਧਾਉਂਦੀ ਗਈ. ਉਨ੍ਹਾਂ ਨੂੰ ਵਿਦੇਸ਼ਾਂ ਤਕ ਲੈ ਕੇ ਜਾਂਦੀ ਰਹੀ. ਇਲੈਕਟ੍ਰੋਨਿਕਸ ਅਤੇ ਆਟੋਮੋਬਾਇਲ ਦੇ ਖੇਤਰ ਵਿੱਚ ਉਨ੍ਹਾਂ ਨੇ ਮਹਾਰਤ ਹਾਸਿਲ ਕੀਤੀ ਅਤੇ ਹੁਣ ਉਹ ਮੋਟਰਕੋਟ੍ਸ ਸਪਾ ਨੂੰ ਲੈ ਕੇ ਮਾਰਕੇਟ ਵਿੱਚ ਹਨ. 

ਇੱਕ ਭੰਨੇ ਹੋਏ ਮੋਬਾਇਲ ਫ਼ੋਨ 'ਤੋਂ ਸ਼ੁਰੂ ਹੋਇਆ ਸੀ ਅੱਜ ਦੇ ਕਾਮਯਾਬ ਕਾਰੋਬਾਰੀ ਹਰਮੀਤ ਸਿੰਘ ਦਾ ਸਫ਼ਰ

Tuesday September 13, 2016,

5 min Read

ਮੋਟਰਕੋਟ੍ਸ ਸਪਾ ਨਾਲ ਗੱਡੀਆਂ ਨੂੰ ਸੋਹਣੀਆਂ ਬਣਾਉਣ ਦੇ ਕਾਰੋਬਾਰ ‘ਚ ਪੈਰ ਪਾਉਣ ਵਾਲੇ ਹਰਮੀਤ ਸਿੰਘ ਦੀ ਕਹਾਣੀ ਉਨ੍ਹਾਂ ਦੇ ਹੱਥੋਂ ਇੱਕ ਮੋਬਾਇਲ ਫ਼ੋਨ ਡਿੱਗ ਕੇ ਟੁੱਟ ਜਾਣ ਤੋਂ ਸ਼ੁਰੂ ਹੋਈ. ਉਹ ਫ਼ੋਨ ਉਨ੍ਹਾਂ ਦੇ ਇੱਕ ਦੋਸਤ ਦਾ ਸੀ. ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੋਬਾਇਲ ਫ਼ੋਨ ਨਵੇਂ ਨਵੇਂ ਹੀ ਲੌੰਚ ਹੋਏ ਸੀ ਅਤੇ ਫਰੀਦਾਬਾਦ ਵਿੱਚ ਮੋਬਾਇਲ ਫ਼ੋਨ ਠੀਕ ਕਰਨ ਵਾਲਾ ਇੱਕ ਵੀ ਮੈਕੇਨਿਕ ਨਹੀਂ ਸੀ.

ਹਰਮੀਤ ਨੇ ਦੱਸਿਆ ਕੇ-

“ਮੇਰੇ ਹੱਥੋਂ ਇੱਕ ਦੋਸਤ ਦਾ ਸੀਮੰਸ ਕੰਪਨੀ ਦਾ ਮੋਬਾਇਲ ਫ਼ੋਨ ਡਿੱਗ ਕੇ ਟੁੱਟ ਗਿਆ. ਮੈਂ ਪੂਰਾ ਫਰੀਦਾਬਾਦ ਲੱਭ ਲੇਇਆ ਕੋਈ ਮੈਕੇਨਿਕ ਨਾ ਮਿਲਿਆ. ਕਿਸੇ ਨੇ ਦੱਸਿਆ ਕੇ ਦਿੱਲੀ ਦੇ ਕਰੋਲਬਾਗ ਵਿੱਚ ਮੋਬਾਇਲ ਰਿਪੇਅਰ ਦੀ ਦੁਕਾਨਾਂ ਹਨ. ਮੈਂ ਉੱਥੇ ਗਿਆ ਤਾਂ ਮੇਕੇਨਿਕ ਨੇ ਦੋ ਹਜ਼ਾਰ ਰੁਪਏ ਮੰਗੇ. ਮੇਰੇ ਕੋਲ ਇੰਨੇ ਪੈਸੇ ਨਹੀਂ ਸਨ. ਮੈਂ ਪੈਸੇ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ. ਪੈਸੇ ਇੱਕਠੇ ਕਰਨ ਨੂੰ ਵੀਹ ਦਿਨ ਲੱਗ ਗਏ. ਫ਼ੋਨ ਤਾਂ ਠੀਕ ਹੋ ਗਿਆ ਪਰ ਮੈਂ ਸਹੁੰ ਚੁੱਕ ਲਈ ਕੇ ਅੱਜ ਤੋਂ ਬਾਅਦ ਫ਼ੋਨ ਮੈਂ ਆਪ ਹੀ ਠੀਕ ਕਰਾਂਗਾ.”

ਹਰਮੀਤ ਸਿੰਘ ਨੇ ਜੁਨੂਨ ਹੀ ਪਾਲ ਲਿਆ ਕੇ ਮੋਬਾਇਲ ਫ਼ੋਨ ਦੀ ਟੇਕਨੋਲੋਜੀ ਸਿਖ ਕੇ ਹੀ ਛੱਡਣੀ ਹੈ. ਉਹ ਆਪਣੇ ਦੋਸਤਾਂ ਦੇ ਖ਼ਰਾਬ ਮੋਬਾਇਲ ਫ਼ੋਨ ਲੈ ਲੈਂਦੇ ਸੀ ਅਤੇ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ. ਕਈ ਵਾਰ ਮਾੜੀ-ਮੋਟੀ ਧੂੜ ਸਾਫ਼ ਕਰਨ ਨਾਲ ਵੀ ਮੋਬਾਇਲ ਫ਼ੋਨ ਚਲ ਪੈਂਦਾ.

ਇੱਕ ਵਾਰ ਇੱਕ ਦੋਸਤ ਦਾ ਮੋਬਾਇਲ ਫ਼ੋਨ ਖ਼ਰਾਬ ਹੋ ਗਿਆ ਤਾਂ ਹਰਮੀਤ ਸਿੰਘ ਨੂੰ ਇੱਕ ਆਈਡਿਆ ਸੁਝਿਆ. ਉਨ੍ਹਾਂ ਨੇ ਫ਼ੋਨ ਦੇ ਇੱਕ ਪੁਰਜ਼ੇ ਆਈਸੀ ‘ਤੇ ਇੱਕ ਨਿਸ਼ਾਨ ਲਾ ਕੇ ਇੱਕ ਮੇਕੇਨਿਕ ਨੂੰ ਠੀਕ ਕਰਨ ਲਈ ਦੇ ਦਿੱਤਾ. ਜਦੋਂ ਉਹ ਫ਼ੋਨ ਠੀਕ ਹੋ ਕੇ ਆਇਆ ਤਾਂ ਹਰਮੀਤ ਨੇ ਵੇਖਿਆ ਅਤੇ ਸਮਝਿਆ ਕੇ ਉਸ ਫ਼ੋਨ ਵਿੱਚ ਕੀ ਕੁਝ ਠੀਕ ਹੋਇਆ ਸੀ. ਇਸ ਤਰ੍ਹਾਂ ਉਨ੍ਹਾਂ ਦੀ ਜਾਣਕਾਰੀ ਵੱਧਦੀ ਗਈ.

image


ਉਨ੍ਹਾਂ ਦੀ ਲਗਨ ਅਤੇ ਜਾਣਕਾਰੀ ਵੇਖ ਕੇ ਕਿਸੇ ਨੇ ਸਲਾਹ ਦਿੱਤੀ ਕੇ ਜਲੰਧਰ ਜਾ ਕੇ ਮੋਬਾਇਲ ਫ਼ੋਨ ਠੀਕ ਕਰਨ ਦੀ ਦੁਕਾਨ ਖੋਲ ਲਵੇ.

ਇਸ ਤਰ੍ਹਾਂ ਹਰਮੀਤ ਸਿੰਘ ਨੇ ਜਲੰਧਰ ‘ਚ ਆਪਣੀ ਪਹਿਲੀ ਦੁਕਾਨ ਖੋਲ ਲਈ. ਜਲੰਧਰ ਵਿੱਚ ਐਨਆਰਆਈ ਬਹੁਤ ਆਉਂਦੇ ਹਨ. ਉਹ ਛੇਤੀ ਹੀ ਉਨ੍ਹਾਂ ‘ਚ ਮਸ਼ਹੂਰ ਹੋ ਗਏ. ਉਨ੍ਹਾਂ ਦੀ ਪਹਿਚਾਨ ਮੋਬਾਇਲ ਰਿਪੇਅਰ ਟ੍ਰੇਨਰ ਵੱਜੋਂ ਹੋਣ ਲੱਗ ਪਈ. ਪਰ ਉਨ੍ਹਾਂ ਨੂੰ ਸਮਝ ਆ ਗਿਆ ਕੇ ਇਹ ਉਨ੍ਹਾਂ ਦੀ ਮਜਿਲ ਨਹੀਂ ਹੈ.

ਮੋਬਾਇਲ ਫ਼ੋਨ ਦੇ ਕੰਮ ‘ਚ ਆਉਣ ਕਰਕੇ ਕਰੋਲ ਬਾਗ ਵਿੱਚ ਉਨ੍ਹਾਂ ਦੀ ਚੰਗੀ ਜਾਣ ਪਹਿਚਾਨ ਬਣ ਗਈ. ਉਨ੍ਹਾਂ ਨੂੰ ਉੱਥੇ ਹੀ ਇੱਕ ਦੁਕਾਨ ਵਿੱਚ ਨੌਕਰੀ ਮਿਲ ਗਈ. ਜਲੰਧਰ ਵਾਲੀ ਦੁਕਾਨ ਇੱਕ ਦੋਸਤ ਨੂੰ ਦੇ ਕੇ ਉਹ ਦਿੱਲੀ ਆ ਗਏ. ਜਲੰਧਰ ਵਾਲੀ ਦੁਕਾਨ ਅੱਜ ਵੀ ਉਨ੍ਹਾਂ ਦੇ ਨਾਂਅ ‘ਤੇ ਹੀ ਹੈ.

ਕੁਝ ਹੀ ਸਮੇਂ ‘ਚ ਉਨ੍ਹਾਂ ਨੂੰ ਪਤਾ ਲੱਗ ਗਿਆ ਕੇ ਮੋਬਾਇਲ ਅਤੇ ਕੰਪਿਉਟਰ ਦੀ ਰਿਪੇਅਰ ‘ਚ ਬਹੁਤ ਕੰਮ ਹੋ ਸਕਦਾ ਹੈ. ਉਨ੍ਹਾਂ ਨੇ ਕਿਸ਼ਤਾਂ ‘ਤੇ ਇੱਕ ਕੰਪਿਉਟਰ ਖ਼ਰੀਦ ਲਿਆ ਅਤੇ ਸੋਫਟਵੇਅਰ ਦੀ ਜਾਣਕਾਰੀ ਲੈਣ ਲੱਗੇ. ਛੇੱਤੀ ਹੀ ਉਹ ਕਰੋਲਬਾਗ ਵਿੱਚ ਮੋਬਾਇਲ ਫ਼ੋਨ ਨੂੰ ਅਨਲਾੱਕ ਕਰਨ ਦੇ ਮਾਹਿਰ ਵੱਜੋਂ ਮਸ਼ਹੂਰ ਹੋ ਗਏ. ਪਰ ਉਹ ਹਾਲੇ ਹੋਰ ਅੱਗੇ ਜਾਣਾ ਚਾਹ ਰਹੇ ਸਨ. ਉਨ੍ਹਾਂ ਨੂੰ ਹੁਣ ਨਵੀਂ ਟੇਕਨੋਲੋਜੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸ਼ੌਕ਼ ਚੜ੍ਹ ਗਿਆ. ਉਹ ਤਰੱਕੀ ਕਰਦੇ ਰਹੇ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਉਹੀ ਘਰ ਖਰੀਦ ਲਿਆ ਜਿਸ ਵਿੱਚ ਉਹ ਕਿਰਾਏ ‘ਤੇ ਰਹਿੰਦੇ ਸਨ.

ਮੋਬਾਇਲ ਫ਼ੋਨ ਮਗਰੋਂ ਉਨ੍ਹਾਂ ਨੇ ਸੀਸੀਟੀਵੀ ਕੈਮਰੇ, ਡਰੋਨ ਕੈਮਰੇ ਵੱਲ ਧਿਆਨ ਦਿੱਤਾ ਅਤੇ ਹੁਣ ਕਾਰਕੋਟਿੰਗ ਦੇ ਕੰਮ ਵਿੱਚ ਆ ਗਏ ਹਨ. ਮੋਬਾਇਲਵਾਲਾ ਡਾੱਟ ਕਾਮ ਅਤੇ ਜੀਐਸਐਮਫ਼ਾਦਰ ਡਾੱਟ ਕਾਮ ਦੇ ਨਾਂਅ ਨਾਲ ਉਨ੍ਹਾਂ ਨੇ ਆਪਣਾ ਕਾਰੋਬਾਰ ਚਲਾਇਆ. ਅੱਜ ਉਹ ਮੋਟਰਕੋਟ ਦੇ ਕੰਮ ਵਿੱਚ ਹਨ. ਦਿੱਲੀ ਤੋਂ ਬਾਅਦ ਉਨ੍ਹਾਂ ਨੇ ਹੈਦਰਾਬਾਦ ਵਿੱਚ ਆਪਣਾ ਸਟੂਡਿਓ ਖੋਲਿਆ ਹੈ.

ਗੱਡੀਆਂ ਨੂੰ ਸੋਹਣੀਆਂ ਬਣਾਉਣ ਦੇ ਕਾਰੋਬਾਰ ‘ਚ ਆਉਣ ਦੇ ਪਿੱਛੇ ਵੀ ਇੱਕ ਘਟਨਾ ਹੈ. ਹਰਮੀਤ ਸਿੰਘ ਦੱਸਦੇ ਹਨ ਕੇ ਉਨ੍ਹਾਂ ਨੇ ਦਸ ਸਾਲ ਪਹਿਲਾਂ ਇੱਕ ਪੁਰਾਣੀ ਕਾਰ ਖਰੀਦੀ ਸੀ. ਉਹ ਵੇਖਣ ਨੂੰ ਠੀਕ ਸੀ ਪਰ ਪੰਜ ਛੇ ਮਹੀਨਿਆਂ ਮਗਰੋਂ ਹੀ ਉਸਦਾ ਰੰਗ ਫਿੱਕਾ ਪੈ ਗਿਆ. ਉਨ੍ਹਾਂ ਦੇ ਮੰਨ ਵਿੱਚ ਵਿਚਾਰ ਆਇਆ ਕੇ ਕੁਝ ਅਜਿਹੀ ਤਕਨੀਕ ਹੋਣੀ ਚਾਹੀਦੀ ਹੈ ਜਿਸ ਨਾਲ ਗੱਡੀ ਦਾ ਰੰਗ ਖ਼ਰਾਬ ਨਾ ਹੋਏ. ਪਰ ਇਹ ਵਿਚਾਰ ਬਹੁਤੇ ਦਿਨ ਨਹੀਂ ਰਿਹਾ.

ਦੋ ਕੁ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਆਪਣੀ ਮਰਸੀਡੀਜ਼ ਕਾਰ ਖਰੀਦੀ ਤਾਂ ਉਸ ਦਾ ਰੰਗ ਵੀ ਕੁਝ ਸਮੇਂ ਮਗਰੋਂ ਫਿੱਕਾ ਜਿਹਾ ਪੈਣ ਲੱਗ ਪਿਆ. ਉਸ ਵੇਲੇ ਉਨ੍ਹਾਂ ਨੇ ਸੋਚਿਆ ਕੇ ਕੁਝ ਤਕਨੀਕ ਲਾਉਣੀ ਚਾਹੀਦੀ ਹੈ. ਉਨ੍ਹਾਂ ਨੇ ਜਰਮਨੀ, ਇਟਲੀ ਅਤੇ ਜਾਪਾਨ ‘ਚੋਂ ਇਸ ਬਾਰੇ ਜਾਣਕਾਰੀ ਪ੍ਰਪਾਤ ਕੀਤੀ. ਇਸ ਤਕਨੀਕ ਦਾ ਪ੍ਰਯੋਗ ਉਨ੍ਹਾਂ ਨੇ ਆਪਣੀ ਹੀ ਗੱਡੀ ‘ਤੇ ਕੀਤਾ. ਤਕਨੀਕ ਕਾਮਯਾਬ ਰਹੀ. ਛੇ ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਤਕਨੀਕ ਦਾ ਪਹਿਲਾ ਸਟੂਡਿਓ ਦਿੱਲੀ ਵਿੱਚ ਖੋਲਿਆ.

ਹਰਮੀਤ ਸਿੰਘ ਕਹਿੰਦੇ ਹਨ ਕੇ ਦਿੱਲੀ ਦੇ ਸਟੂਡਿਓ ਦੀ ਕਾਮਯਾਬੀ ਦੇ ਬਾਅਦ ਉਨ੍ਹਾਂ ਨੂੰ ਲੱਗਾ ਕੇ ਇਹ ਤਕਨੀਕ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਾਮਯਾਬ ਹੋਏਗੀ. ਦਿੱਲੀ ਵਿੱਚ ਮੋਟਰਕੋਟਸ ਸਪਾ ਦੇ ਬਾਅਦ ਉਨ੍ਹਾਂ ਨੇ ਹੁਣ ਹੈਦਰਾਬਾਦ ਵਿੱਚ ਦੂਜਾ ਸਟੂਡਿਓ ਖੋਲਿਆ ਹੈ. ਇਸ ਤੋਂ ਬਾਅਦ ਉਹ ਬੈਂਗਲੁਰੂ ਵਿੱਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ.

image


ਉਹ ਕਹਿੰਦੇ ਹਨ ਕੇ ਰੋਟੀ, ਕਪੜਾ ਅਤੇ ਮਕਾਨ ਦੇ ਬਾਅਦ ਹੁਣ ਗੱਡੀ ਵੀ ਲੋਕਾਂ ਦੀ ਜਰੂਰਤਾਂ ਵਿੱਚ ਸ਼ਾਮਿਲ ਹੋ ਗਈ ਹੈ. ਗੱਡੀ ਦਾ ਮਲਿਕ ਚਾਹੁੰਦਾ ਹੈ ਕੇ ਉਸਦੀ ਗੱਡੀ ਹਮੇਸ਼ਾ ਲਿਸ਼ਕਦੀ ਰਹੇ. ਪਰ ਆਮਤੌਰ ‘ਤੇ ਇਹ ਹੋ ਨਹੀਂ ਪਾਉਂਦਾ. ਉਨ੍ਹਾਂ ਦੱਸਿਆ ਕੇ ਦੋ ਵਰ੍ਹੇ ਦੀ ਮਿਹਨਤ ਦੇ ਬਾਅਦ ਉਨ੍ਹਾਂ ਨੇ ਜਾਪਾਨ ‘ਤੋਂ ਇਹ ਤਕਨੀਕ ਮੰਗਵਾਈ ਹੈ.

ਮੋਟਰਕੋਟ ਸਪਾ ਨੇ ਦੇਸ਼ ਦੇ 21 ਸ਼ਹਿਰਾਂ ਵਿੱਚ ਤੀਹ ਸੇੰਟਰ ਖੋਲਣ ਦੀ ਯੋਜਨਾ ਬਣਾਈ ਹੈ. ਉਹ ਕਹਿੰਦੇ ਹਨ ਕੇ ਜੀਵਨ ਵਿੱਚ ਮੁਸ਼ਕਿਲਾਂ ਤਾਂ ਜਰੁਰ ਆਉਂਦੀਆਂ ਹਨ ਪਰ ਸ਼ੌਕ਼, ਮਿਹਨਤ ਅਤੇ ਲਗਨ ਨਾਲ ਅੱਗੇ ਵੱਧਦੇ ਰਹਿਣ ਨਾਲ ਕਾਮਯਾਬੀ ਵੀ ਜਰੁਰ ਮਿਲਦੀ ਹੈ. ਅੱਜ ਉਨ੍ਹਾਂ ਦੀ ਕੰਪਨੀ ਵਿੱਚ 200 ਲੋਕਮ ਕੰਮ ਕਜਰ ਰਹੇ ਹਨ.

ਲੇਖਕ: ਐਫ ਐਮ ਸਲੀਮ

ਅਨੁਵਾਦ: ਰਵੀ ਸ਼ਰਮਾ