ਭਾਰਤੀ ਕਿਸਾਨ ਹੁਣ ਕਰਣਗੇ ਦੱਖਣੀ ਅਫ੍ਰੀਕਾ ‘ਚ ਖੇਤੀ 

0

ਦੇਸ਼ ਵਿੱਚ ਖੇਤੀ ਦੇ ਖ਼ੇਤਰ ਦੀ ਆਗੂ ਸੰਸਥਾ ਇੰਡੀਅਨ ਕਾਉਂਸਿਲ ਆਫ਼ ਫੂਡ ਐੰਡ ਐਗਰੀਕਲਚਰ (ICFI) ਨੇ ਅਫ੍ਰੀਕੀ ਮੁਲਕ ਜਾਂਬਿਆ ਵਿੱਚ ਖੇਤੀ ਕਰਨ ਲਈ ਉੱਥੋਂ ਦੇ ਡਿਫ਼ੇੰਸ ਮੰਤਰਾਲਾ ਨਾਲ ਇੱਕ ਸਮਝੌਤਾ ਕੀਤਾ ਹੈ.

ਇਸ ਤੋਂ ਪਹਿਲਾਂ ਵੀ ਕਈ ਮੁਲਕਾਂ ਵਿੱਚ ਭਾਰਤੀ ਕਿਸਾਨ ਕਾੰਟ੍ਰੇਕਟ ਖੇਤੀ ਕਰ ਰਹੇ ਹਨ. ਆਸਟਰੇਲੀਆ ਵਿੱਚ ਵੀ ਭਾਰਤੀ ਕਿਸਾਨ ਕਾੰਟ੍ਰੇਕਟ ਖੇਤੀ ਕਰ ਰਹੇ ਹਨ. ਹ

ਹੁਣ ਉਹ ਅਫ੍ਰੀਕੀ ਦੇਸ਼ ਜਾਂਬਿਆ ਵਿੱਚ ਵੀ ਖੇਤੀ ਕਰਣਗੇ. ਇਸ ਬਾਬਤ ਆਈਸੀਐਫਏ ਨੇ ਜਾਂਬਿਆ ਦੇ ਡਿਫ਼ੇੰਸ ਮੰਤਰਾਲਾ ਨਾਲ ਇੱਕ ਸਮਝੌਤਾ ਕੀਤਾ ਹੈ. ਸੰਸਥਾ ਨੇ ਉੱਥੇ ਬਹੁਤ ਵੱਡਾ ਰਕਬਾ ਹਾਸਿਲ ਕਰ ਲਿਆ ਹੈ.

ਮੁਲਕ ਵਿੱਚ ਫੂਡ ਸਿਕੁਰਿਟੀ ਨੂੰ ਮਜਬੂਤ ਕਰਨ ਲਈ ਅਫ੍ਰੀਕਾ ਦੇ ਕਈ ਮੁਲਕਾਂ ਵਿੱਚ ਕਾੰਟ੍ਰੇਕਟ ਫਾਰਮਿੰਗ ਨੂੰ ਆਜਮਾਇਆ ਜਾ ਰਿਹਾ ਹੈ.

ਦੱਸਿਆ ਜਾ ਰਿਹਾ ਹੈ ਕੇ ਆਈਸੀਐਫਏ ਨੇ ਜਾਂਬਿਆ ਵਿੱਚ ਪੰਜ ਲੱਖ ਹੇਕਟੇਅਰ ਜ਼ਮੀਨ ਦਾ ਕਾੰਟ੍ਰੇਕਟ ਹਾਸਿਲ ਕੀਤਾ ਹੈ. ਆਈਸੀਐਫਏ ਦੀ ਤਕਨੀਕੀ ਟੀਮ ਅੱਜਕਲ ਜਾਂਬਿਆ ਵਿੱਚ ਰਹਿ ਕੇ ਉੱਥੇ ਦੀ ਜ਼ਮੀਨ ਦੀ ਜਾਣਕਾਰੀ ਲੈ ਰਹੀ ਹੈ ਤਾਂ ਜੋ ਉੱਥੇ ਕੀਤੀ ਜਾਣ ਵਾਲੀ ਫਸਲਾਂ ਦੀ ਕਿਸਮਾਂ ਦੀ ਪਹਿਚਾਨ ਹੋ ਸਕੇ. ਉਸ ਤੋਂ ਬਾਅਦ ਟ੍ਰਾਇਲ ਦੇ ਤੌਰ ‘ਤੇ ਦਸ ਹਜ਼ਾਰ ਹੇਕਟੇਅਰ ਰਕਬੇ ‘ਤੇ ਖੇਤੀ ਕਰਨ ਦੀ ਸ਼ੁਰੁਆਤ ਕੀਤੀ ਜਾਵੇਗੀ.

ਖੇਤੀ ਮਾਹਿਰਾਂ ਦਾ ਕਹਿਣਾ ਹੈ ਕੇ ਵਿਦੇਸ਼ਾਂ ਵਿੱਚ ਕਾੰਟ੍ਰੇਕਟ ਫਾਰਮਿੰਗ ਤੋਂ ਪਹਿਲਾਂ ਆਪਣੇ ਮੁਲਕ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਸਹੀ ਕੀਮਤ ਦੇਣਾ ਯਕੀਨੀ ਬਣਾਉਣਾ ਜ਼ਰੂਰੀ ਹੈ.