ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਡਾੱਪਟ ਕਰਕੇ ਪ੍ਰਾਈਵੇਟ ਸਕੂਲਾਂ ਨੇ ਕੀਤੀ ਸਮਾਨਤਾ ਦੀ ਸ਼ੁਰੁਆਤ

Tuesday May 31, 2016,

3 min Read

ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਖੇਡਾਂ ਲਈ ਗਰਾਉਂਡ ਦੀ ਕੀ ਲੋੜ ਹੈ? ਇਹ ਗੱਲ ਪੰਜਾਬ ਦੇ ਖੰਨਾ ਮੰਡੀ ਦੇ ਐਸਡੀਐਮ ਸ਼ੌਕਤ ਅਹਮਦ ਨੂੰ ਪਰੇਸ਼ਾਨ ਕਰ ਗਈ. ਇਸ ਗੱਲ ਨੇ ਉਨ੍ਹਾਂ ਨੂੰ ਅਜਿਹੀ ਤਕਲੀਫ਼ ਦਿੱਤੀ ਕੇ ਉਨ੍ਹਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਅੰਤਰ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ.

ਅੰਗ੍ਰੇਜ਼ੀ ਦੀ ਕਹਾਵਤ ‘ਇਕ ਵਿਚਾਰ ਤੁਹਾਡੀ ਜਿੰਦਗੀ ਬਦਲ ਸਕਦਾ ਹੈ’ ਨੂੰ ਸਾਰਥਕ ਕਰਨ ਦਾ ਫ਼ੈਸਲਾ ਕਰ ਲਿਆ. ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਹ ਸਾਰੀ ਸੁਵਿਧਾਵਾਂ ਦੇਣ ਦਾ ਫ਼ੈਸਲਾ ਕਰ ਲਿਆ ਜੋ ਪ੍ਰਾਈਵੇਟ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਲਦੀਆਂ ਹਨ. ਸ਼ੌਕਤ ਅਹਮਦ 2013 ਦੇ ਆਈਏਐਸ ਹਨ ਅਤੇ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਦੇ ਜੰਮਪਲ ਹਨ.

ਇਹ ਗੱਲ ਅਸਲ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਸ਼ੌਕਤ ਅਹਮਦ ਇੱਕ ਸਰਕਾਰੀ ਸਕੂਲ ਦੇ ਨਾਲ ਲੱਗਦੀ ਜ਼ਮੀਨ ਦਾ ਕਬਜਾ ਲੈਣ ਗਏ ਸੀ. ਇਸ ਜ਼ਮੀਨ ‘ਤੇ ਲੋਕਾਂ ਨੇ 25 ਵਰ੍ਹੇ ਤੋਂ ਵੀ ਵੱਧ ਸਮੇਂ ਤੋਂ ਕਬਜ਼ਾ ਕਰ ਰੱਖਿਆ ਸੀ. ਜਦੋਂ ਉਹ ਜ਼ਮੀਨ ਦਾ ਕਬਜ਼ਾ ਲੈਣ ਗਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਖੇਡਣ ਲਈ ਗਰਾਉਂਡ ਦੀ ਕੀ ਲੋੜ ਹੈ? ਆਮ ਤੌਰ ‘ਤੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ.

ਸ਼ੌਕਤ ਅਹਮਦ ਨੇ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਰਾਕਰੀ ਸਕੂਲਾਂ ਦੇ ਬੱਚਿਆਂ ਨੂੰ ਅਡਾੱਪਟ ਕਰਾਉਣ ਦਾ ਵਿਚਾਰ ਦਿੱਤਾ. ਇਸ ਵਿਚਾਰ ਨੂੰ ਪ੍ਰਾਈਵੇਟ ਸਕੂਲਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ. ਇਸ ਯੋਜਨਾ ਦੇ ਤਹਿਤ ਇੱਕ ਦਿਨ ਸਮਾਨਤਾ ਦਿਵਸ ਮਨਾਇਆ ਗਿਆ ਅਤੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇੱਕ ਨਾਮੀ ਪ੍ਰਾਈਵੇਟ ਸਕੂਲ ‘ਚ ਸੱਦਿਆ ਗਿਆ. ਉਸ ਸਕੂਲ ‘ਚ ਬੱਚਿਆਂ ਦਾ ਜੀ ਖੋਲ ਕੇ ਸਵਾਗਤ ਕੀਤਾ ਗਿਆ.

ਸ਼ੌਕਤ ਅਹਮਦ ਦੇ ਮੁਤਾਬਿਕ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਅਡਾੱਪਟ ਕਰਨ ਦੀ ਕੋਸ਼ਿਸ਼ ਇਸ ਲਈ ਕੀਤੀ ਗਈ ਤਾਂ ਜੋ ਅਮੀਰ ਅਤੇ ਗ਼ਰੀਬ ਬੱਚਿਆਂ ਵਿੱਚ ਦਾ ਫ਼ਾਸਲਾ ਖ਼ਤਮ ਕੀਤਾ ਜਾ ਸਕੇ ਅਤੇ ਬੱਚਿਆਂ ‘ਚ ਆਪਸ ਵਿੱਚ ਦੋਸਤੀ ਹੋ ਸਕੇ. ਦੋਵੇਂ ਇੱਕ ਦੂਜੇ ਦੀ ਪੜ੍ਹਾਈ ਦਾ ਤਰੀਕਾ ਵੀ ਸਾਂਝਾ ਕਰ ਸੱਕਣ.

ਇਸ ਯੋਜਨਾ ਦੇ ਤਹਿਤ ਹਰ ਮਹੀਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਬੈਚ ਪ੍ਰਾਈਵੇਟ ਸਕੂਲਾਂ ‘ਚ ਜਾਂਦਾ ਹੈ. ਉੱਥੇ ਦੇ ਪੜ੍ਹਾਈ ਦੇ ਤੌਰ ਤਰੀਕੇ ਸਿਖਦਾ ਹੈ. ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇੱਕ ਦਿਨ ਸਰਕਾਰੀ ਸਕੂਲਾਂ ‘ਚ ਜਾਂਦੇ ਹਨ ਅਤੇ ਓੱਥੇ ਪੜ੍ਹਦੇ ਬੱਚਿਆਂ ਦੇ ਸਾਹਮਣੇ ਆਉਂਦੀਆਂ ਔਕੜਾਂ ਨਾਲ ਜਾਣੂੰ ਹੁੰਦੇ ਹਨ. ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਟੀਚਰ ਵੀ ਇੱਕ ਦੂਜੇ ਦੇ ਸਕੂਲਾਂ ‘ਚ ਜਾਂਦੇ ਹਨ. ਉਹ ਸਕੂਲ ‘ਚ ਸੁਵਿਧਾਵਾਂ ਅਤੇ ਪੜ੍ਹਾਈ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਰਿਪੋਰਟ ਪ੍ਰਸ਼ਾਸਨ ਨੂੰ ਦਿੰਦੇ ਹਨ. ਇਨ੍ਹਾਂ ਰਿਪੋਰਟ ਦੇ ਅਧਾਰ ‘ਤੇ ਸ੍ਕੂਲਨ ‘ਚ ਸੁਧਾਰ ਕੀਤਾ ਜਾਂਦਾ ਹੈ. ਇਸ ਯੋਜਨਾ ਦੇ ਤਹਿਤ ਹੁਣ ਤਕ 23 ਪ੍ਰਾਈਵੇਟ ਸਕੂਲ 40 ਸਰਕਾਰੀ ਸਕੂਲਾਂ ਨੂੰ ਅਡਾੱਪਟ ਕਰ ਚੁੱਕੇ ਹਨ.

ਇਸ ਯੋਜਨਾ ਨੂੰ ਕਾਮਯਾਬ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਮਨਾਏ ਗਏ ਸਮਾਨਤਾ ਦਿਵਸ ਦੇ ਦੌਰਾਨ ਮੰਨ ਭਾਉਂਦਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਅੱਠ ਹਜ਼ਾਰ ਤੋਂ ਵੀ ਵੱਧ ਬੱਚੇ ਇੱਕਠੇ ਹੋਏ ਅਤੇ ਸਾਰਾ ਦਿਨ ਇੱਕ ਦੂਜੇ ਨਾਲ ਰਹਿ ਕੇ ਗੁਜਾਰਿਆ.

ਖੰਨਾ ਦੇ ਐਸਡੀਐਮ ਦੇ ਇਸ ਵਿਚਾਰ ਦੀ ਕਾਮਯਾਬੀ ਨੂੰ ਵੇਖਦਿਆਂ ਹੁਣ ਹਰਿਆਣਾ ਸਰਕਾਰ ਨੇ ਵੀ ਪ੍ਰਦੇਸ਼ ਵਿੱਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ‘ਤੋਂ ਅਡਾੱਪਟ ਕਰਾਉਣ ਦਾ ਫ਼ੈਸਲਾ ਕੀਤਾ ਹੈ.

ਲੇਖਕ: ਰਵੀ ਸ਼ਰਮਾ