ਇੱਕ ਕੁਲੀ ਨੇ ਕਿਵੇਂ ਬਣਾ ਲਈ 2500 ਕਰੋੜ ਦੀ ਕੰਪਨੀ 

0

ਮੁਥੁ ਇੰਨੇ ਗਰੀਬ ਪਰਿਵਾਰ ‘ਚ ਪੈਦਾ ਹੋਏ ਸਨ ਕੇ ਉਨ੍ਹਾਂ ਲਈ ਸਕੂਲ ਜਾਣਾ ਕਿਸੇ ਸੁਪਨੇ ਦਾ ਪੂਰਾ ਹੋ ਜਾਣ ਤੋਂ ਘੱਟ ਨਹੀਂ ਸੀ. ਪਰ ਅਜਿਹੇ ਹਾਲਾਤਾਂ ਦੇ ਬਾਵਜੂਦ ਉਹ ਅੱਜ ਦੇਸ਼ ਦੇ ਵੱਡੇ ਕਾਰੋਬਾਰਿਆਂ ਵਿੱਚ ਮੰਨੇ ਜਾਂਦੇ ਹਨ.

ਮੁਥੁ ਦੇ ਪਿਤਾ ਇੱਕ ਜ਼ਮੀਂਦਾਰ ਕੋਲ ਦਿਹਾੜੀ ਕਰਦੇ ਸਨ. ਹਾਲਾਤ ਅਜਿਹੇ ਸਨ ਕੇ ਕਿਸੇ ਦਿਨ ਤਾਂ ਦੋ ਜੂਨ ਦੀ ਰੋਟੀ ਵੀ ਨਹੀਂ ਸੀ ਨਸੀਬ ਹੁੰਦੀ. ਮੁਥੁ ਬਿਨ੍ਹਾਂ ਰੋਟੀ ਖਾਦੇ ਸਕੂਲ ਜਾਂਦੇ ਸਨ. ਪਰ ਭੂਖ ਕਰਕੇ ਪੜ੍ਹਾਈ ‘ਚ ਮੰਨ ਨਹੀਂ ਸੀ ਲਗਦਾ ਇਸ ਲਈ ਸਕੂਲ ਜਾਣਾ ਛੱਡ ਦਿੱਤਾ.

ਪਰ ਬਾਅਦ ਵਿੱਚ ਮੁਥੁ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਰੋੜਾਂ ਦਾ ਕਾਰੋਬਾਰ ਖੜਾ ਕਰ ਲਿਆ. ਉਨ੍ਹਾਂ ਦੀ ਕੰਪਨੀ ਅੱਜ ‘ਐਮਜੀਐਮ ਗਰੁਪ’ ਵੱਜੋਂ ਜਾਣੀ ਜਾਂਦੀ ਹੈ.

ਮੁਥੁ ਨੇ ਆਪਣੀ ਜਿੰਦਗੀ ਇੱਕ ਕੁਲੀ ਦੇ ਤੌਰ ‘ਤੇ ਸ਼ੁਰੂ ਕੀਤੀ. ਉਹ ਸਮੁੰਦਰੀ ਜਹਾਜਾਂ ਤੋਂ ਸਮਾਨ ਲਾਹ ਕੇ ਲਿਆਉਂਦਾ ਸੀ. ਉਨ੍ਹਾਂ ਦਾ ਜਨਮ ਤਮਿਲਨਾਡੁ ਦੇ ਇੱਕ ਗਰੀਬ ਪਰਿਵਾਰ ‘ਚ ਹੋਇਆ ਸੀ. ਭੁਖ ਕਰਕੇ ਪੜ੍ਹਾਈ ਨਹੀ ਸੀ ਹੁੰਦੀ ਇਸ ਲਈ ਉਨ੍ਹਾਂ ਨੇ ਸਕੂਲ ਜਾਣਾ ਛੱਡ ਦਿੱਤਾ. ਉਹ ਆਪਣੇ ਪਿਤਾ ਨਾਲ ਹੀ ਦਿਹਾੜੀ ‘ਤੇ ਜਾਣ ਲੱਗੇ. ਇੱਥੇ ਉਨ੍ਹਾਂ ਨੂੰ ਗੁਜ਼ਾਰੇ ਲਾਇਕ ਪੈਸੇ ਮਿਲਦੇ ਸਨ.

ਉਨ੍ਹਾਂ ਨੇ ਮਦਰਾਸ ਪੋਰਟ ‘ਤੇ ਕੁਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ. ਉਨ੍ਹਾਂ ਨੇ ਇੱਥੇ ਆ ਕੇ ਪੈਸੇ ਦੀ ਬਚਤ ਸ਼ੁਰੂ ਕੀਤੀ ਅਤੇ ਆਪਣਾ ਕੰਮ ਧੰਧਾ ਸ਼ੁਰੂ ਕੀਤਾ. ਉਨ੍ਹਾਂ ਨੇ ਬਿਜ਼ਨੇਸ ਕਰਨ ਦਾ ਖਤਰਾ ਲੈਣ ਦਾ ਫੈਸਲਾ ਕਰ ਲਿਆ. ਇਸੇ ਮਿਹਨਤ ਦੇ ਸਦਕੇ ਉਨ੍ਹਾਂ ਨੇ ਐਮਜੀਐਮ ਗਰੁਪ ਬਣਾ ਲਿਆ.

ਲਾਜਿਸਟਿਕ ਦੇ ਖੇਤਰ ਵਿੱਚ ਆੱਜ ਐਮਜੀਐਮ ਬਹੁਤ ਵੱਡਾ ਨਾਂਅ ਹੈ. ਲਾਜਿਸਟਿਕ ਤੋਂ ਅਲਾਵਾ ਉਨ੍ਹਾਂ ਕੋਲ ਮਾਈਨਿੰਗ ਦਾ ਵੀ ਠੇਕਾ ਲੈ ਲਿਆ ਅਤੇ ਕਾਮਯਾਬੀ ਹਾਸਿਲ ਕੀਤੀ. ਐਮਜੀਐਮ ਨੇ ਵਿਦੇਸ਼ੀ ਹੋਟਲਾਂ ਵਿੱਚ ਵੀ ਨਿਵੇਸ਼ ਕੀਤਾ ਹੋਇਆ ਹੈ.