ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਦਿੱਲੀ ਪੁਲਿਸ ਕਰਮਚਾਰੀਆਂ ਲਈ ਆਫ਼ਰ, ਰੁੱਖ ਲਾਓ, ਇਨਾਮ ਲਓ  

0

ਜੰਗਲ ਖ਼ਤਮ ਹੋ ਰਹੇ ਹਨ. ਸੰਨਤੀ ਖੇਤਰ ‘ਚੋਂ ਨਿਕਲਦਾ ਕਬਾੜ ਨਹਿਰਾਂ-ਨਦਿਆਂ ਨੂੰ ਗੰਦਾ ਕਰ ਰਿਹਾ ਹੈ, ਗਲੇਸ਼ੀਅਰ ਮੁੱਕਦੇ ਜਾ ਰਹੇ ਹਨ. ਕਿੱਤੇ ਹੜ੍ਹ ਹੈ ਤੇ ਕਿਸੇ ਸੋਕਾ. ਵਾਤਾਵਰਨ ਦੇ ਹਾਲਾਤ ਜੇਕਰ ਇੰਝ ਹੀ ਖ਼ਰਾਬ ਹੁੰਦੇ ਰਹੇ ਤਾਂ ਇਨਸਾਨੀ ਹੋਂਦ ‘ਤੇ ਵੀ ਸੰਕਟ ਆ ਜਾਵੇਗਾ.

ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕੇ ਇਸ ਸੰਕਟ ਨੂੰ ਖ਼ਤਮ ਕਰਨ ਲਈ ਰੁੱਖਾਂ ਦੀ ਰਾਖੀ ਕਰਨੀ ਲਾਜ਼ਮੀ ਹਨ. ਵਧ ਤੋਂ ਵਧ ਰੁੱਖ ਲਾਉਣੇ ਪੈਣੇ ਹਨ. ਇਸੇ ਗੱਲ ਨੂੰ ਮੰਨਦਿਆਂ ਹੋਇਆਂ ਦਿੱਲੀ ਪੁਲਿਸ ਨੇ ਇੱਕ ਮੁਹਿਮ ਸ਼ੁਰੂ ਕੀਤੀ ਹੈ. ਇਸ ਮੁਹਿਮ ਦੇ ਤਹਿਤ ਪੁਲਿਸ ਕਰਮਚਾਰੀਆਂ ਨੂੰ ਰੁੱਖ ਲਾਉਣ ਨੂੰ ਕਿਹਾ ਗਿਆ ਹੈ. ਰੁੱਖ ਲਾਉਣ ‘ਤੇ ਉਨ੍ਹਾਂ ਲਈ ਇਨਾਮੀ ਯੋਜਨਾ ਵੀ ਬਣਾਈ ਗਈ ਹੈ.

ਦਿੱਲੀ ਦੇ ਬਾਹਰੀ ਜਿਲ੍ਹੇ ਦੇ ਡੀਸੀਪੀ ਐਮਐਨ ਤਿਵਾਰੀ ਨੇ ਆਪਣੇ ਜਿਲ੍ਹੇ ਦੇ ਸਾਰੇ ਥਾਣਿਆਂ ‘ਚ 15 ਅਗਸਤ ਤਕ ਇੱਕ ਇਨਾਮੀ ਆਫ਼ਰ ਦਿੱਤਾ ਹੈ. ਜਿਸ ਵਿੱਚ ਫਲਦਾਰ ਰੁੱਖਾਂ ਦੇ 100 ਬੂਟੇ ਲਾਉਣ ‘ਤੇ ਇੱਕ ਹਜ਼ਾਰ ਰੁਪੇ ਦਾ ਨਗਦ ਇਨਾਮ ਦਿੱਤਾ ਜਾਂਦਾ ਹੈ. ਸਕੀਮ ਵਿੱਚ ਹੋਰ ਵੀ ਇਨਾਮ ਹਨ. ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ. ਥਾਣੇ ਦੇ ਲਗਭਗ ਸਾਰੇ ਹੀ ਮੁਲਾਜ਼ਮਾਂ ਨੇ ਇਸ ਸਕੀਮ ‘ਚ ਹਿੱਸਾ ਲਿਆ ਹੈ.

ਡੀਸੀਪੀ ਐਮਐਨ ਤਿਵਾਰੀ ਨੇ ਦੱਸਿਆ ਕੇ ਇਹ ਆਫ਼ਰ ਤਿੰਨ ਦਿਨਾਂ ਲਈ ਹੈ. ਇਸ ਦੌਰਾਨ ਇਸ ਵਿੱਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਨੂੰ ਰੁੱਖ ਲਾ ਕੇ ਆਪਣੀ ਲੋਕੇਸ਼ਨ ਵਾਲੀ ਸੇਲਫੀ ਭੇਜਣ ਲਈ ਕਿਹਾ ਗਿਆ ਹੈ.

ਉਮੀਦ ਕੀਤੀ ਜਾ ਰਹੀ ਹੈ ਕੇ 15 ਅਗਸਤ ਤਕ ਕਈ ਥਾਣੇ ਇਸ ਟਾਰਗੇਟ ਨੂੰ ਪੂਰਾ ਕਰ ਲੈਣਗੇ. ਇਸ ਸਕੀਮ ਵਿੱਚ ਇਹ ਵੀ ਸ਼ਰਤ ਹੈ ਕੇ ਬੂਟੇ ਨੀਮ, ਬਰੋਟੇ, ਅੰਬ ਅਤੇ ਜਾਮੁਨ ਜਿਹੇ ਦੇਸੀ ਕਿਸਮਾਂ ਦੇ ਰੁੱਖ ਹੀ ਹੋਣੇ ਚਾਹੀਦੇ ਹਨ. ਇਹ ਬੂਟੇ ਥਾਣੇ ਦੇ ਅੰਦਰ, ਕੈਂਪਸ, ਪੁਲਿਸ ਕਲੋਨੀਆਂ ਅਤੇ ਪੁਲਿਸ ਦੇ ਹੋਰ ਦਫਤਰਾਂ ਦੇ ਆਸੇਪਾਸੇ ਹੀ ਲਾਏ ਜਾਣੇ ਹਨ.