ਦਰਿਆ 'ਚ ਡੁੱਬਦੀ ਕੁੜੀ ਨੂੰ ਪੱਗ ਦਾ ਲੜ ਫੜਾ ਕੇ ਬਚਾਇਆ ਕੈਨੇਡਾ ਦੇ ਅਵਤਾਰ ਹੋਥੀ ਨੇ, ਮੀਡਿਆ 'ਚ ਸਿੱਖਾਂ ਦੀ ਬਹਾਦਰੀ ਦੇ ਚਰਚੇ 

0

ਕੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਦੇ ਕੈਮਲੂਪਸ ਦੇ ਰਹਿਣ ਵਾਲੇ ਅਵਤਾਰ ਹੋਥੀ ਹੋਰਾਂ ਨੇ ਦਰਿਆ ਵਿੱਚ ਡੁੱਬਦੇ ਹੋਈ ਇੱਕ ਨੌਜਵਾਨ ਕੁੜੀ ਨੂੰ ਆਪਣੀ ਪੱਗ ਦਾ ਸਹਾਰਾ ਦੇ ਕੇ ਬਚਾ ਲੈਣ ਦੀ ਦੁਨਿਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ. ਕਿਸੇ ਦੀ ਜਾਨ ਬਚਾਉਣ ਲਈ ਆਪਣੀ ਦਸਤਾਰ ਲਾਹਉਣ ਲੱਗੇ ਇੱਕ ਮਿੰਟ ਵੀ ਨਾ ਸੋਚਿਆ.

ਅਵਤਾਰ ਹੋਥੀ ਅਤੇ ਉਨ੍ਹਾਂ ਦਾ ਮੁੰਡਾ ਪੌਲ ਹਾਫਲੀ ਕ੍ਰੀਕ ਵਿੱਖੇ ਆਪਣੇ ਫਾਰਮ ‘ਤੇ ਕੰਮ ‘ਚ ਲੱਗੇ ਹੋਏ ਸੀ. ਉਨ੍ਹਾਂ ਦਾ ਫਾਰਮ ਹਾਉਸ ਕੈਮਲੂਪਸ ਦੇ ਉੱਤਰੀ ਹਿੱਸੇ ‘ਚ ਹੈ. ਕੰਮ ਕਰਦੇ ਹੋਏ ਉਨ੍ਹਾਂ ਨੇ ਅਚਾਨਕ ਦਰਿਆ ਵਾਲੇ ਪਾਸਿਓਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ. ਉਹ ਭੱਜ ਕੇ ਦਰਿਆ ਦੇ ਕੰਢੇ ਪਹੁੰਚੇ ਤੇ ਵੇਖਿਆ ਕੀ ਇੱਕ ਕੁੜੀ ਦਰਿਆ ਵਿੱਚ ਗੋਤੇ ਖਾ ਰਹੀ ਸੀ ਅਤੇ ਡੁੱਬ ਜਾਣ ਤੋਂ ਬਚਾਓ ਦੀ ਕੋਸ਼ਿਸ਼ ਕਰ ਰਹੀ ਸੀ.

ਅਵਤਾਰ ਸਿੰਘ ਦੇ ਮੁੰਡੇ ਪੌਲ ਨੇ ਕਿਹਾ ਕੇ ਮੈਂ ਵੇਖਿਆ ਕੀ ਮੇਰੇ ਪਿਤਾ ਆਸੇ ਪਾਸੇ ਕੁਝ ਲਾਭ ਰਹੇ ਸੀ ਜਿਸ ਨਾਲ ਉਸ ਡੁੱਬਦੀ ਹੋਈ ਕੁੜੀ ਦੀ ਮਦਦ ਕੀਤੀ ਜਾ ਸਕੇ. ਉਸੇ ਵੇਲੇ ਉਨ੍ਹਾਂ ਨੇ ਆਪਣੀ ਦਸਤਾਰ ਲਾਹ ਕੇ ਉਸ ਦਾ ਲੜ ਫੜ ਕੇ ਉਸ ਡੁੱਬਦੀ ਹੋਈ ਕੁੜੀ ਵੱਲ ਸੁੱਟਿਆ. ਦਸਤਾਰ ਦੇ ਲੜ ਨੂੰ ਫੜ ਕੇ ਉਹ ਕੁੜੀ ਦਰਿਆ ਤੋਂ ਬਾਹਰ ਆ ਗਈ.

ਉਨ੍ਹਾਂ ਨੇ ਕਿਹਾ ਕੇ ਇਹ ਤਾਂ ਨਹੀਂ ਪਤਾ ਲੱਗਾ ਕੀ ਉਹ ਕੁੜੀ ਪਾਣੀ ‘ਚ ਕਿਵੇਂ ਡਿੱਗੀ ਪਰ ਦਰਿਆ ਦਾ ਪਾਣੀ ਇਨ੍ਹਾਂ ਦਿਨਾਂ ‘ਚ ਹੱਡ ਜਮਾ ਦੇਣ ਵਾਲਾ ਹੁੰਦਾ ਹੈ.

ਜਦੋਂ ਅਸੀਂ ਉਸ ਕੁੜੀ ਨੂੰ ਦਰਿਆ ‘ਚੋਂ ਬਾਹਰ ਕਢਿਆ, ਉਸ ਵੇਲੇ ਉਹ ਘਬਰਾਈ ਹੋਈ ਸੀ ਤੇ ਠੰਡ ਨਾਲ ਕੰਬ ਰਹੀ ਸੀ. ਅਸੀਂ ਉਸਨੂੰ ਇੱਕ ਕੰਬਲ ਦਿੱਤਾ. ਬਾਅਦ ‘ਚ ਅਵਤਾਰ ਸਿੰਘ ਉਸ ਕੁੜੀ ਨੂੰ ਉਸ ਦੀ ਦਾਦੀ ਕੋਲ ਛੱਡ ਕੇ ਆਇਆ ਜਿਹੜੀ ਨੇੜੇ ਦੇ ਹੀ ਇੱਕ ਫਾਰਮਹਾਉਸ ‘ਚ ਰਹਿੰਦੀ ਹੈ.

ਕਿਸੇ ਨੂੰ ਡੁੱਬਣ ਤੋਂ ਬਚਾਉਣ ਲਈ ਇੱਕ ਸਿੱਖ ਵਲੋਂ ਆਪਣੀ ਪੱਗ ਲਾਹ ਕੇ ਦੇਣ ਦੀ ਇਸ ਘਟਨਾ ਤੋਂ ਬਾਦ ਅਵਤਾਰ ਸਿੰਘ ਬ੍ਰਿਟਿਸ਼ ਕੋਲੰਬਿਆ ਦਾ ਹੀਰੋ ਗਿਆ ਹੈ. ਕਿਓਂਕਿ ਸਿੱਖਾਂ ਲਈ ਪਬਲਿਕ ਥਾਵਾਂ ‘ਤੇ ਪੱਗ ਲਾਹੁਣਾ ਧਾਰਮਿਕ ਆਸਥਾ ਦੇ ਖਿਲਾਫ਼ ਮੰਨਿਆ ਜਾਂਦਾ ਹੈ.