ਜੂਨੀਅਰ ਇੰਜੀਨੀਅਰ ਦੀ ਸਰਕਾਰੀ ਨੌਕਰੀ ਛੱਡ ਕੇ ਸ਼ੁਰੂ ਕੀਤੀ ਖੇਤੀਬਾੜੀ; ਅਲੋਵੇਰਾ ਦੀ ਪੈਦਾਵਾਰ ਨੇ ਬਣਾਇਆ ਕਰੋੜਪਤੀ

ਜੂਨੀਅਰ ਇੰਜੀਨੀਅਰ ਦੀ ਸਰਕਾਰੀ ਨੌਕਰੀ ਛੱਡ ਕੇ ਸ਼ੁਰੂ ਕੀਤੀ ਖੇਤੀਬਾੜੀ; ਅਲੋਵੇਰਾ ਦੀ ਪੈਦਾਵਾਰ ਨੇ ਬਣਾਇਆ ਕਰੋੜਪਤੀ

Wednesday July 27, 2016,

2 min Read

ਇਹ ਕਹਾਣੀ ਹੈ ਇਕ ਅਜਿਹੇ ਨੌਜਵਾਨ ਦੀ ਜੋ ਸਰਕਾਰੀ ਨੌਕਰੀਆਂ ਪਿੱਛੇ ਭੱਜਦੇ ਹਨ ਜਾਂ ਜ਼ਮੀਨਾਂ ਵੇਚ ਕੇ ਵਿਦੇਸ਼ ਜਾਣ ਦੀ ਜੁਗਤ ਵਿੱਚ ਲੱਗੇ ਰਹਿੰਦੇ ਹਨ. ਹਰੀਸ਼ ਧਨਦੇਵ ਚੰਗੀ-ਭਲੀ ਸਰਕਾਰੀ ਨੌਕਰੀ ਛੱਡ ਕੇ ਖੇਤੀ ਵੱਲ ਮੁੜ ਗਿਆ. ਅੱਜ ਉਹ ਨਾ ਸਿਰਫ਼ ਸਰਕਾਰੀ ਨੌਕਰੀ ‘ਤੋਂ ਮਿਲਣ ਵਾਲੀ ਤਨਖਾਅ ਨਾਲੋਂ ਵੱਧ ਕਮਾ ਰਿਹਾ ਹੈ, ਸਗੋਂ ਨੌਕਰੀ ਕਰਨ ਨਾਲੋਂ ਵਧੇਰੇ ਖੁਸ਼ ਹੈ.

ਹਰੀਸ਼ ਦਾ ਸਾਰਾ ਪਰਿਵਾਰ ਖੇਤੀਬਾੜੀ ਹੀ ਕਰਦਾ ਰਿਹਾ ਹੈ. ਘਰ ਵਾਲਿਆਂ ਦੇ ਕਹਿਣ ‘ਤੇ ਉਸਨੇ ਸਰਾਕਰੀ ਨੌਕਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ (ਜੇਈ) ਵੱਜੋਂ ਨੌਕਰੀ ਲੱਗ ਗਿਆ.

image


ਹਰੀਸ਼ ਕਹਿੰਦੇ ਹਨ-

“ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ. ਮੈਂ ਤਾਂ ਖੇਤੀਬਾੜੀ ਕਰਨ ਦਾ ਸ਼ੌਕੀਨ ਸੀ. ਮੈਂ ਨੌਕਰੀ ਕਰ ਤਾਂ ਰਿਹਾ ਸੀ ਪਰ ਖੁਸ਼ ਨਹੀਂ ਸੀ. ਪਰ ਮੈਨੂੰ ਕੋਈ ਰਾਹ ਦਿੱਸ ਵੀ ਨਹੀਂ ਰਹੀ ਸੀ.”

ਇੱਕ ਵਾਰ ਓਹ ਦਿੱਲੀ ‘ਚ ਲੱਗੇ ਖੇਤੀਬਾੜੀ ਮੇਲੇ ਐਗਰੀ-ਏਕਸਪੋ ‘ਚ ਗਿਆ. ਬਾਸ ਉਹੀ ਉਸਦੇ ਜੀਵਨ ਵਿੱਚ ਬਦਲਾਵ ਲਿਆਉਣ ਵਾਲਾ ਦਿਨ ਸੀ. ਹਰੀਸ਼ ਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਿਆ. ਉਸਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਆਪਣੀ ਜ਼ਮੀਨਾਂ ਵਿੱਚ ਅਲੋਵੇਰਾ ਅਤੇ ਹੋਰ ਫਸਲਾਂ ਪੈਦਾ ਕਰਨੀ ਸ਼ੁਰੂ ਕੀਤੀ.

ਹਰੀਸ਼ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ‘ਚ ਰਹਿੰਦਾ ਹੈ. ਉਸ ਦੇ ਖੇਤਾਂ ਦੀ ਅਲੋਵੇਰਾ ਦੀ ਫ਼ਸਲ ਹਰਿਦਵਾਰ ਦੇ ਪਤੰਜਲੀ ਫ਼ੂਡ ਪ੍ਰੋਡਕਟਸ ਨੂੰ ਜਾਂਦੀ ਹੈ ਜਿੱਥੇ ਉਸਦਾ ਇਸਤੇਮਾਲ ਅਲੋਵੇਰਾ ਜੂਸ ਬਣਾਉਣ ਲਈ ਹੁੰਦਾ ਹੈ. ਹਰੀਸ਼ ਦਾ ਕਹਿਣਾ ਹੈ ਕੇ ਇਸ ਨਾਲ ਉਸਦੀ ਸਾਲਾਨਾ ਆਮਦਨ ਡੇਢ ਤੋਂ ਦੋ ਕਰੋੜ ਰੁਪਏ ਬਣਦੀ ਹੈ.

ਹਰੀਸ਼ ਦੇ ਮੁਤਾਬਿਕ ਐਗਰੋਏਕਸਪੋ ‘ਚ ਜਾ ਕੇ ਉਸਨੂੰ ਪਤਾ ਲੱਗਾ ਕੇ ਰਾਜਸਥਾਨੀ ਟਿੱਬਿਆਂ ‘ਚ ਪੈਦਾ ਹੋਣ ਵਾਲੀ ਅਲੋਵੇਰਾ ਦੀ ਕੁਆਲਿਟੀ ਕਿੱਤੇ ਵਧੇਰੇ ਚੰਗੀ ਮੰਨੀ ਜਾਂਦੀ ਹੈ. ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਸ ਦੀ ਡਿਮਾੰਡ ਵੀ ਜਿਆਦਾ ਹੈ.

ਖੇਤੀ ਕਰਨ ਦਾ ਹਰੀਸ਼ ਦਾ ਫ਼ੈਸਲਾ ਅਤੇ ਮਿਹਨਤ ਦੇ ਸਦਕੇ ਉਹ ਅਲੋਵੇਰਾ ਦਾ ਵੱਡਾ ਸਪਲਾਇਰ ਬਣ ਗਿਆ ਹੈ.

ਹਰੀਸ਼ ਦਾ ਕਹਿਣਾ ਹੈ ਕੇ ਜੈਸਲਮੇਰ ਨਗਰ ਨਿਗਮ ‘ਚ ਜੂਨੀਅਰ ਇੰਜੀਨੀਅਰ ਦੀ ਨੌਕਰੀ ਵੱਧਿਆ ਸੀ ਪਰ ਮੇਰਾ ਮਨ ਮੈਨੂੰ ਖੇਤਾਂ ਵੱਲ ਖਿੱਚਦਾ ਸੀ. ਮੈਂ ਆਪਣੇ ਮਨ ਦੀ ਗੱਲ ਸੁਣੀ. ਜਦੋਂ ਮੈਂ ਫ਼ੈਸਲਾ ਕੀਤਾ ਉਸ ਵੇਲੇ ਮੇਰੇ ਕੋਲ ਜ਼ਮੀਨ ਸੀ, ਪਾਣੀ ਵੀ ਸੀ ਪਰ ਇਹ ਜਾਣਕਾਰੀ ਨਹੀਂ ਸੀ ਕੇ ਕੀ ਕਰਨਾ ਹੈ. ਐਗਰੋਏਕਸਪੋ ‘ਚ ਮੈਨੂੰ ਅਲੋਵੇਰਾ ਅਤੇ ਆਂਵਲਾ ਦੀ ਪੈਦਾਵਾਰ ਕਰਨ ਬਾਰੇ ਸਲਾਹ ਦਿੱਤੀ ਗਈ.

ਹੁਣ ਉਹ ਅਲੋਵੇਰਾ ਦੀ ‘ਬੇਬੀ ਡੇੰਸਿਸ’ ਕਿਸਮ ਦੀ ਖੇਤੀ ਕਰਦਾ ਹੈ ਜਿਸਦੀ ਬ੍ਰਾਜ਼ੀਲ, ਹਾੰਗਕਾੰਗ ਅਤੇ ਅਮਰੀਕਾ ਵਿੱਚ ਬਹੁਤ ਡਿਮਾੰਡ ਹੈ. ਬੀਤੇ ਚਾਰ ਮਹੀਨਿਆਂ ਦੇ ਦੌਰਾਨ ਹੀ ਉਹ ਪਤੰਜਲੀ ਫੂਡਸ ਕੰਪਨੀ ਨੂੰ 150 ਟਨ ਅਲੋਵੇਰਾ ਸਪਲਾਈ ਕਰ ਚੁੱਕਾ ਹੈ. ਪਰ ਇਸ ਨਾਲੋਂ ਵੀ ਵੱਧ ਵੱਡੀ ਗੱਲ ਹਰੀਸ਼ ਲਈ ਇਹ ਹੈ ਕੇ ਉਹ ਆਪਣਾ ਮਨਭਾਉਂਦਾ ਕੰਮ ਖੇਤੀ ਕਰ ਰਿਹਾ ਹੈ ਅਤੇ ਖੁਸ਼ ਹੈ.

ਲੇਖਕ: ਥਿੰਕ ਚੇੰਜ ਇੰਡੀਆ 

    Share on
    close