ਜੀਓ ਦੀ ਤਰਜ਼ ‘ਤੇ ਬੀਐਸਐਨਐਲ ਵੀ ਲਾਂਚ ਕਰੇਗਾ ਸਸਤਾ ਫ਼ੋਨ, ਕਾਲਿੰਗ ਹੋਏਗੀ ਮੁਫ਼ਤ

ਬੀਐਸਐਨਐਲ ਦੇ ਚੇਅਰਮੈਨ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਹੈ ਕੇ ਸਾਡੀ ਰਣਨੀਤੀ ਖਰੀਦਾਰੀ ਵਾਲੀ ਨਹੀਂ ਹੈ. 

0

ਜੀਓ ਫੋਨ ਦੀ ਬੁੱਕਿੰਗ ਪਿਛਲੇ ਮਹੀਨੇ 24 ਅਗਸਤ ਨੂੰ ਸ਼ੁਰੂ ਹੋਈ ਸੀ. ਫ਼ੋਨ ਦੀ ਬੁੱਕਿੰਗ ਉਮੀਦ ਨਾਲੋਂ ਵਧ ਹੋਣ ਕਰਕੇ ਜੀਓ ਨੇ ਇਸ ਦੀ ਬੁੱਕਿੰਗ ਦੋ ਦਿਨ ਵਿੱਚ ਹੀ ਬੰਦ ਕਰ ਦਿੱਤੀ ਸੀ. ਇੱਕੋ ਵਾਰ ‘ਚ ਲੋਕਾਂ ਨੇ 60 ਲੱਖ ਤੋਂ ਵਧ ਦੀ ਬੁੱਕਿੰਗ ਕਰ ਲਈ ਸੀ.

ਰਿਲਾਇੰਸ ਜੀਓ ਦੇ ਬਾਅਦ ਦੇਸ਼ ਦੀ ਟੇਲੀਕਾਮ ਕੰਪਨੀਆਂ ਆਪਣੀ ਨੀਤੀਆਂ ਵਿੱਚ ਬਦਲਾਵ ਕਰ ਰਹੀਆਂ ਹਨ. ਇਸ ਦਾ ਲਾਭ ਗਾਹਕਾਂ ਨੂੰ ਹੀ ਮਿਲ ਰਿਹਾ ਹੈ. ਰਿਲਾਇੰਸ ਦੇ ਬਾਅਦ ਹੁਣ ਸਰਕਾਰੀ ਤੇਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਹੈੰਡਸੇਟ ਬਣਾਉਣ ਵਾਲੀ ਕੰਪਨੀਆਂ ਲਾਵਾ ਅਤੇ ਮਾਈਕਰੋਮੈਕਸ ਨਾਲ ਪਾਰਟਨਰਸ਼ਿਪ ਕਰ ਰਹੀ ਹੈ. ਇਸ ਦਾ ਮਕਸਦ ਆਉਣ ਵਾਲੇ ਮਹੀਨੇ ਵਿੱਚ ਦੋ ਹਜ਼ਾਰ ਰੁਪੇ ਦਾ ਹੈੰਡਸੇਟ ਲਾਂਚ ਕਰਨਾ ਹੈ. ਇਸ ਫ਼ੋਨ ਵਿੱਚ ਬੀਐਸਐਨਐਲ ਦੀ ਮੁਫ਼ਤ ਕਾਲਿੰਗ ਸੇਵਾ ਵੀ ਹੋਏਗੀ.

ਬੀਐਸਐਨਐਲ ਦੇ ਚੇਅਰਮੈਨ ਅਨੁਪਮ ਸ਼੍ਰੀਵਾਸਤਵ ਦਾ ਕਹਿਣਾ ਹੈ ਕੇ ਇੱਕ ਮਹੀਨੇ ਵਿੱਚ ਦੋ ਕੋ-ਬ੍ਰਾਂਡ ਦੇ ਦੋ ਫੀਚਰ ਫ਼ੋਨ ਮਾਰਕੇਟ ਵਿੱਚ ਹੋਣਗੇ. ਇਸ ਵਿੱਚ ਕਾਲਿੰਗ ਦੀ ਸੁਵਿਧਾ ਮੁਫ਼ਤ ਹੋਏਗੀ.

ਜਾਣਕਾਰੀ ਦੇ ਮੁਤਾਬਿਕ ਹਾਲੇ ਇਨ੍ਹਾਂ ਫ਼ੋਨਾਂ ਦੀ ਕੀਮਤ ਬਾਰੇ ਪਾਰਟਨਰ ਕੰਪਨੀਆਂ ਨਾਲ ਗੱਲ ਚਲ ਰਹੀ ਹੈ. ਫ਼ੋਨ ਦੀ ਕੀਮਤ ਦੋ ਹਜ਼ਾਰ ਦੇ ਲਗਭਗ ਹੋ ਸਕਦੀ ਹੈ.

ਬੀਐਸਐਨਐਲ ਦਾ ਕਹਿਣਾ ਹੈ ਕੇ ਇਸ ਨਾਲ ਉਨ੍ਹਾਂ ਦੇ 10.5 ਕਰੋੜ ਗਾਹਕਾਂ ਲਈ ਇੱਕ ਨਵੀਂ ਸੇਵਾ ਹੋਏਗੀ. ਪੇਂਡੂ ਅਤੇ ਛੋਟੇ ਕਸਬੇ ਦੇ ਗਾਹਕਾਂ ਨੂੰ ਇਸ ਨਾਲ ਜੋੜਿਆ ਜਾਏਗਾ. ਫ਼ੋਨ ਦਿਵਾਲੀ ਦੇ ਮੌਕੇ ‘ਤੇ ਲਾਂਚ ਹੋ ਸਕਦਾ ਹੈ.