'ਬੀਇੰਗ ਜੂਲੀਅਟ' ਲਿਆਉਂਦੀ ਹੈ ਮਾਹਵਾਰੀ 'ਚ ਮੁਸਕਾਨ 

0

'ਬੀਇੰਗ ਜੂਲੀਅਟ' ਦੀ ਸਥਾਪਨਾ ਕਰਣ ਵਾਲੀ ਰਾਸ਼ੀ ਬਜਾਜ ਦਾ ਕਹਿਣਾ ਹੈ

"ਅੱਜਕਲ ਦੇ ਭੱਜ-ਨੱਠ ਦੇ ਵਕ਼ਤ ਦੌਰਾਨ ਔਰਤਾਂ, ਵਿਸ਼ੇਸ਼ ਤੌਰ 'ਤੇ ਕੰਮਕਾਜੀ ਔਰਤਾਂ ਅਤੇ ਕੁੜੀਆਂ ਕੰਮ ਵਿੱਚ ਹੀ ਇੰਨੀ ਰੁਝਿਆਂ ਰਹਿੰਦੀਆਂ ਹਨ ਕੇ ਉਨ੍ਹਾਂ ਕੋਲ ਆਪਣੇ ਲਈ ਵੀ ਸਮਾਂ ਨਹੀਂ ਰਹਿੰਦਾ ਅਤੇ ਉਹ ਅਗਲੇ ਦਿਨ ਹੀ ਆਪਣੀ ਮਾਹਵਾਰੀ ਦਾ ਵੀ ਚੇਤਾ ਭੁੱਲ ਜਾਂਦੀਆਂ ਹਨ."

ਰਾਸ਼ੀ ਇਸ ਵਿਸ਼ਾ ਨੂੰ ਬੀਇੰਗ ਜੂਲੀਅਟ ਦੇ ਜ਼ਰੀਏ ਦੱਸਦੀ ਹੈ. ਇਹ ਇਕ ਮੈਂਬਰਸ਼ਿਪ ਮਾਡਲ ਹੈ. ਇਸ ਹੇਠਾਂ ਉਹ ਔਰਤਾਂ ਅਤੇ ਕੁੜੀਆਂ ਨੂੰ ਹਰ ਮਹੀਨੇ ਮਾਹਵਾਰੀ 'ਚ ਕੰਮ ਆਉਣ ਵਾਲੇ ਸੈਨੀਟਰੀ ਪੈਡ ਅਤੇ ਕੁਝ ਹੋਰ ਗਿਫਟ ਦਿੰਦੀ ਹੈ ਤਾਂ ਜੋ ਔਰਤਾਂ ਉਹਨਾਂ ਦਿਨਾਂ ਦੌਰਾਨ ਕੁਝ ਆਰਾਮ ਮਹਿਸੂਸ ਕਰਣ.

ਰਾਸ਼ੀ ਉਂਜ ਤਾਂ ਇਕ ਛੋਟੇ ਸ਼ਹਿਰ ਦੀ ਰਹਿਣ ਵਾਲੀ ਹੈ ਪਰ ਪੜ੍ਹਾਈ ਦੇ ਸਿਲਸਿਲੇ 'ਚ ਉਸਨੇ ਦੇਸ਼ ਦੇ ਕਈ ਹਿੱਸੇ ਵੇਖੇ ਹੀ ਹਨ. ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਨੈਨੀਤਾਲ ਦੇ ਬੋਰਡਿੰਗ ਸਕੂਲ 'ਚ ਪਾਇਆ ਸੀ. ਉਸ ਮਗਰੋਂ ਉਹ ਦੇਹਰਾਦੂਨ ਦੇ ਇਕ ਹੋਰ ਨਾਮੀ ਸਕੂਲ 'ਚ ਪੜ੍ਹੀ। ਪੜ੍ਹਾਈ 'ਚ ਆਗੂ ਰਹਿਣ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲੇਜ ਵਿੱਚ ਬੀਕਾਮ ਵਿਸ਼ੇ ਲਈ ਦਾਖਿਲਾ ਮਿਲ ਗਿਆ.

ਉਸ ਦੌਰਾਨ ਹੀ ਰਾਸ਼ੀ ਨੇ ਆਪਨੇ ਉਧਮੀ ਪਿਤਾ ਕੋਲੋਂ ਉਨ੍ਹਾਂ ਦੇ ਨਿਜੀ ਅਨੁਭਵ ਪ੍ਰਾਪਤ ਕੀਤੇ। ਇਸ ਤੋ ਬਾਅਦ ਰਾਸ਼ੀ ਨੇ ਪੁਣੇ ਤੋਂ ਐਮਬੀਏ ਕੀਤੀ ਅਤੇ ਵਿਆਹ ਪੀਛੋੰ ਉਹ ਦਿੱਲੀ ਆ ਵਸੀ. ਉਸ ਦੌਰਾਨ ਹੀ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਇਆ. ਉਨ੍ਹਾਂ ਨੇ ਆਪਣੀ ਸਾਰੀ ਉਰਜਾ ਬੀਇੰਗ ਜੂਲੀਅਟ 'ਚ ਲਾ ਦਿੱਤੀ। ਉਨ੍ਹਾਂ ਦੇ ਪਤੀ ਨੇ ਵੀ ਇਸ ਮੁਹਿਮ 'ਚ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਔਰਤਾਂ ਦਾ ਇਕ ਗਰੁਪ ਬਣਾਇਆ ਅਤੇ ਹੋਰ ਔਰਤਾਂ ਨੂੰ ਇਸ ਬਾਰੇ ਜਾਣੂੰ ਕਰਾਇਆ। 

ਲੇਖਕ: ਭਗਵੰਤ ਸਿੰਘ ਚਿਲਾਵਾਲ

ਅਨੁਵਾਦ: ਅਨੁਰਾਧਾ ਸ਼ਰਮਾ