ਸੈਰ ਸਪਾਟੇ ਦੇ ਸ਼ੌਕ਼ ਨੇ ਬਣਾਇਆ ਟੂਰਿਜ਼ਮ ਦਾ ਗੁਰੂ     

ਲੱਦਾਖ ਦਾ ਨਾਂਅ ਸੁਣਦੇ ਹੀ ਨੌਜਵਾਨਾਂ ਦੇ ਮਨ ਮੋਟਰਸਾਈਕਲ ਯਾਤਰਾ ਦੇ ਰੋਮਾੰਚ ਨਾਲ ਭਰ ਜਾਂਦਾ ਹੈ. ਉਨ੍ਹਾਂ ਨੌਜਵਾਨਾਂ ‘ਚੋਂ ਇੱਕ ਹੈ ਸੁਰਭਿਤ ਦੀਕਸ਼ਿਤ. ਸੁਰਭਿਤ ਦਾ ਨਾਂਅ ਉਨ੍ਹਾਂ ਲਈ ਨਵਾਂ ਨਹੀਂ ਹੈ ਜੋ ਮੋਟਰਸਾਈਕਲ ‘ਤੇ ਲੱਦਾਖ ਜਾ ਆਏ ਹਨ. ਲੋਕ ਸੁਰਭਿਤ ਨੂੰ ਏਡਵੇਂਚਰ ਗੁਰੂ ਦੇ ਨਾਂਅ ਵੱਜੋਂ ਵੀ ਜਾਣਦੇ ਹਨ. 32 ਵਰ੍ਹੇ ਦੇ ਸੁਰਭਿਤ ਜਦੋਂ ਅਗਲੀ ਵਾਰ ਲੱਦਾਖ ਜਾਣਗੇ ਤਾਂ ਉਹ ਮੋਟਰਸਾਈਕਲ ‘ਤੇ ਲੱਦਾਖ ਨੂੰ ਉਨ੍ਹਾਂ ਦੀ 51 ਵੀੰ ਯਾਤਰਾ ਹੋਵੇਗੀ.   

0

ਸੁਰਭਿਤ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਅਤੇ ਭੂਟਾਨ ਤੋਂ ਲੈ ਕੇ ਇਟਲੀ ਦੀਆਂ ਸੜਕਾਂ ‘ਤੇ ਮੋਟਰਸਾਈਕਲ ਚਲਾਉਣ ਦਾ ਤਜੁਰਬਾ ਹੈ. ਸੈਰ ਸਪਾਟੇ ਦੇ ਸ਼ੌਕੀਨ ਭਾਰਤੀ ਨੌਜਵਾਨਾਂ ਅਤੇ ਵਿਦੇਸ਼ੀਆਂ ‘ਚ ਉਹ ਏਡਵੇਂਚਰ ਗੁਰੂ ਵੱਜੋਂ ਮਸ਼ਹੂਰ ਹਨ. ਉਨ੍ਹਾਂ ਦੀ ਜਿੰਦਗੀ ਆਪਣੇ ਆਪ ਵਿੱਚ ਇੱਕ ਏਡਵੇਂਚਰ ਹੈ.

ਜਿਨ੍ਹਾਂ ਦਿਨਾਂ ਸੁਰਭਿਤ ਦੇ ਦੋਸਤ ਡਾਕਟਰੀ ਜਾਂ ਇੰਜੀਨੀਅਰਿੰਗ ਪੜ੍ਹ ਰਹੇ ਸਨ, ਉਨ੍ਹਾਂ ਦਿਨਾਂ ਸੁਰਭਿਤ ਹੋਟਲ ਮੈਨੇਜਮੇੰਟ ਦੀ ਪੜ੍ਹਾਈ ਕਰ ਰਹੇ ਸਨ. ਉਹ ਸੋਚਦੇ ਸਨ ਕੇ ਹੋਟਲ ਮੈਨੇਜਮੇੰਟ ਦੀ ਪੜ੍ਹਾਈ ਉਨ੍ਹਾਂ ਨੂੰ ਦੁਨਿਆਭਰ ਵਿੱਚ ਘੁਮਣ ਦਾ ਮੌਕਾ ਦੇਵੇਗੀ.

ਲਖਨਊ ਦੇ ਲਾਗੇ ਜਿਲ੍ਹਾ ਹਰਦੋਈ ਦੇ ਜੰਮਪਲ ਸੁਰਭਿਤ ਇਹ ਜਾਣਦੇ ਸਨ ਕੇ ਉਹ ਲਕੀਰ ‘ਤੇ ਚੱਲਣ ਵਾਲਾ ਕੰਮ ਨਹੀਂ ਕਰ ਸਕਦੇ. ਪੜ੍ਹਾਈ ਪੂਰੀ ਕਰਨ ਦੇ ਬਾਅਦ ਉਨ੍ਹਾਂ ਕੋਲ ਇੱਕ ਮਲਟੀ ਨੇਸ਼ਨਲ ਕੰਪਨੀ ਵੱਲੋਂ ਵਧੀਆ ਨੌਕਰੀ ਦਾ ਪ੍ਰਸਤਾਵ ਆਇਆ ਪਰ ਸੁਰਭਿਤ ਦਾ ਮੰਨ ਸੈਰ ਸਪਾਟੇ ਤੇ ਫੱਕਰਪਣੇ ‘ਚ ਪਿਆ ਹੋਇਆ ਸੀ.

ਸੁਰਭਿਤ ਨੇ ਆਪਣੇ ਮੰਨ ਦੀ ਸੁਣੀ ਅਤੇ ਹਿਮਾਲਿਆ ਦੇ ਪਹਾੜੀ ਪਿੰਡਾਂ ਦੇ ਲੋਕਾਂ ਨਾਲ ਰਲ੍ਹ ਕੇ ‘ਇਕੋ-ਟੂਰਿਜ਼ਮ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ. ਉੱਥੇ ਕਮਾਈ ਤਾਂ ਭਾਵੇਂ ਨਹੀਂ ਪਰ ਪਹਾੜੀ ਪਿੰਡਾਂ ਦੇ ਲੋਕਾਂ ਨਾਲ ਰਹਿ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ.

ਹਿਮਾਲਿਆ ਨੂੰ ਹੋਰ ਨੇੜੇਓ ਜਾਨਣ ਦੀ ਇੱਛਾ ਨੇ ਸੁਰਭਿਤ ਨੂੰ ਲੱਦਾਖ ਵੱਲ ਖਿਚ ਲਿਆ. ਉਨ੍ਹਾਂ ਦੋ ਦੋਸਤਾਂ ਨੂੰ ਆਪਣੇ ਨਾਲ ਰ੍ਲ੍ਹਾ ਲਿਆ ਅਤੇ ਲੱਦਾਖ ਦੀ ਪਹਿਲੀ ਮੋਟਰਸਾਈਕਲ ਯਾਤਰਾ ‘ਤੇ ਰਵਾਨਗੀ ਪਾ ਦਿੱਤੀ.

ਇਸ ਯਾਤਰਾ ਲਈ ਜਾਣਕਾਰੀ ਪ੍ਰਾਪਤ ਕਰਨ ਅਤੇ ਇੰਤਜ਼ਾਮ ਕਰਨ ਦੇ ਦੌਰਾਨ ਸੁਰਭਿਤ ਨੂੰ ਲੱਗਾ ਕੇ ਇਸ ਬਾਰੇ ਤਾਂ ਸੈਰ ਸਪਾਟੇ ਦੇ ਕਾਰੋਬਾਰ ‘ਚ ਲੱਗੇ ਲੋਕਾਂ ਨੂੰ ਵੀ ਜਾਣਕਾਰੀ ਨਹੀਂ ਸੀ. ਟ੍ਰੇਵਲ ਏਜੇਂਟਾਂ ਦੀ ਜਾਣਕਾਰੀ ਡੀਲਕਸ ਬਸਾਂ ਅਤੇ ਪੈਕੇਜ ਬਾਰੇ ਹੀ ਸੀ. ਸੁਰਭਿਤ ਲਈ ਇਹ ਤਜੁਰਬਾ ਨਿਰਾਸ਼ ਕਰਨ ਵਾਲਾ ਸੀ.

ਲੱਦਾਖ ਨੂੰ ਮੋਟਰਸਾਈਕਲ ‘ਤੇ ਆਪਣੀ ਪਹਿਲੀ ਯਾਤਰਾ ਦੇ ਦੌਰਾਨ ਸੁਰਭਿਤ ਨੂੰ ਮਹਿਸੂਸ ਹੋਇਆ ਕੇ ਇਸ ਕੰਮ ਨਾਲ ਜੁੜੇ ਹੋਏ ਏਜੇਂਟ ਹੀ ਨਹੀਂ ਯਾਤਰੀਆਂ ਨੂੰ ਵੀ ਇਸ ਬਾਰੇ ਬਹੁਤ ਗਲਤਫਹਮਿਆਂ ਸਨ. ਜ਼ਿਆਦਾਤਰ ਲੋਕ ਮੋਟਰਸਾਈਕਲ ਯਾਤਰਾ ਨੂੰ ਮਰਦਾਨਗੀ, ਆਕੜ ਅਤੇ ਤੇਜ ਰਫਤਾਰੀ ਨਾਲ ਜੋੜ ਕੇ ਵੇਖਦੇ ਸਨ. ਸੁਰਭਿਤ ਨੇ ਸਮਝਿਆ ਕੇ ਮੋਟਰਸਾਈਕਲ ਯਾਤਰਾ ਯਾਤਰੀ ਨੂੰ ਮਾਹੌਲ ਦੇ ਨਾਲ ਜੁੜ ਜਾਣ ਦਾ ਮੌਕਾ ਦਿੰਦੀ ਹੈ. ਉਹ ਆਪਣੇ ਆਪ ਨੂੰ ਸਮਝਣ ਦਾ ਮੌਕਾ ਦਿੰਦੀ ਹੈ.

ਇਸ ਸੋਚ ਨੂੰ ਧਿਆਨ ‘ਚ ਰਖਦਿਆਂ ਅਤੇ ਇਸ ਤਜੁਰਬੇ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁਚਾਉਣ ਦੇ ਮਕਸਦ ਨਾਲ ਸੁਰਭਿਤ ਨੇ ਸਾਲ 2010 ਵਿੱਚ ਆਈਆਈਟੀ ਤੋਂ ਪੜ੍ਹੇ ਸਵਪਨਿਲ ਨਾਲ ਰਲ੍ਹ ਕੇ ਹਿੰਦੁਸਤਾਨ ਮੋਟਰਸਾਈਕਲਿੰਗ ਕੰਪਨੀ ਦੇ ਨਾਂਅ ਨਾਲ ਇੱਕ ਏਡਵੇਂਚਰ ਟ੍ਰੇਵਲ ਕੰਪਨੀ ਦੀ ਸ਼ੁਰੁਆਤ ਕੀਤੀ. ਸੁਰਭਿਤ ਦੱਸਦੇ ਹਨ ਕੇ ਉਨ੍ਹਾਂ ਦੀ ਯਾਤਰਾ ਦਾ ਇੱਕ ਹੀ ਮੰਤਵ ਹੈ- ਨਿਮਾਣੇ ਹੋ ਕੇ ਪ੍ਰਕ੍ਰਿਤੀ ਵੱਲ ਜਾਓ, ਸਮਝਦਾਰ ਹੋ ਕੇ ਆਓ.

ਏਡਵੇਂਚਰ ਟੂਰਿਜ਼ਮ ਗੁਰੂ ਸੁਰਭਿਤ ਕਹਿੰਦੇ ਹਨ ਕੇ- ਮੋਟਰਸਾਈਕਲ ਤਾਂ ਇੱਕ ਜ਼ਰਿਆ ਹੈ. ਮਕਸਦ ਤਾਂ ਲੋਕਾਂ ਨਾਲ ਜੁੜਨਾ ਹੈ. ਯਾਤਰੂਆਂ ਅਤੇ ਜਿਨ੍ਹਾਂ ਦੀ ਜ਼ਮੀਨ ‘ਤੇ ਉਹ ਜਾ ਰਹੇ ਹਨ ਉਨ੍ਹਾਂ ਵਿਚਕਾਰ ਇੱਕ ਰਾਗ ਪੈਦਾ ਹੋਣਾ ਚਾਹਿਦਾ ਹੈ. ਜ਼ਮੀਨ, ਜੰਗਲ, ਪਹਾੜ ਅਤੇ ਪਾਣੀ ਦੇ ਬਚਾਓ ‘ਚ ਲੱਗੇ ਲੋਕਾਂ ਦੇ ਪ੍ਰਿਕ੍ਰਿਤੀ ਨਾਲ ਪਿਆਰ ਨੂੰ ਸਮਝਨਾ ਜਰੂਰੀ ਹੈ.

ਲੱਦਾਖ ਇੱਕ ਔਖੀ ਯਾਤਰਾ ਹੈ. ਲੋਕ ਸੋਚਦੇ ਤਾਂ ਹਨ ਪਰ ਉਸ ਨੂੰ ਪੂਰਾ ਕਰ ਪਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ. ਕੁਛ ਲੋਕ ਇੱਕ ਜਾਂ ਦੋ ਵਾਰ ਵੀ ਯਾਤਰਾ ਕਰ ਲੈਂਦੇ ਹਨ. ਪਰ ਸੁਰਭਿਤ ਨੇ ਇਸ ਨੂੰ ਆਪਣਾ ਜੀਵਨ ਹੀ ਬਣਾ ਲਿਆ. ਉਹ ਪਿਛਲੇ 6 ਸਾਲ ‘ਚ 50 ਵਾਰ ਮੋਟਰਸਾਈਕਲ ‘ਤੇ ਲੱਦਾਖ ਜਾ ਚੁੱਕੇ ਹਨ. ਹੁਣ ਉਹ ਆਪਣੀ 51 ਵੀੰ ਯਾਤਰਾ ਦੀ ਤਿਆਰੀ ‘ਚ ਲੱਗੇ ਹੋਏ ਹਨ. ਇਸ ਤੋਂ ਅਲਾਵਾ ਵੀ ਉਹ ਕਈ ਹੋਰ ਦੇਸ਼ਾਂ ਵਿੱਚ ਵੀ ਮੋਟਰਸਾਈਕਲ ਯਾਤਰਾ ਕਰ ਚੁੱਕੇ ਹਨ.

ਆਪਣੇ ਨਾਲ ਨਾਲ ਸੁਰਭਿਤ ਨੇ ਹਜ਼ਾਰਾਂ ਲੋਕਾਂ ਨੂੰ ਪਹਾੜਾਂ, ਰੇਗਿਸਤਾਨ ਅਤੇ ਹੋਰ ਥਾਵਾਂ ਦੀ ਯਾਤਰਾ ਕਰਾਈਆਂ ਹਨ. ਉਹ ਮੰਨਦੇ ਹਨ ਕੇ ਬੱਚਿਆਂ ਅਤੇ ਨੌਜਵਾਨਾਂ ਨਾਲ ਘੁਮਣ-ਫਿਰਣ ਵੱਲ ਇੱਕ ਸੋਚ ਅਤੇ ਇੱਛਾ ਪੈਦਾ ਕਰਨਾ ਜਰੂਰੀ ਹੈ. ਜਿੰਦਗੀ ਨੂੰ ਸਮਝਣ ਲਈ ਦੁਨਿਆ ਨੂੰ ਵੇਖਣਾ ਜ਼ਰੂਰੀ ਹੈ.

ਸੁਰਭਿਤ ਦਾ ਮੰਨਣਾ ਹੈ ਕੇ ਦੁਨਿਆ ਨੂੰ ਵੇਖਣ ਦਾ ਫਾਇਦਾ ਇਹ ਹੁੰਦਾ ਹੈ ਕੇ ਆਉਣ ਵਾਲੀ ਪੀੜ੍ਹੀਆਂ ਨੂੰ ਦੱਸਾਂ ਲਈ ਸਾਡੇ ਕੋਲ ਬਹੁਤ ਸਾਰੀਆਂ ਯਾਦਾਂ ਅਤੇ ਕਹਾਣੀਆਂ ਹੋਣਗੀਆਂ. ਅਸਲ ਵਿੱਚ ਖ਼ਤਰਾ ਘੁਮਣ ‘ਚ ਨਹੀਂ, ਇੱਕ ਥਾਂ ‘ਤੇ ਟਿੱਕੇ ਰਹਿਣ ‘ਚ ਹੈ.

ਸੁਰਭਿਤ ਦਾ ਟੀਚਾ ਹੈ ਕੇ ਉਹ ਆਪਣੀ ਕੰਪਨੀ ਹਿੰਦੁਸਤਾਨ ਮੋਟਰਸਾਈਕਲਿੰਗ ਰਾਹੀਂ ਭਾਰਤ ਵਿੱਚ ਹਰ ਉਮਰ ਦੇ ਲੋਕਾਂ ਲਈ ਏਡਵੇਂਚਰ ਟ੍ਰੇਵਲ ਉਪਲਬਧ ਕਰਾਉਣ. ਸੈਰ ਸਪਾਟੇ ਨੂੰ ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਮਹਿਸੂਸ ਕਰਨਾ ਚਾਹਿਦਾ ਹੈ.

ਲੇਖਕ: ਰੰਜਨਾ ਤਰਿਪਾਠੀ

ਅਨੁਵਾਦ: ਰਵੀ ਸ਼ਰਮਾ