ਦੋ ਕੁੜੀਆਂ ਨੇ ਕੀਤੀ ਇੱਕ ਨਵੀਂ ਸ਼ੁਰੁਆਤ ਤਾਂ ਜੋ ਮਾਹਵਾਰੀ ਕਰਕੇ ਕੁੜੀਆਂ ਨਾ ਛੱਡ ਦੇਣ ਸਕੂਲ ਜਾਣਾ 

ਗੁੜਗਾਉਂ ਦੇ ਸ਼੍ਰੀਰਾਮ ਸਕੂਲ ਵਿੱਚ 11ਵੀੰ ‘ਚ ਪੜ੍ਹਦੀ ਸਰਨੀਆ ਦਾਸ ਸ਼ਰਮਾ ਅਤੇ ਆਮਿਆ ਵਿਸ਼ਵਨਾਥਨ ਨੇ ਪ੍ਰੋਜੇਕਟ ‘ਸਸ਼ਕਤ’ ਦੀ ਸ਼ੁਰੁਆਤ ਕੀਤੀ ਹੈ. ਇਸ ਰਾਹੀਂ ਉਹ ਸਰਕਾਰੀ ਸਕੂਲਾਂ ਵਿੱਚ ਲੋੜਮੰਦ ਕੁੜੀਆਂ ਨੂੰ ਮਾਹਵਾਰੀ ਦੇ ਦਿਨਾਂ ਲਈ ਸੇਨੇਟਰੀ ਪੈਡ ਵੰਡ ਰਹੀਆਂ ਹਨ. 

0

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਕਾਰੀ ਸਕੂਲਾਂ ‘ਚੋਂ ਬਹੁਤ ਵੱਡੀ ਤਾਦਾਦ ਵਿੱਚ ਕੁੜੀਆਂ ਨੇ ਸਕੂਲ ਛੱਡ ਦਿੱਤਾ ਜਿਸ ਦੀ ਵਜ੍ਹਾ ਸੀ ਸਕੂਲਾਂ ਵਿੱਚ ਅਧਿਆਪਕਾਂ ਦਾ ਨਾ ਹੋਣਾ ਅਤੇ ਗਰੀਬੀ. ਮਜਦੂਰ ਪਰਿਵਾਰਾਂ ਦੀ ਕੁੜੀਆਂ ‘ਤੇ ਪਰਿਵਾਰ ਦੀ ਜ਼ਿਮੇਦਾਰੀ ਵਧ ਹੁੰਦੀ ਹੈ.

ਇਨ੍ਹਾਂ ਕਾਰਨਾਂ ਤੋਂ ਅਲਾਵਾ ਜਿਹੜੀ ਗੱਲ ਸਾਹਮਣੇ ਆਈ ਉਹ ਸੀ ਸਕੂਲਾਂ ਵਿੱਚ ਟਾਇਲੇਟ ਨਾ ਹੋਣਾ. ਸਰਕਾਰੀ ਸਕੂਲਾਂ ਵਿੱਚ ਟਾਇਲੇਟ ਨਾ ਹੋਣ ਕਰਕੇ ਕੁੜੀਆਂ ਸਕੂਲੀ ਪੜ੍ਹਾਈ ਛੱਡ ਦੇਣ ਨੂੰ ਮਜਬੂਰ ਹਨ.

ਸ਼੍ਰੀ ਰਾਮ ਸਕੂਲ, ਗੁੜਗਾਉਂ ਵਿੱਚ 11ਵੀੰ ਦੀ ਸਟੂਡੇੰਟ ਸਰਨੀਆ ਦਾਸ ਅਤੇ ਆਮਿਆ ਵਿਸ਼ਵਨਾਥਨ ਨੇ ਇੱਕ ਮੁਹਿਮ ਸ਼ੁਰੂ ਕੀਤੀ ਜਿਸ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦਿਆਂ ਕੁੜੀਆਂ ਨੂੰ ਮਾਹਵਾਰੀ ਦੇ ਦੌਰਾਨ ਮਦਦ ਅਤੇ ਸਹਿਯੋਗ ਮਿਲਦਾ ਹੈ.

ਭਾਵੇਂ ਪਹਿਲਾਂ ਦੇ ਮੁਕਾਬਲੇ ਹੁਣ ਸਕੂਲਾਂ ਵਿੱਚ ਕੁੜੀਆਂ ਦੀ ਤਾਦਾਦ ਵਧ ਗਈ ਹੈ. ਪਰ ਹੈਰਾਨੀ ਦੀ ਗੱਲ ਇਹ ਹੈ ਕੇ ਦੇਸ਼ ਦੀ ਰਾਜਧਾਨੀ ਦੇ ਸਰਕਾਰੀ ਸਕੂਲਾਂ ਵਿੱਚੋਂ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਕੁੜੀਆਂ ਨੇ ਪੜ੍ਹਾਈ ਛੱਡੀ. ਮਿਡਲ ਕਲਾਸ ਪਰਿਵਾਰਾਂ ਦੀਆਂ ਕੁੜੀਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਵਧ ਕਰਨਾ ਪੈਂਦਾ ਹੈ. ਕਿਉਂਕਿ ਇਸੇ ਉਮਰ ਵਿੱਚ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ. ਸਕੂਲ ਵਿੱਚ ਸਹੀ ਸਹੂਲੀਅਤ ਨਾ ਹੋਣ ਕਰਕੇ ਉਨ੍ਹਾਂ ਦੀ ਪਰੇਸ਼ਾਨੀ ਵਧ ਜਾਂਦੀ ਹੈ. ਸਰਨੀਆ ਅਤੇ ਆਮਿਆ ਇਸੇ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਕਰ ਰਹੀਆਂ ਹਨ. ਉਨ੍ਹਾਂ ਦੀ ਕੋਸ਼ਿਸ਼ ਦਾ ਨਾਂਅ ਹੈ ‘ਸਸ਼ਕਤ’.

ਸਰਨੀਆ ਨੇ ਇੱਕ ਦਿਨ ਅਖਬਾਰ ਵਿੱਚ ਪੜ੍ਹਾਇਆ ਕੇ ਮਾਹਵਾਰੀ ਅਤੇ ਸਕੂਲ ਵਿੱਚ ਸਾਫ਼ ਸਫਾਈ ਨਾ ਹੋਣ ਕਰਕੇ ਕੁੜੀਆਂ ਸਕੂਲ ਛੱਡ ਦਿੰਦਿਆਂ ਹਨ. ਇਹ ਜਾਣ ਕੇ ਉਸ ਨੇ ਆਪਣੀ ਦੋਸਤ ਆਮਿਆ ਨਾਲ ਰਲ੍ਹ ਕੇ ਕੁਛ ਕਰਨ ਦਾ ਫ਼ੈਸਲਾ ਕੀਤਾ. ਦੋਵਾਂ ਨੇ ਰਲ੍ਹ ਕੇ ਇੱਕ ਸਾਲ ਤਕ ਸਰਕਾਰੀ ਸਕੂਲ ‘ਚ ਪੜ੍ਹਦੀ ਕੁੜੀਆਂ ਲਈ ਇੱਕ ਸਾਲ ਤਕ ਸੇਨੇਟਰੀ ਪੈਡ ਦੇਣ ਦਾ ਫ਼ੈਸਲਾ ਕੀਤਾ. ਇਨ੍ਹਾਂ ਨੇ ਕੁੜੀਆਂ ਨੇ ਮਾਹਵਾਰੀ ਬਾਰੇ ਕੁੜੀਆਂ ਨੂੰ ਜਾਗਰੂਕਤਾ ਕੈੰਪ ਵੀ ਸ਼ੁਰੂ ਕੀਤੇ.

ਉਨ੍ਹਾਂ ਦਾ ਕਹਿਣਾ ਹੈ ਕੇ ਕਈ ਕੁੜੀਆਂ ਦੀ ਮਾਲੀ ਹਾਲਤ ਅਜਿਹੀ ਨਹੀਂ ਹੁੰਦੀ ਕੇ ਉਹ ਸੇਨੇਟਰੀ ਪੈਡ ਖਰੀਦ ਸੱਕਣ. ਇਸ ਬਾਰੇ ਕੁਛ ਕਰਨ ਦਾ ਫ਼ੈਸਲਾ ਕਰਨ ਮਗਰੋਂ ‘ਸਸ਼ਕਤ’ ਹੋਂਦ ਵਿੱਚ ਆਇਆ.

ਉਨ੍ਹਾਂ ਨੇ ਸੇਨੇਟਰੀ ਪੈਡ ਵੀ ਬਾਇਉ-ਡਿਗ੍ਰੇਡਬਲ ਵੰਡੇ ਜਿਨ੍ਹਾਂ ਨਾਲ ਪਰਿਆਵਰਣ ਨੂੰ ਨੁਕਸਾਨ ਨਹੀਂ ਹੁੰਦਾ. ਯੂਨਾਇਟੇਡ ਨੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ 20 ਫ਼ੀਸਦ ਕੁੜੀਆਂ ਮਾਹਵਾਰੀ ਕਰਕੇ ਸਕੂਲ ਜਾਣਾ ਛੱਡ ਦਿੰਦਿਆਂ ਹਨ.

ਇਨ੍ਹਾਂ ਕੁੜੀਆਂ ਨੇ ਪਿਛਲੇ 2016 ਵਿੱਚ ਦਿੱਲੀ ਦੇ ਸਕੂਲਾਂ ਵਿੱਚ ਸੇਨੇਟਰੀ ਪੈਡ ਵੰਡਣੇ ਸ਼ੁਰੂ ਕੀਤੇ. ਹੌਲੇ ਹੌਲੇ ਉਨ੍ਹਾਂ ਨੂੰ ਅਹਿਸਾਸ ਹੋਇਆ ਕੇ ਕੁੜੀਆਂ ਨੂੰ ਤਾਂ ਆਪਣੇ ਸ਼ਰੀਰ ਵਿੱਚ ਆ ਰਹੇ ਬਦਲਾਵਾਂ ਬਾਰੇ ਵੀ ਜਾਣਕਾਰੀ ਨਹੀਂ ਹੈ. ਇਨ੍ਹਾਂ ਨੇ ਕੁੜੀਆਂ ਨੂੰ ਇਸ ਬਾਰੇ ਜਾਣੂੰ ਕਰਾਉਣ ਲਈ ਵਰਕਸ਼ਾਪ ਸ਼ੁਰੂ ਕੀਤੀ, ਕੁੜੀਆਂ ਨੂੰ ਇਸ ਬਾਰੇ ਦੱਸਿਆ.

ਇਨ੍ਹਾਂ ਨੇ ਕੁੜੀਆਂ ਨੂੰ ਸੇਨੇਟਰੀ ਪੈਡ ਦੇ ਇਸਤੇਮਾਲ ਅਤੇ ਉਸ ਤੋਂ ਬਾਅਦ ਉਸ ਨੂੰ ਸੁੱਟਣ ਦੇ ਤਰੀਕੇ ਦੱਸੇ. ਹੱਥ ਧੋਣ ਦੀ ਆਆਦਤ ਪਾਉਣ ਬਾਰੇ ਗੱਲ ਕੀਤੀ.

ਕੁਛ ਮਹੀਨੇ ਪਹਿਨਾ ਹੀ ਸ਼ੁਰੂ ਹੋਏ ਇਸ ਪ੍ਰੋਜੇਕਟ ਬਾਰੇ ਜਾਣਕੇ ਕਈ ਐਨਜੀਉ ਸਸ਼ਕਤ ਨਾਲ ਸੰਪਰਕ ਕਰ ਰਹੇ ਹਨ. ਸਰਨੀਆ ਅਤੇ ਆਮਿਆ ਨੇ ਹੁਣ ਤਕ ਦੋ ਸੌ ਤੋਂ ਵਧ ਕੁੜੀਆਂ ਨੂੰ ਸੇਨੇਟਰੀ ਪੈਡ ਵੰਡੇ ਹਨ. ਉਹ ਇੱਕ ਹਜ਼ਾਰ ਕੁੜੀਆਂ ਤਕ ਇਹ ਸੁਵਿਧਾ ਦੇਣਾ ਚਾਹੁੰਦੀਆਂ ਹਨ.