ਸਿਹਤ ਲਈ ਵਧੀਆ ਹੈ ਹਰੀ ਮਿਰਚ 

ਮਿਰਚ ਆਮਤੌਰ ‘ਤੇ ਸਿਹਤ ਲਈ ਨੁਕਸਾਨ ਦੇਣ ਵਾਲੀ ਮੰਨੀ ਜਾਂਦੀ ਹੈ. ਅਸਲ ਵਿੱਚ ਮਿਰਚ ਸਿਹਤ ਲਈ ਫਾਇਦੇਮੰਦ ਹੈ. 

0

‘ਉਂਝ ਤਾਂ ਲਾਲ ਅਤੇ ਹਰੀ ਮਿਰਚ ਦੋਵੇਂ ਹੀ ਚੰਗੀਆਂ ਹੁੰਦੀਆਂ ਹਨ, ਪਰ ਜੇਕਰ ਸਿਹਤ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਹਰੀ ਮਿਰਚ ਵਧੇਰੇ ਵਧੀਆ ਹੁੰਦੀ ਹੈ.”

ਆਪਣੇ ਦੇਸ਼ ਵਿੱਚ ਪੁਰਾਣੇ ਸਮੇਂ ਤੋਂ ਹੀ ਦਵਾਈਆਂ ਵਿੱਚ ਹਰੀ ਮਿਰਚ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ. ਨਵੀਆਂ ਰਿਸਰਚਾਂ ਤੋਂ ਵੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕੇ ਜੇਕਰ ਖਾਣਪੀਣ ਦੀਆਂ ਵਸਤੂਆਂ ਵਿੱਚ ਵਿਟਾਮਿਨ-ਸੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਸ਼ਰੀਰ ਨੂੰ ਬੀਮਾਰਿਆਂ ਨਾਲ ਲੜਾਈ ਕਰਨ ਦੀ ਤਾਕਤ ਦਿੰਦਾ ਹੈ. ਸਕਰਵੀ ਜਿਹੀ ਬੀਮਾਰੀ ਤੋਂ ਵੀ ਬਚਾਅ ਵਿਟਾਮਿਨ-ਸੀ ਨਾਲ ਹੀ ਹੁੰਦਾ ਹੈ. ਮਿਰਚ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ.

ਬਹੁਤ ਲੋਕਾਂ ਨੂੰ ਹਰੀ ਮਿਰਚ ਤੋਂ ਪਰਹੇਜ਼ ਹੁੰਦਾ ਹੈ ਅਤੇ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਰੀ ਮਿਰਚ ਤੋਂ ਬਿਨ੍ਹਾਂ ਖਾਣਾ ਚੰਗਾ ਨਹੀਂ ਲਗਦਾ. ਮਿਰਚ ਵਿੱਚ ਪਾਇਆ ਜਾਣ ਵਾਲਾ ਕੈਪਸੇਸਿਨ ਨਾਂਅ ਦਾ ਪਦਾਰਥ ਇਸਨੂੰ ਸੁਆਦ ਵਿੱਚ ਤਾਂ ਤਿੱਖਾ ਬਣਾਉਂਦਾ ਹੈ ਪਰ ਸਿਹਤ ਲਈ ਵੀ ਚੰਗਾ ਹੁੰਦਾ ਹੈ. ਇਸ ਵਿੱਚ ਬੈਕਟੀਰਿਆ ਮਾਰ ਦੇਣ ਵਾਲੇ ਗੁਣ ਹੁੰਦੇ ਹਨ. ਮਿਰਚ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਹੱਡਾਂ ਲਈ ਵੀ ਵਧੀਆ ਮੰਨੀਆਂ ਜਾਂਦਾ ਹੈ. ਇਹ ਚਮੜੀ ਦੇ ਰੋਗਾਂ ਨੂੰ ਵੀ ਦੂਰ ਰੱਖਦਾ ਹੈ.

ਕੈਲੀਫ਼ੋਰਨਿਆ ਯੂਨੀਵਰਸਿਟੀ ਦੀ ਰਿਸਰਚ ਦੇ ਮੁਤਾਬਿਕ ਮਿਰਚ ਖਾਣ ਨਾਲ ਸ਼ਰੀਰ ਵਿੱਚ ਗਰਮੀ ਬਣਦੀ ਹੈ ਜਿਸ ਨਾਲ ਸ਼ਰੀਰ ਵਿੱਚ ਕੈਲੋਰੀ ਖ਼ਰਚ ਕਰਨ ਦੀ ਤਾਕਤ ਆਉਂਦੀ ਹੈ. ਇਸ ਨਾਲ ਮੋਟਾਪਾ ਵੀ ਘੱਟਦਾ ਹੈ. ਰਿਸਰਚ ਦੇ ਮੁਤਾਬਿਕ ਮਿਰਚ ਦੇ ਇਸਤੇਮਾਲ ਨਾਲ ਪ੍ਰੋਸਟੇਟ ਕੈੰਸਰ ਵੀ ਨਹੀਂ ਹੁੰਦਾ.

ਮਿਰਚ ਦੀ ਹੀ ਇੱਕ ਹੋਰ ਕਿਸਮ ਹੈ ਸ਼ਿਮਲਾ ਮਿਰਚ. ਸ਼ਿਮਲਾ ਮਿਰਚ ਵਿੱਚ ਤਿੱਖਾਪਣ ਨਹੀਂ ਹੁੰਦਾ. ਪਰੰਤੂ ਇਸ ਵਿੱਚ ਬੀਟਾ ਕੈਰੋਟੀਨ ਅਤੇ ਲਿਉਟੀਨ ਜਿਹੇ ਏੰਟੀ ਆਕਸੀਡੇੰਟ ਹੁੰਦੇ ਹਨ. ਇਨ੍ਹਾਂ ਨਾਲ ਸ਼ਰੀਰ ਦੀ ਕੋਸ਼ਿਕਾਵਾਂ ਦੀ ਉਮਰ ਵਧਦੀ ਹੈ. ਇਹ ਕੋਲੇਸਟ੍ਰਾਲ ਘੱਟ ਕਰਨ ਵਿੱਚ ਵੀ ਸਹਾਇਕ ਹੈ. ਮਿਰਚ ਵਿੱਚ ਪੋਟੇਸ਼ੀਅਮ, ਮੈਗਨੇਸ਼ੀਅਮ ਅਤੇ ਆਇਰਨ ਜਿਹੇ ਮਿਨਰਲ ਹੁੰਦੇ ਹਨ ਜਿਨ੍ਹਾਂ ਨਾਲ ਦਿਲ ਦੀ ਬੀਮਾਰਿਆਂ ਤੋਂ ਬਚਿਆ ਜਾ ਸਕਦਾ ਹੈ.

ਸਰਦੀਆਂ ਵਿੱਚ ਨੱਕ ਬੰਦ ਹੋਣ ਦੀ ਵਜ੍ਹਾ ਨਾਲ ਹੋਣ ਵਾਲੀ ਪਰੇਸ਼ਾਨੀ ਨੂੰ ਵੀ ਮਿਰਚ ਦੇ ਇਸਤੇਮਾਲ ਨਾਲ ਦੂਰ ਕੀਤਾ ਜਾ ਸਕਦਾ ਹੈ. ਮਿਰਚ ਵਿੱਚ ਮੌਜ਼ੂਦ ਪਦਾਰਥ ਸਾਈਨਸ ਦੇ ਇੰਫੇਕਸ਼ਨ ਨੂੰ ਖ਼ਤਮ ਕਰਦਾ ਹੈ.