ਚਾਹ ਦਾ ਖੋਖਾ ਚਲਾ ਕੇ ਪੜ੍ਹਾ ਰਹੇ ਹਨ ਝੁੱਗੀਆਂ 'ਚ ਰਹਿਣ ਵਾਲੇ 70 ਬੱਚਿਆਂ ਨੂੰ

0

ਅਸਲ ਵਿੱਚ ਹਿੰਦੁਸਤਾਨ ਡੀ ਪ੍ਰਕਾਸ਼ ਰਾਓ ਵਰਗੇ ਗੁਮਨਾਮ ਨਾਇਕਾਂ ਕਰਕੇ ਹੀ ਆਬਾਦ ਹੈ. ਡੀ ਪ੍ਰਕਾਸ਼ ਰਾਓ ਜੋ ਆਪਣੀ ਸਮੱਸਿਆਵਾਂ ਅਤੇ ਸੀਮਤ ਆਮਦਨ ਦੇ ਬਾਵਜੂਦ ਝੁੱਗੀਆਂ ਦੇ ਹਨੇਰੇ 'ਚ ਰਹਿਣ ਵਾਲੇ ਬੱਚਿਆਂ ਦੀ ਦੁਨਿਆ ਰੋਸ਼ਨ ਕਰ ਰਹੇ ਹਨ. ਉਹ ਝੁੱਗੀ ਬਸਤੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਦਾ ਚਾਨਣ ਵੰਡ ਰਹੇ ਹਨ. 

ਉੜੀਸ਼ਾ ਦੇ ਕਟਕ ਸ਼ਹਿਰ ਦੇ ਰਹਿਣ ਵਾਲੇ 58 ਸਾਲ ਦੇ ਡੀ ਪ੍ਰਕਾਸ਼ ਰਾਓ ਝੁੱਗੀਆਂ 'ਚ ਰਹਿਣ ਵਾਲੇ ਬੱਚਿਆਂ ਲਈ ਸਮਰਪਿਤ ਹਨ. ਪਿਛਲੇ ਦਸ ਵਰ੍ਹੇ ਤੋਂ ਪ੍ਰਕਾਸ਼ ਰਾਓ ਸਵੇਰੇ ਚਾਰ ਵਜੇ ਘਰੋਂ ਕੰਮ ਵੱਲ ਤੁਰ ਪੈਂਦੇ ਹਨ. ਕਟਕ ਦੇ ਬਕਸੀ ਬਾਜ਼ਾਰ ਵਿੱਚ ਉਹ ਸੜਕ ਦੇ ਇੱਕ ਪਾੱਸੇ ਬਣਾਏ ਚਾਹ ਦੇ ਖੋਖੇ 'ਤੇ ਕੰਮ ਸ਼ੁਰੂ ਕਰ ਦਿੰਦੇ ਹਨ. 

ਇਹ ਸਿਰਫ਼ ਇੱਕ ਦੁਕਾਨ ਨਹੀਂ ਹੈ, ਆਮਦਨ ਦਾ ਉਹ ਜ਼ਰਿਆ ਹੈ ਜਿਸ ਨਾਲ ਨਾ ਕੇਵਲ ਪ੍ਰਕਾਸ਼ ਰਾਓ ਦੇ ਪਰਿਵਾਰ ਦਾ ਖ਼ਰਚਾ ਚਲਦਾ ਹੈ ਸਗੋਂ ਝੁੱਗੀ ਬਸਤੀ ਵਿੱਚ ਰਹਿਣ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਵੀ ਖ਼ਰਚਾ ਚੁੱਕਦੇ ਹਨ. ਚਾਹ ਦੇ ਇਸ ਖੋਖੇ 'ਤੋ ਹੋਣ ਵਾਲੀ ਕਮਾਈ ਦਾ ਅੱਧਾ ਉਹ ਨੇੜੇ ਦੀ ਝੁੱਗੀਆਂ 'ਚ ਰਹਿਣ ਵਾਲੇ ਬੱਚਿਆਂ ਦੀ ਪੜ੍ਹਾਈ ਲਈ ਦਿੰਦੇ ਹਨ. ਇਸ ਵੇਲੇ ਰਾਓ ਨੇ ਸੱਤਰ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ ਹੋਇਆ ਹੈ. 

ਉਹ ਬੱਚਿਆਂ ਨੂੰ ਸਿਰਫ਼ ਕ਼ਿਤਾਬਾਂ ਦਾ ਖ਼ਰਚਾ ਹੀ ਨਹੀਂ ਦਿੰਦੇ, ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰਖਦੇ ਹਨ. ਉਹ ਆਪਣੀ ਦੁਕਾਨ 'ਚ ਚਾਹ ਬਣਾਉਣ ਦੇ ਕੰਮ ਲਈ ਆਉਂਦੇ ਦੁੱਧ 'ਚੋੰ ਵੀ ਬੱਚਿਆਂ ਨੂੰ ਪੀਣ ਲਈ ਦੇ ਦਿੰਦੇ ਹਨ. ਰਾਓ ਦਾ ਕਹਿਣਾ ਹੈ-

"ਦੁੱਧ ਪੀਣ ਨਾਲ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ, ਉਹ ਪੜ੍ਹਾਈ ਵੱਲ ਧਿਆਨ ਦੇ ਸਕਦੇ ਹਨ ਅਤੇ ਪੜ੍ਹਾਈ ਵੱਲ ਧਿਆਨ ਦੇਣ ਨਾਲ ਹੀ ਉਹ ਪੁੱਠੇ ਕੰਮਾਂ ਤੋਂ ਬਚੇ ਰਹਿ ਸਕਦੇ ਹਨ. ਇਸੇ ਨਾਲ ਸਮਾਜ ਬਦਲਦਾ ਹੈ ਅਤੇ ਆਉਣ ਵਾਲੀ ਪੀੜ੍ਹੀਆਂ ਚੰਗੀ ਹੋ ਸਕਦੀਆਂ ਹਨ." 

ਰਾਓ ਆਪਣੇ ਮਕਸਦ ਵਿੱਚ ਲਗਾਤਾਰ ਲੱਗੇ ਰਹਿੰਦੇ ਹਨ. ਉਨ੍ਹਾਂ ਦੀ ਜਿੰਦਗੀ ਕਾ ਮਕਸਦ ਝੁੱਗੀਆਂ ਵਿੱਚ ਰਹਿਣ ਵਾਲੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਹੈ. 

ਲੇਖਕ: ਕੁਲਦੀਪ ਭਾਰਦਵਾਜ 

ਅਨੁਵਾਦ: ਅਨੁਰਾਧਾ ਸ਼ਰਮਾ