ਔਰਤਾਂ ਦੀ ਸਹੂਲੀਅਤ ਲਈ ਚੰਡੀਗੜ੍ਹ ਦੇ ਪਬਲਿਕ ਸ਼ੌਚਾਲ੍ਯਾ 'ਚ ਲਾਈਆਂ ਸੇਨੇਟਰੀ ਨੇਪੇਕਿਨ ਵੇੰਡਿੰਗ ਮਸ਼ੀਨਾਂ 

0

ਆਮ ਤੌਰ ‘ਤੇ ਔਰਤਾਂ ਦੀ ਸਿਹਤ ਬਾਰੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ. ਜਦੋਂ ਗੱਲ ਉਨ੍ਹਾਂ ਦੀ ਮਾਹਵਾਰੀ ਨਾਲ ਜੁੜੀ ਹੋਏ ਤਾਂ ਕੋਈ ਗੱਲ ਵੀ ਕਰਨ ਨੂੰ ਤਿਆਰ ਨਹੀਂ ਹੁੰਦਾ. ਮਾਹਵਾਰੀ ਨੂੰ ਲੈ ਕੇ ਔਰਤਾਂ ਨੂੰ ਆਪਣੇ ਆਪ ਨਾਲ ਇੱਕ ਮੁਜਰਿਮ ਦੀ ਤਰ੍ਹਾਂ ਬਰਤਾਵ ਕਰਨਾ ਪੈਂਦਾ ਹੈ. ਉਹ ਆਪਣੇ ਆਪ ਨੂੰ ਹੀ ਲੁੱਕਾ ਕੇ ਰਖਦਿਆਂ ਹਨ ਅਤੇ ਇਸ ਬਾਰੇ ਕਿਸੇ ਨਾਲ ਗੱਲ ਵ ਨਹੀਂ ਕਰਦਿਆਂ. ਇਸੇ ਸ਼ਰਮ ਕਰਕੇ ਉਹ ਉਨ੍ਹਾਂ ਦਿਨਾਂ ਦੇ ਦੌਰਾਨ ਆਪਣੀ ਸਫਾਈ ਵੱਲ ਵੀ ਬੇਗੌਲ ਹੋ ਜਾਂਦੀਆਂ ਹਨ.

ਨੌਕਰੀ ਕਰਨ ਵਾਲੀ ਔਰਤਾਂ ਅਤੇ ਕੁੜੀਆਂ ਲਈ ਤਾਂ ਮਾਹਵਾਰੀ ਇੱਕ ਵੱਡੀ ਮੁਸੀਬਤ ਹੀ ਬਣ ਕੇ ਆਉਂਦੀ ਹੈ. ਕੰਮ ਤੇ ਨਿਕਲਣ ਤੋਂ ਪਹਿਲਾਂ ਸੇਨੇਟਰੀ ਨੇਪਕਿਨ ਨਾਲ ਲੈ ਕੇ ਜਾਣਾ ਹੀ ਸਬ ਤੋਂ ਵੱਡਾ ਕੰਮ ਹੁੰਦਾ ਹੈ. ਜੇ ਕਿੱਤੇ ਸੇਨੇਟਰੀ ਨੇਪਕਿਨ ਲੈ ਕੇ ਜਾਣਾ ਭੁਲ ਜਾਣ ਤਾਂ ਕਿਸੇ ਹੋ ਸਾਥੀ ਮਹਿਲਾ ਕੋਲੋਂ ਮੰਗਣਾ ਵੀ ਸ਼ਰਮ ਦੀ ਗੱਲ ਹੀ ਸਮਝੀ ਜਾਂਦੀ ਹੈ.

ਕਾਮਕਾਜੀ ਔਰਤਾਂ ਅਤੇ ਘਰੋਂ ਬਾਹਰ ਬਾਜ਼ਾਰ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਹੋ ਜਾਣ ‘ਤੇ ਔਰਤਾਂ ਦੀ ਮਦਦ ਲਈ ਚੰਡੀਗੜ੍ਹ ਨਗਰ ਨਿਗਮ ਨੇ ਇੱਕ ਅਨੋਖੀ ਪਹਿਲ ਕੀਤੀ ਹੈ. ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਪਬਲਿਕ ਸ਼ੌਚਾਲ੍ਯਾ ਵਿੱਚ ਸੇਨੇਟਰੀ ਨੇਪਕਿਨ ਵੰਡਣ ਵਾਲੀ ਮਸ਼ੀਨ ਲਾਈ ਹੈ.

ਇਸ ਮਸ਼ੀਨ ‘ਤੋਂ ਔਰਤਾਂ ਲੋੜ ਪੈਣ ਤੇ ਸੇਨੇਟਰੀ ਨੇਪੇਕਿਨ ਖਰੀਦ ਸਕਦੀਆਂ ਹਨ, ਉਹ ਵੀ ਬਾਜ਼ਾਰ ਨਾਲੋਂ ਕੀਤੇ ਘੱਟ ਕੀਮਤ ‘ਤੇ. ਇਸ ਮਸ਼ੀਨ ‘ਚੋਂ ਔਰਤਾਂ ਮਾਤਰ ਦਸ ਰੁਪਏ ਵਿੱਚ ਤਿੰਨ ਨੇਪਕਿਨ ਲੈ ਸਕਦੀਆਂ ਹਨ.

ਨਗਰ ਨਿਗਮ ਦੇ ਮੇਯਰ ਅਰੁਣ ਸੂਦ ਦਾ ਕਹਿਣਾ ਹੈ ਕੇ ਸ਼ਹਿਰ ਦੇ ਤੀਹ ਹੋਰ ਪਬਲਿਕ ਸ਼ੌਚਾਲ੍ਯਾ ਵਿੱਚ ਇਹ ਮਸ਼ੀਨ ਲਾਈ ਜਾਣੀ ਹੈ ਤਾਂ ਜੋ ਔਰਤਾਂ ਨੂੰ ਸਹੂਲੀਅਤ ਹੋ ਸਕੇ. ਸੇਨੇਟਰੀ ਨੇਪਕਿਨ ਵੰਡਾਂ ਦੀ ਮਸ਼ੀਨਾ ਦੇ ਨਾਲ ਹੀ ਇਸਤੇਮਾਲ ਕੀਤੇ ਹੋਏ ਨੇਪੇਕਿਨ ਨੂੰ ਸਾੜ ਦੇਣ ਵਾਲੀ ਇੰਸਿਨਰੇਟਰ ਵੀ ਲਾਏ ਗਏ ਹਨ ਤਾਂ ਜੋ ਔਰਤਾਂ ਇਨ੍ਹਾਂ ਨੇਪੇਕਿਨ ਨੂੰ ਖੁੱਲੀ ਥਾਵਾਂ ‘ਤੇ ਨਾ ਸੁੱਟਣ.

ਸੂਦ ਦਾ ਕਹਿਣਾ ਹੈ ਕੇ ਇਸ ਨਾਲ ਉਨ੍ਹਾਂ ਔਰਤਾਂ ਅਤੇ ਕੁਦਿਨਾ ਨੂੰ ਵੀ ਸੁਵਿਧਾ ਹੋਏਗੀ ਜੋ ਨੇਪੇਕਿਨ ਖ਼ਰੀਦਣ ਜਾਣ ਲਈ ਦੁਕਾਨਦਾਰ ਨਾਲ ਗੱਲ ਕਰਦਿਆਂ ਸ਼ਰਮ ਮਹਿਸੂਸ ਕਰਦਿਆਂ ਹਨ.

ਲੇਖਕ: ਰਵੀ ਸ਼ਰਮਾ 

Related Stories

Stories by Team Punjabi